ਮਾਲਵਾ

ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਵੱਲੋਂ ਹੋਲਾ ਮੁਹੱਲਾ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ
ਅਨੰਦਪੁਰ ਸਾਹਿਬ, 16 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਆਗਾਮੀ ਤਿਉਹਾਰ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਇੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਜੋ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਇਆ ਜਾ ਸਕੇ।ਹਰ ਸਾਲ 3 ਦਿਨ ਮਨਾਇਆ ਜਾਣ ਵਾਲਾ ਸਿੱਖਾਂ ਦਾ ਤਿਉਹਾਰ ਹੋਲਾ....
ਵਿਜੀਲੈਂਸ ਨੇ ਆਪ ਵਿਧਾਇਕ ਦਾ ਸਾਥੀ 4 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਕੀਤਾ ਗ੍ਰਿਫ਼ਤਾਰ
ਬਠਿੰਡਾ, 16 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਬਠਿੰਡਾ ਵਿਖੇ ਇੱਕ ਪ੍ਰਾਈਵੇਟ ਵਿਅਕਤੀ ਰਸ਼ਿਮ ਗਰਗ, ਵਾਸੀ ਸਮਾਣਾ, ਜਿਲਾ ਪਟਿਆਲਾ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਨੇੜਲਾ ਸਾਥੀ ਦੱਸਦਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ....
ਮਲੋਟ-ਮੁਕਤਸਰ ਸੜਕ ਦੀ ਉਸਾਰੀ ਦਾ ਕੰਮ ਜਲ਼ਦ ਹੋਵੇਗਾ ਸ਼ੁਰੂ: ਡਾ. ਬਲਜੀਤ ਕੌਰ
ਸ੍ਰੀ ਮੁਕਤਸਰ ਸਾਹਿਬ, 16 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਮਲੋਟ-ਮੁਕਤਸਰ ਸੜਕ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋਵੇਗਾ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਸ਼ਟਰੀ ਮਾਰਗ 354 ਭਾਗ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਦੀ....
ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਨੇ ਪਿੰਡ ਬੁਰਜ ਹਰੀ ਸਿੰਘ ਦੀਆਂ ਸਮੱਸਿਆਵਾਂ ਸਬੰਧੀ ਤੂਰ ਅਤੇ ਵਿਧਾਇਕ ਠੇਕੇਦਾਰ ਨੂੰ ਦਿੱਤਾ ਮੰਗ ਪੱਤਰ
ਰਾਏਕੋਟ, 16 ਫਰਵਰੀ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿਖੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਦੇ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਿਸ਼ਤੇਦਾਰ ਤਰਲੋਕ ਸਿੰਘ ਤੂਰ ਨੂੰ ਇੱਕ ਮੰਗ ਪੱਤਰ ਦੇ ਕੇ ਪਿੰਡ ਵਿੱਚ ਕਰਵਾਏ ਜਾਣ ਵਾਲੇ ਕੁਝ ਕੰਮਾਂ ਸਬੰਧੀ ਮੰਗ ਕੀਤੀ ਗਈ। ਜਿਕਰਯੋਗ ਹੈ ਕਿ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਮੁੱਖ ਮੰਤਰੀ ਦੇ ਰਿਸ਼ਤੇਦਾਰ (ਜੀਜਾ ਜੀ) ਪਿੰਡ ਵਿੱਚ....
ਪਟਿਆਲਾ-ਸੰਗਰੂਰ ਰੋਡ ਤੇ ਇੱਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨ ਡਾਕਟਰਾਂ ਦੀ ਮੌਤ, ਇੱਕ ਜ਼ਖ਼ਮੀ
ਪਟਿਆਲਾ 15, ਫਰਵਰੀ : ਪਟਿਆਲਾ-ਸੰਗਰੂਰ ਰੋਡ ‘ਤੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਇੱਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਅਰਸ਼ਪ੍ਰੀਤ ਸਿੰਘ (ਵਾਸੀ ਹੁਸ਼ਿਆਰਪੁਰ) ਅਤੇ ਅੰਸ਼ੁਲ ਚਲਾਨਾ ਜੋ ਕਿ ਗੰਗਾਨਗਰ ਦਾ ਰਹਿਣ ਵਾਲਾ ਸੀ, ਇਨ੍ਹਾਂ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ....
