ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਬਲਾਕ ਮਹਿਲ ਕਲਾਂ ਵੱਲੋਂ 'ਕੌਮੀ ਖੇਤੀ ਮੰਡੀਕਰਨ ਖਰੜਾ ਨੀਤੀ' ਬਾਰੇ ਗਹਿਲ ਅਤੇ ਰਾਏਸਰ ਵਿਖੇ ਚੇਤਨਾ ਮੀਟਿੰਗਾਂ-ਜਗਰਾਜ ਸਿੰਘ ਹਰਦਾਸਪੁਰਾ

  • ਮਹਿਲਕਲਾਂ ਤਹਿਸੀਲ ਪੱਧਰ 'ਤੇ 26 ਜਨਵਰੀ ਨੂੰ ਕੀਤਾ ਜਾਵੇਗਾ ਟਰੈਕਟਰ ਪਰੇਡ ਮਾਰਚ - ਸਤਨਾਮ ਸਿੰਘ ਮੂੰਮ

ਮਹਿਲ ਕਲਾਂ  23 ਜਨਵਰੀ(ਭੁਪਿੰਦਰ ਸਿੰਘ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ -ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਪਿੰਡਾਂ ਵਿੱਚ ਸ਼ੁਰੂ ਕੀਤੀ ਗਈ ਚੇਤਨਾ ਮੁਹਿੰਮ ਦੀ ਕੜੀ ਵਜੋਂ ਗਹਿਲ ਅਤੇ ਰਾਏਸਰ ਮੀਟਿੰਗਾਂ ਕਰਕੇ 'ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ' ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਜਿਲ੍ਹਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ। ਕਿਸਾਨ ਸੰਯੁਕਤ ਮੋਰਚੇ ਦੀ ਅਗਵਾਈ ਵਿੱਚ ਤੇਰਾਂ ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਕੇ ਕੇਂਦਰ ਦੀ ਮੋਦੀ ਹਕੂਮਤ ਨੂੰ ਰੱਦ ਕਰਨ ਲਈ ਮਜ਼ਬੂਰ ਕੀਤਾ ਸੀ। ਲੋਕਾਂ ਦੇ ਦਬਾਅ ਸਦਕਾ ਭਾਵੇਂ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮਜ਼ਬੂਰ ਹੋਈ ਪਰ ਉਨ੍ਹਾਂ ਦੀ ਨੀਤੀ ਤੇ ਨੀਤ ਵਿੱਚ ਕੋਈ ਫ਼ਰਕ ਨਹੀਂ ਪਿਆ। ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਤੇ ਚਲਦਿਆਂ ਵਿਸ਼ਵ ਵਪਾਰ ਸੰਸਥਾ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੇ ਹਨ। ਹੁਣ ਫ਼ੇਰ ਕੇਂਦਰ ਸਰਕਾਰ ਵੱਲੋਂ ਨਵਾਂ 'ਕੌਮੀ ਖੇਤੀ ਮੰਡੀਕਰਨ ਖੇਤੀ ਖਰੜਾ' ਵੱਖ ਵੱਖ ਸਰਕਾਰਾਂ ਨੂੰ ਭੇਜ ਕੇ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰੀ ਮੰਡੀਆਂ ਨੂੰ ਖ਼ਤਮ ਕਰਕੇ ਪਾ੍ਈਵੇਟ, ਪਬਲਿਕ ਪ੍ਰਾਈਵੇਟ ਪਾਰਟਨਰ ਸ਼ਿਪ ਰਾਹੀਂ ਪ੍ਰਾਈਵੇਟ ਮੰਡੀਆਂ ਲਿਆਂਦੀਆਂ ਜਾਣਗੀਆਂ। ਜਿਸ ਨਾਲ ਹਰ ਇੱਕ  ਮਿਹਨਤਕਸ਼ ਤਬਕੇ ਤੇ ਮਾਰੂ ਅਸਰ ਪੈਣਗੇ ਜਿਵੇਂ ਕਿ ਸਰਕਾਰੀ ਮੰਡੀਆਂ ਖ਼ਤਮ ਕਰਨ ਨਾਲ ਮੰਡੀਆਂ ਵਿੱਚ ਜਿੰਨੀ ਵੀ ਲੇਬਰ ਉਹ ਭਾਵੇਂ ਫ਼ਸਲ ਦੀ ਟਰਾਲੀ ਲਾਹੁਣ ਤੋਂ ਲੈਕੇ ਗੁਦਾਮਾਂ ਤੋਂ ਅੱਗੇ ਜਨਤਕ ਵੰਡ ਪ੍ਰਣਾਲੀ ਰਾਹੀਂ ਘਰ-ਘਰ ਵਿੱਚ ਪਹੁੰਚਾਉਣ ਤੱਕ ਸਾਰੀ ਦੀ ਸਾਰੀ ਲੇਬਰ ਦਾ ਖ਼ਾਤਮਾ ਹੋਵੇਗਾ, ਟਰੱਕਾਂ ਵਾਲੇ ਜਿਹੜੇ ਸੀਜ਼ਨ ਲਾਕੇ ਆਪਣੇ ਪ੍ਰੀਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ, ਛੋਟੇ ਦੁਕਾਨਦਾਰਾਂ ਉਨ੍ਹਾਂ ਦੇ ਰੋਜ਼ਗਾਰ ਦਾ ਵੀ ਉਜਾੜਾ ਹੋਵੇਗਾ। ਇਸ ਮੌਕੇ ਬਲਾਕ ਮਹਿਲਕਲਾਂ ਦੇ ਜਨਰਲ ਸਕੱਤਰ ਸਤਨਾਮ ਸਿੰਘ ਮੂੰਮ, ਭਿੰਦਰ ਸਿੰਘ ਮੂੰਮ, ਅਮਨਦੀਪ ਸਿੰਘ ਰਾਏਸਰ, ਕਾਲਾ ਸਿੰਘ ਰਾਏਸਰ, ਮਨਜੀਤ ਸਿੰਘ ਗੋਰਾ ਰਾਏਸਰ, ਜਗਰੂਪ ਸਿੰਘ ਗਹਿਲ ਨੇ ਕਿਹਾ ਕਿ  26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ। ਜੇਕਰ ਅਜੇ ਵੀ ਕੇਂਦਰ  ਸਰਕਾਰ ਨੇ ਕੌਮੀ ਖੇਤੀ ਮੰਡੀਕਰਨ ਖਰੜਾ ਰੱਦ ਨਾ ਕੀਤਾ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਹ ਸਰਕਾਰਾਂ ਦਾ ਭੁਲੇਖਾ ਦਾ ਹੋ ਸਕਦਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰ ਦੇਵਾਂਗੇ। ਜਥੇਬੰਦੀਆਂ ਵੱਲੋਂ ਅਜਿਹਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈਣ।ਆਗੂਆਂ ਨੇ ਕਿਹਾ  ਕਿ ਜਿਹੜੇ ਬੇਰੁਜ਼ਗਾਰ ਨੌਜੁਆਨ  ਆਪਣਾ ਸਹਾਇਕ ਧੰਦਾ ਅਪਣਾ ਕੇ ਗੁਜ਼ਾਰਾ ਕਰਦੇ ਹਨ, ਸਰਕਾਰ ਉਨ੍ਹਾਂ ਨੂੰ ਵੀ ਉਜਾੜ ਰਹੀ ਹੈ। ਗੁਰਤੇਜ ਸਿੰਘ ਬੀਹਲਾ ਖੁਰਦ ਜਸਵਿੰਦਰ ਜੱਸਾ ਗਹਿਲ, ਸਨੇਹਪਾਲ ਸਿੰਘ, ਕਾਕਾ ਸਿੰਘ ਗਹਿਲ, ਜੱਗੀ ਰਾਏਸਰ ,ਟੋਨੀ ਰਾਏਸਰ ਨੇ ਕਿਹਾ ਕਿ 26 ਜਨਵਰੀ ਨੂੰ ਕਿਸੇ ਦਾ ਵੀ ਟਰੈਕਟਰ ਘਰ ਨਹੀਂ  ਰਹਿਣਾ ਚਾਹੀਦਾ।