ਪਟਿਆਲਾ, 9 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰੇ ਦੌਰਾਨ ਪੰਜਾਬ ਵਿੱਚ ਦਾਖਲ ਹੋਣ ਜਾ ਰਹੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪਰਿਵਾਰ ਵੱਲੋਂ ਪੰਜਾਬ ਨਾਲ ਸ਼ੁਰੂ ਤੋਂ ਹੀ ਵੱਡਾ ਧੱਕਾ ਕੀਤਾ ਜਾਂਦਾ ਰਿਹਾ ਹੈ, ਕਿਉੰਕ ਨਹਿਰੂ ਗਾਂਧੀ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੱਲੋਂ 1947 ਤੋਂ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਰਿਹਾ ਹੈ।....
ਮਾਲਵਾ

ਫਾਜਿ਼ਲਕਾ, 9 ਜਨਵਰੀ : ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਬੈਠਕ ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਤਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਜਿ਼ਲ੍ਹਾ ਕਾਨੂੰਨੀ ਅਥਾਰਟੀ ਦੇ ਕੰਮ ਕਾਜ ਦੀ ਸਮੀਖਿਆ ਦੇ ਨਾਲ ਨਾਲ ਉਨ੍ਹਾਂ ਨੇ ਦੱਸਿਆ ਕਿ ਅਗਲੀ ਲੋਕ ਅਦਾਲਤ 11 ਫਰਵਰੀ 2023 ਨੂੰ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕ ਇਸ ਕੌਮੀ ਲੋਕ ਅਦਾਲਤ ਦਾ ਜਿਆਦਾ ਤੋਂ ਜਿਆਦਾ ਲਾਭ ਲੈਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ....

ਊਧਮ ਸਿੰਘ ਵਾਲਾ ਸੁਨਾਮ, 09 ਜਨਵਰੀ : ਇੱਥੋਂ ਨੇੜਲੇ ਪਿੰਡ ਛਾਹੜ ਦੇ ਇੱਕ ਸ਼ੈਲਰ ਵਿੱਚ 5 ਪ੍ਰਵਾਸੀ ਮਜ਼ਦੂਰਾਂ ਦੀ ਅੰਗੀਠੀ ਦੇ ਧੂੰਏ ਕਾਰਨ ਦਮ ਘੁਟਣ ਕਰਕੇ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ੈਲਰ ਮਾਲਕ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਤਕਰੀਬਨ 07 ਵਜੇ ਫੋਨ ਆਇਆ ਕਿ ਲੇਵਰ ਉੱਠੀ ਨਹੀਂ, ਇਸ ਤੇ ਉਨ੍ਹਾਂ ਕਿਹਾ ਕਿ ਦੁਬਾਰਾ ਉਨ੍ਹਾਂ ਨੂੰ ਉਠਾਓ, ਜਦੋਂ ਕੋਸ਼ਿਸ਼ ਕਰਨ ਤੇ ਮਜ਼ਦੂਰ ਨਾ ਉੱਠੇ ਤਾਂ ਦਰਵਾਜਾ ਤੋੜਨ ਲਈ ਕਿਹਾ, ਜਿਵੇਂ ਹੀ ਦਰਵਾਜਾ ਤੋੜਿਆ ਤਾਂ ਕਮਰੇ ਵਿੱਚੋਂ ਇੱਕ....

ਸ਼੍ਰੀ ਮੁਕਤਸਰ ਸਾਹਿਬ , 09 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਪਣੇ ਬੇਹੂਦਾ ਫੈਸਲਿਆਂ ਨਾਲ ਪੰਜਾਬ ਵਿਚ ਹਫੜਾ ਦਫੜੀ ਦਾ ਮਾਹੌਲ ਪੈਦਾ ਕਰ ਰਹੀ ਹੈ , ਜਿਸ ਕਾਰਨ ਪ੍ਰਸ਼ਾਸਨ ਦਾ ਪਤਨ ਹੋ ਰਿਹਾ ਹੈ। ਅੱਜ ਇਥੇ ਮਾਘੀ ਮੇਲੇ ਦੀ ਤਿਆਰੀ ਸਬੰਧੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਪੀ ਐਸ ਅਫਸਰਾਂ ਨੂੰ ਸਮੂਹਿਕ ਛੁੱਟੀ ਲੈਣ ਲਈ ਮਜਬੂਰ ਕਰਨ ਵਾਸਤੇ ਸਿੱਧੇ ਤੌਰ....

