ਦੁਨੀਆਂ ਵਿੱਚ ਭਾਰਤ ਦਾ ਖੇਡ ਜਗਤ ਵਿੱਚ ਨਾਮ ਰੌਸ਼ਨ ਕਰਨ ਵਾਲੀ ਆਸਾਮ ਦੀ ਗਰੀਬ ਆਦਿਵਾਸੀ ਕੁੜੀ ਨੂੰ ਉੱਥੋਂ ਦੀ ਸਰਕਾਰ ਨੇ ਪੁਲੀਸ ਵਿੱਚ ਸਿੱਧੀ ਡੀ. ਐੱਸ. ਪੀ.ਲਾਉਣ ਦਾ ਫੈਸਲਾ ਲਿਆ ਹੈ ਜਿਸਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ । ਜਿਕਰਯੋਗ ਹੈ ਕਿ ਹਿਮਾ ਦਾਸ ਨਾਂ ਦੀ ਕੁੜੀ ਨੇ ਚੈੱਕ ਗਣਰਾਜ ਵਿੱਚ 2019 ਵਿੱਚ ਹੋਈ ਅੰਡਰ-20 ਦੀ ਟੈਬੋਰ ਅਥਲੈਟਿਕਸ ਮੀਟ ਵਿੱਚ 19 ਸਾਲ ਦੀ ਉਮਰ ‘ਚ ਸਿਰਫ 20 ਦਿਨਾਂ ਵਿੱਚ 200 ਅਤੇ 400 ਮੀਟਰ ਦੌੜ ਵਿੱਚ 5 ਸੋਨ ਤਮਗੇ ਜਿੱਤਕੇ ਭਾਰਤ ਦੀ ਫਰਾਟਾ ਦੌੜਾਕ ਬਣਕੇ ਇੱਕੋ ਟੂਰਨਾਮੈਂਟ ਵਿੱਚੋਂ 5 ਤਮਗੇ ਲੈਣ ਦਾ ਆਪਣੇ ਨਾਮ ਰਿਕਾਰਡ ਬਣਾਇਆ ਹੈ । ਹਿਮਾ ਦਾਸ ਦੀ ਇਸ ਗੱਲੋਂ ਵੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਸਨੇ ਇਹਨਾਂ ਖੇਡਾਂ ਦੌਰਾਨ ਹੋਈ ਕਮਾਈ ਦਾ ਅੱਧਾ ਹਿੱਸਾ ਉਸ ਵੇਲੇ ਆਏ ਹੜ੍ਹਾਂ ਵਿੱਚ ਹੜ੍ਹ ਪੀੜਤਾਂ ਲਈ ਸਹਾਇਤਾ ਲਈ ਦਾਨ ਕੀਤਾ ਸੀ ।