ਮਾਲਵਾ

ਪੀ.ਏ.ਯੂ. ਨੇ ਕੁਦਰਤੀ ਸਿਰਕਾ ਬਨਾਉਣ ਦੇ ਗੁਰ ਕਿਸਾਨਾਂ ਨੂੰ ਦੱਸੇ
ਲੁਧਿਆਣਾ 22 ਮਈ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਦਾ ਫ਼ਲਾਂ ਤੋਂ ਕੁਦਰਤੀ ਸਿਰਕਾ, ਘੱਟ ਅਲਕੋਹਲ ਵਾਲੇ ਕੁਦਰਤੀ ਕਾਰਬੋਨੇਟਿਡ ਅਤੇ ਲੈਕਟੋ ਫਰਮੈਨਟਿਡ ਆਚਾਰ ਤਿਆਰ ਕਰਨ ਸੰਬੰਧੀ ਸਿਖਲਾਈ ਲਗਾਇਆ ਗਿਆ| ਇਸ ਕੋਰਸ ਵਿਚ 34 ਸਿਖਿਆਰਥੀਆਂ ਨੇ ਭਾਗ ਲਿਆ| ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਡਾ. ਕੁਲਦੀਪ ਸਿੰਘ ਪੰਧੂ ਨੇ ਦੱਸਿਆ ਕਿ ਪੰਜ ਦਿਨ ਦੀ ਟਰੇਨਿੰਗ ਵਿਚ ਸਿਖਿਆਰਥੀਆਂ ਨੂੰ ਫ਼ਲਾਂ....
ਜਿਲ੍ਹੇ ਭਰ 'ਚ 31 ਮਈ ਨੂੰ ਮਨਾਇਆ ਜਾਵੇਗਾ ਵਿਸ਼ਵ ਤੰਬਾਕੂ ਰਹਿਤ ਦਿਵਸ : ਡਾ ਮੰਨੂ ਵਿਜ
ਲੁਧਿਆਣਾ, 22 ਮਈ : ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਸਥਾਨਕ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹਾ ਨੋਡਲ ਅਫਸਰ ਤੰਬਾਕੂ ਕੋਟਰੌਲ ਪ੍ਰੋਗਰਾਮ ਡਾ. ਮੰਨੂ ਵਿਜ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ ਮੀਟਿੰਗ ਕੀਤੀ ਜਿਸ ਵਿੱਚ ਜ਼ਿਲ੍ਹੇ ਭਰ ਤੋ ਬਲਾਕ ਐਕਸਟੈਨਸਨ ਐਜੂਕੇਟਰ (ਬੀ.ਈ.ਈ.) ਅਤੇ ਬਲਾਕ ਨੋਡਲ ਅਫਸਰਾਂ ਨੇ ਭਾਗ ਲਿਆ। ਇਸ ਮੌਕੇ ਡਾ. ਵਿਜ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 31 ਮਈ ਤੱਕ ਮਨਾਏ ਜਾ ਰਹੇ ਤੰਬਾਕੂ ਰਹਿਤ ਦਿਵਸ ਦਾ ਇਸ ਸਾਲ ਦਾ ਥੀਮ ਸਾਨੂੰ ਭੋਜਨ ਦੀ ਲੋੜ ਹੈ ਤੰਬਾਕੂ ਦੀ....
ਪੀ ਏ ਯੂ ਵਿਚ ਦਵਿੰਦਰ ਸਿੰਘ ਬਾਂਸਲ ਦੀ ਯਾਦ ਵਿੱਚ ਸਾਇਕਲ ਰੈਲੀ ਆਯੋਜਿਤ ਹੋਈ
ਲੁਧਿਆਣਾ 22 ਮਈ : ਪੀ ਏ ਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਬੀਤੇ ਦਿਨੀਂ ਯੂਨੀਵਰਸਿਟੀ ਕੈਂਪਸ ਵਿਖੇ ਰਾਸ਼ਟਰੀ ਪੱਧਰ ਦੇ ਸਾਈਕਲਿਸਟ ਸ. ਦਵਿੰਦਰ ਸਿੰਘ ਬਾਂਸਲ ਦੀ ਯਾਦ ਵਿੱਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼੍ਰੀ ਬਾਂਸਲ ਦੀ ਮੌਤ ਵੇਟ ਲਿਫਟਿੰਗ ਦੌਰਾਨ ਹੋ ਗਈ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੈਲੀ ਵਿਚ 100 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ....
