ਮਾਲਵਾ

15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਨਾਲ ਖੇੜਾ ਬਲਾਕ ਦੇ ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਜ਼ੋਰਾਂ ਤੇ : ਬੀ.ਡੀ.ਪੀ.ਓ.
ਪਿੰਡ ਵਾਸੀ ਪਲਾਸਟਿਕ ਦੇ ਲਿਫਾਫੇ ਨਾਲੀਆਂ ਵਿੱਚ ਸੁੱਟਣ ਤੋਂ ਗੁਰੇਜ ਕਰਨ ਪਿੰਡ ਚੁੰਨੀ ਕਲਾਂ ਦੇ ਗੰਦੇ ਪਾਣੀ ਦੀ ਕਰਵਾਈ ਜਾ ਰਹੀ ਨਿਕਾਸੀ ਫ਼ਤਹਿਗੜ੍ਹ ਸਾਹਿਬ, 13 ਜੂਨ : ਮਗਨਰੇਗਾ ਸਕੀਮ ਅਧੀਨ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ ਅਤੇ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਨਾਲ ਖੇੜਾ ਬਲਾਕ ਦੇ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ....
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਬੈਂਕ ਆਪਣੇ ਫਰਜ਼ਾਂ ਦੀ ਪੂਰਤੀ ਇਮਾਨਦਾਰੀ ਨਾਲ ਕਰਨ : ਧਾਲੀਵਾਲ
ਕੇਂਦਰੀ ਸਪਾਂਸ਼ਰ ਸਕੀਮਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਦੇ ਦਿੱਤੇ ਆਦੇਸ਼ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਬੱਚਤ ਭਵਨ ਵਿਖੇ ਬੈਂਕਾਂ ਦੀ ਤਾਲਮੇਲ ਕਮੇਟੀ ਦੀ ਕੀਤੀ ਮੀਟਿੰਗ ਫ਼ਤਹਿਗੜ੍ਹ ਸਾਹਿਬ, 13 ਜੂਨ : ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮੰਤਵ ਨਾਲ ਚਲਾਈਆਂ ਜਾ ਰਹੀਆਂ ਸਕੀਮਾਂ ਨੁੰ ਇੰਨ ਬਿੰਨ ਰੂਪ ਵਿੱਚ ਲਾਗੂ ਕਰਨ ਲਈ ਸਮੂਹ ਬੈਂਕ ਇਮਾਨਦਾਰੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਤਾਂ ਜੋ ਸੂਬੇ ਦੇ ਕਿਸਾਨ ਆਰਥਿਕ ਤੌਰ ਤੇ ਮਜਬੂਤ ਹੋ ਸਕਣ। ਇਹ ਪ੍ਰਗਟਾਵਾ....
ਸਪੀਕਰ ਸੰਧਵਾਂ ਵਲੋਂ ਦੀਵਾਨ ਟੋਡਰਮੱਲ ਦੀ ਹਵੇਲੀ ਸਬੰਧੀ ਕੇਸ ਦੇ ਨਿਪਟਾਰੇ ਹਿੱਤ ਚਾਰਾਜੋਈ ਤੇਜ਼ ਕਰਨ ਲਈ ਉੱਚ ਪੱਧਰੀ ਮੀਟਿੰਗ
ਫ਼ਤਹਿਗੜ੍ਹ ਸਾਹਿਬ, 13 ਜੂਨ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰਮੱਲ ਜੀ ਦੀ ਯਾਦਗਾਰੀ ਹਵੇਲੀ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲ ਰਹੇ ਕੇਸ ਦੇ ਨਿਪਟਾਰੇ ਲਈ ਚਾਰਾਜੋਈ ਤੇਜ਼ ਕਰਨ। ਵਿਧਾਨ ਸਭਾ ਵਿਖੇ ਦੀਵਾਨ ਟੋਡਰਮੱਲ ਜੀ ਦੀ ਹਵੇਲੀ ਦੀ ਸਾਂਭ-ਸੰਭਾਲ ਅਤੇ ਰੱਖ-ਰਖਾਅ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ....
21 ਜੂਨ ਨੂੰ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ-ਵਧੀਕ ਡਿਪਟੀ ਕਮਿਸ਼ਨਰ
ਫ਼ਾਜ਼ਿਲਕਾ, 13 ਜੂਨ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਅਵਨੀਤ ਕੌਰ ਨੇ 21 ਜੂਨ 2023 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਯੋਗਾ ਦਿਵਸ ਸਬੰਧੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਯੋਗਾ ਦਿਵਸ ਦੇ ਪ੍ਰਬੰਧਾ ਸਬੰਧੀ ਦਿਸਾ-ਨਿਰਦੇਸ਼ ਦਿੱਤੇ। ਉਨ੍ਹਾ ਦੱਸਿਆ ਕਿ ਯੋਗਾ ਦਿਵਸ ਸਮਾਗਮ ਫਾਜ਼ਿਲਕਾ ਦੇ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਸਵੇਰੇ 5:30 ਤੋਂ ਸਵੇਰੇ 7:00 ਵਜੇ ਤੱਕ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ....
ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵੱਲੋਂ ਸੀਆਰਪੀਐਫ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕਿਆਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ
ਫਾਜ਼ਿਲਕਾ 13 ਜੂਨ : ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ -ਬਾਦਲ ਲੰਬੀ ਰੋਡ) ਵੱਲੋਂ ਜਿਲ੍ਹਾ ਫਾਜਿਲਕਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸੀਆਰਪੀਐਫ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕਿਆਂ ਨੂੰ ਫਿਜੀਕਲ ਅਤੇ ਲਿਖਤੀ ਪੇਪਰ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ਼ ਸ. ਹਰਮੇਲ ਸਿੰਘ ਦੁਆਰਾ ਦਿੱਤੀ ਗਈ। ਉਨ੍ਹਾ ਕਿਹਾ ਕਿ ਸਿਖਲਾਈ ਲੈਣ ਦੇ ਚਾਹਵਾਨ ਲੜਕੇ ਮਿਤੀ 19 ਜੂਨ 2023 ਤੋਂ....
ਵਧੀਕ ਡਿਪਟੀ ਕਮਿਸ਼ਨਰ ਨੇ ਮਲੇਰੀਆ ਦੀ ਰੋਕਥਾਮ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਰਿਲੀਜ
ਫਾਜ਼ਿਲਕਾ, 13 ਜੂਨ : ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਵਨੀਤ ਕੌਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮਲੇਰੀਆ ਦੀ ਰੋਕਥਾਮ ਸਬੰਧੀ ਤਿਆਰ ਕੀਤਾ ਜਾਗਰੂਕਤਾ ਪੋਸਟਰ ਰਿਲੀਜ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ ਸਾਰੰਗਪ੍ਰੀਤ ਸਿੰਘ, ਸਿਹਤ ਵਿਭਾਗ ਤੋਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਜੀਵ ਕੁਮਾਰ, ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਦੌਲਤ ਰਾਮ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਨੇ....
ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਵੱਛਤਾ ਪੰਦਰਵਾੜਾ ਦੀ ਸ਼ੁਰੂਆਤ
ਵਧੀਕ ਡਿਪਟੀ ਕਮਿਸ਼ਨਰ ਨੇ ਪੌਦਾ ਲਗਾ ਕੇ ਵਾਤਾਵਰਨ ਨੂੰ ਹਰਿਆ—ਭਰਿਆ ਰੱਖਣ ਦਾ ਦਿੱਤਾ ਸੁਨੇਹਾ ਫਾਜ਼ਿਲਕਾ, 13 ਜੂਨ : ਵਧੀਕ ਡਿਪਟੀ ਕਮਿਸ਼ਨਰ ਫਾਜਿਲਕਾ (ਜ) ਸ਼੍ਰੀਮਤੀ ਅਵਨੀਤ ਕੋਰ ਵੱਲੋਂ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰਤਾਗ ਬਾਗ ਵਿਖੇ ਉਨ੍ਹਾਂ ਪੋਦਾ ਲਗਾਉਂਦੇ ਹੋਏ ਵਾਤਾਵਰਨ ਨੂੰ ਹਰਿਆ—ਭਰਿਆ ਰੱਖਣ ਦਾ ਸੁਨੇਹਾ ਵੀ ਦਿੱਤਾ। ਇਸ ਮੋਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ਵਿੱਚ ਆਮ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇਗਾ....
ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਆਪ ਘਰ ਜਾ ਕੇ ਸੁਣਦੇ ਹਨ : ਸਪੀਕਰ ਸੰਧਵਾਂ
ਕੋਟਕਪੂਰਾ 13 ਜੂਨ : ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਆਪਣੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਉਨ੍ਹਾਂ ਦੇ ਘਰ ਜਾ ਕੇ ਸੁਣਦੇ ਹੀ ਨਹੀਂ ਸਗੋਂ ਸਮਾਂਬੱਧ ਤਰੀਕੇ ਨਾਲ ਮਸਲੇ ਦਾ ਹੱਲ ਵੀ ਕਰਦੇ ਹਨ। ਇਹ ਕ੍ਰਮ ਉਦੋਂ ਤੋਂ ਜਾਰੀ ਹੈ ਜਦੋਂ ਉਹ ਪਹਿਲੀ ਵਾਰੀ ਕੋਟਕਪੂਰਾ ਤੋਂ ਐਮ.ਐਲ.ਏ ਚੁਣੇ ਗਏ ਸਨ। ਮੇਰੇ ਪਿੰਡ ਦੇ ਲੋਕਾਂ ਦੇ ਪਿਆਰ ਤੇ ਅਰਦਾਸ ਸਦਕਾ ਹੀ ਮੈਨੂੰ ਇਹ ਮੁਕਾਮ ਹਾਸਲ ਹੋਇਆ ਹੈ ਇਹ ਕਹਿਣਾ ਹੈ ਕੋਟਕਪੂਰਾ ਤੋਂ ਵਿਧਾਇਕ ਅਤੇ ਸਪੀਕਰ ਵਿਧਾਨ ਸਭਾ ਪੰਜਾਬ ਸ....
ਸਟੱਡੀ ਸਰਕਲ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸੰਸਾਯੋਗ : ਸਪੀਕਰ ਸੰਧਵਾਂ
ਕੋਟਕਪੂਰਾ, 13 ਜੂਨ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਾਲਾ ਉਪਰਾਲਾ ਪ੍ਰਸੰਸਾਯੋਗ ਹੈ। ਜਥੇਬੰਦੀ ਦੇ ਸਥਾਨਕ ਸਿੱਖਾਂਵਾਲਾ ਸੜਕ ’ਤੇ ਸਥਿੱਤ ਜੋਨਲ ਦਫਤਰ ਵਿਖੇ ਉਚੇਚੇ ਤੌਰ ’ਤੇ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਵਿਦਿਅਕ ਅਤੇ ਧਾਰਮਿਕ ਅਦਾਰਿਆਂ ਰਾਹੀਂ ਬੱਚਿਆਂ ਤੇ ਨੌਜਵਾਨਾ ਨੂੰ ਸਮਾਜਿਕ ਕੁਰੀਤੀਆਂ ਤੋਂ ਵਰਜ ਕੇ ਨੈਤਿਕਤਾ ਦਾ ਪਾਠ ਪੜਾਉਣ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ....
ਈ-ਸੇਵਾ ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ਬਦਲੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ
ਬਰਨਾਲਾ, 13 ਜੂਨ : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿੱਚ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਈ-ਸੇਵਾ ਤਹਿਤ ਅਰਜ਼ੀਆਂ ਦਾ ਸਮਾਂਬੱਧ ਨਿਬੇੜਾ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਤਾਂ ਜੋ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਦਾ ਲਾਭ ਮਿਲੇ ਸਕੇ। ਪ੍ਰਸ਼ਾਸਨਕ ਸੁਧਾਰ ਸ਼ਾਖ਼ਾ ਦੀ ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ....
