ਫਰੀਦਕੋਟ 14 ਜੂਨ : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ- ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਮਿਸ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਗਦੀਪ ਸਿੰਘ ਮਰੋਕ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਰੀਦਕੋਟ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਮਾਡਰਨ ਸੁਧਾਰ ਘਰ (ਜੇਲ੍ਹ) ਦਾ ਦੌਰਾ ਕੀਤਾ ਗਿਆ । ਇਸ ਮੌਕੇ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜੇਲ੍ਹ ਸੁਪਰਡੰਟ ਸ਼੍ਰੀ ਰਾਜੀਵ ਅਰੋੜਾ ਵੀ ਹਾਜ਼ਰ ਸਨ। ਇਸ ਮੌਕੇ ਵਧੀਕ....
ਮਾਲਵਾ
ਫਰੀਦਕੋਟ 14 ਜੂਨ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਜਿਲ੍ਹੇ ਵਿੱਚ ਜੂਨ ਮਹੀਨਾ ਬਾਲ ਮਜਦੂਰੀ ਖਾਤਮਾ ਮਹੀਨੇ ਵਜੋ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜਿਲ੍ਹਾ ਟਾਸਕ ਫੋਰਸ ਵੱਲੋ ਫਰੀਦਕੋਟ ਸ਼ਹਿਰ ਵਿੱਚ ਵੱਖ ਵੱਖ ਦੁਕਾਨਾਂ ਜਿਵੇਂ ਰੈਸਟੋਰੈਂਟ,ਢਾਬਿਆਂ, ਚਾਹ ਦੀਆਂ ਦੁਕਾਨਾਂ ਆਦਿ ਤੇ ਚੈਕਿੰਗ ਕੀਤੀ ਗਈ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕਾਉਂਸਲਰ ਮਾਲਤੀ ਜੈਨ ਅਤੇ ਕਿਰਤ ਇੰਸਪੈਕਟਰ ਰੰਜੀਵ ਸੋਢੀ ਵੱਲੋ ਦੁਕਾਨਦਾਰਾਂ ਨੂੰ ਬਾਲ ਮਜਦੂਰੀ ਨਾਂ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ....
ਡਿਪਟੀ ਕਮਿਸ਼ਨਰ ਨੇ ਸਪੌਸਰਸ਼ਿਪ ਅਤੇ ਫੋਸਟਰ ਕੇਅਰ ਦੇ ਕੇਸਾਂ ਸਬੰਧੀ ਕੀਤੀ ਮੀਟਿੰਗ ਫਰੀਦਕੋਟ 14 ਜੂਨ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਮਿਸ਼ਨ ਵਤਸਾਲਿਆ 2022 ਤਹਿਤ ਸਪੌਸਰਸ਼ਿਪ ਅਤੇ ਫੌਸਟਰ ਕੇਅਰ ਵਾਤਸਲਿਆ ਸਕੀਮ ਸਬੰਧੀ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਮਨਦੀਪ ਸਿੰਘ ਸੋਢੀ ਨੇ ਸਪੌਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅਣਗੌਲੇ ਅਤੇ ਅਨਾਥ ਬੱਚੇ ਜਿਹੜੇ ਦੂਜੇ....
ਲੁਧਿਆਣਾ 14 ਜੂਨ : ਬੀਤੇ ਦਿਨੀਂ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 25 ਮੈਂਬਰਾਂ ਦੀ ਟੀਮ ਨੇ ਰਾਸਟਰੀ ਪੱਧਰ ਦੇ ਮੁਕਾਬਲੇ-ਤਿਫਾਨ 2023 ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਸੀ| ਯਾਦ ਰਹੇ ਕਿ ਤਿਫਾਨ ਮੁਕਾਬਲਾ ਇੱਕ ਰਾਸਟਰੀ ਪੱਧਰ ਦੀ ਵਿਦਿਆਰਥੀ ਗਤੀਵਿਧੀ ਹੈ ਜੋ ਐੱਸ ਏ ਈ ਇੰਡੀਆ ਅਤੇ ਜੋਂਡੀਅਰ ਲਿਮਿਟਡ ਪੂਨੇ ਵੱਲੋਂ ਆਯੋਜਿਤ ਕੀਤਾ ਗਿਆ ਸੀ | ਇਸ ਟੀਮ ਵਿੱਚ ਤੀਜੇ ਸਾਲ ਦੇ ਇੰਜਨੀਅਰਿੰਗ ਵਿਦਿਆਰਥੀ ਕਰਨ ਦੀ ਕਪਤਾਨੀ ਵਿੱਚ 25 ਮੈਂਬਰੀ ਟੀਮ ਨੇ ਹਿੱਸਾ ਲਿਆ | ਦਿਸ਼ਾ-ਨਿਰਦੇਸ਼ ਲਈ ਡਾ. ਸਤੀਸ਼....