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਬਾਵਾ ਰਕਬਾ ਭਵਨ ਤੋਂ ਅਮਰੀਕਾ ਲਈ ਹੋਏ ਰਵਾਨਾ
ਗੁਰਮੀਤ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਜਸਮੇਲ ਸਿੰਘ ਸਿੱਧੂ ਅਤੇ ਸਿੱਧ ਮਹੰਤ ਸਾਰੇ ਪ੍ਰਬੰਧ ਕਰਨਗੇ ਮੁੱਲਾਂਪੁਰ ਦਾਖਾ, 22 ਮਈ : ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਰਕਬਾ ਭਵਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਓਟ ਆਸਰਾ ਲੈਂਦਿਆਂ ਅਮਰੀਕਾ ਦੀ ਧਰਤੀ 'ਤੇ ਬਾਬਾ ਜੀ ਦੇ 307ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ 'ਚ ਹਿੱਸਾ ਲੈਣ ਲਈ ਰਵਾਨਾ ਹੋਏ। ਇਸ ਸਮੇਂ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਈ ਤੋਂ 11....
ਵਿਧਾਇਕ ਛੀਨਾ ਵਲੋਂ ਹਲਕੇ ਦੇ ਉੱਘੇ ਉਦਯੋਗਪਤੀਆਂ ਨਾਲ ਮੀਟਿੰਗ
ਮੁਸ਼ਕਿਲਾਂ ਸੁਣ ਮੌਕੇ 'ਤੇ ਹੀ ਕਰਵਾਇਆ ਨਿਪਟਾਰਾ ਲੁਧਿਆਣਾ, 22 ਮਈ : ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਦੇ ਵਿੱਚ ਉਦਯੋਗ ਦੇ ਵਿਕਾਸ ਲਈ ਅਤੇ ਉਦਯੋਗਪਤੀਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਉਨ੍ਹਾਂ ਹਲਕਾ ਲੁਧਿਆਣਾ ਦੱਖਣੀ ਦੇ ਅਨੇਕਾਂ ਉੱਘੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਉਨ੍ਹਾਂ ਦਾ ਹੱਲ ਵੀ ਕਰਵਾਇਆ ਗਿਆ।....
ਜਿਲ੍ਹਾ ਲੁਧਿਆਣਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ।
ਲੁਧਿਆਣਾ, 22 ਮਈ : ਚੇਅਰਮੈਨ ਪੰਜਾਬ ਮੰਡੀ ਬੋਰਡ/ ਜ.ਸੂਬਾ ਸਕੱਤਰ ਪੰਜਾਬ ਮਾਨਯੋਗ ਹਰਚੰਦ ਸਿੰਘ ਬਰਸਟ ਨਾਲ ਚੇਅਰਮੈਨ/ ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਅਤੇ ਦਿਹਾਤੀ ਦੇ ਉਪ ਪ੍ਰਧਾਨ ਗੁਰਦਰਸ਼ਨ ਸਿੰਘ ਕੁਹਲੀ ਹੋਰਾਂ ਦੀ ਵਿਕਾਸ ਕਾਰਜਾਂ ਨੂੰ ਲੈ ਕੇ ਅਹਿਮ ਮੀਟਿੰਗ ਅੱਜ ਚੇਅਰਮੈਨ ਪੰਜਾਬ ਮੰਡੀ ਬੋਰਡ/ਜ. ਸੂਬਾ ਸਕੱਤਰ ਸ੍ਰ ਹਰਚੰਦ ਸਿੰਘ ਬਰਸਟ ਜੀ ਦੇ ਮੰਡੀ ਬੋਰਡ ਦਫ਼ਤਰ ਮੋਹਾਲੀ ਵਿਖੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨਪਾਲ ਸਿੰਘ ਮੱਕੜ ਅਤੇ ਦਿਹਾਤੀ....