ਮੁੱਖ ਮੰਤਰੀ ਮਾਨ ਨੇ ਆਪਣੀ ਪਤਨੀ ਨਾਲ ਪਹਿਲੀ ਲੋਹੜੀ ਜੱਦੀ ਪਿੰਡ ਸਤੌਜ ਵਿਖੇ ਮਨਾਈ ਪਿੰਡ ਵਾਸੀਆਂ ਨਾਲ ਤਾਜ਼ਾ ਕੀਤੀਆਂ ਬਚਪਨ ਦੀਆਂ ਯਾਦਾਂ ਸੰਗਰੂਰ, 8 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਵਿਚ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚ ਆਪਣੇ ਸਾਕ-ਸਨੇਹੀਆਂ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਮੁੱਖ ਮੰਤਰੀ ਅੱਜ ਸਵੇਰੇ ਆਪਣੇ ਪਿੰਡ ਪਹੁੰਚੇ ਅਤੇ ਪਿੰਡ ਵਿੱਚ ਲੋਹੜੀ ਬਾਲ ਕੇ ਪਿੰਡ ਵਾਸੀਆਂ ਨਾਲ ਰਲ-ਮਿਲ ਕੇ ਤਿਉਹਾਰ ਮਨਾਇਆ।....

- ਭ੍ਰਿਸ਼ਟਾਚਾਰ ਦੇ ਦੋਸ਼ ਚ ਵਿਜੈ ਸਿੰਗਲਾ, ਫਿਰ ਸਰਾਰੀ ‘ਤੋਂ ਅਸਤੀਫਾ, ਹੁਣ ਝਗੜੇ ਦੇ ਕੇਸ ਚ ਡਾ. ਬਲਵੀਰ ਸਿੰਘ ਮੰਤਰੀ ਨੂੰ ਅਦਾਲਤ ਨੇ ਸੁਣਾਈ ਹੈ 3 ਸਾਲ ਦੀ ਸਜਾ। - ਭਗਵੰਤ ਮਾਨ ਦੀ ਸਰਕਾਰ ‘ਚ ਸਜਾਜਾਫਤਾ ਤੇ ਭ੍ਰਿਸ਼ਟਾਚਾਰ ਆਗੂਆਂ ਦੀ ਭਰਮਾਰ : ਅਸ਼ਵਨੀ ਸ਼ਰਮਾਂ - ਪੰਜਾਬ ਦੇ ਵੱਡੇ ਸਨਅਤਕਾਰਾਂ ਅਤੇ ਸਰਮਾਏਦਾਰਾਂ ਵਲੋਂ ਦੂਜੇ ਸੂਬਿਆਂ ‘ਚ ਨਿਵੇਸ਼ ਪੰਜਾਬ ਦੇ ਦਿਵਾਲੀਆਪਨ ਵਰਗੇ ਵੱਡੇ ਖਤਰੇ ਦੀ ਘੰਟੀ: ਸ਼ਰਮਾ - ਪੰਜਾਬ ਦੀਆਂ ਸਥਾਨਕ ਅਤੇ ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਭਾਜਪਾ....

ਜਗਰਾਉਂ, 8 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਦੀ ਨਵੇਂ ਵਰੇ੍ਹ ਦੀ ਪਹਿਲੀ ਇਕੱਤਰਤ ਬੈਲਜ਼ੀਅਮ ਹਾਊਸ ਜਗਰਾਉਂ ਵਿਖੇ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਚ ਸਮੂਹ ਅਦੀਬਾਂ ਨੇ ਸਮੂਲੀਅਤ ਕੀਤੀ। ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਸਭ ਤੋਂ ਪਹਿਲਾਂ ਸਮੂਹ ਅਦੀਬਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਨਵੇਂ ਆਏ ਅਦੀਬਾਂ ਨੂੰ ਜੀ ਆਇਆਂ ਕਿਹਾ। ਰਚਨਾਵਾਂ ਦੇ ਦੌਰ ਦੌਰਾਨ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸ਼ਾਇਰ....

