ਬਟਾਲਾ, 26 ਨਵੰਬਰ 2024 : 62ਵਾਂ ਸਥਾਪਨਾ ਦਿਵਸ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਮੌਕੇ ਜਾਗਰੂਕਤਾ ਅਭਿਆਨ ਮੌਕੇ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ, ਕੰਡਿਆਲ ਵਿਖੇ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਜਾਗਰੂਕ ਕੀਤਾ ਗਿਆ। ਜਿਸ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ, ਐਮ.ਡੀ. ਰਜਿੰਦਰ ਸਿੰਘ ਰੰਧਾਵਾ, ਪ੍ਰਿੰਸੀਪਲ ਅਮਨਦੀਪ ਕੌਰ, ਅਧਿਆਪਕਾ ਸੁਖਮਿੰਦਰ ਕੌਰ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਭਾਰਤ ਵਿਚ 6 ਦਸੰਬਰ 1968 ਨੂੰ ਸਿਵਲ ਡਿਫੈਂਸ ਦਾ ਐਕਟ ਲਾਗੂ ਹੋਇਆ। ਸਿਵਲ ਡਿਫੈਂਸ ਦੇਸ਼ ਦੀ ਰੜ੍ਹੀ ਦੀ ਹੱਡੀ ਹੁੰਦੀ ਹੈ। ਜਿਥੇ ਜੰਗ ਸਮੇਂ ਫੌਜ ਸਰਹੱਦ ਦੀ ਰੱਖੀ ਲਈ ਦੁਸ਼ਮਣ ਦੇਸ਼ ਨਾਲ ਲੜਦੀ ਕਰਦੀ ਹੈ ਉਥੇ ਦੇਸ਼ ਦੇ ਅੰਦਰ ਸਿਵਲ ਡਿਫੈਂਸ ਦੋ ਤਿੰਨ ਚੀਜ਼ਾਂ ਆਉਂਦੀਆਂ ਵੱਲੋਂ ਲੋਕਾਂ ਦੀ ਜਾਨ ਦੀ ਰਾਖੀ, ਸੰਪਤੀ ਦੇ ਨੁਕਸਾਨ ਨੂੰ ਘੱਟ ਕਰਨਾ ਤੇ ਕਾਰੋਬਾਰ/ਖੇਤੀਬਾੜੀ ਨੂੰ ਚਾਲੂ ਰੱਖਣਾ ਅਤੇ ਆਮ ਨਾਗਰਿਕ ਦਾ ਮਨੋਬਲ ਉਚਾ ਰੱਖਣਾ ਹੁੰਦਾ ਹੈ। ਉਦਾਹਣ ਦੇ ਤੋਰ ਤੇ ਵੀਓਤਨਾਮ ਵਰਗਾ ਛੋਟਾ ਜਿਹਾ ਦੇਸ਼ ਸਿਵਲ ਡਿਫੈਂਸ ਮਜਬੂਤ ਹੋਣ ਕਰਕੇ ਅਮਰੀਕਾ ਵਰਗੇ ਤਕੜੇ ਦੇਸ਼ ਨਾਲ 18 ਸਾਲ ਡੱਟ ਕੇ ਮੁਕਾਬਲਾ ਕਰ ਸਕਿਆ। ਉਹਨਾਂ ਵਲੋ ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰਨ ਲਈ ਸਿਵਲ ਡਿਫੈਂਸ ਦੇ ਮੈਂਬਰ ਬਨਣ ਲਈ ਪ੍ਰੇਰਿਤ ਕੀਤਾ ਤਾਂ ਜੋ ਕਿਸੇ ਵੀ ਆਫਤ ਨੂੰ ਨਿਜੱਠਣ ਲਈ ਤਿਆਰ ਰਹੀਏ।