ਪਿੰਡ ਛਾਪਾ ਤੋਂ ਭਾਕਿਯੂ (ਡਕੌਦਾ) ਦਾ ਕਾਫਲਾ ਕੌਮੀ ਇਨਸਾਫ ਮੋਰਚੇ ਵਿੱਚ ਹਾਜਰੀ ਭਰਨ ਲਈ ਰਵਾਨਾ
ਬੰਦੀ ਸਿੰਘਾਂ ਦੀ ਰਿਹਾਈ ਲਈ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ਵਿੱਚ ਹਜਾਰਾਂ ਕਿਸਾਨਾਂ ਮਜਦੂਰਾਂ ਭਰੀ ਹਾਜਰੀ ਮਹਿਲ ਕਲਾਂ 15 ਫਰਵਰੀ (ਗੁਰਸੇਵਕ ਸਹੋਤਾ) ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਕਮੇਟੀ ਵੱਲੋਂ ਮੁਹਾਲੀ ਚੰਡੀਗੜ੍ਹ ਵਿਖੇ ਲਗਾਏ ਪੱਕੇ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਦੇ ਆਗੂਆਂ ਵੱਲੋਂ ਹਾਜਰੀ ਭਰੀ ਗਈ। ਕਿਸਾਨਾਂ ਦਾ ਵੱਡਾ ਕਾਫਲਾ ਪਿੰਡ ਛਾਪਾ ਤੋਂ ਕੌਮੀ ਇਨਸਾਫ ਮੋਰਚੇ ਲਈ ਰਵਾਨਾ ਹੋਇਆ। ਇਸ ਮੌਕੇ ਜੈਕਾਰਿਆਂ ਦੀ ਗੂੰਜ ਵਿੱਚ ਕਾਫਲੇ ਨੇ ਰਵਾਨਗੀ....
ਮਨਜੋਤ ਸਿੰਘ ਸੋਢੀ ਨੇ ਬਲਾਕ ਮਹਿਲ ਕਲਾਂ ਵਿਖੇ ਨਵੇਂ ਬੀ ਡੀ ਪੀ ਓ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ    
ਮਹਿਲ ਕਲਾਂ,15 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਬੀਡੀਪੀਓ ਬਲਾਕ ਬਰਨਾਲਾ ਵਿਖੇ ਸੀਨੀਅਰ ਸਹਾਇਕ ਵਜੋਂ ਆਪਣੀ ਡਿਊਟੀ ਦੀਆਂ ਸੇਵਾਵਾਂ ਦੇ ਰਹੇ ਮਨਜੋਤ ਸਿੰਘ ਸੋਢੀ ਨੇ ਅੱਜ ਬੀ ਡੀ ਪੀ ਓ ਦਫਤਰ ਮਹਿਲ ਕਲਾਂ ਵਿਖੇ ਖਾਲੀ ਪਈ ਅਸਾਮੀ ਤੇ ਸਮੂਹ ਸਟਾਫ ਦੀ ਹਾਜਰੀ ਵਿੱਚ ਨਵੇਂ ਬੀ ਡੀ ਪੀ ਓ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ ।ਇਸ ਮੌਕੇ ਨਵੇਂ ਆਏ ਬੀਡੀਪੀਓ ਮਨਜੋਤ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਿੰਮੇਵਾਰੀ ਮੈਨੂੰ ਬਲਾਕ ਮਹਿਲ ਕਲਾਂ ਵਿਖੇ....
ਭਾਸ਼ਾ ਵਿਭਾਗ ਵੱਲੋਂ ਭਾਸ਼ਾ ਚੇਤਨਾ ਰੈਲੀ ਕੱਢੀ ਗਈ
ਲੁਧਿਆਣਾ, 15 ਫਰਵਰੀ : 21 ਫ਼ਰਵਰੀ, 2023 ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਤੋਂ ਪਹਿਲਾਂ ਪਹਿਲਾਂ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ/ਨਿਗਮਾਂ/ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਪਾਰਕ ਅਦਾਰਿਆਂ ਦੇ ਬੋਰਡ ਅਤੇ ਨਾਮ ਪੱਟੀਆਂ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਲਈ ਡਾਇਰੈਕਟਰ, ਭਾਸ਼ਾ ਵਿਭਾਗ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਲੁਧਿਆਣਾ ਦੇ ਸਹਿਯੋਗ ਨਾਲ ਮਾਡਲ....
