ਵਜੀਦਕੇ ਖੁਰਦ ਦਾ ਪਹਿਲਾ ਹਾਕੀ ਟੂਰਨਾਮੈਂਟ ਅਮਿੱਟ ਯਾਦਾ ਛੱਡਦਾ ਸਮਾਪਤ

ਪਿੰਡ ਛੀਨੀਵਾਲ ਕਲਾਂ ਨੇ ਪਹਿਲਾ ਅਤੇ ਵਜੀਦਕੇ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ
ਮਹਿਲ ਕਲਾਂ, 26 ਦਸੰਬਰ ( ਗੁਰਸੇਵਕ ਸਿੰਘ ਸਹੋਤਾ) :
ਚਾਰ ਸਾਹਿਬਜ਼ਾਦਿਆਂ ਦੀ ਸਹੀਦੀ ਨੂੰ ਸਮਰਪਿਤ ਪਿੰਡ ਵਜੀਦਕੇ ਖੁਰਦ ਵਿਖੇ ਪਹਿਲਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਸਮਾਜਸੇਵੀ ਇੰਸਪੈਕਟਰ ਸ੍ਰ ਪਿਆਰਾ ਸਿੰਘ ਮਾਹਮਦਪੁਰ, ਐਸਐਚਓ ਠੁੱਲੀਵਾਲ ਗੁਰਬਚਨ ਸਿੰਘ,ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ,ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਅਤੇ ਮਨੁੱਖੀ ਅਧਿਕਾਰ ਬਿਊਰੋ ਦੇ ਡਿਪਟੀ ਚੇਅਰਮੈਨ ਬਲਵਿੰਦਰ ਸਿੰਘ ਘੋਲੀਆ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਟੂਰਨਾਮੈਂਟ ਦੀ ਸੁਰੂਆਤ ਸਮੇਂ ਸਿੱਖ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਖਾਲਸਾ (ਵਜੀਦਕੇ) ਨੇ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ ਸਰਵਣ ਕਰਾਇਆ ਅਤੇ ਅਰਦਾਸ ਉਪਰੰਤ ਮੈਚ ਸੁਰੂ ਹੋਏ। ਇਸ ਟੂਰਨਾਮੈਂਟ ਸਮੇਂ ਪਿੰਡ ਛੀਨੀਵਾਲ ਕਲਾਂ ਦੇ ਬੱਚਿਆਂ ਨੇ ਪਹਿਲਾ, ਵਜੀਦਕੇ ਖੁਰਦ ਦੀ ਟੀਮ ਨੇ ਦੂਜਾ, ਪਿੰਡ ਭੋਤਨਾ ਦੀ ਟੀਮ ਨੇ ਤੀਜਾ ਅਤੇ ਪਿੰਡ ਚੰਨਣਵਾਲ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੈਤੂ ਟੀਮਾਂ ਦਾ ਸਨਮਾਨ ਸਰਪੰਚ ਕਰਮ ਸਿੰਘ ਬਾਜਵਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਉਘੇ ਪ੍ਰਾਪਰਟੀ ਸਲਾਹਕਾਰ ਜਗਤਾਰ ਸਿੰਘ ਪੰਡੋਰੀ, ਪਰਮਿੰਦਰ ਸਿੰਘ ਗਰੇਵਾਲ(ਠੱਕਰਵਾਰ),ਪੰਚ ਡਾ ਗੋਬਿੰਦ ਸਿੰਘ, ਪੰਚ ਜਸਵੀਰ ਸਿੰਘ ਗਰੇਵਾਲ, ਸਤਨਾਮ ਸਿੰਘ ਵਿਰਕ,ਪੰਚ ਨਛੱਤਰ ਸਿੰਘ, ਪੰਚ ਦਰਸਨ ਸਿੰਘ, ਜੱਸੀ ਸਿੰਘ, ਬਾਬੂ ਹਰਬੰਸ ਲਾਲ, ਬਲਜੀਤ ਸਿੰਘ ਬਬਲੂ, ਡਾ ਹਰਵਿੰਦਰ ਸਿੰਘ ਰਿੰਕੂ,ਕੈਪਟਨ ਹਰਨੇਕ ਸਿੰਘ ਨੇਕੀ,ਨਛੱਤਰ ਸਿੰਘ ਸੋਨੀ,ਇੰਦਰਜੀਤ ਸਿੰਘ ਸਰਾਂ, ਏਐਸਆਈ ਬਲਵੰਤ ਸਿੰਘ ਵਜੀਦਕੇ, ਸਹਾਇਕ ਥਾਣੇਦਾਰ ਸੱਤਪਾਲ ਸਿੰਘ, ਕਿਸਾਨ ਆਗੂ ਸੁਰਿੰਦਰ ਸਿੰਘ ਸਿੰਦਾ, ਦਲਜੀਤ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁੱਖੀ ਰਾਏਸਰੀਆ, ਪੀਟੀ ਮਾਸਟਰ ਰਾਮ ਸਿੰਘ ਚੁਹਾਣਕੇ, ਕੋਚ ਲਛਮਣ ਸਿੰਘ, ਬਲਤੇਜ ਸਿੰਘ ਬਾਜਵਾ, ਸੁਖਦੀਪ ਸਿੰਘ ਬਾਜਵਾ, ਨੰਬਰਦਾਰ ਬਾਲਾ ਸਿੰਘ, ਜਸਵੀਰ ਸਿੰਘ ਵਜੀਦਕੇ,ਗੁਰਸੇਵਕ ਸਿੰਘ ਸਹੋਤਾ, ਸੂਬੇਦਾਰ ਦਰਸਨ ਸਿੰਘ ਚੁਹਾਣਕੇ, ਜੇਈ ਹਰਜੀਤ ਸਿੰਘ,ਹਰਦੀਪ ਸਿੰਘ ਖਾਲਸਾ, ਕੋਚ ਜਸਪਾਲ ਸਿੰਘ ਭੋਤਨਾ,ਰਜਿੰਦਰ ਸਿੰਘ ਰਾਜੂ,ਮੇਜਰ ਸਿੰਘ ਸੰਘੇੜਾ, ਜਗਜੀਤ ਸਿੰਘ ਠੁੱਲੀਵਾਲ, ਜਿੰਦਰ ਸਿੰਘ ਠੁੱਲੀਵਾਲ, ਜਗਜੀਤ ਸਿੰਘ ਵੇਰਕਾ,ਅੰਬੀ ਗਿੱਲ, ਸਨੀ ਗਿੱਲ,ਬਲਜਿੰਦਰ ਸਿੰਘ, ਹਰਿੰਦਰ ਸਿੰਘ ਸਿੱਧੂ,ਜਗਮੋਹਨ ਸਿੰਘ ਧਾਲੀਵਾਲ,ਗੁਰਮੰਦਰ ਸਿੰਘ ਫੋਜੀ ਹਾਜਰ ਸਨ। ਅਖੀਰ ਪਾਲੀ ਵਜੀਦਕੇ ਅਤੇ ਬਲਜੀਤ ਸਿੰਘ ਬਬਲੂ ਤੇ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਪੁੱਜੀਆ ਸਖਸ਼ੀਅਤਾ ਦਾ ਧੰਨਵਾਦ ਕੀਤਾ।