Religion

World religions

ਪੰਜਾਬ ਬਹੁ-ਧਰਮੀ ਲੋਕਾਂ ਦਾ ਸੁਮੇਲ ਹੈ, ਜੋ ਕਿ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ। ਵੈੱਬ ਪੋਰਟਲ ਦਾ ਇਹ ਭਾਗ ਦੂਜੇ ਲੋਕਾਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਦੇਣ ਦਾ ਜ਼ਰੀਆ ਹੈ । ਇਸ ਵਿੱਚ ਸਿੱਖ ਧਰਮ ਤੋਂ ਇਲਾਵਾ ਭਵਿੱਖ ਵਿੱਚ ਦੂਸਰੇ ਬਾਕੀ ਧਰਮਾਂ ਸਬੰਧੀ ਜਾਣਕਾਰੀ ਦੇਣ ਦਾ ਵੀ ਉਦੇਸ਼ ਹੈ । ਪੰਜਾਬੀਆਂ ਦੀ ਯੁਵਾ ਪੀੜ੍ਹੀ ਨੂੰ ਉੱਨ੍ਹਾਂ ਦੇ ਆਪਣੇ- ਆਪਣੇ ਧਰਮਾਂ ਵਾਰੇ ਜਾਣੂ ਕਰਵਾਉਣਾ, ਉੱਨ੍ਹਾਂ ਦੇ ਧਾਰਮਿਕ ਗੁਰੂਆਂ/ ਵਡੇਰਿਆਂ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕਰਨਾ ਆਦਿ ਮੁੱਖ ਮੰਤਵ ਹੈ , ਤਾਂ ਕਿ ਉਹ ਧਾਰਮਿਕ ਪ੍ਰਵਿਰਤੀਆਂ ਵਾਲੇ ਸੱਭਿਅਕ ਸਮਾਜ ਸਿਰਜਕ ਬਣ ਸਕਣ ।