ਜ਼ਿਲ੍ਹਾ ਊਨਾ ਦੇ ਡੇਰਾ ਬਾਬਾ ਬਡਭਾਗ ਸਿੰਘ ਮੈੜੀ ਵਿਖੇ 27 ਫਰਵਰੀ ਤੋਂ ਹੋਲੀ ਮੇਲਾ ਸ਼ੁਰੂ
- ਟਰੱਕਾਂ, ਟਰੈਕਟਰ-ਟਰਾਲੀਆਂ ਸਮੇਤ ਹੋਰ ਮਾਲ ਗੱਡੀਆਂ ਰਾਹੀਂ ਸ਼ਰਧਾਲੂਆਂ ਦੀ ਆਮਦ 'ਤੇ ਮੁਕੰਮਲ ਪਾਬੰਦੀ ਰਹੇਗੀ ਲੁਧਿਆਣਾ, 15 ਫਰਵਰੀ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਮੈੜੀ ਵਿਖੇ ਡੇਰਾ ਬਾਬਾ ਬਡਭਾਗ ਸਿੰਘ ਵਿਖੇ 27 ਫਰਵਰੀ ਤੋਂ 10 ਮਾਰਚ ਤੱਕ ਹੋਲੀ ਮੇਲੇ ਦੌਰਾਨ ਟਰੱਕਾਂ, ਟਰੈਕਟਰ-ਟਰਾਲੀਆਂ ਸਮੇਤ ਹੋਰ ਮਾਲ ਗੱਡੀਆਂ ਰਾਹੀਂ ਸ਼ਰਧਾਲੂਆਂ ਦੀ ਆਮਦ 'ਤੇ ਮੁਕੰਮਲ ਪਾਬੰਦੀ ਰਹੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਊਨਾ ਦੇ ਬੁਲਾਰੇ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ....
ਵਿਧਾਇਕ ਮੁੰਡੀਆਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਮੇਹਰਬਾਨ ਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਕੀਤਾ ਉਦਘਾਟਨ
ਹਲਕਾ ਸਾਹਨੇਵਾਲ, 15 ਫਰਵਰੀ : ਆਮ ਆਦਮੀਂ ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਵਿਕਾਸ ਕਰਵਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕਾਰਜ ਸ਼ੁਰੂ ਕਰ ਦਿੱਤੇ ਹਨ। ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਉਨ੍ਹਾਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਮੇਹਰਬਾਨ ਵਿੱਚ ਕਰੀਬ 13 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਨਾਲ ਬਣਨ ਜਾ ਰਹੀਆਂ ਗਲੀਆਂ ਦੇ ਕੰਮ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਪੁੱਜੇ ਸ੍ਰ ਜੋਰਾਵਰ ਸਿੰਘ ਅਤੇ ਬਲਾਕ ਪ੍ਰਧਾਨ ਜਸਵੰਤ....
ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਡਾ. ਟੀ.ਪੀ ਸਿੰਘ ਦਾ ਵਿਸ਼ੇਸ਼ ਸਨਮਾਨ
ਰਾਏਕੋਟ, 15 ਫਰਵਰੀ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਲੰਘੀ 9 ਤੋਂ 12 ਫ਼ਰਵਰੀ ਤੱਕ ਕਰਵਾਏ ਗਏ 50ਵੇਂ ਗੋਲਡਨ ਜ਼ੁਬਲੀ ਦਸਮੇਸ਼ ਖੇਡ ਮੇਲੇ ’ਚ ਕਬੱਡੀ ਓਪਨ ਦੀਆਂ ਜੇਤੂ ਟੀਮਾਂ ਨੂੰ ਨਗਦ ਇਨਾਮਾਂ ਦਾ ਸਹਿਯੋਗ ਕਰਨ ਬਦਲੇ ਸਾਬਕਾ ਵਿਧਾਇਕ ਸਵ. ਹਰਮੋਹਿੰਦਰ ਸਿੰਘ ਪ੍ਰਧਾਨ ਦੇ ਛੋਟੇ ਭਰਾ ਡਾ. ਟੀ.ਪੀ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਜਸਮਿੰਦਰ ਸਿੰਘ ਪਿੱਲਾ ਕਲੇਰ ਅਤੇ ਸੁਖਵੀਰ ਸਿੰਘ ਰਾਏ ਨੇ ਡਾ. ਟੀ.ਪੀ ਸਿੰਘ ਨੂੰ....
ਮੁੱਖ ਮੰਤਰੀ ਅਤੇ ਗਵਰਨਰ ਦਰਮਿਆਨ ਚੱਲ ਰਹੀ ਕਸ਼ਮਕਸ਼ ਇੱਕ ਦੂਜੇ ਨੂੰ ਨੀਵਾਂ ਝੁਕਾਉਣ ਦੀ ਜੰਗ ਮੰਦਭਾਗੀ ਹੈ : ਬਡੂੰਗਰ
ਪਟਿਆਲਾ, 15 ਫ਼ਰਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗਵਰਨਰ ਦਰਮਿਆਨ ਚੱਲ ਰਹੀ ਕਸ਼ਮਕਸ਼ ਵਿੱਚ ਇੱਕ ਦੂਜੇ ਨੂੰ ਨੀਵਾਂ ਝੁਕਾਉਣ ਦੀ ਜੰਗ ਲੱਗੀ ਹੋਈ ਹੈ, ਜੋ ਕਿ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਦੋਨਾਂ ਦੀ ਆਪਸੀ ਕਸ਼ਮਕਸ਼ ਕਾਰਨ ਬਹੁਤ ਚਿੰਤਾਵਾਨ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਦੋਵੇਂ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ਵਿੱਚੋਂ ਹੀ ਤਨਖਾਹਾਂ....
ਜੋ ਹਕੂਮਤ ਅੱਗੇ ਸਿਰ ਚੁੱਕਦਾ ਹੈ, ਉਸਦਾ ਐਕਸੀਡੈਂਟ ਹੋ ਜਾਂਦਾ ਹੈ ਜਾਂ ਫਿਰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ : ਬਲਕੌਰ ਸਿੰਘ
ਜਗਰਾਓਂ, 15 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਫਿਲਮੀ ਅਦਾਕਾਰ ਅਤੇ ਪੰਜਾਬ ਹਮਦਰਦੀ ਦੀਪ ਸਿੱਧੂ ਜਿਸ ਦੀ ਇੱਕ ਸਾਲ ਪਹਿਲਾਂ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਦੀ ਅੱਜ ਚੌਂਕੀਮਾਨ ਵਿਖੇ ਪਹਿਲੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ, ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਹੋਏ। ਇਸ ਮੌਕੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਹਕੂਮਤ ਅੱਗੇ ਸਿਰ ਚੁੱਕਦਾ ਹੈ, ਉਸਦਾ ਜਾਂ ਤਾਂ ਐਕਸੀਡੈਂਟ ਹੋ ਜਾਂਦਾ ਹੈ ਜਾਂ ਫਿਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ....
ਕੈਬਨਿਟ ਮੰਤਰੀ ਬੈਂਸ ਨੇ ਨੰਗਲ ਐਸ.ਡੀ.ਐਮ ਦਫਤਰ ਵਿੱਚ ਲੋਕਾਂ ਦੀਆਂ ਮੁ਼ਸਕਿਲਾਂ ਸੁਣੀਆਂ ਅਤੇ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼ 
- ਕੈਬਨਿਟ ਮੰਤਰੀ ਨੇ ਨੰਗਲ ਐਸ.ਡੀ.ਐਮ ਦਫਤਰ ਵਿੱਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ - ਬਕਾਇਆ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼, ਲੋਕਾਂ ਦੀ ਖੱਜਲ ਖੁਆਰੀ ਨਹੀ ਹੋਵੇਗੀ ਬਰਦਾਸ਼ਤ ਨੰਗਲ 15 ਫਰਵਰੀ : ਸਕੂਲ ਸਿੱਖਿਆ, ਤਕਨੀਕੀ ਸਿੱਖਿਆ,ਉਦਯੋਗਿਕ ਸਿਖਲਾਈ ਅਤੇ ਉਚੇਰੀ ਸਿੱਖਿਆ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਐਸ.ਡੀ.ਐਮ ਦਫਤਰ ਵਿੱਚ ਲੋਕਾਂ ਦੀਆਂ ਮੁ਼ਸਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਸਮਾਬੱਧ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ। ਬਕਾਇਆ ਮਾਮਲਿਆਂ ਨੂੰ ਜਲਦੀ ਹੱਲ....
ਸੰਜੀਵ ਅਰੋੜਾ ਵੱਲੋਂ ਐਸਸੀਡੀ ਸਰਕਾਰੀ ਕਾਲਜ ਦੀ ਕਨਵੋਕੇਸ਼ਨ ਮੌਕੇ ਡਿਗਰੀਆਂ ਵੰਡੀਆਂ ਗਈਆਂ
ਲੁਧਿਆਣਾ, 14 ਫਰਵਰੀ : ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੀ ਸਾਲਾਨਾ ਕਨਵੋਕੇਸ਼ਨ ਸੰਜੀਵ ਅਰੋੜਾ, ਰਾਜ ਸਭਾ ਨੇ ਵੱਖ-ਵੱਖ ਸਟਰੀਮ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਤੋਂ ਬਾਅਦ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਜਸ਼ਨ ਮਨਾਉਣ ਅਤੇ ਆਨੰਦ ਲੈਣ ਲਈ ਕਿਹਾ ਕਿਉਂਕਿ ਇਹ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ। ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ, ਅਰੋੜਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਕਾਲਜ ਦੇ ਵਿਦਿਆਰਥੀ ਸਨ। ਉਨ੍ਹਾਂ ਆਪਣੇ ਪੁਰਾਣੇ ਅਧਿਆਪਕਾਂ, ਪ੍ਰਿੰਸੀਪਲਾਂ ਅਤੇ....