ਮਾਲਵਾ

ਪੰਜਾਬ ਵਿੱਚ ਗੈਗਸਟਾਰਾਂ, ਗੁੰਡਿਆਂ, ਦੇਸ਼ ਧ੍ਰੋਹੀ ਤਾਕਤਾਂ ਦਾ ਦਬਦਬਾ ਦਿਨੋ ਦਿਨ ਵਧ ਰਿਹਾ ਹੈ : ਅਸ਼ਵਨੀ ਸ਼ਰਮਾ
ਮੋਹਾਲੀ, 10 ਜਨਵਰੀ : ਅੱਜ ਮੋਹਾਲੀ ਬੀ.ਜੇ ਪੀ. ਦੇ ਨਵਾਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਨੂੰ “ਵਿਧੀਵਤ ਜਿਮੇਵਾਰੀ ਸੌਂਪਣ “ ਦੇ ਪ੍ਰੋਗਰਾਮ ਵਿੱਚ ਮੋਹਾਲੀ ਪਹੁੰਚੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ। ਇੱਥੇ ਪਹੁੰਚਣ ਤੇ ਭਾਜਪਾ ਮੋਹਾਲੀ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਤੇ ਸਮੁੱਚੀ ਜਿਲਾ ਲੀਡਰਸ਼ਿਪ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਹਨਾ ਨਾਲ ਪਹੁੰਚੇ ਸੂਬਾ ਆਗੂਆਂ ਨੂੰ ਗੁਲਦਸਤੇ, ਦੁਸਾਲਾਂ ਦੇ ਕੇ ਸਵਾਗਤ ਕੀਤਾ। ਸ਼ੰਜੀਵ ਵਿਸ਼ਿਸ਼ਟ ਨੇ ਸੂਬਾ ਪ੍ਰਧਾਨ....
ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ ਵਿੱਚ ਹੋਵੇਗੀ ਸ਼ੁਰੂ
ਰਾਜਪੁਰਾ, 10 ਜਨਵਰੀ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਭਲਕੇ 11 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗੀ। ਹਾਲਾਂਕਿ ਇਹ ਯਾਤਰਾ ਅੱਜ 10 ਜਨਵਰੀ ਨੂੰ ਹਰਿਆਣਾ ਤੋਂ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਵੇਗੀ ਅਤੇ ਰਾਤ ਦਾ ਠਹਿਰਾਅ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਵੇਗਾ।ਬੀਤੇ ਸੋਮਵਾਰ ਨੂੰ ਪੰਜਾਬ ਕਾਂਗਰਸ ਨੇ ਸੂਬੇ ਵਿੱਚ ਭਾਰਤ ਜੋੜੋ ਯਾਤਰਾ ਦਾ ਪ੍ਰੋਗਰਾਮ ਜਾਰੀ ਕੀਤਾ ਸੀ। ਪਾਰਟੀ ਬੁਲਾਰੇ ਅਨੁਸਾਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਰਾਹੀਂ ਪੰਜਾਬ ਵਿੱਚ....