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹੇ ਭਰ ’ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਲਾਗੂ
ਗੁਟਕਾ, ਪਾਨ ਮਸਾਲਾ ਤੇ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਰਾਹੀਂ ਬਾਰ, ਹੋਟਲਾਂ/ਰੈਸਟੋਰੈਂਟਾਂ ’ਚ ਵੇਚਣ/ਸਰਵ ਕਰਨ ’ਤੇ ਪਾਬੰਦੀ ਬਰਨਾਲਾ, 13 ਜੂਨ : ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈ.ਏ.ਐਸ. ਨੇ ਫੌਜਦਾਰੀ ਜਾਬਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਹੱਦ ਅੰਦਰ ਗੁਟਕਾ, ਪਾਨ ਮਸਾਲਾ ਤੇ ਖਾਣ-ਪੀਣ ਵਾਲੀਆਂ ਹੋਰ ਚੀਜ਼ਾਂ, ਜਿਨ੍ਹਾਂ ਵਿੱਚ ਤੰਬਾਕੂ ਤੇ ਨਿਕੋਟੀਨ ਹੋਵੇ ਜਾਂ ਨਸ਼ੀਲੇ....
ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਜ਼ਿੰਦਾ ਸੜੇ ਸੱਤ ਹਜ਼ਾਰ ਚੂਚੇ
ਖੰਨਾ , 12 ਜੂਨ : ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਐਤਵਾਰ ਦੇਰ ਰਾਤ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਟਰੱਕ 'ਚ ਲੱਦਿਆ ਸੱਤ ਹਜ਼ਾਰ ਚੂਚੇ ਸੜ ਕੇ ਸੁਆਹ ਹੋ ਗਏ। ਟਰੱਕ ਦੇ ਪਿਛਲੇ ਹਿੱਸੇ ਵਿੱਚ ਭਿਆਨਕ ਅੱਗ ਲੱਗ ਗਈ, ਪਰ ਡਰਾਈਵਰ ਨੂੰ ਪਤਾ ਵੀ ਨਹੀਂ ਲੱਗਾ। ਹਾਈਵੇਅ 'ਤੇ ਮੌਜੂਦ ਲੋਕਾਂ ਦੇ ਰੌਲੇ-ਰੱਪੇ 'ਤੇ ਟਰੱਕ ਡਰਾਈਵਰ ਨੇ ਟਰੱਕ ਨੂੰ ਉਦੋਂ ਤੱਕ ਰੋਕ ਲਿਆ, ਜਦੋਂ ਤੱਕ ਪੂਰਾ ਟਰੱਕ ਅਤੇ ਉਸ ਵਿੱਚ ਮੌਜੂਦ ਸੱਤ ਹਜ਼ਾਰ ਮੁਰਗੇ ਸੜ ਗਏ। ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੜਦੀ....
ਦਵਿੰਦਰ ਸਿੰਘ ਸੋਢੀ ਦੀ ਅਗਵਾਈ ਵਿਚ ਪਤਿਤਪੁਣੇ ਅਤੇ ਨਸਿ਼ਆਂ ਦੇ ਖਿ਼ਲਾਫ਼ ਮੁਹਿੰਮ ਵਿੱਢਣ ਤੋਂ ਪਹਿਲਾਂ ਯੂਥ ਆਗੂ ਸ਼ਹੀਦੀ ਸਥਾਨ `ਤੇ ਹੋਏ ਨਤਮਸਤਕ
ਪੰਥਕ ਸੋਚ ਦੇ ਧਾਰਨੀ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੌਜਵਾਨੋ ਆਓ ਇੱਕਠੇ ਹੋ ਕੇ ਪੰਜਾਬ ਦੀ ਜੋ ਜਹਿਰਲੀ ਹੋ ਚੁੱਕੀ ਫ਼ਿਜਾ ਨੂੰ ਬਦਲਣ ਦਾ ਯਤਨ ਕਰੀਂਏ :-ਦਵਿੰਦਰ ਸਿੰਘ ਸੋਢੀ ਸ਼੍ਰੀ ਫ਼ਤਿਹਗੜ੍ਹ ਸਾਹਿਬ, 12 ਜੂਨ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਦਵਿੰਦਰ ਸਿੰਘ ਸੋਢੀ ਦੀ ਅਗਵਾਈ ਵਿਚ ਅੱਜ ਪਾਰਟੀ ਦੇ ਨੌਜਵਾਨ ਆਗੂ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਸਥਾਨ `ਤੇ ਨਤਮਸਤਕ ਹੋ ਕੇ ਨਵੀਂ....