ਮੁੱਖ ਮੰਤਰੀ ਨੇ ਦਿੜ੍ਹਬਾ ਤੇ ਚੀਮਾ ਵਿੱਚ ਅਤਿ ਆਧੁਨਿਕ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਿਆ
ਕੰਪਲੈਕਸਾਂ ਦੇ ਨਿਰਮਾਣ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹ ਕੇ ਨਾਗਰਿਕ ਕੇਂਦਰਿਤ ਸੇਵਾਵਾਂ ਰਾਹੀਂ ਜਨਤਾ ਨੂੰ ਲਾਭ ਪਹੁੰਚਾਇਆ ਜਾਵੇਗਾ ਚੰਨੀ ਦੇ ਕਾਰਜਕਾਲ ਦੌਰਾਨ ਉਸ ਦੇ ਭਾਣਜੇ ਨੇ ਨੌਕਰੀਆਂ ਵੇਚੀਆਂ ਪਰ ਸਾਡੀ ਸਰਕਾਰ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਨੌਕਰੀਆਂ ਪ੍ਰਦਾਨ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਤੋਂ ਗੁਰਬਾਣੀ ਦਾ ਸੰਦੇਸ਼ ਫੈਲਾਉਣ ਦੀ ਥਾਂ ਇਕ ਖ਼ਾਸ ਟੀ.ਵੀ. ਚੈਨਲ ਉਤੇ ਮਿਹਰਬਾਨੀ ਕਰਨ ਦਾ ਕਾਰਨ ਪੁੱਛਿਆ ਸੂਬੇ ਦੇ ਪੇਂਡੂ ਖੇਤਰਾਂ ਨੂੰ ਉਦਯੋਗਿਕ ਹੱਬ ਵਿੱਚ ਤਬਦੀਲ ਕਰਨ ਦਾ ਐਲਾਨ ਅਨਾਜ ਦੇ....
ਪੰਜਾਬ ਸਰਕਾਰ ਨੇ ਦਿੜ੍ਹਬਾ ਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕੀਤਾ: ਹਰਪਾਲ ਸਿੰਘ ਚੀਮਾ
ਦਿੜ੍ਹਬਾ ਵਿਖੇ ਸਬ ਡਵੀਜ਼ਨਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਲਈ ਵਿੱਤ ਮੰਤਰੀ ਚੀਮਾ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਦਿੜ੍ਹਬਾ, 22 ਮਈ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਸਬ ਡਵੀਜ਼ਨਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਪੱਖੀ ਸੋਚ ਸਦਕਾ ਛੇਤੀ ਹੀ ਅਸੀਂ ਦਿੜ੍ਹਬਾ ਸਬ ਡਵੀਜ਼ਨ ਦੇ ਲੋਕਾਂ ਦੀ ਚਿਰਾਂ ਤੋਂ ਲਟਕ ਰਹੀ ਮੰਗ....
ਬਿਜਲੀ ਮੰਤਰੀ ਵੱਲੋਂ ਹਾਜ਼ਰੀ ਦੀ ਚੈਕਿੰਗ ਲਈ ਪੀ.ਐਸ.ਪੀ.ਸੀ.ਐਲ. ਦਫ਼ਤਰ ਲੁਧਿਆਣਾ ਦਾ ਅਚਨਚੇਤ ਦੌਰਾ
ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਨੂੰ ਕੀਤੀ ਸਖ਼ਤ ਚੇਤਾਵਨੀ ਲੁਧਿਆਣਾ, 22 ਮਈ : ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਮੁਲਾਜ਼ਮਾਂ ਦੀ ਹਾਜ਼ਰੀ ਦੀ ਚੈਕਿੰਗ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਲੁਧਿਆਣਾ ਦਫ਼ਤਰ ਦਾ ਅਚਨਚੇਤ ਦੌਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਦੀ ਖਿਚਾਈ ਕਰਦਿਆਂ ਉਨ੍ਹਾਂ ਨੂੰ ਸਖ਼ਤ ਚੇਤਾਵਨੀ ਦਿੱਤੀ। ਕੈਬਨਿਟ ਮੰਤਰੀ, ਵਿਧਾਇਕ ਮਦਨ ਲਾਲ ਬੱਗਾ ਦੇ ਨਾਲ ਅੱਜ ਸਵੇਰੇ 7.50 ਵਜੇ ਦੇ ਕਰੀਬ....