ਸਾਂਝੇ ਪਰਿਵਾਰਕ ਢਾਂਚਿਆਂ ਦਾ ਟੁੱਟਣਾ ਸਮਾਜਕ ਵਿਕਾਸ ਨੂੰ ਨਿਘਾਰ ਵੱਲ ਧੱਕ ਰਿਹਾ ਹੈ : ਗੁਰਪ੍ਰੀਤ ਸਿੰਘ ਤੂਰ
ਲੁਧਿਆਣਾ, 9 ਜਨਵਰੀ : ਉੱਘੇ ਪੰਜਾਬੀ ਲੇਖਕ ਤੇ ਸੇਵਾ ਮੁਕਤ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਿਹਾ ਹੈ ਕਿ ਸਾਂਝੇ ਪਰਿਵਾਰਕ ਢਾਂਚੇ ਦਾ ਟੁੱਟਣਾ ਸਮਾਜਿਕ ਵਿਕਾਸ ਨੂੰ ਨਿਘਾਰ ਵੱਲ ਤੋਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੁਰਮ, ਨਸ਼ਾਖ਼ੋਰੀ, ਵਿਹਲੜ ਸੱਭਿਆਚਾਰ, ਖੇਡਾਂ ਤੇ ਸਾਹਿੱਤ ਵੱਲ ਬੇਰੁਖ਼ੀ, ਬੇਗਾਨਗੀ ਦਾ ਅਹਿਸਾਸ ਵਧਣ ਦਾ ਕਾਰਨ ਇਹੀ ਹੈ ਕਿ ਸਾਂਝਾ ਸੁਪਨਾ, ਸਾਂਝੀ ਜੀਵਨ ਤੋਰ ਤੇ ਸਾਂਝੇ ਆਦਰਸ਼ਾਂ ਦੀ ਥਾਂ ਆਪਹੁਦਰਾਪਨ ਘਰਾਂ ਤੋਂ ਹੀ ਸ਼ੁਰੂ ਹੋ ਗਿਆ ਹੈ। ਸ....
ਆਨੰਦਪੁਰ ਸਾਹਿਬ ਇਲਾਕੇ ਦੇ ਲੋਕ ਗੀਤ ਰਣਜੂਝਣੇ ਦਾ ਸੰਗ੍ਰਹਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਨੂੰ ਭੇਂਟ
ਲੁਧਿਆਣਾ, 9 ਜਨਵਰੀ : ਪੁਆਧ ਇਲਾਕੇ ਦੀ ਤਹਿਸੀਲ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਲੋਕ ਗੀਤ ਪੁਸਤਕ ਪ੍ਰਸਿੱਧ ਖੋਜੀ ਵਿਦਵਾਨ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਮੈਂਬਰ ਡਾਃਸੁਨੀਤਾ ਰਾਣੀ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਭੇਂਟ ਕੀਤੀ। ਪੁਆਧ ਖਿੱਤੇ ਦੇ ਲੋਕ ਗੀਤਾਂ ਨਾਲ ਭਰਪੂਰ ਇਸ ਪੁਸਤਕ ਵਿੱਚ ਸ਼ਾਮਿਲ ਲੋਕ ਗੀਤਾਂ ਨੂੰ ਰਣਜੂਝਣੇ ਨਾਮ ਦਿੱਤਾ ਗਿਆ ਹੈ। ਇਸ ਮੌਕੇ ਡਾਃ ਸੁਨੀਤਾ ਰਾਣੀ ਨੇ ਦੱਸਿਆ ਕਿ ਰਣਜੂਝਣੇ ਨਾਮ....
ਕਿਰਨਜੋਤ ਕੌਰ ਦੇ ਪਰਿਵਾਰ ਨਾਲ ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਕੀਤਾ ਦੁੱਖ ਸਾਝਾ
ਜਗਰਾਉ 9 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਕੁਝ ਦਿਨ ਪਹਿਲਾ ਹਾਂਗਕਾਂਗ ਵਿਖੇ ਬੁਹ ਮੰਜਲੀ ਇਮਾਰਤ ਤੇ ਕੰਮ ਕਰ ਰਹੀ ਪਿੰਡ ਭੰਮੀਪੁਰਾ ਕਲਾਂ ਦੀ ਕਿਰਨਜੋਤ ਕੌਰ ਦਾ ਪੈਰ ਖਿਸ਼ਕਣ ਨਾਲ ਮੌਤ ਹੋ ਗਈ ਸੀ।ਇਸ ਬੇਵਖਤੀ ਮੌਤ ਤੇ ਅੱਜ ਮ੍ਰਿਤਕ ਕਿਰਨਜੋਤ ਕੌਰ ਦੇ ਪਿਤਾ ਜਸਵੰਤ ਸਿੰਘ ਅਤੇ ਮਾਤਾ ਜਸਵੀਰ ਕੌਰ ਨਾਲ ਵਿਧਾਨ ਸਭਾ ਹਲਕਾ ਜਗਰਾਉ ਦੇ ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਦੁੱਖ ਸਾਝਾ ਕੀਤਾ।ਇਸ ਮੌਕੇ ਐਸ ਆਰ ਕਲੇਰ ਨੇ ਕਿਹਾ ਕਿ ਬੇਟੀ ਕਿਰਨਜੀਤ ਕੌਰ ਪਰਿਵਾਰ ਦਾ ਵੱਡਾ ਸਹਾਰਾ ਸੀ ਜਿਸ ਦੇ ਤੁਰ ਜਾਣ ਨਾਲ....
