ਉਪਿੰਦਰ ਸਿੰਘ ਨੇ ਨਾਂਦੇੜ ਸਾਹਿਬ ਰੇਲਵੇ ਸਟੇਸ਼ਨ 'ਤੇ ਪੰਜਾਬੀ 'ਚ ਬੋਰਡ ਅਤੇ ਪੰਜਾਬੀ 'ਚ ਅਨਾਊਂਸਮੈਂਟ ਸ਼ੁਰੂ ਕਰਵਾਈ ਮੁੱਲਾਂਪੁਰ ਦਾਖਾ, 31 ਮਾਰਚ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਬਹਾਦਰ ਸਿੰਘ ਸਿੱਧੂ ਯੂ.ਐੱਸ.ਏ. ਉਪਿੰਦਰ ਸਿੰਘ ਡੀ.ਆਰ.ਐੱਮ. ਰੇਲਵੇ ਸ਼੍ਰੀ ਨਾਂਦੇੜ ਸਾਹਿਬ "ਸ਼ਬਦ ਪ੍ਰਕਾਸ਼" ਅਜਾਇਬ ਘਰ ਦੇ ਦਰਸ਼ਨ ਕਰਨ ਲਈ ਆਏ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਪੰਜਾਬ....
ਮਾਲਵਾ
ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਸ਼੍ਰੀ ਬਾਵਾ ਅਤੇ ਸਾਬਕਾ ਮੰਤਰੀ ਦਾਖਾ ਨੇ ਮੂੰਹ ਮਿੱਠਾ ਕਰਵਾਇਆ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਤਮ ਕਰਨ ਦੀ ਮਤਾ ਪਾ ਕੇ ਕੀਤੀ ਨਿੰਦਾ ਉਪਰੋਕਤ ਨਿਯੁਕਤੀਆਂ ਲਈ ਸੋਨੀਆ ਗਾਂਧੀ, ਖੜਗੇ ਅਤੇ ਕੈ. ਯਾਦਵ ਦਾ ਕੀਤਾ ਧੰਨਵਾਦ ਲੁਧਿਆਣਾ, 31 ਮਾਰਚ : ਅੱਜ ਓ.ਬੀ.ਸੀ. ਵਿਭਾਗ ਪੰਜਾਬ ਦੇ ਵਾਈਸ ਚੇਅਰਮੈਨ ਬਣਨ 'ਤੇ ਰੇਸ਼ਮ ਸਿੰਘ ਸੱਗੂ, ਕੋਆਰਡੀਨੇਟਰ ਠੇਕੇਦਾਰ ਮਨਜੀਤ ਸਿੰਘ, ਕੋਆਰਡੀਨੇਟਰ ਬੀਬੀ ਗੁਰਮੀਤ ਕੌਰ, ਕੋਆਰਡੀਨੇਟਰ ਬਲਵਿੰਦਰ ਗੋਰਾ ਦਾ ਲੱਡੂ ਵੰਡ ਕੇ ਅਤੇ ਮੂੰਹ....
ਲੁਧਿਆਣਾ, 31 ਮਾਰਚ : ਹਲਕਾ ਆਤਮ ਨਗਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਹੱਲ ਕਰਨ ਦੇ ਮੰਤਵ ਨਾਲ, ਸ਼ੁਰੂ ਕੀਤੀ ਗਈ 'ਮੋਬਾਇਲ ਦਫ਼ਤਰ ਵੈਨ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਤਹਿਤ ਅੱਜ ਵਾਰਡ ਨੰਬਰ 47 ਅਧੀਨ ਚਿੱਟੇ ਕਵਾਟਰਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਨਿਪਟਾਰਾ ਵੀ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਮੋਬਾਇਲ ਕਲੀਨਿਕ ਰਾਹੀਂ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ। ਜ਼ਿਕਰਯੋਗ ਹੈ ਕਿ 25 ਅਕਤੂਬਰ ਨੂੰ....
ਲੁਧਿਆਣਾ, 31 ਮਾਰਚ (ਰਘਵੀਰ ਸਿੰਘ ਜੱਗਾ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ 19-28 ਮਾਰਚ ਤੱਕ “ਜੀ.ਬੀ.ਐੱਸ. ਡਾਟਾ ਵਿਸ਼ਲੇਸ਼ਣ, ਲਿੰਕੇਜ ਮੈਪ ਕੰਸਟਰਕਸ਼ਨ ਅਤੇ ਕਿਊਟੀਐੱਲ ਐਨਾਲਿਸਿਸ” ਵਿਸ਼ੇ ‘ਤੇ 10 ਦਿਨਾਂ ਲੰਬੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਆਯੋਜਨ ਸੰਯੁਕਤ ਰਾਜ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐਸਏਆਈਡੀ) ਅਤੇ ਬਾਇਓਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ, ਨਵੀਂ....