ਲੁਧਿਆਣਾ 14 ਜੂਨ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ‘ਫੰਡਾਮੈਂਟਲਜ ਆਫ ਐਪੀਜੇਨੇਟਿਕਸ’ ਨਾਂ ਦੀ ਪੁਸਤਕ ਲੋਕਅਰਪਿਤ ਕੀਤੀ | ਇਸ ਕਿਤਾਬ ਦੇ ਲੇਖਕ ਪੀ.ਏ.ਯੂ. ਤੋਂ 2005 ਵਿੱਚ ਜੈਨੇਟਿਕਸ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਡਾ. ਗੁਰਬਚਨ ਸਿੰਘ ਮਿਗਲਾਨੀ ਹਨ | ਉਹ ਬਾਅਦ ਵਿੱਚ ਕਈ ਸਾਲਾਂ ਤੱਕ ਸਕੂਲ ਆਫ ਐਗਰੀਕਲਚਰਲ ਬਾਇਓਟੈਕਨਾਲੋਜੀ ਵਿੱਚ ਅਡਜੰਕਟ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦੇ ਰਹੇ ਹਨ | ਇਹ ਕਿਤਾਬ ਯੂਨੀਵਰਸਿਟੀ....
ਲੁਧਿਆਣਾ 14 ਜੂਨ : ਭਾਰਤ ਵਿੱਚ ਕੱਪੜਾ ਨਿਰਮਾਣ ਉਦਯੋਗ ਦੀ ਮਹੱਤਵਪੂਰਨ ਇਕਾਈ ਵਰਧਮਾਨ ਸਮੂਹ ਨੇ ਪੀ.ਏ.ਯੂ. ਨਾਲ ਸਹਿਯੋਗ ਦੀ ਭਾਵਨਾ ਪ੍ਰਗਟਾਉਂਦਿਆਂ ਅੱਜ ਲੋਹੇ ਦੇ 30 ਬੈਂਚ ਯੂਨੀਵਰਸਿਟੀ ਨੂੰ ਭੇਂਟ ਕੀਤੇ | ਇਹ ਕਾਰਜ ਪੀ.ਏ.ਯੂ. ਦੀ ਹਰਿਆਲੀ ਅਤੇ ਸਫ਼ਾਈ ਮੁਹਿੰਮ ਨੂੰ ਹੁਲਰਾ ਦੇਣ ਦੇ ਮੰਤਵ ਨਾਲ ਨੇਪਰੇ ਚੜਿਆ | ਵਰਧਮਾਨ ਗਰੁੱਪ ਦੇ ਸੀਨੀਅਰ ਮੈਨੇਜਰ ਸ਼੍ਰੀ ਅਮਿਤ ਧਵਨ ਇਸ ਮੌਕੇ ਆਪਣੇ ਸਮੂਹ ਦੇ ਮੈਂਬਰਾਂ ਨਾਲ ਹਾਜ਼ਰ ਸਨ ਅਤੇ ਉਹਨਾਂ ਨੇ ਇਹ ਬੈਂਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ....
ਨਿਯਮਾਂ ਵਿਰੁੱਧ ਚੱਲਣ ਵਾਲੀਆਂ 6 ਗੱਡੀਆਂ ਕੀਤੀਆਂ ਬੰਦ, 2 ਵਾਹਨਾਂ ਦੇ ਚਾਲਾਨ ਵੀ ਕੀਤੇ ਲਧਿਆਣਾ, 14 ਜੂਨ : ਸਕੱਤਰ ਆਰ.ਟੀ.ਏ., ਲੁਧਿਆਣਾ ਵੱਲੋਂ ਬੀਤੀ ਦੇਰ ਰਾਤ ਤੱਕ ਸਖ਼ਤੀ ਨਾਲ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨ੍ਹਾਂ ਵਲੋਂ 2 ਟਿੱਪਰ ਓਵਰਲੋਡ, 01 ਟਰੈਕਟਰ ਟਰਾਲੀ ਦੀ ਕਮਰਸ਼ੀਅਲ ਵਰਤੋਂ, 03 ਕੈਂਟਰ ਓਵਰਹਾਈਟ ਹੋਣ ਕਾਰਨ ਧਾਰਾ 207 ਅਧੀਨ ਬੰਦ ਕੀਤੇ ਗਏ ਅਤੇ ਦੋ ਹੋਰ ਗੱਡੀਆਂ ਦੇ ਚਲਾਨ ਬਾਡੀ ਅਲਟਰੇਸ਼ਨ ਅਤੇ ਓਵਰਲੋਡ ਹੋਣ ਕਰਕੇ ਕੀਤੇ ਗਏ। ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ....
ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਸੁਣੀਆਂ ਕਰਮਚਾਰੀਆਂ ਦੀਆਂ ਸਮੱਸਿਆਵਾਂ ਸਭ ਸਮੱਸਿਆਵਾਂ ਦੇ ਹੱਲ ਦਾ ਦਿਵਾਇਆ ਪੂਰਨ ਵਿਸ਼ਵਾਸ਼ ਲੁਧਿਆਣਾ, 14 ਜੂਨ : ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਜੀ ਵੱਲੋਂ ਹਲਕੇ ਦੇ ਵਿੱਚ ਵੱਖ ਵੱਖ ਸਫਾਈ ਅਭਿਆਨ ਚਲਾਏ ਜਾ ਰਹੇ ਹਨ ਅਤੇ ਇਸ ਅਭਿਆਨ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਸ਼੍ਰੀ ਅਸ਼ਵਨੀ ਸਹੋਤਾ ਜੀ ਦੀ....
ਲੁਧਿਆਣਾ, 14 ਜੂਨ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਾਸੀਆਂ ਦੇ ਹਿਤਾਂ ਲਈ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੂੰ ਆਮ ਆਦਮੀ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਬਣਾਉਣ ਲਈ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ/ਜਿਲ੍ਹਾ....
ਰਾਏਕੋਟ, 14 ਜੂਨ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਦੇ ਮੰਤਵ ਨਾਲ ਰਾਏਕੋਟ ਦੀ ਪੁਰਾਣਾ ਬੱਸ ਅੱਡਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਪ੍ਰੈਸ ਕਲੱਬ ਰਾਏਕੋਟ ਦੇ ਮੈਂਬਰਾਂ ਵਲੋਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸੰਦੀਪ ਸਿੰਘ ਸੋਨੀ ਬਾਬਾ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ਼ਹੀਦੀ ਦੇ ਕੇ ਪਾਪ ਅਤੇ ਜ਼ੁਲਮ ਦੇ ਵਿਰੁੱਧ ਡਟਣ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ....
ਰਾਏਕੋਟ, 14 ਜੂਨ (ਚਮਕੌਰ ਸਿੰਘ ਦਿਓਲ) : ਭਾਰਤੀਯ ਜਨਤਾ ਪਾਰਟੀ ਦੇ ਜਿਲ੍ਹਾ ਜਗਰਾਓਂ ਦੇ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਅੱਜ ਜਿਲ੍ਹਾ ਜਨਰਲ ਸਕੱਤਰ ਕਪਿਲ ਗਰਗ ਦੇ ਗ੍ਰਹਿ ਰਾਏਕੋਟ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਕੀਤੇ ਕੰਮਾਂ ਅਤੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਮੀਟਿੰਗ ਵਿੱਚ ਵਿਚਾਰ ਕੀਤੇ ਗਏ ਹਨ, ਉਨ੍ਹਾਂ ਦੱਸਿਆ....
ਸ੍ਰੀ ਮੁਕਤਸਰ ਸਾਹਿਬ,14 ਜੂਨ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮਲੋਟ ਦੇ ਪਿੰਡ ਬੁਰਜ਼ ਸਿੱਧਵਾਂ ਵਿੱਚ ਚਾਰ ਦਿਨ ਪਹਿਲਾਂ ਹੋਏ ਸੁਖਵਿੰਦਰ ਸਿੰਘ ਦੇ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸਲ ਵਿਚ ਇਹ ਕਤਲ ਮਿਰਤਕ ਦੀ ਪਤਨੀ ਵੱਲੋਂ ਹੀ ਕੀਤਾ ਗਿਆ ਸੀ।ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਅੱਜ ਇਸ ਸਬੰਧ ਵਿਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ। ਕਤਲ ਕੀਤੇ ਵਿਅਕਤੀ ਦੀ ਪਤਨੀ ਨੇ ਇਸ ਵਾਰਦਾਤ ਨੂੰ ਲੁੱਟ-ਖੋਹ ਦਾ ਰੂਪ ਦੇਣ ਦੀ ਕੋਸ਼ਿਸ਼ ਵੀ....