ਪ੍ਰਸਿੱਧ ਗੀਤਕਾਰ ਸਵਰਨ ਸਿਵੀਆ ਨੂੰ ਵੱਖ-ਵੱਖ ਆਗੂਆ ਨੇ ਦਿੱਤੀਆ ਸਰਧਾਂਜਲੀਆ
ਜਗਰਾਉ 9ਜਨਵਰੀ-(ਰਛਪਾਲ ਸਿੰਘ ਸ਼ੇਰਪੁਰੀ) : ਕੁਝ ਦਿਨ ਪਹਿਲਾ ਸੰਸਾਰ ਪ੍ਰਸਿੱਧ ਗੀਤਕਾਰ ਸਵਰਨ ਸਿੰਘ ਸਿਵੀਆ ਅਚਾਨਿਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ,ਪਿੰਡ ਉੱਪਲਾ (ਨੇੜੇ ਮਾਛੀਵਾੜਾ) ਵਿਖੇ ਗਏ ਗਏ।ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਭਾਈ ਜਸਵੀਰ ਸਿੰਘ ਜਮਾਲਪੁਰੀ ਦੇ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ....
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਭਰਥ ਦਾਸ ਗੁਰਮ ਬਣੇ ਕਾਗਰਸ ਓਬੀਸੀ ਦੇ ਜਿਲ੍ਹਾ ਚੇਅਰਮੈਨ
ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਗਾ-ਭਰਥ ਦਾਸ ਗੁਰਮ ਮਹਿਲ ਕਲਾਂ 09 ਜਨਵਰੀ (ਗੁਰਸੇਵਕ ਸਿੰਘ ਸਹੋਤਾ,ਭਪਿੰਦਰ ਸਿੰਘ ਧਨੇਰ) : ਪੰਜਾਬ ਪ੍ਰਦੇਸ ਕਾਗਰਸ ਕਮੇਟੀ ਵੱਲੋਂ ਲਗਾਤਾਰ ਪੰਜਾਬ ਅੰਦਰ ਵੱਖ ਵੱਖ ਇਕਾਈਆਂ ਦੇ ਆਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪ੍ਰਦੇਸ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਥਾਨਕ ਆਗੂਆਂ ਦੇ ਸਲਾਹ ਮਸ਼ਵਰੇ ਨਾਲ ਆਗੂਆਂ ਨੂੰ ਪ੍ਰਧਾਨ ਅਤੇ ਚੇਅਰਮੈਨ ਲਗਾਇਆ ਜਾ ਰਿਹਾ ਹੈ। ਪੰਜਾਬ ਪ੍ਰਦੇਸ ਕਾਗਰਸ ਓਬੀਸੀ....
