ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਜਿਹੜੀਆਂ ਸਿੱਖਿਆ ਸੰਸਥਾਵਾਂ ਆਪਣੇ ਕੈਂਪਸ ਵਿੱਚ ਪੰਜਾਬੀ ਭਾਸ਼ਾ ਬੋਲਣ ਉਤੇ ਪਾਬੰਦੀ ਲਾਉਣਗੀਆਂ, ਉਨ੍ਹਾਂ ਵਿਰੁੱਧ ਸੂਬਾ ਸਰਕਾਰ ਕਰੜੀ ਕਾਰਵਾਈ ਕਰੇਗੀ। ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੇ ਆਖ਼ਰੀ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਸਿੱਖਿਆ ਸੰਸਥਾਵਾਂ ਆਪਣੇ ਕੈਂਪਸਾਂ ਵਿੱਚ ਪੰਜਾਬੀ ਬੋਲਣ ਉਤੇ....
ਮਾਲਵਾ

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ ) : ਸਿਵਲ ਹਸਪਤਾਲ ਜਗਰਾਉ ਵਿਖੇ, ਵਿਧਾਇਕ ਸਰਬਜੀਤ ਕੌਰ ਮਾਣੂਕੇ ਜਗਰਾਉ ਵੱਲੋ ਹਸਪਤਾਲ ਵਿੱਚ ਅਚਾਨਕ ਸਵੇਰੇ ਦੋਰਾ ਕੀਤਾ ਅਤੇ ਹਸਪਤਾਲ ਵਿੱਚ ਸਮੂਹ ਡਾਕਟਰਜ ਸਾਹਿਬਾਨ ਨਾਲ ਮੀਟਿੰਗ ਕੀਤੀ ਅਤੇ ਹਸਪਤਾਲ ਵਿਚ ਜੋ ਸਟਾਫ ਦੀ ਘਾਟ ਹੈ।ਉਸ ਸਬੰਧ ਵਿੱਚ ਡਾ ਪੁਨੀਤ ਕੌਰ ਸਿੱਧੂ ਐਸ.ਐਮ.ਓ.ਸੀ ਐਚ ਜਗਰਾਉ ਨੇ ਦੱਸਿਆ ਕਿ ਸਿਵਲ ਹਸਪਤਾਲ ਨੂੰ ਮੈਡੀਸ਼ਨ,ਬੱਚਿਆ ਦੇ ਮਾਹਿਰ ਡਾਕਟਰਾ ਦੀ ਬਹੁਤ ਜਿਆਦ ਜਰੂਰਤ ਹੈ।ਅਤੇ ਇਹ ਵੀ ਦੱਸਿਆ ਕਿ ਹੋਰ ਸਟਾਫ ਸਮੇਤ ਦਰਜਾ ਚਾਰ ਸਟਾਫ ਦੀ ਘਾਟ ਹੈ....

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਜਿਲ੍ਹੇ ਲੁਧਿਆਣੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਬਲਾਕ ਸਿੱਧਵਾਂ ਬੇਟ ਦੇ ਪੰਚਾਂ ਸਰਪੰਚਾਂ ਨੇ ਅੱਜ ਜਸਵੰਤ ਸਿੰਘ ਪੁੜੈਣ ਮੈਂਬਰ ਐਸ ਜੀ ਪੀ ਸੀ ਨੂੰ ਸਰਬਸੰਮਤੀ ਨਾਲ ਬਲਾਕ ਸਿੱਧਵਾਂ ਬੇਟ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਫਤਰ ਸਿੱਧਵਾਂ ਬੇਟ ਚ ਅੱਜ ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਨੇ ਪੁੱਜ ਕੇ ਵੱਡੀ ਗਿਣਤੀ ਪੰਚਾਂ ਸਰਪੰਚਾਂ ਦੀ ਹਾਜਰੀ ਵਿੱਚ ਜਸਵੰਤ ਸਿੰਘ ਪੁੜੈਣ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ....

ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆ' ਨੇ ਮਜਬੂਤ ਅਤੇ ਤੰਦਰੁਸਤ ਪੰਜਾਬ ਦੀ ਨੀਂਹ ਰੱਖੀ ਹੈ ਅਤੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸਾਲ ਖੇਡਾਂ ਕਰਵਾ ਕੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਵਚਨਬੱਧ ਹੈ। ਉਹ ਬੀਤੀ ਸ਼ਾਮ ਸਥਾਨਕ ਮਾਡਲ ਟਾਊਨ ਇਲਾਕੇ ਵਿੱਚ ਡਾ. ਅੰਬੇਡਕਰ ਨਗਰ ਕ੍ਰਿਕਟ ਕਲੱਬ ਵੱਲੋਂ ਆਪਣੇ ਭਰਾ ਜਬਰ ਸਿੰਘ ਸਿੱਧੂ ਦੀ ਯਾਦ ਵਿੱਚ ਕਰਵਾਏ ਗਏ....