ਲੁਧਿਆਣਾ 14 ਜੂਨ : ਲੁਧਿਆਣਾ ਪੁਲਿਸ ਨੇ ਆਖਰ ਕਾਰ ਸੀਐਮਐਸ ਕੰਪਨੀ ਦੇ ਵਿੱਚ ਹੋਈ ਕਰੋੜਾਂ ਦੀ ਲੁੱਟ ਦੀ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪੰਜ ਕਰੋੜ ਰੁਪਿਆ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਦੀ ਸ਼ਨਾਖ਼ਤ ਮਨਜਿੰਦਰ ਸਿੰਘ ਉਰਫ ਮਨੀ ਜੋ ਕਿ ਪਿੰਡ ਅੱਬੂਵਾਲ ਦਾ ਰਹਿਣ ਵਾਲਾ ਹੈ, ਉਸ ਨੇ ਮਨਦੀਪ ਕੌਰ ਜੋਕਿ ਉਸ ਦੇ ਸੰਪਰਕ ਵਿਚ ਆਈ ਸੀ, ਇਸ ਘਟਨਾ ਵਿੱਚ ਕੁੱਲ 10 ਲੋਕ ਸ਼ਾਮਲ ਸਨ। ਹਾਲਾਂਕਿ ਇਸ ਦੀ ਮਾਸਟਰਮਾਈਂਡ....
1 ਕਰੋੜ ਰੁਪਏ, 270 ਗ੍ਰਾਮ ਸੋਨਾ, 20 ਏ ਟੀ ਐਮ, 20 ਚੈਕ ਬੁੱਕਸ, 40 ਮੋਬਾਈਲ ਫੋਨ, 50 ਸਿਮ ਕਾਰਡ, 15 ਕੰਪਿਊਟਰ ਸੈੱਟ ਅਤੇ 3 ਲਗਜਰੀ ਕਾਰਾ ਕੀਤੀਆਂ ਬ੍ਰਾਮਦ ਐਸ ਏ ਐਸ ਨਗਰ 13 ਜੂਨ : ਜ਼ਿਲ੍ਹਾ ਐਸ.ਏ.ਐਸ ਨਗਰ ਸੀਨੀਅਰ ਪੁਲਿਸ ਕਪਤਾਨ ਡਾ: ਸੰਦੀਪ ਕੁਮਾਰ ਗਰਗ (ਆਈ.ਪੀ.ਐਸ,) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਵੱਲੋ ਡਰੱਗ ਸਮਗਲਰਾ, ਐਂਟੀ ਸਨੈਚਿੰਗ ਅਤੇ ਗੈਂਗਸਟਰਾ ਵਿਰੁੱਧ ਚਲਾਈ ਮੋਹਿੰਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ....
ਸੰਗਰੂਰ, 13 ਜੂਨ : 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜ ਕੱਚੇ ਅਧਿਆਪਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ੀ ਕਲੋਨੀ ਤੋਂ ਨੇੜਲੇ ਪਿੰਡ ਖੁਰਾਣਾ ਵਿਖੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ਉਪਰ ਚੜ੍ਹਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਦੋਂ ਕਿ ਬਾਕੀ ਅਧਿਆਪਕਾਂ ਅਤੇ ਮੁਲਾਜ਼ਮਾਂ ਵਲੋਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਉੱਪਰ ਆਵਾਜਾਈ ਠੱਪ ਕਰਕੇ ਧਰਨਾ ਲਗਾ ਦਿੱਤਾ। ਟੈਂਕੀ ਉਪਰ ਚੜ੍ਹੇ ਕੱਚੇ ਅਧਿਆਪਕਾਂ 'ਚ ਸੱਤ ਮਹਿਲਾ ਅਧਿਆਪਕਾਂ ਸ਼ਾਮਲ....