ਨਵੇਂ ਆਏ ਤਹਿਸੀਲਦਾਰ ਬਲਦੇਵ ਰਾਜ ਨੂੰ ਗੁਲਦਸਤੇ ਭੇਟ ਕਰਕੇ ਸਨਮਾਨ ਕੀਤਾ ਗਿਆ
ਲੋਕਾਂ ਨੂੰ ਕੰਮਕਾਰ ਕਰਾਉਣ ਵਿੱਚ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ-ਤਹਿਸੀਲਦਾਰ ਬਲਦੇਵ ਰਾਜ ਮਹਿਲ ਕਲਾਂ 9 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਸਬ ਤਹਿਸੀਲ ਲੌਂਗੋਵਾਲ ਤੋਂ ਟਰੇਨਿੰਗ ਪੂਰੀ ਕਰਨ ਉਪਰੰਤ ਨਵੇਂ ਬਣੇ ਤਹਿਸੀਲਦਾਰ ਬਲਦੇਵ ਰਾਜ ਬਰਨਾਲਾ ਨੇ ਮਾਲ ਵਿਭਾਗ ਦੀ ਸਬ ਡਵੀਜ਼ਨ ਮਹਿਲ ਕਲਾਂ ਵਿਖੇ ਸਮੂਹ ਸਟਾਫ ਦੀ ਹਾਜਰੀ ਵਿੱਚ ਨਵੇਂ ਤਹਿਸੀਲਦਾਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਨਵੇਂ ਆਏ ਤਹਿਸੀਲਦਾਰ ਬਲਦੇਵ ਰਾਜ ਬਰਨਾਲਾ ਨੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ....
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਮੀਟਿੰਗ
ਮਹਿਲ ਕਲਾਂ 09 ਜਨਵਰੀ (ਗੁਰਸਵੇਕ ਸਿੰਘ ਸਹੋਤਾ) : ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਸਾਲ 2023 ਦੀ ਪਹਿਲੀ ਮੀਟਿੰਗ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬੱਸ ਸਟੈਂਡ ਦੇ ਨਜਦੀਕ ਗੋਲਡਨ ਕਲੋਨੀ ਵਿੱਖੇ ਡਾਕਟਰ ਫਰੀਦ ਜੀ ਦੇ ਨਵੇਂ ਬਣ ਰਹੇ ਹਸਪਤਾਲ ਵਿੱਚ ਹੋਈ, ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡਿਆ ਇੰਚਾਰਜ ਪੰਜਾਬ ਡਾ ਮਿੱਠੂ ਮੁਹੰਮਦ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਕੇਸਰ ਖਾਨ ਮਲਿਕ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ, ਮੀਟਿੰਗ ਦੇ ਸ਼ੁਰੂ....
ਰਾਹੁਲ ਗਾਂਧੀ ਦੇ ਪਰਿਵਾਰ ਵੱਲੋਂ ਪੰਜਾਬ ਨਾਲ ਸ਼ੁਰੂ ਤੋਂ ਹੀ ਵੱਡਾ ਧੱਕਾ ਕੀਤਾ ਜਾਂਦਾ ਰਿਹਾ ਹੈ : ਪ੍ਰੋ ਬਡੂੰਗਰ
ਪਟਿਆਲਾ, 9 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰੇ ਦੌਰਾਨ ਪੰਜਾਬ ਵਿੱਚ ਦਾਖਲ ਹੋਣ ਜਾ ਰਹੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪਰਿਵਾਰ ਵੱਲੋਂ ਪੰਜਾਬ ਨਾਲ ਸ਼ੁਰੂ ਤੋਂ ਹੀ ਵੱਡਾ ਧੱਕਾ ਕੀਤਾ ਜਾਂਦਾ ਰਿਹਾ ਹੈ, ਕਿਉੰਕ ਨਹਿਰੂ ਗਾਂਧੀ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੱਲੋਂ 1947 ਤੋਂ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਰਿਹਾ ਹੈ।....
ਅਗਲੀ ਲੋਕ ਅਦਾਲਤ 11 ਫਰਵਰੀ 2023 ਨੂੰ ਲੱਗੇਗੀ : ਚੇਅਰਪਰਸਨ
ਫਾਜਿ਼ਲਕਾ, 9 ਜਨਵਰੀ : ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਬੈਠਕ ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਤਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਜਿ਼ਲ੍ਹਾ ਕਾਨੂੰਨੀ ਅਥਾਰਟੀ ਦੇ ਕੰਮ ਕਾਜ ਦੀ ਸਮੀਖਿਆ ਦੇ ਨਾਲ ਨਾਲ ਉਨ੍ਹਾਂ ਨੇ ਦੱਸਿਆ ਕਿ ਅਗਲੀ ਲੋਕ ਅਦਾਲਤ 11 ਫਰਵਰੀ 2023 ਨੂੰ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕ ਇਸ ਕੌਮੀ ਲੋਕ ਅਦਾਲਤ ਦਾ ਜਿਆਦਾ ਤੋਂ ਜਿਆਦਾ ਲਾਭ ਲੈਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ....