ਲੁਧਿਆਣਾ 31 ਮਾਰਚ (ਰਘਵੀਰ ਸਿੰਘ ਜੱਗਾ) : ਪੀ.ਏ.ਯੂ. ਦੇ ਕਾਲਜ ਆਫ ਕਮਿਊਨਿਟੀ ਸਾਇੰਸ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਅੰਤਰਰਾਸ਼ਟਰੀ ਮੋਟੇ ਅਨਾਜਾਂ ਦੇ ਮਨਾਏ ਜਾ ਰਹੇ ਸਾਲ ਦੇ ਜਸਨਾਂ ਵਜੋਂ ਮੋਟੇ ਅਨਾਜਾਂ ਦੀ ਖਪਤ ਨੂੰ ਵਧਾਉਣ ਲਈ ’ਬੇਕਰੀ ਅਤੇ ਕਨਫੈਕਸਨਰੀ ਵਿੱਚ ਮੋਟੇ ਅਨਾਜਾਂ ਦੀ ਵਰਤੋਂ’ ਵਿਸੇ ’ਤੇ ਦੋ ਦਿਨਾਂ ਵਰਕਸਾਪ ਦਾ ਆਯੋਜਨ ਕੀਤਾ| ਮੋਟੇ ਅਨਾਜਾਂ ਨਾਲ ਸਿਹਤਮੰਦ ਪਕਵਾਨ ਬਨਾਉਣ ਬਾਰੇ ਇਸ ਵਰਕਸਾਪ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਸਮੇਤ 55 ਪ੍ਰਤੀਭਾਗੀਆਂ ਨੇ ਭਾਗ ਲਿਆ....
ਲੁਧਿਆਣਾ 31 ਮਾਰਚ (ਰਘਵੀਰ ਸਿੰਘ ਜੱਗਾ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਪੀ ਐੱਚ ਡੀ ਕਰ ਰਹੇ ਦੋ ਵਿਦਿਆਰਥੀਆਂ ਕੁਮਾਰੀ ਬਿਕਾਸਨੀ ਮੈਂਥਰੀ ਅਤੇ ਸ੍ਰੀ ਓਮ ਪ੍ਰਕਾਸ ਰਾਇਗਰ ਨੂੰ ਖੋਜ ਲਈ ਵੱਕਾਰੀ ਪ੍ਰਧਾਨਮੰਤਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ | ਇਹ ਫੈਲੋਸ਼ਿਪ ਰਾਸ਼ਟਰੀ ਪੱਧਰ ਤੇ 23 ਵਿਦਿਆਰਥੀਆਂ ਨੂੰ ਮਿਲੀ ਅਤੇ ਦੋਵੇ ਵਿਦਿਆਰਥੀ ਇਸ ਵਰਗ ਵਿਚ ਚੁਣੇ ਗਏ | ਇਸ ਬਾਰੇ ਜਾਣਕਾਰੀ ਦਿੰਦਿਆਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ....
ਲੁਧਿਆਣਾ 31 ਮਾਰਚ (ਰਘਵੀਰ ਸਿੰਘ ਜੱਗਾ) : ਪੀ.ਏ.ਯੂ. ਦੇ ਸਕੂਲ ਆਫ ਬਿਜਨਸ ਸਟੱਡੀਜ ਨੇ ਬੀਐਸਸੀ ਐਗਰੀਬਿਜ਼ਨਸ, ਐਮ.ਬੀ.ਏ., ਐਮ.ਬੀ.ਏ. (ਖੇਤੀਬਾੜੀ) ਅਤੇ ਪੀ.ਐਚ.ਡੀ. ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਕੀਮ-1 ਅਧੀਨ ਵਰਕਸਾਪ ਕਰਵਾਈ | ਇਹ ਵਰਕਸ਼ਾਪ ਡਿਜੀਟਲ ਮੰਡੀਕਰਨ ਬਾਰੇ ਕਰਵਾਈ ਪਹਿਲੀ ਵਰਕਸਾਪ ਸੀ | ਇਸ ਵਰਕਸ਼ਾਪ ਵਿੱਚ ਕੁਮਾਰੀ ਕੋਮਲ ਚੋਪੜਾ, ਐਮਡੀ ਅਤੇ ਚੀਫ ਮਾਰਕੀਟਿੰਗ ਅਫ਼ਸਰ, ਕੁਮਾਰੀ ਸੁਰਭੀ ਚੋਪੜਾ, ਮੁੱਖ ਤਕਨੀਕੀ ਅਧਿਕਾਰੀ ਅਤੇ ਕੁਮਾਰੀ ਗੀਤਿਕਾ ਨੂੰ ਸੱਦਾ ਦਿੱਤਾ ਗਿਆ ਸੀ | ਕੁਮਾਰੀ ਕੋਮਲ....