ਲੁਧਿਆਣਾ (ਰਘਵੀਰ ਸਿੰਘ ਜੱਗਾ) : ਮੌੜ ਮੰਡੀ(ਬਠਿੰਡਾ) ਦੇ ਜੰਮਪਲ ਤੇ ਕਿਰਤੀ ਕਿਸਾਨ ਨਾਵਲਕਾਰ ਸੁਖਦੇਵ ਸਿੰਘ ਮਾਨ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 62 ਸਾਲਾਂ ਦੇ ਸਨ। ਮਾਨ ਪਿਛਲੇ ਕੁਝ ਸਮੇਂ ਤੋਂ ਸਿਹਤਯਾਬ ਨਹੀਂ ਸਨ। ਸਾਹਿੱਤਕ ਹਲਕਿਆਂ ਚ ਬਹੁਤ ਹੀ ਘੱਟ ਵਿਚਰਨ ਵਾਲੇ ਇਸ ਨਾਵਲਕਾਰ ਦੇ ਨਜ਼ਦੀਕੀ ਮਿੱਤਰ ਸਃ ਬੂਟਾ ਸਿੰਘ ਚੌਹਾਨ ਨੇ ਅੱਜ ਸਵੇਰੇ ਬਰਨਾਲਾ ਤੋਂ ਦੱਸਿਆ ਕਿ ਉਹ ਸਿਰਜਣਾ ਦੇ ਮਾਰਗ ਤੇ ਤੁਰਨ ਵਾਲੇ ਸਹਿਜ ਭਾਵੀ ਨਾਵਲਕਾਰ ਸਨ ਜਿੰਨ੍ਹਾਂ ਨੇ ਪੰਜ ਨਾਵਲ ਸਾਹਿਤ ਦੀ ਝੋਲੀ ਪਾਏ....

ਲੁਧਿਆਣਾ (ਰਘਵੀਰ ਸਿੰਘ ਜੱਗਾ) : ਡਾ. ਡੀ ਐੱਸ ਕੋਟਨਿਸ ਯਾਦਗਾਰੀ ਐਕੂਪੰਕਚਰ ਹਸਪਤਾਲ ਵੱਲੋ ਸਲੇਮ ਟਾਬਰੀ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ 48 ਸਾਲ ਪਹਿਲਾਂ ਲੁਧਿਆਣਾ ਵਿੱਚ ਆਈ ਐਕੂਪੰਕਚਰ ਚੀਨੀ ਇਲਾਜ ਵਿਧੀ ਨੇ ਹੁਣ ਤੀਕ ਲੱਖਾਂ ਲੋਕਾਂ ਨੂੰ ਗੰਭੀਰ ਰੋਗਾਂ ਤੋਂ ਰਾਹਤ ਦਿਵਾਈ ਹੈ ਪਰ ਜਿਸ ਦਿਨ ਇਹ ਹਸਪਤਾਲ ਮਾਈ ਨੰਦ ਕੌਰ ਗੁਰਦੁਆਰਾ ਸਾਹਿਬ ਦੇ ਪਿਛਵਾੜੇ ਸਾਬਕਾ ਮੰਤਰੀ ਸਃ ਬਸੰਤ ਸਿੰਘ ਖਾਲਸਾ ਜੀ ਦੀ....

ਲੁਧਿਆਣਾ : ਬੁੱਢੇ ਨਾਲੇ ਅਤੇ ਘੱਗਰ ਦਰਿਆ ਦੇ ਮਸਲਿਆਂ ਨੂੰ ਲੈ ਕੇ ਵਿਧਾਨ ਸਭਾ ਕਮੇਟੀ ਦੀ ਚੰਡੀਗੜ੍ਹ ਵਿਖੇ ਭਲਕੇ ਹੋਣ ਵਾਲੀ ਸੰਭਾਵੀ ਮੀਟਿੰਗ ਤੋਂ ਇਕ ਦਿਨ ਪਹਿਲਾਂ, ਕਮੇਟੀ ਦੇ ਚੇਅਰਮੈਨ ਵਿਧਾਇਕ (ਲੁਧਿਆਣਾ ਪੂਰਬੀ) ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਨੇ ਐਤਵਾਰ ਨੂੰ ਗਊਘਾਟ ਗੁਰਦੁਆਰਾ ਨੇੜੇ ਬੁੱਢੇ ਨਾਲੇ ਵਾਲੀ ਸਾਈਟ ਦਾ ਦੌਰਾ ਕੀਤਾ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਜਲ ਸਰੋਤਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੰਮ ਕਰ ਰਹੀ ਹੈ....