ਪਿੰਡ ਛਾਹੜ ਦੇ ਇੱਕ ਸ਼ੈਲਰ ਵਿੱਚ 5 ਪ੍ਰਵਾਸੀ ਮਜ਼ਦੂਰਾਂ ਦੀ ਅੰਗੀਠੀ ਦੇ ਧੂੰਏ ਕਾਰਨ ਦਮ ਘੁਟਣ ਕਰਕੇ ਮੌਤ, ਇੱਕ ਦੀ ਹਲਾਤ ਗੰਭੀਰ
ਊਧਮ ਸਿੰਘ ਵਾਲਾ ਸੁਨਾਮ, 09 ਜਨਵਰੀ : ਇੱਥੋਂ ਨੇੜਲੇ ਪਿੰਡ ਛਾਹੜ ਦੇ ਇੱਕ ਸ਼ੈਲਰ ਵਿੱਚ 5 ਪ੍ਰਵਾਸੀ ਮਜ਼ਦੂਰਾਂ ਦੀ ਅੰਗੀਠੀ ਦੇ ਧੂੰਏ ਕਾਰਨ ਦਮ ਘੁਟਣ ਕਰਕੇ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ੈਲਰ ਮਾਲਕ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਤਕਰੀਬਨ 07 ਵਜੇ ਫੋਨ ਆਇਆ ਕਿ ਲੇਵਰ ਉੱਠੀ ਨਹੀਂ, ਇਸ ਤੇ ਉਨ੍ਹਾਂ ਕਿਹਾ ਕਿ ਦੁਬਾਰਾ ਉਨ੍ਹਾਂ ਨੂੰ ਉਠਾਓ, ਜਦੋਂ ਕੋਸ਼ਿਸ਼ ਕਰਨ ਤੇ ਮਜ਼ਦੂਰ ਨਾ ਉੱਠੇ ਤਾਂ ਦਰਵਾਜਾ ਤੋੜਨ ਲਈ ਕਿਹਾ, ਜਿਵੇਂ ਹੀ ਦਰਵਾਜਾ ਤੋੜਿਆ ਤਾਂ ਕਮਰੇ ਵਿੱਚੋਂ ਇੱਕ....
ਭ੍ਰਿਸ਼ਟਾਚਾਰ ਨਾਲ ਨਜਿੱਠਣਾ ਸਭ ਤੋਂ ਜ਼ਰੂਰੀ ਹੈ, ਪਰ ਨਿਯਮਾਂ ਤੇ ਪ੍ਰਕਿਰਿਆਵਾਂ ਦੀ ਪਾਲਣਾ ਬਹੁਤ ਜ਼ਰੂਰੀ : ਬਾਦਲ
ਸ਼੍ਰੀ ਮੁਕਤਸਰ ਸਾਹਿਬ , 09 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਪਣੇ ਬੇਹੂਦਾ ਫੈਸਲਿਆਂ ਨਾਲ ਪੰਜਾਬ ਵਿਚ ਹਫੜਾ ਦਫੜੀ ਦਾ ਮਾਹੌਲ ਪੈਦਾ ਕਰ ਰਹੀ ਹੈ , ਜਿਸ ਕਾਰਨ ਪ੍ਰਸ਼ਾਸਨ ਦਾ ਪਤਨ ਹੋ ਰਿਹਾ ਹੈ। ਅੱਜ ਇਥੇ ਮਾਘੀ ਮੇਲੇ ਦੀ ਤਿਆਰੀ ਸਬੰਧੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਪੀ ਐਸ ਅਫਸਰਾਂ ਨੂੰ ਸਮੂਹਿਕ ਛੁੱਟੀ ਲੈਣ ਲਈ ਮਜਬੂਰ ਕਰਨ ਵਾਸਤੇ ਸਿੱਧੇ ਤੌਰ....