ਪਟਿਆਲਾ, 08 ਜਨਵਰੀ : ਹਰਿਆਣਾ ਕਮੇਟੀ ਦੇ ਮੁੱਦੇ ’ਤੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੋ ਪੰਥ ਵਿਰੋਧੀ ਸ਼ਕਤੀਆਂ ਸਰਗਰਮ ਹਨ, ਉਨ੍ਹਾਂ ਖਿਲਾਫ ਸਮੁੱਚੇ ਪੰਥ ਨੂੰ ਇੱਕਠਾ ਹੋਣ ਦੀ ਲੋੜ ਹੈ। ਪ੍ਰਧਾਨ ਧਾਮੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਆਸਰਾਈਆਂ ਦੇ ਚੱਲਦਿਆਂ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ’ਚ ਭਰਾ ਮਾਰੂ ਜੰਗ ਛੇੜਨਾ ਚਾਹੁੰਦੀ ਹੈ, ਤਾਂ ਜੋ ਸਿੱਖ....

- ਚਾਰ ਜ਼ਿਲ੍ਹਿਆਂ 'ਚ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਤੇ ਪੀ.ਐਮ.ਜੇ.ਏ.ਵਾਈ. ਨੂੰ ਲਾਗੂ ਕਰਨ ਬਾਰੇ ਵੀ ਕੀਤੇ ਵਿਚਾਰ ਵਟਾਂਦਰੇ ਲੁਧਿਆਣਾ, 08 ਜਨਵਰੀ : ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਮੇਸ਼ ਕੁਮਾਰ ਗੰਟਾ ਵਲੋਂ ਸਥਾਨਕ ਸਰਕਟ ਹਾਊਸ ਵਿਖੇ ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਸਮੇਤ ਚਾਰ ਜ਼ਿਲ੍ਹਿਆਂ ਨਾਲ ਸਬੰਧਤ ਸਮਾਜਿਕ ਨਿਆਂ ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸ੍ਰੀ ਗੰਟਾ ਵਲੋਂ ਸਮਾਜ....

ਰਾਏਕੋਟ 8 ਜਨਵਰੀ : ਕਰੀਬੀ ਪਿੰਡ ਬਿੰਜਲ ਦੇ ਗੁਰਦੁਆਰਾ ਬਾਬਾ ਬੂਲ ਚੰਦ ਜੀ ਵਿਖੇ ਸਵਰਗੀ ਗੁਰਨਾਮ ਸਿੰਘ ਔਲਖ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਰਮੇਸ਼ ਮਨਸੂਰਾ (ਸਟੇਟ ਐਵਾਰਡੀ)ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਦੇ ਡਾਕਟਰ ਜਸਵਿੰਦਰ ਵਸ਼ਿਸ਼ਟ ਵੱਲੋਂ 165ਮਰੀਜਾ ਦੀ ਜਾਂਚ ਕੀਤੀ ਗਈ ਅਤੇ 18ਮਰੀਜਾ ਨੂੰ ਲੈੱਨਜ....

ਰਾਏਕੋਟ 8 ਜਨਵਰੀ : ਸ਼ਬਦ ਗੁਰੂ ਗੁਰਮਤਿ ਅਕੈਡਮੀ ਰਾਏਕੋਟ ਵੱਲੋਂ ਬਾਬਾ ਹਰਜੀਤ ਸਿੰਘ ਸਰਬ ਧਰਮ ਸੇਵਾ ਸੰਸਥਾ ਦੇ ਸਰਪ੍ਰਸਤ ਬਾਬਾ ਰਘਵੀਰ ਸਿੰਘ ਰਾਏਕੋਟ ਅਤੇ ਨਾਨਕਸਰ ਕੁਟੀਆ ਵਿਰਕਾ ਵਾਲਿਆਂ ਦੇ ਸਹਿਯੋਗ ਨਾਲ ਨੂਰੇ ਮਾਹੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਰਹੰਦ ਦੇ ਖ਼ਬਰਨਾਮੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸ੍ਰੀ ਫਤਹਿਗੜ ਸਾਹਿਬ ਸਰਹੰਦ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਰੰਭਿਆ ਪੰਜ ਰੋਜ਼ਾ ਨਗਰ-ਕੀਰਤਨ ਗੁਰੂਦੁਆਰਾ ਮੰਜੀ....