ਲੁਧਿਆਣਾ : ਲੁਧਿਆਣਾ ‘ਚ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਲੋਕਾਂ ‘ਤੋਂ ਵਟਸਐਪ ‘ਤੇ ਕਾਲ ਕਰਕੇ ਫਿਰੌਤੀ ਮੰਗੀ ਜਾ ਰਹੀ ਸੀ, ਪਰ ਹੁਣ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਪੱਖੋਵਾਲ ਰੋਡ ‘ਤੇ ਸਥਿਤ ਅਪਾਰਟਮੈਂਟ ‘ਚ ਰਹਿੰਦੇ ਕਰੀਬ ਇਕ ਦਰਜਨ ਲੋਕਾਂ ਦੇ ਫਲੈਟਾਂ ‘ਚ ਧਮਕੀ ਭਰੀ ਚਿੱਠੀ ਮਿਲੀ ਹੈ, ਜਿਸ ‘ਚ ਉਨ੍ਹਾਂ ਦੇ ਫਲੈਟਾਂ ਨੂੰ ਉਡਾਉਣ ਦੀ ਸਪੱਸ਼ਟ ਧਮਕੀ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਿੱਠੀ ਅੰਗਰੇਜ਼ੀ ਵਿੱਚ ਲਿਖੀ ਗਈ....

ਬਠਿੰਡਾ : ਬਠਿੰਡਾ ਦੀ ਖੇਤੀ ਸਿੰਘ ਬਸਤੀ ਵਿੱਚ ਲੁਟੇਰਿਆਂ ਨੇ ਕੁਹਾੜੀ ਨਾਲ ਮਾਂ-ਪੁੱਤ ‘ਤੇ ਕੁਹਾੜੀ ਨਾਲ ਵੱਢ ਦਿੱਤਾ। ਇਸ ਵਿੱਚ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੇਟੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਹਸਪਤਾਲ ਵਿੱਚ ਦਾਖਲ ਹੈ। ਲੁਟੇਰਿਆਂ ਨੇ ਸ਼ਨੀਵਾਰ ਦੇਰ ਰਾਤ ਘਰ ਵਿੱਚ ਦਾਖਲ ਹੋ ਕੇ ਦੋਹਾਂ ‘ਤੇ ਹਮਲਾ ਕਰ ਦਿੱਤਾ। ਦੋਸ਼ੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਕਤਲਕਾਂਡ ਦਾ ਖੁਲਾਸਾ ਐਤਵਾਰ ਸਵੇਰੇ ਹੋਇਆ। ਸਹਾਰਾ ਜਨ ਟੀਮ ਦੇ ਮੈਂਬਰ ਸੰਦੀਪ ਸਿੰਘ ਅਤੇ....

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਨੇ ਮੈਰਿਜ ਪੈਲੇਸ 'ਚ ਗੋਲੀ ਚਲਾਈ ਸੀ। ਗਨਮੈਨ ਨਵਜੋਤ ਸਿੰਘ ਵੱਲੋਂ ਗੋਲੀ ਚਲਾਉਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਉਂਝ ਨਵਜੋਤ ਸਿੰਘ ਛੁੱਟੀ ਉੱਪਰ ਸੀ ਤੇ ਵਿਆਹ ਵੇਖਣ ਲਈ ਆਇਆ ਸੀ। ਪੁਲਿਸ ਮੁਤਾਬਕ ਨਵਜੋਤ ਸਿੰਘ ਨੇ ਗੋਲੀ ਕਿਸੇ ਮੰਦਭਾਵਨਾ ਨਾਲ ਨਹੀਂ ਚਲਾਈ। ਹਾਸਲ ਜਾਣਕਾਰੀ ਮੁਤਾਬਕ ਮਾਨਸਾ ਕੈਂਚੀਆਂ ਦੇ ਨੇੜੇ ਮੈਰਿਜ ਪੈਲੇਸ ਰਾਇਲ ਗਰੀਨ ’ਚ ਵਿਆਹ ਦੌਰਾਨ ਗੋਲੀ ਚਲਾਉਣ ਵਾਲੇ ਨਵਜੋਤ ਸਿੰਘ ਦੀ....