ਸੂਬਾ ਹਰ ਖੇਤਰ ਵਿੱਚ ਸਰਬਪੱਖੀ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੀ ਦਹਿਲੀਜ਼ 'ਤੇ ਹੈ : ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਮਾਨ ਨੇ ਆਪਣੀ ਪਤਨੀ ਨਾਲ ਪਹਿਲੀ ਲੋਹੜੀ ਜੱਦੀ ਪਿੰਡ ਸਤੌਜ ਵਿਖੇ ਮਨਾਈ ਪਿੰਡ ਵਾਸੀਆਂ ਨਾਲ ਤਾਜ਼ਾ ਕੀਤੀਆਂ ਬਚਪਨ ਦੀਆਂ ਯਾਦਾਂ ਸੰਗਰੂਰ, 8 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਵਿਚ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚ ਆਪਣੇ ਸਾਕ-ਸਨੇਹੀਆਂ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਮੁੱਖ ਮੰਤਰੀ ਅੱਜ ਸਵੇਰੇ ਆਪਣੇ ਪਿੰਡ ਪਹੁੰਚੇ ਅਤੇ ਪਿੰਡ ਵਿੱਚ ਲੋਹੜੀ ਬਾਲ ਕੇ ਪਿੰਡ ਵਾਸੀਆਂ ਨਾਲ ਰਲ-ਮਿਲ ਕੇ ਤਿਉਹਾਰ ਮਨਾਇਆ।....
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਹੁਣ ਤੱਕ ਇਨਸਾਫ ਨਹੀਂ ਦੇ ਸਕੀ ਭਗਵੰਤ ਮਾਨ ਸਰਕਾਰ : ਅਸ਼ਵਨੀ ਸ਼ਰਮਾ
- ਭ੍ਰਿਸ਼ਟਾਚਾਰ ਦੇ ਦੋਸ਼ ਚ ਵਿਜੈ ਸਿੰਗਲਾ, ਫਿਰ ਸਰਾਰੀ ‘ਤੋਂ ਅਸਤੀਫਾ, ਹੁਣ ਝਗੜੇ ਦੇ ਕੇਸ ਚ ਡਾ. ਬਲਵੀਰ ਸਿੰਘ ਮੰਤਰੀ ਨੂੰ ਅਦਾਲਤ ਨੇ ਸੁਣਾਈ ਹੈ 3 ਸਾਲ ਦੀ ਸਜਾ। - ਭਗਵੰਤ ਮਾਨ ਦੀ ਸਰਕਾਰ ‘ਚ ਸਜਾਜਾਫਤਾ ਤੇ ਭ੍ਰਿਸ਼ਟਾਚਾਰ ਆਗੂਆਂ ਦੀ ਭਰਮਾਰ : ਅਸ਼ਵਨੀ ਸ਼ਰਮਾਂ - ਪੰਜਾਬ ਦੇ ਵੱਡੇ ਸਨਅਤਕਾਰਾਂ ਅਤੇ ਸਰਮਾਏਦਾਰਾਂ ਵਲੋਂ ਦੂਜੇ ਸੂਬਿਆਂ ‘ਚ ਨਿਵੇਸ਼ ਪੰਜਾਬ ਦੇ ਦਿਵਾਲੀਆਪਨ ਵਰਗੇ ਵੱਡੇ ਖਤਰੇ ਦੀ ਘੰਟੀ: ਸ਼ਰਮਾ - ਪੰਜਾਬ ਦੀਆਂ ਸਥਾਨਕ ਅਤੇ ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਭਾਜਪਾ....