ਫਰੀਦਕੋਟ 14 ਜੂਨ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਜਿਲ੍ਹੇ ਵਿੱਚ ਜੂਨ ਮਹੀਨਾ ਬਾਲ ਮਜਦੂਰੀ ਖਾਤਮਾ ਮਹੀਨੇ ਵਜੋ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜਿਲ੍ਹਾ ਟਾਸਕ ਫੋਰਸ ਵੱਲੋ ਫਰੀਦਕੋਟ ਸ਼ਹਿਰ ਵਿੱਚ ਵੱਖ ਵੱਖ ਦੁਕਾਨਾਂ ਜਿਵੇਂ ਰੈਸਟੋਰੈਂਟ,ਢਾਬਿਆਂ, ਚਾਹ ਦੀਆਂ ਦੁਕਾਨਾਂ ਆਦਿ ਤੇ ਚੈਕਿੰਗ ਕੀਤੀ ਗਈ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕਾਉਂਸਲਰ ਮਾਲਤੀ ਜੈਨ ਅਤੇ ਕਿਰਤ ਇੰਸਪੈਕਟਰ ਰੰਜੀਵ ਸੋਢੀ ਵੱਲੋ ਦੁਕਾਨਦਾਰਾਂ ਨੂੰ ਬਾਲ ਮਜਦੂਰੀ ਨਾਂ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਚਾਇਲਡ ਲੇਬਰ ਐਕਟ 1986 ਬਾਰੇ ਜਾਗਰੂਕ ਕਰਦਿਆਂ ਕਿਹਾ ਕਿ 14 ਸਾਲ ਤੋ ਘੱਟ ਉਮਰ ਦੇ ਬੱਚਿਆਂ ਤੋਂ ਮਜਦੂਰੀ ਕਰਵਾਉਣਾ ਗੈਰ ਕਾਨੂੰਨੀ ਹੈ, ਬਾਲ ਮਜਦੂਰੀ ਕਰਵਾਉਣ ਵਾਲੇ ਨੂੰ 20 ਹਜਾਰ ਰੁਪਏ ਤੋਂ ਲੈ ਕੇ 50 ਹਜਾਰ ਰੁਪਏ ਤੱਕ ਦਾ ਜੁਰਮਾਨਾ ਅਤੇ 2 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਇਹ ਵੀ ਦੱਸਿਆ ਕਿ ਖਤਰਨਾਕ ਕਿੱਤਿਆ ਜਿਵੇ ਕਿ ਭੱਠੇ,ਫੈਕਟਰੀਆਂ ਆਦਿ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਕੰਮ ਕਰਨ ਦੀ ਮਨਾਹੀ ਹੈ ।ਬਾਲ ਮਜਦੂਰੀ ਸਬੰਧੀ ਕੋਈ ਵੀ ਵਿਅਕਤੀ ਪੈਨਸਿਲ ਪੋਰਟਲ ਤੇ ਜਾ ਕੇ ਘਰ ਬੈਠ ਕੇ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੋ ਕੰਮ ਕਰਵਾਉਣ ਦੀ ਬਜਾਏ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹ-ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਆਪਣੇ ਭਵਿੱਖ ਨੂੰ ਸਵਾਰ ਸਕਣ। ਉ