ਫਿਰੋਜ਼ਪੁਰ : ਬੀਐੱਸਐੱਫ ਦੇ ਜਵਾਨਾਂ ਨੇ ਅੱਜ ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਦੋ ਏਕੇ-47 ਰਾਈਫਲਾਂ ਸਮੇਤ ਹਥਿਆਰਾਂ ਤੇ ਗੋਲਾ ਬਾਰੂਦ ਦਾ ਜ਼ਖ਼ੀਰਾ ਬਰਾਮਦ ਕੀਤਾ। ਇਹ ਜ਼ਬਤੀ ਦੁਪਹਿਰ ਕਰੀਬ 12 ਵਜੇ ਹੋਈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਪੰਜਾਬ ਦੇ ਅਬੋਹਰ ਸੈਕਟਰ ਵਿੱਚ ਤਲਾਸ਼ੀ ਦੌਰਾਨ ਦੋ ਏਕੇ-47 ਰਾਈਫਲਾਂ ਤੇ ਚਾਰ ਮੈਗਜ਼ੀਨਾਂ ਤੋਂ ਇਲਾਵਾ ਦੋ ਪਿਸਤੌਲ ਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ। ਜਿਕਰਾੋਗ ਹੈ ਕਿ 9 ਦਸੰਬਰ ਦੀ ਰਾਤ 1 ਵਜੇ....

ਸ੍ਰੀ ਆਨੰਦਪੁਰ ਸਾਹਿਬ : ਆਮ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣਾ ਸਾਡੀ ਜਿੰਮੇਵਾਰੀ ਹੈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਤੇ ਗਰੰਟੀਆਂ ਪੂਰੀਆਂ ਕਰ ਰਹੀ ਹੈ, ਲੱਖਾਂ ਲੋਕਾਂ ਦੇ ਬਿਜਲੀ ਦੇ ਬਿੱਲ 0 ਆਏ ਹਨ, ਸੂਬੇ ਵਿੱਚ ਤਰੱਕੀ ਤੇ ਵਿਕਾਸ ਦੀ ਲਹਿਰ ਚੱਲ ਪਈ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਜੇਲਾਂ, ਸਕੂਲ ਸਿੱਖਿਆ, ਮਾਇੰਨਿਗ ਤੇ ਜਲ ਸਰੋਤ ਵਿਭਾਗ ਹਰਜੋਤ ਸਿੰਘ ਬੈਂਸ ਨੇ ਅੱਜ ਭਲਾਣ ਅਤੇ ਖਮੇੜਾ ਵਿੱਚ ਨਵੇਂ ਟਿਊਵੈਲ ਲਗਾਉਣ ਦੇ ਕੰਮ....

ਨੰਗਲ : ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿੰਡਾਂ ਵਿੱਚ ਖਿਡਾਰੀਆਂ ਲਈ ਖੇਡ ਮੈਦਾਨ ਉਸਾਰ ਕੇ ਖੇਡਾਂ ਵਾਸਤੇ ਢੁਕਵਾਂ ਮਾਹੌਲ ਸਿਰਜਣ ਦਾ ਉਪਰਾਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਲਈ ਜਿਕਰਯੌਗ ਉਪਰਾਲੇ ਕੀਤੇ ਹਨ, ਪਿੰਡਾਂ ਵਿੱਚ ਖੇਡ ਮੈਦਾਨ ਖਿਡਾਰੀਆਂ ਦੀ ਨਰਸਰੀ ਹਨ, ਇਹਨਾਂ ਮੈਦਾਨਾਂ ਵਿੱਚ ਤਿਆਰ ਖਿਡਾਰੀ ਸੂਬੇ ਤੇ ਦੇਸ਼ ਦਾ ਨਾਮ ਰੋਸ਼ਣ ਕਰਦੇ....

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਨ-ਪ੍ਰਤੀ-ਦਿਨ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਅਤੇ ਪ੍ਰਦੂਸ਼ਣ ਰਹਿਤ/ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਲਈ ਪੂਰੀ ਵਾਹ ਲਾ ਰਹੀ ਹੈ। ਜਿਸਦੇ ਸਨਮੁੱਖ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਅੱਗੇ ਵਧਾਉਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਲੁਧਿਆਣਾ ਦੇ ਸੁੰਦਰੀਕਰਨ....

ਪਾਣੀ ਕੁਦਰਤ ਦਾ ਅਨਮੋਲ ਸੋਮਾ ਹੈ, ਨੂੰ ਬਚਾਉਣ ਲਈ ਹਰ ਨਾਗਰਿਕ ਨੂੰ ਮਨ ਵਿੱਚ ਸੰਕਲਪ ਕਰਨਾ ਚਾਹੀਦਾ ਹੈ : ਚੀਮਾ ਦਿੜ੍ਹਬਾ : ਅੱਜ ਦਿੜ੍ਹਬਾ ਦੇ ਪਿੰਡ ਰੋਗਲਾ ਵਿਖੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਂਝਾ ਜ਼ਮੀਨਦੋਜ਼ ਨਾਲੀਆਂ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਲਈ ਲੋਕਾਂ ਦੀ ਲੋੜ ਮੁਤਾਬਕ ਇਹ ਪ੍ਰੋਜੈਕਟ ਚਲਾਏ ਜਾ ਰਹੇ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ।....