ਬਾਸੀਆ ਬੇਟ ਦੇ ਦੋ ਦਰਜਨ ਪਰਿਵਾਰ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
ਸਰਪੰਚ ਪਰਮਿੰਦਰ ਮਾਜਰੀ ਤੇ ਬਿੱਲੂ ਖੰਜਰਵਾਲ ਦੀ ਮਿਹਨਤ ਸਦਕਾ ਬਾਸੀਆ ਬੇਟ ਦੇ ਬੇਅੰਤ ਸਿੰਘ ਤੇ ਗੁਰਜੀਤ ਸਿੰਘ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ ਦੋ ਦਰਜਨ ਪਰਿਵਾਰਾਂ ਨੇ ਵੀ ਫੜਿਆ ਆਪ ਦਾ ਪੱਲਾ ਮੁੱਲਾਂਪੁਰ ਦਾਖਾ, 21 ਮਈ (ਸਤਵਿੰਦਰ ਸਿੰਘ ਗਿੱਲ) : ਹਲਕਾ ਦਾਖਾ ਦੇ ਘੁੱਗ ਵਸਦੇ ਪਿੰਡ ਬਾਸੀਆ ਬੇਟ ਦੇ ਕਾਂਗਰਸੀ ਵਰਕਰਾਂ ਦਾ ਅੰਦਰਲਾ ਦਰਦ ਉਸ ਵੇਲੇ ਛਲਕਿਆ ਜਦੋਂ ਉਨ੍ਹਾਂ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੂੰ ਘਰ ਬੁਲਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਕਾਂਗਰਸੀ ਵਰਕਰਾਂ....
ਮੈਨੂੰ ਮਿਲ ਗਏ ਤੈਨੂੰ ਚਾਹੁਣ ਵਾਲੇ, ਧਰਨਿਆਂ ‘ਤੇ ਨਾਲ ਖਲੋਣ ਵਾਲੇ, ਪਰ ਮਿਲਦੇ ਨਾ ਓ ਦਿਸਦੇ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ : ਮਾਤਾ ਚਰਨ ਕੌਰ
ਮਾਨਸਾ, 21 ਮਈ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 2022 ਵਿੱਚ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਸਾਲ 2023 ਨੂੰ ਮਈ ਮਹੀਨੇ ਉਨ੍ਹਾਂ ਦੇ ਦਿਹਾਂਤ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਇਸ ਵਿਚਕਾਰ ਕਲਾਕਾਰ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਫਿਰ ਤੋਂ ਉਹੀ ਯਾਦਾਂ ਅਤੇ ਖਿਆਲ ਫਿਰ ਤੋਂ ਜਾਗ ਗਏ ਹਨ। ਇੱਕ ਵਾਰ ਫਿਰ ਤੋਂ ਪੁੱਤਰ ਸਿੱਧੂ ਨਾਲ ਜੁੜੀਆਂ ਉਹ ਯਾਦਾਂ ਉਨ੍ਹਾਂ ਦੀਆਂ ਅੱਖਾਂ ਨਮ ਕਰ ਜਾਣਗੀਆਂ ਜਿਨ੍ਹਾਂ ਨੇ ਉਸ ਨੂੰ ਮਾਪਿਆਂ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ। ਹਾਲ ਹੀ ਵਿੱਚ....