ਲੁਧਿਆਣਾ, 8 ਜਨਵਰੀ : ਮਾਲਵਾ ਸੱਭਿਆਚਾਰ ਮੰਚ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਮਾਜਿਕ ਰਿਸ਼ਤਿਆਂ ਦੀ ਵਰਤਮਾਨ ਦ਼ਸ਼ਾ ਤੇ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਨੇ ਕਿਹਾ ਹੈ ਕਿ ਸਮਾਜਿਕ ਰਿਸ਼ਤਿਆਂ ਨੂੰ ਸਹੀ ਪਾਸੇ ਮੋੜਨ ਲਈ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਸੰਸਥਾਵਾਂ ਨੂੰ ਸਿਰ ਜੋੜ ਕੇ ਸਰਬ ਸਾਂਝੀ ਵਿਉਂਤ ਬੱਧ ਮੁਹਿੰਮ ਦੀ ਲੋੜ ਹੈ ਤਾਂ ਜੋ ਸਮਾਜਿਕ ਮਾਹੌਲ ਵਿੱਚ ਸਾਂਝੇ ਜੀਵਨ....

ਜਗਰਾਓ, 08 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਇੱਥੋਂ ਨੇੜਲੇ ਪਿੰਡ ਭੰਮੀਪੁਰਾ ਦੀ ਕਿਰਨਜੋਤ ਕੌਰ (22) ਲੜਕੀ ਦੀ ਹਾਂਗਕਾਂਗ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਇੱਕ ਮਾਲ ਵਿੱਚ ਕੰਮ ਕਰਦੀ ਸੀ, ਉਹ ਬਿਨ੍ਹਾ ਸੇਫਟੀ ਬੈਲਟ ਮਾਲ ਦੇ ਸ਼ੀਸ਼ੇ ਸਾਫ਼ ਕਰ ਰਹੀ ਸੀ ਕਿ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਕਿ ਉਹ 22ਵੀਂ ਮੰਜ਼ਿਲ ਤੋਂ ਹੇਠਾਂ ਆ ਡਿੱਗੀ, ਲੜਕੀ ਦੇ ਹੇਠਾਂ ਡਿੱਗਦੇ ਹੀ ਉੱਥੇ ਮੌਜ਼ੂਦ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਨੇ ਪਹੁੰਚਦਿਆਂ ਹੀ ਲੜਕੀ ਨੂੰ ਇਲਾਜ ਲਈ....

ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਵਾਹਨਾਂ ਵੱਲੋਂ ਦੀ ਅਚਨਚੇਤ ਚੈਕਿੰਗ ਕੀਤੀ, 11 ਵਾਹਨਾਂ ਦੇ ਚਲਾਨ ਕੱਟੇ, 5 ਕੀਤੇ ਬੰਦ
ਭਵਾਨੀਗੜ੍ਹ, 8 ਜਨਵਰੀ : ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਡਾ. ਵਨੀਤ ਕੁਮਾਰ ਵੱਲੋਂ ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ਉੱਤੇ ਚੰਨੋ ਤੇ ਭਵਾਨੀਗੜ੍ਹ ਦੇ ਨਾਲ ਨਾਲ ਮਹਿਲਾਂ ਚੌਕ ਰੋਡ 'ਤੇ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ। ਸਕੱਤਰ ਡਾ. ਵਨੀਤ ਕੁਮਾਰ ਨੇ ਦੱਸਿਆ ਕਿ ਚੈਕਿੰਗ ਦੌਰਾਨ 11 ਵਾਹਨਾਂ ਦੇ ਚਲਾਨ ਕੱਟੇ ਗਏ ਹਨ ਜਦਕਿ 5 ਵਾਹਨ ਬੰਦ (ਇੰਪਾਊਂਡ) ਕੀਤੇ ਗਏ ਹਨ। ਸਕੱਤਰ ਆਰਟੀਏ ਨੇ ਕਿਹਾ ਕਿ ਓਵਰਲੋਡ ਵਾਹਨਾਂ ਕਾਰਨ....

ਪਟਿਆਲਾ, 8 ਜਨਵਰੀ : ਪੰਜਾਬ ਦੇ ਨਵੇਂ ਬਣੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਦੀ ਸੂਰਤ 'ਚ ਗੋਲਡਨ ਸਮੇਂ ਦੇ ਅੰਦਰ-ਅੰਦਰ ਕਿਸੇ ਮਰੀਜ ਦੀ ਕੀਮਤੀ ਜਾਨ ਬਚਾਉਣ ਲਈ ਸੂਬੇ ਅੰਦਰ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਸਿਹਤ ਮੰਤਰੀ ਬਨਣ ਮਗਰੋਂ ਅੱਜ ਪਹਿਲੀ ਵਾਰ ਆਪਣੇ ਸ਼ਹਿਰ ਪਟਿਆਲਾ ਪੁੱਜੇ ਡਾ. ਬਲਬੀਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੂਬਾ....