ਮੇਰੇ ਰੰਗਲੇ ਪੰਜਾਬ ਦਾ ਦੇਖੋ
ਕੀ ਏਹਨਾਂ ਨੇ ਹਾਲ ਬਣਾਇਆ ਏ
ਅਜੇ ਤੀਕ ਨਾਂ ਰੌਣਕਾਂ ਪਰਤੀਆਂ ਨੇ
ਜੋਰ ਤਿੰਨਾਂ ਤਿਰਾਂ ਨੇ ਲਾਇਆ ਏ
ਨਸ਼ਾ ਮੁਕਤ ਦੀ ਗੱਲ ਕਰ ਰਹੇ ਸਨ
ਨਸ਼ਾ ਜੇਲਾਂ ਚੋਂ ਬੰਦ ਨਾਂ ਹੋਇਆ ਏ
ਨਸ਼ੇ ਨਾਲ ਜੁਵਾਨੀ ਰੋਜ ਮਰ ਰਹੀ ਏ
ਹਰ ਰੋਜ ਇੱਕ ਮਾਂ ਦਾ ਪੁੱਤ ਮੋਇਆ ਏ
ਪਿੱਟ ਪਿੱਟ ਕੇ ਮਾਵਾਂ ਨੇ ਬੁਰਾ ਹਾਲ ਕੀਤਾ
ਕਈਆਂ ਘਰਾਂ ਚ ਸਥਰ ਵਿਛਾਇਆ ਏ
ਮੇਰੇ ਰੰਗਲੇ ਪੰਜਾਬ ਦਾ ਦੇਖੋ
ਕੀ ਇਹਨਾਂ ਨੇ ਹਾਲ ਬਣਾਇਆ ਏ
ਅਜੇ ਤੀਕ ਨਾਂ ਰੌਣਕਾਂ ਪਰਤੀਆਂ ਨੇ
ਜੋਰ ਤਿੰਨਾਂ ਤਿਰਾਂ ਨੇਂ ਲਾਇਆ ਏ
ਹੱਕ ਪਾਣੀਆ ਦੇ ਪੰਜਾਬ ਤੋਂ ਖੋ ਲਏ ਨੇ
ਕੁੱਖ ਧਰਤੀ ਦੀ ਪਾਣੀ ਤੋਂ ਖਾਲੀ ਹੋ ਰਹੀ ਏ
ਚੌਲ ਪੈਦਾ ਕਰਕੇ ਭੇਜਦਾ ਰਿਹਾ ਸਾਰੇ ਪਾਸੇ
ਕਿਸਾਨੀ ਮਰਨ ਕਿਨਾਰੇ ਹੋ ਗਈ ਏ
ਸਮਾਂ ਲੰਘੇਂ ਤੋਂ ਅਕਲ ਆਈ ਤਹਾਨੂੰ
ਤੁਸੀਂ ਪਹਿਲਾਂ ਕਿਉਂ ਝੋਨਾ ਲਵਾਇਆ ਏ
ਮੇਰੇ ਰੰਗਲੇ ਪੰਜਾਬ ਦਾ ਦੇਖੋ
ਕੀ ਇਹਨਾਂ ਨੇ ਹਾਲ ਬਣਾਇਆ ਏ
ਅਜੇ ਤੀਕ ਨਾਂ ਰੌਣਕਾਂ ਪਰਤੀਆਂ ਨੇ
ਜ਼ੋਰ ਤਿੰਨਾਂ ਤਿਰਾਂ ਨੇ ਲਾਇਆ ਏ
ਧਰਤੀ ਖਾਦਾਂ ਦਵਾਈਆਂ ਨਾਲ ਹੋਈ ਜ਼ਹਿਰੀ
ਪਾਣੀ ਵਾਤਾਵਰਣ ਖਰਾਬ ਪਾਇਆ ਏ
ਪਹਿਲੇ ਦਰੱਖਤ ਵੱਢ ਸੱਭ ਵੇਚ ਖਾਦੇ
ਨਵਾਂ ਕੋਈ ਨਾਂ ੳਹਦੇ ਥਾਂ ਲਾਇਆ ਏ
ਕਰਨ ਲੱਗ ਪਏ ਖਰਾਬ ਬਣਿਆ ਭਾਈ ਚਾਰਾ
ਕਈਆਂ ਨੂੰ ਐਂਵੇ ਤੁਸੀ ਅੰਬਰੀ ਚੜਾਇਆ ਏ
ਮੇਰੇ ਰੰਗਲੇ ਪੰਜਾਬ ਦਾ ਦੇਖੋ
ਕੀ ਇਹਨਾਂ ਨੇ ਹਾਲ ਬਣਾਇਆ ਏ
ਅਜੇ ਤੀਕ ਨਾਂ ਰੌਣਕਾਂ ਪਰਤੀਆਂ ਨੇ
ਜ਼ੋਰ ਤਿੰਨਾਂ ਤਿਰਾਂ ਨੇ ਲਾਇਆ ਏ
ਨੌਜ਼ਵਾਨੀ ਸਾਰੀ ਵਿਦੇਸ਼ਾ ਨੂੰ ਤੋਰ ਦਿੱਤੀ
ਗੱਲਾਂ ਰੁਜ਼ਗਾਰ ਦੇਣ ਦੀਆਂ ਕੀਤੀਆਂ ਸੀ
ਵਿਛੋੜੇ ਬੱਚੇ ਆਪਣੇ ਮਾਂ ਪਿੳ ਤੋਂ
ਰੋਈਆਂ ਅੱਖਾਂ ਮਾਂ ਦੀਆਂ ਚੁੱਪ ਚੁਪੀਤੀਆਂ ਸੀ
ਸਾਨੂੰ ਛੱਡ ਕੇ ਤੁਰ ਚੱਲਿਆਂ ਪੁੱਤਰਾ
ਕੋਠੀ ਤੇ ਪੂਰਾ ਪੰਜਾਹ ਲੱਖ ਲਾਇਆ ਏ
ਮੇਰੇ ਰੰਗਲੇ ਪੰਜਾਬ ਦਾ ਦੇਖੋ
ਕੀ ਇਹਨਾਂ ਨੇ ਹਾਲ ਬਣਾਇਆ ਏ
ਅਜੇ ਤੀਕ ਨਾਂ ਰੌਣਕਾਂ ਪਰਤੀਆਂ ਨੇ
ਜੋਰ ਤਿੰਨਾਂ ਤਿਰਾਂ ਨੇ ਲਾਇਆ ਏ
ਗੁਰਚਰਨ ਸਿੰਘ ਧੰਜੂ