ਲੁਧਿਆਣਾ 31 ਮਾਰਚ (ਰਘਵੀਰ ਸਿੰਘ ਜੱਗਾ) : ਡਾ. ਧਨਵਿੰਦਰ ਸਿੰਘ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ| ਉਹਨਾਂ ਨੇ ਆਪਣੀ ਅਕਾਦਮਿਕ ਸਿੱਖਿਆ ਦੌਰਾਨ ਬੀ.ਐਸ.ਸੀ ਦੀ ਡਿਗਰੀ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਅਤੇ ਐਮ.ਐਸ.ਸੀ. ਪੀਏਯੂ, ਲੁਧਿਆਣਾ ਤੋਂ ਹਾਸਲ ਕੀਤੀ | ਅਪ੍ਰੈਲ 1990 ਵਿੱਚ ਉਹ ਪੀਏਯੂ, ਲੁਧਿਆਣਾ ਦੇ ਸਹਾਇਕ ਭੂਮੀ ਰਸਾਇਣ ਵਿਗਿਆਨੀ ਵਜੋਂ ਨਿਯੁਕਤ ਹੋਏ| ਪੀ.ਐੱਚ.ਡੀ. ਕਰਨ ਲਈ ਉਹ ਨਿਊਜੀਲੈਂਡ ਕਾਮਨਵੈਲਥ ਸਕਾਲਸ਼ਿਪ-1993 ਨਾਲ....
ਮੇਨ ਸੜਕ ਦੇ ਨਾਲ ਨਵੀਂ ਪਾਈ 11 ਕੇਵੀ ਲਾਈਨ ਦਾ ਬਿਜਲੀ ਮੰਤਰੀ ਵੱਲੋਂ ਉਦਘਾਟਨ ਪੰਜਾਬ ਸਰਕਾਰ ਹਰੇਕ ਵਰਗ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਯਤਨਸ਼ੀਲ : ਕੈਬਨਿਟ ਮੰਤਰੀ ਈਟੀਓ ਫਤਿਹਗੜ੍ਹ ਪੰਜਤੂਰ, 31 ਮਾਰਚ : ਫਤਿਹਗੜ੍ਹ ਪੰਜਤੂਰ ਸ਼ਹਿਰ ਦੇ ਲੋਕਾਂ ਨੂੰ ਹੁਣ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਨਾਲ ਇਸ ਸ਼ਹਿਰ ਨੂੰ ਹੁਣ ਮੇਨ ਸੜਕ ਦੇ ਨਾਲ ਨਵੀਂ ਪਾਈ 11 ਕੇਵੀ ਲਾਈਨ ਨਾਲ ਜੋੜ ਦਿੱਤਾ ਗਿਆ ਹੈ। ਇਸ ਲਾਈਨ ਦਾ ਅੱਜ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ....
ਲੁਧਿਆਣਾ, 31 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ‘ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਥਾਣਾ ਟਿੱਬਾ, ਲੁਧਿਆਣਾ ਸ਼ਹਿਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਬਲਵਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਡਾ. ਅਰੁਣ ਬਹਿਲ, ਵਾਸੀ ਰਾਜੂ ਕਾਲੋਨੀ, ਟਿੱਬਾ ਰੋਡ, ਲੁਧਿਆਣਾ ਸ਼ਹਿਰ ਦੀ ਸ਼ਿਕਾਇਤ 'ਤੇ ਕਾਬੂ ਕੀਤਾ....