ਰੇਸ਼ਮ ਸਿੰਘ ਸੱਗੂ ਦੀ ਅਗਵਾਈ 'ਚ ਨਿੱਜਰ ਨੂੰ ਦਿੱਤਾ ਮੰਗ ਪੱਤਰ
ਹਲਕਾ ਆਤਮ ਨਗਰ ਦੀਆਂ ਦਰਪੇਸ਼ ਸਮੱਸਿਆਵਾਂ ਤੋਂ ਕਰਵਾਇਆ ਜਾਣੂ ਲੁਧਿਆਣਾ, 21 ਮਈ : ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਦੀ ਅਗਵਾਈ 'ਚ ਹਲਕਾ ਆਤਮ ਨਗਰ ਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਵਿਧਾਇਕ ਕੁਲਵੰਤ ਸਿੰਘ ਸ਼ਿੱਧੂ ਦੀ ਹਾਜ਼ਰੀ 'ਚ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੱਗੂ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਨੇ ਵੋਟਾਂ ਵੇਲੇ ਲੋਕਾਂ ਨਾਲ ਵਾਅਦੇ ਤਾਂ ਬਹੁਤ ਕੀਤੇ, ਪਰ ਉਨ੍ਹਾਂ ਵਿੱਚੋਂ ਛੋਟੇ ਸਨਅਤਕਾਰ....
ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਥਕ ਇਕੱਠ 24 ਮਈ ਨੂੰ
ਮੁੱਲਾਂਪੁਰ ਦਾਖਾ, 21 ਮਈ (ਸਤਵਿੰਦਰ ਸਿੰਘ ਗਿੱਲ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 24 ਮਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਚੌਂਕ ਵਿੱਚ ਲੱਗੇ ਉਨ੍ਹਾਂ ਦੇ ਸੁੰਦਰ ਸਰੂਪ ਦੇ ਬਿਲਕੁਲ ਸਾਹਮਣੇ ਸਰਾਭਾ ਪੰਥਕ ਮੋਰਚਾ ਸਥਾਨ ਵਿਖੇ ਪੰਥਕ ਇਕੱਠ ਹੋਵੇਗਾ। ਪੱਤਰਕਾਰਾਂ ਗੱਲਬਾਤ ਕਰਦਿਆਂ ਸਰਾਭਾ ਪੰਥਕ ਮੋਰਚੇ ਦੇ ਆਗੂ ਜਥੇਦਾਰ ਅਮਰ ਸਿੰਘ ਜੁੜਾਹਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ....
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਈ ਗਈ ਗੀਤ ਵਰਕਸ਼ਾਪ 
ਲੁਧਿਆਣਾ, 21 ਮਈ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਖੇ ਗੀਤ ਵਰਕਸ਼ਾਪ ਕਰਵਾਈ ਗਈ ਜਿਸ ਦੇ ਮੁੱਖ ਮਹਿਮਾਨ ਸ. ਸੁਰਿੰਦਰ ਸਿੰਘ ਸੁੰਨੜ ਮੁੱਖ ਸੰਪਾਦਕ ਮਾਸਿਕ ਪੱਤਰ ਆਪਣੀ ਆਵਾਜ਼ ਸਨ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ,ਡਾ. ਲਖਵਿੰਦਰ ਸਿੰਘ ਜੌਹਲ,ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ,ਡਾ. ਮਨਜਿੰਦਰ ਸਿੰਘ, ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਕੁਲਦੀਪ ਸਿੰਘ ਦੀਪ ਜਨ ਸਕੱਤਰ....
ਹਾਦਸਿਆਂ 'ਚ ਅਜਾਂਈ ਜਾਂਦੀਆਂ ਮਨੁੱਖੀ ਜਾਨਾਂ ਬਚਾਉਣ ਲਈ ਪੰਜਾਬ ਸਰਕਾਰ ਗੰਭੀਰ : ਡਾ. ਬਲਬੀਰ ਸਿੰਘ
ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ 7ਵੇਂ ਸੰਯੁਕਤ ਰਾਸ਼ਟਰ ਸੜਕ ਸੁਰੱਖਿਆ ਸਪਤਾਹ ਦੀ ਸਮਾਪਤੀ ਮੌਕੇ ਸਾਇਕਲ ਰੈਲੀ ਪਟਿਆਲਾ, 21 ਮਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ ਤਾਂ ਕਿ ਸੜਕ ਹਾਦਸਿਆਂ ਕਰਕੇ ਅਜਾਂਈ ਜਾਂਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਡਾ. ਬਲਬੀਰ ਸਿੰਘ ਅੱਜ ਇੱਥੇ ਪੋਲੋ ਗਰਾਊਂਡ ਨੇੜੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ....