news

Jagga Chopra

Articles by this Author

ਅਮਰੀਕਾ ਵਿੱਚ ਤੂਫ਼ਾਨ ਮਿਲਟਨ ਨੇ ਤਬਾਹੀ ਮਚਾਈ, 6 ਲੋਕਾਂ ਦੀ ਮੌਤ 

ਵਾਸਿੰਗਟਨ, 11 ਅਕਤੂਬਰ 2024 : ਤੂਫ਼ਾਨ ਮਿਲਟਨ ਕਾਰਨ ਆਏ ਹੜ੍ਹਾਂ ਨੇ ਅਮਰੀਕਾ ਵਿੱਚ ਤਬਾਹੀ ਮਚਾਈ ਹੈ। ਤੂਫਾਨ ਕਾਰਨ ਫਲੋਰੀਡਾ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੀਬ 30 ਲੱਖ ਘਰਾਂ ਅਤੇ ਦਫ਼ਤਰਾਂ ਵਿੱਚ ਬਿਜਲੀ ਨਹੀਂ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਤੂਫਾਨ ਕਾਰਨ 120 ਘਰ ਤਬਾਹ ਹੋ ਗਏ ਹਨ। ਮਿਲਟਨ ਕਾਰਨ ਸੈਂਟਰਲ ਫਲੋਰੀਡਾ ਵਿੱਚ 10-15

ਬੇਬੁਨਿਆਦ, ਤਰਕਹੀਣ ਅਤੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਵਿਰੋਧੀ ਧਿਰ ਦੇ ਨੇਤਾ  : ਮੁੱਖ ਮੰਤਰੀ
  • ਮੁੱਖ ਮੰਤਰੀ ਵੱਲੋਂ ਅਧੂਰੀ ਜਾਣਕਾਰੀ ਲਈ ਬਾਜਵਾ ਦੀ ਸਖ਼ਤ ਆਲੋਚਨਾ

ਚੰਡੀਗੜ੍ਹ, 11 ਅਕਤੂਬਰ 2024 :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਤੱਥਾਂ ਤੋਂ ਰਹਿਤ ਅਧੂਰੀ ਜਾਣਕਾਰੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਖ਼ਤ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਸਭ ਤੋਂ ਮੁਨਾਸਬ ਸਮਾਂ ਹੈ

ਪੰਚਾਇਤੀ ਚੋਣਾਂ 'ਚ ਨਾਮਜਦਗੀਆਂ ਦੌਰਾਨ ਵੱਡੇ ਪੱਧਰ 'ਤੇ ਧੱਕੇਸ਼ਾਹੀ ਹੋਈ ਹੈ : ਰਾਜਾ ਵੜਿੰਗ 

ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ 2024 : ਗਿੱਦੜਬਾਹਾ ਹਲਕੇ ਦੇ 26 ਪਿੰਡਾਂ ਦੇ 67 ਪੰਚ ਅਤੇ ਸਰਪੰਚ ਦੇ ਉਮੀਦਵਾਰ ਦੇ ਕਾਗਜ ਰੱਦ ਹੋਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਦਫ਼ਤਰ ਪਹੁੰਚੇ। ਇਸ ਮੌਕੇ ਉਹਨਾਂ ਕਈ ਵੱਡੇ ਅਧਿਕਾਰੀਆਂ ਖਿਲਾਫ ਸ਼ਿਕਾਇਤਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪੀਆ ਗਈਆਂ।

AGTF ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ 'ਚ ਇੱਕ ਗੈਰ-ਕਾਨੂੰਨੀ ਹਥਿਆਰ ਸਪਲਾਇਰ ਨੂੰ 2 ਪਿਸਟਲ ਤੇ 8 ਜਿੰਦਾ ਕਾਰਤੂਸਾਂ ਸਮੇਤ ਕਾਬੂ ਗ੍ਰਿਫਤਾਰ 

ਐੱਸ.ਏ.ਐੱਸ. ਨਗਰ, 11 ਅਕਤੂਬਰ 2024 : ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਐੱਸ.ਏ.ਐੱਸ. ਨਗਰ ਪੁਲਿਸ ਦੇ ਨਾਲ ਸੰਗਠਿਤ ਅਪਰਾਧ ਦੇ ਖਿਲਾਫ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਇੱਕ ਗੈਂਗਸਟਰ-ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਅਤੇ ਰਾਜਸਥਾਨ ਦੇ ਗੈਰ-ਕਾਨੂੰਨੀ ਹਥਿਆਰਾਂ ਦੇ 3 ਸਪਲਾਇਰਾਂ ਅਤੇ ਇੱਕ ਮੁੱਖ ਸਾਥੀ ਨਵਜੋਤ ਸਿੰਘ ਉਰਫ ਜੋਟਾ ਨੂੰ ਗ੍ਰਿਫਤਾਰ

ਲੇਬਨਾਨ 'ਤੇ ਇਜ਼ਰਾਈਲੀ ਹਵਾਈ ਹਮਲਿਆਂ 'ਚ 21 ਲੋਕਾਂ ਦੀ ਮੌਤ, 41 ਜ਼ਖਮੀ 

ਬੇਰੂਤ, 11 ਅਕਤੂਬਰ 2024 : ਲੇਬਨਾਨੀ ਸੂਤਰਾਂ ਅਨੁਸਾਰ ਲੇਬਨਾਨ 'ਤੇ ਇਜ਼ਰਾਈਲੀ ਹਵਾਈ ਹਮਲਿਆਂ 'ਚ ਘੱਟੋ-ਘੱਟ 21 ਲੋਕ ਮਾਰੇ ਗਏ ਅਤੇ 41 ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ, ਜਿਨ੍ਹਾਂ ਨੇ ਨਾਮ ਗੁਪਤ ਰੱਖੇ, ਕਿਹਾ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਦੁਪਹਿਰ ਅਤੇ ਸ਼ਾਮ ਦੇ ਸਮੇਂ ਦੌਰਾਨ ਲੇਬਨਾਨ ਵਿੱਚ 16 ਅਤੇ ਪੂਰਬੀ ਲੇਬਨਾਨ ਵਿੱਚ ਨੌਂ ਹੋਰ ਹਮਲੇ ਕੀਤੇ, ਜਿਸ ਵਿੱਚ 21 ਦੀ

ਬਲੋਚਿਸਤਾਨ 'ਚ ਕੋਲਾ ਖਾਣਾਂ 'ਤੇ ਹੋਏ ਹਮਲਿਆਂ 'ਚ 20 ਦੀ ਮੌਤ

ਇਸਲਾਮਾਬਾਦ, 11 ਅਕਤੂਬਰ 2024 : ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਕਈ ਕੋਲਾ ਖਾਣਾਂ 'ਤੇ ਹੋਏ ਹਮਲਿਆਂ 'ਚ 20 ਮਜ਼ਦੂਰ ਮਾਰੇ ਗਏ ਅਤੇ ਛੇ ਹੋਰ ਜ਼ਖਮੀ ਹੋ ਗਏ। ਜ਼ਿਲ੍ਹੇ ਦੇ ਰਾਜਨੀਤਿਕ ਮੁਖੀ ਹਾਜੀ ਖੈਰਉੱਲਾ ਨਾਸਿਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਘਟਨਾਵਾਂ ਸੂਬੇ ਦੇ ਡੂਕੀ ਜ਼ਿਲ੍ਹੇ ਵਿੱਚ ਵਾਪਰੀਆਂ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਘੱਟੋ-ਘੱਟ

ਪਿੰਡਾਂ ਦੇ ਸਰਵਪੱਖੀ ਵਿਕਾਸ, ਭਾਈਚਾਰਕ ਏਕਤਾ ਤੇ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ : ਡਾ. ਰਵਜੋਤ ਸਿੰਘ
  • ਕੈਬਨਿਟ ਮੰਤਰੀ ਨੇ ਜ਼ਿਲ੍ਹੇ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਦਿੱਤੀ ਵਧਾਈ
  • ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ‘ਚ 61 ਪੰਚਾਇਤਾਂ ਤੋਂ ਇਲਾਵਾ 10 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ

ਹੁਸ਼ਿਆਰਪੁਰ, 11 ਅਕਤੂਬਰ 2024 : ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੇਸ਼ ਵਿੱਚ ਲੋਕਤੰਤਰੀ ਪ੍ਰਣਾਲੀ ਦੀ ਨੀਂਹ ਹਨ, ਜਿਸ ਦਾ ਮੰਤਵ

ਪੰਜਾਬ ਸਰਕਾਰ ਵੱਲੋਂ ਦੁਸਹਿਰੇ ਮੌਕੇ ਸੂਬੇ ਭਰ ਦੇ ਸੇਵਾ ਕੇਂਦਰਾਂ 'ਚ ਛੁੱਟੀ ਦਾ ਐਲਾਨ

ਚੰਡੀਗੜ੍ਹ, 11 ਅਕਤੂਬਰ 2024 : ਪੰਜਾਬ ਸਰਕਾਰ ਨੇ ਦੁਸਹਿਰੇ ਮੌਕੇ ਮਿਤੀ 12 ਅਕਤੂਬਰ, 2024 (ਸ਼ਨਿੱਚਰਵਾਰ) ਨੂੰ ਸੂਬੇ ਭਰ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਬਾਰੇ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਭਰ ਦੇ ਸਾਰੇ ਸੇਵਾ ਕੇਂਦਰ 12 ਅਕਤੂਬਰ ਨੂੰ ਬੰਦ

ਵਿਜੀਲੈਂਸ ਵੱਲੋਂ 50,000 ਰਿਸ਼ਵਤ ਲੈਂਦਾ ਐਸਐਚਓ ਅਤੇ ਉਸ ਦਾ ਸਾਥੀ ਕਾਬੂ
  • ਪੁਲਿਸ ਮੁਲਾਜ਼ਮ ਨੇ ਕੇਸ ਦੀ ਕਾਰਵਾਈ ਵਿੱਚ ਮਦਦ ਕਰਨ ਬਦਲੇ ਪਹਿਲਾਂ ਵੀ ਲਈ ਸੀ 1 ਲੱਖ ਰੁਪਏ ਦੀ ਰਿਸ਼ਵਤ

ਚੰਡੀਗੜ੍ਹ, 11 ਅਕਤੂਬਰ 2024 : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸਿਟੀ ਥਾਣੇ ਵਿੱਚ ਐਸ.ਐਚ.ਓ. ਵਜੋਂ ਤਾਇਨਾਤ ਇੰਸਪੈਕਟਰ ਜਤਿੰਦਰ ਕੁਮਾਰ ਅਤੇ ਉਸਦੇ ਸਾਥੀ ਜਸਕਰਨ ਸਿੰਘ ਉਰਫ਼

ਚੋਣ ਕਮਿਸ਼ਨ ਜਾਬਤੇ ਦੀ ਸਖ਼ਤੀ ਨਾਲ ਕੀਤੀ ਜਾਵੇ ਪਾਲਣਾ ਤੇ ਕੋਈ ਅਧਿਕਾਰੀ ਅਣਗਹਿਲੀ ਨਾ ਵਰਤੇ : ਭੁਪਿੰਦਰ ਸਿੰਘ 
  • ਗ੍ਰਾਮ ਪੰਚਾਇਤ ਚੋਣਾਂ-2024, 
  • ਚੋਣ ਆਬਜ਼ਰਵਰ ਵੱਲੋਂ ਚੋਣ ਅਧਿਕਾਰੀਆਂ ਨਾਲ ਬੈਠਕ, ਗ੍ਰਾਮ ਪੰਚਾਇਤ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ

ਮਾਲੇਰਕੋਟਲਾ, 11 ਅਕਤੂਬਰ 2024 : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਚੋਣ ਆਬਜ਼ਰਵਰ ਸੀਨੀਅਰ  ਆਈ.ਏ.ਐਸ. ਅਧਿਕਾਰੀ ਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰ ਭੁਪਿੰਦਰ ਸਿੰਘ ਨੇ ਅੱਜ