ਮਾਲਰਕੋਟਲਾ ਪੁਲਿਸ ਵੱਲੋਂ ਮੋਟਰਸਾਇਕਲ ਚੋਰੀ ਅਤੇ ਮੋਬਾਇਲ ਸਨੈਚ ਕਰਨ ਵਾਲੇ ਗਿਰੋਹ ਕਾਬੂ 
ਮਾਲੇਰਕੋਟਲਾ 12 ਜੂਨ : ਅੱਜ ਪੁਲਿਸ ਥਾਣਾ ਸਿਟੀ -1 ਮਾਲਰਕੋਟਲਾ ਵੱਲੋਂ ਮੋਟਰਸਾਇਕਲ ਚੋਰੀ ਅਤੇ ਮੋਬਾਇਲ ਸਨੈਚ ਕਰਨ ਵਾਲੇ ਗਿਰੋਹਾ ਨੂੰ ਕਾਬੂ ਕਰ ਕੇ 02 ਵੱਖ ਵੱਖ ਮੁੱਕਦਮਿਆਂ ਵਿੱਚ ਚੋਰੀ ਸੁਦਾ 11 ਮੋਟਰਸਾਇਕਲ, 02 ਐਕਟਿਵਾ ਸਕੂਟਰੀ, 06 ਮੋਬਾਇਲ ਫੋਨ ਬ੍ਰਾਮਦ ਕਰਕੇ 09 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਸਿਟੀ-1 ਧੂਰੀ ਰੋਡ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਜਗਦੀਸ ਬਿਸ਼ਨੋਈ ਪੀ.ਪੀ.ਐਸ. ਕਪਤਾਨ ਪੁਲਿਸ....
ਮੋਗਾ ਵਿਚ ਦਿਨ ਦਿਹਾੜੇ ਸੁਨਿਆਰੇ ਨੂੰ ਗੋਲੀਆਂ ਮਾਰ ਕੇ ਗਹਿਣੇ ਲੁੱਟੇ, ਇੱਕ ਦਾ ਗੋਲੀਆਂ ਮਾਰ ਕੇ ਕਤਲ
ਮੋਗਾ, 12 ਜੂਨ : ਮੋਗਾ ਦੇ ਰਾਮਗੰਜ ਬਜ਼ਾਰ ਵਿਚ ਅੱਜ ਦਿਨ ਦਿਹਾੜੇ ਸੁਨਿਆਰੇ ਨੂੰ ਗੋਲੀਆਂ ਮਾਰ ਕੇ ਗਹਿਣੇ ਲੁੱਟ ਲਏ ਗਏ। ਜਾਣਕਾਰੀ ਮੁਤਾਬਿਕ, ਦੁਪਹਿਰ ਕਰੀਬ ਸਵਾ ਦੋ ਵਜੇ 5 ਅਣਪਛਾਤੇ ਵਿਅਕਤੀ ਸੋਨੇ ਦੇ ਗਹਿਣੇ ਖ਼ਰੀਦਣ ਬਹਾਨੇ ਰਾਮਗੰਜ ਸਥਿਤ ਏਸ਼ੀਆ ਜਵੈਲਰਜ਼ ਦੀ ਦੁਕਾਨ ਵਿਚ ਦਾਖ਼ਲ ਹੋਏ। ਇਸੇ ਦੌਰਾਨ ਜਦੋਂ ਸੁਨਿਆਰਾ ਵਿੱਕੀ ਜਦੋਂ ਗਹਿਣੇ ਵਿਖਾ ਰਿਹਾ ਸੀ ਤਾਂ ਉਕਤ ਪੰਜ ਹਮਲਾਵਰਾਂ ਨੇ ਵਿੱਕੀ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਵਿੱਕੀ ਜ਼ਖਮੀ ਹੋ ਗਿਆ ਅਤੇ ਉਕਤ ਲੁਟੇਰੇ ਕੁੱਝ ਹੀ ਮਿੰਟਾਂ....