ਜਗਰਾਉਂ, 31 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਪ੍ਰਸਿੱਧ ਗੀਤਕਾਰ ਕੁੰਢਾ ਸਿੰਘ ਧਾਲੀਵਾਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਦੁਪਹਿਰ 12 ਵਜੇ ਲੁਧਿਆਣਾ-ਫ਼ਿਰੋਜ਼ਪੁਰ ਰੋਡ, ਜਗਰਾਉਂ ਨਜ਼ਦੀਕ ਪਿੰਡ ਚੌਂਕੀਮਾਨ ਵਿਖੇ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਕੁੰਢਾ ਧਾਲੀਵਾਲ ਪਿੱਛਲੇ ਸਮੇਂ ਤੋਂ ਬਿਮਾਰ ਚਲ ਰਹੇ ਸਨ ਜਿਸ ਦੇ ਚਲਦੇ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਕੁੰਢਾ ਧਾਲੀਵਾਲ ਦਾ ਜਨਮ ਫਰਵਰੀ 1954 'ਚ ਪਿਤਾ ਨਛੱਤਰ ਸਿੰਘ ਦੇ ਘਰ ਹੋਇਆ। ਕੁੰਢਾ ਧਾਲੀਵਾਲ ਨੇ ਆਪਣੀ....
ਸ੍ਰੀ ਰਾਹੁਲ ਗਾਂਧੀ ਦੀ ਵਧ ਰਹੀ ਲੋਕਪ੍ਰਿਅਤਾ ਕਾਰਨ ਬੀਜੇਪੀ ਅਤੇ ਕੇਂਦਰ ਸਰਕਾਰ ਵਿੱਚ ਬੌਖਲਾਹਟ ਸੁੱਖ ਸਰਕਾਰੀਆ ਰੂਪਨਗਰ, 31 ਮਾਰਚ : ਅੱਜ ਰੂਪਨਗਰ ਜਿਲਾ ਕਾਂਗਰਸੀ ਵਰਕਰਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਐਮ ਐਲ ਏ ਰਾਜਾ ਸਾਂਸੀ ਸੁਖ ਸਰਕਾਰੀਆ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੇਂਦਰ ਦੀ ਸਰਕਾਰ ਦੇ ਖਿਲਾਫ਼ ਕੀਤੀ ਗਈ ,ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਸੰਵਿਧਾਨਿਕ ਸੰਸਥਾਵਾ ਦਾ ਗਲਤ ਇਸਤੇਮਾਲ ਕਰ ਰਹੀ ਹੈ ਸਾਰੀਆ....
ਰੂਪਨਗਰ, 31 ਮਾਰਚ : ਰੂਪਨਗਰ ਪੁਲਿਸ ਨੇ ਅਪਰਾਧਿਕ ਪਿਛੋਕੜ ਵਾਲੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਮਲਕੀਤ ਸਿੰਘ ਨੂੰ 5 ਪਿਸਟਲ ਅਤੇ 20 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੈਂਸ ਵਿਖੇ ਜਾਣਕਾਰੀ ਦਿੰਦਿਆਂ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਵਿਵੇਕਸ਼ੀਲ ਸੋਨੀ, ਰੂਪਨਗਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਪੀ.ਪੀ.ਐਸ....
ਬਠਿੰਡਾ 31 ਮਾਰਚ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦਾ ਮਾਮਲਾ ਕਾਂਗਰਸ ਪਾਰਟੀ ਵੱਲੋਂ ਉਠਾਉਂਦਿਆਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਆਖਿਆ ਹੈ ਕਾਂਗਰਸ ਦੀ ਮੋਦੀ ਸਰਕਾਰ ਵਿਰੋਧੀ ਧਿਰਾਂ ਦੀ ਆਵਾਜ਼ ਆ ਰਹੀ ਹੈ ਜਦੋਂ ਕਿ ਉਸ ਨੂੰ ਸਭ ਤੋਂ ਪਹਿਲਾਂ ਦੇਸ਼ ਦੀ ਲੁੱਟ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਵਿਜੈਇੰਦਰ ਸਿੰਗਲਾ ਨੇ ਬਠਿੰਡਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦੀ ਮੌਜੂਦਗੀ ਵਿੱਚ ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ....
ਤਲਵੰਡੀ ਸਾਬੋ , 31 ਮਾਰਚ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 7 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਇੱਕ ਵੱਡਾ ਇੱਕਠ ਰੱਖਿਆ ਗਿਆ ਹੈ, ਜਿਸ ਸਬੰਧੀ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਮੌਜ਼ੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਲਈ ਸਿਰਜੇ ਝੂਠ ਬਿਰਤਾਂਤ ਨੂੰ ਪੰਜਾਬ ਪ੍ਰਸਤ ਪੱਤਰਕਾਰਾਂ ਅਤੇ ਚੈਨਲਾਂ ਨੇ ਸੱਚੀ ਪੱਤਰਕਾਰਤਾ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ ਤੇ ਟੰਗ ਕੇ....