ਮਾਲਵਾ

ਆਜ਼ਾਦੀ ਘੁਲਾਟੀਆਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ - ਕੈਬਨਿਟ ਮੰਤਰੀ ਮਹਿੰਦਰ ਭਗਤ
ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਅਤੇ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਕੀਤਾ ਦੌਰਾ ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਸੁਣੀਆਂ ਮੁਸ਼ਕਿਲਾਂ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ ਲੁਧਿਆਣਾ, 19 ਫਰਵਰੀ 2025 : ਪੰਜਾਬ ਦੇ ਸੁਤੰਤਰਤਾ ਸੈਨਾਨੀ ਅਤੇ ਰੱਖਿਆ ਭਲਾਈ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਵਿਧਾਨ....
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਗਰੇਵਾਲ ਨੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ
ਕਿਹਾ !ਜ਼ਿਲ੍ਹਾ ਪ੍ਰਸ਼ਾਸ਼ਨ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਸਰਕਾਰੀ ਸੇਵਾਵਾਂ ਪਹਿਲ ਦੇ ਆਧਾਰ ਤੇ ਬਿਨ੍ਹਾਂ ਦੇਰੀ ਦੇਣ ਲਈ ਵਚਨਬੱਧ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਜਾਂ ਵਾਰਸਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਉਚਿੱਤ ਮਾਨ ਸਨਮਾਨ ਦੇਣ ਲਈ ਸਖਤ ਹਦਾਇਤਾਂ ਪਹਿਲਾਂ ਤੋਂ ਜਾਰੀ ਮੋਗਾ 19 ਫਰਵਰੀ 2025 : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ, ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਉੱਚਿਤ ਮਾਨ-ਸਨਮਾਨ ਦੇਣ ਲਈ ਦ੍ਰਿੜ ਵਚਨਬੱਧ ਹੈ। ਸਰਕਾਰੀ....
ਜ਼ਿਲ੍ਹਾ ਪ੍ਰਸ਼ਾਸ਼ਨ ਤੇ ਅਲਿਮਕੋ ਵੱਲੋਂ ਦਿਵਿਆਂਗਜਨਾਂ ਲਈ ਸਹਾਇਕ ਸਮੱਗਰੀ ਵੰਡ ਕੈਂਪ ਦਾ ਆਯੋਜਨ
100 ਦਿਵਿਆਂਗਜਨਾਂ ਨੂੰ 16.21 ਲੱਖ ਦੀਆਂ 100 ਮੋਟਰਾਇਜ਼ਡ ਟਰਾਈਸਾਈਕਲਾਂ ਦੀ ਵੰਡ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦਿਵਿਆਂਗਜਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਆ ਮੋਗਾ 19 ਫਰਵਰੀ 2025 : ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮ. ਦੇ ਸੀ.ਐਸ.ਆਰ. ਪ੍ਰੋਗਰਾਮ ਅਧੀਨ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਤੇ ਅਲਿਮਕੋ ਦੇ ਸਾਂਝੇ ਸਹਿਯੋਗ ਨਾਲ ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਵਿਖੇ ਦਿਵਿਆਂਗਜਨਾਂ ਲਈ ਸਹਾਇਕ ਸਮੱਗਰੀ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਪਹਿਲਾਂ ਤੋਂ ਅਸਿਸਮੈਂਟ ਕੀਤੇ ਗਏ 100....
ਜ਼ਿਲ੍ਹਾ ਮੋਗਾ ਵਿੱਚ ਕਪਾਹ ਹੇਠਲੇ ਰਕਬੇ ਵਿੱਚ ਕੀਤਾ ਜਾਵੇਗਾ ਵਾਧਾ
ਕਪਾਹ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਦੀਨਾਂ ਨੂੰ ਨਸ਼ਟ ਕਰਨ ਲਈ ਵਿਆਪਕ ਨਦੀਨ ਨਾਸ਼ ਮੁਹਿੰਮ ਸ਼ੁਰੂ ਪ੍ਰਸ਼ਾਸਨ ਦਾ ਉਦੇਸ਼ ਮੋਗਾ ਜ਼ਿਲ੍ਹੇ ਨੂੰ ਸੂਬੇ ਦੇ ਪ੍ਰਮੁੱਖ ਕਪਾਹ ਪੱਟੀ ਵਾਲੇ ਜ਼ਿਲ੍ਹਿਆਂ ਦੀ ਸੂਚੀ ਵਿੱਚ ਲਿਆਉਣਾ - ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਇਸ ਸਾਲ ਕਪਾਹ ਦੀ ਕਾਸ਼ਤ ਹੇਠ ਰਕਬਾ 150 ਹੈਕਟੇਅਰ ਤੱਕ ਵਧਾਉਣ ਦਾ ਟੀਚਾ ਰੱਖਿਆ ਮੋਗਾ, 19 ਫਰਵਰੀ 2025 : ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਮੋਗਾ ਵਿੱਚ ਕਪਾਹ ਲਈ ਵਿਆਪਕ ਨਦੀਨ ਨਾਸ਼ ਮੁਹਿੰਮ ਸ਼ੁਰੂ ਕਰਨ ਲਈ....
ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ-ਡੀ.ਸੀ
ਡਰਾਈਵਿੰਗ ਸਮੇਂ ਅਣਗਹਿਲੀ ਤੇ ਨਿਯਮਾਂ ਦੀ ਉਲੰਘਣਾ ਕਾਰਨ ਵਾਪਰਦੇ ਹਨ ਸੜਕੀ ਹਾਦਸੇ- ਵਿਨੀਤ ਕੁਮਾਰ ਪੁਲਿਸ ਤੇ ਟਰਾਂਸਪੋਰਟ ਵਿਭਾਗ ਨੂੰ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੇ ਆਦੇਸ਼ ਫ਼ਰੀਦਕੋਟ 19 ਫ਼ਰਵਰੀ 2025 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਵਾਹਨ ਚਾਲਕ ਟਰੈਫਿਕ ਨਿਯਮਾਂ ਵਿੱਚ ਅਣਗਹਿਲੀ ਕਰਦੇ ਹਨ ਜਿਸ ਕਾਰਨ ਮੰਦਭਾਗੀਆਂ ਸੜਕ ਘਟਨਾਵਾਂ ਵਾਪਰਦੀਆਂ ਹਨ । ਉਨਾਂ ਕਿਹਾ ਕਿ ਵਾਹਨ ਚਲਾਉਣ ਸਮੇਂ ਨਿਰਧਾਰਿਤ ਸਪੀਡ ਲਿਮਟ ਦੀ ਵਰਤੋਂ ਕੀਤੀ ਜਾਵੇ। ਵੱਖ ਵੱਖ ਵਹੀਕਲਾਂ ਦੀ ਸਪੀਡ....
ਪਹਿਲੀ ਵਾਰ ਸਿੱਖਿਆ ਅਤੇ ਸਿਹਤ ਸਰਕਾਰ ਦੀ ਤਰਜੀਹ ਬਣੇ :  ਅਮਨ ਅਰੋੜਾ
ਹੋਲੈਸਟਿਕ ਪਲਾਨ ਤਹਿਤ ਸਕੂਲੀ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਕੀਤਾ ਜਾ ਰਿਹਾ ਹੈ ਵੱਡਾ ਬਦਲਾਅ ਬੱਲੂਆਣਾ, 19 ਫਰਵਰੀ 2025 : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੂਬੇ ਨੂੰ ਮੁਲਕ ਦਾ ਨੰਬਰ ਇਕ ਰਾਜ ਬਣਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਹ ਪਿੰਡ ਧਰਮਪੁਰਾ ਵਿਖੇ ਹੋਲੈਸਟਿਕ ਪਲੈਨ ਤਹਿਤ ਸਕੂਲਾਂ ਦੇ ਵਿਕਾਸ ਦੇ ਪ੍ਰੋਜੈਕਟ ਦਾ ਨੀਹ ਪੱਥਰ ਰੱਖਣ ਮੌਕੇ ਇਲਾਕੇ....
ਡਿਪਟੀ ਕਮਿਸ਼ਨਰ ਨੇ ਜ਼ਿਲਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਤਹਿਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਤੂੜੀ ਦੇ ਬਿਹਤਰ ਤਰੀਕੇ ਨਾਲ ਰੱਖ—ਰਖਾਵ ਲਈ ਮਗਨਰੇਗਾ ਸਕੀਮ ਤਹਿਤ ਜਲਦ ਤੋਂ ਜਲਦ ਬਣਾਏ ਜਾਣ ਤੂੜੀ ਸ਼ੈਡ—ਡਿਪਟੀ ਕਮਿਸ਼ਨਰ ਫਾਜ਼ਿਲਕਾ, 19 ਫਰਵਰੀ 2025 : ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਤਹਿਤ ਗਉਵੰਸ਼ ਦੇ ਬਿਹਤਰ ਰੱਖ ਰਖਾਵ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਦੇ ਸਨਮੁੱਖ ਵੱਖ—ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਲੋੜੀਂਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਲੇਮਸ਼ਾਹ ਵਿਖੇ....
ਪ੍ਰਸ਼ਾਸਨ ਨੇ ਸੁਣਵਾਈ ਅਧੀਨ ਨਾਬਾਲਗਾਂ ਦੇ ਪੁਨਰਵਾਸ ਲਈ 'ਨਵੀ ਰੋਸ਼ਨੀ' ਸ਼ੁਰੂ ਕੀਤੀ
ਭੰਗੜਾ, ਪੇਂਟਿੰਗ, ਗਾਇਕੀ, ਕਵਿਤਾ ਅਤੇ ਥੀਏਟਰ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਨਾਬਾਲਗ ਸਾਫਟ ਸਕਿੱਲ ਡਿਵੈਲਪਮੈਂਟ ਕੋਰਸ ਟਾਈ ਐਂਡ ਡਾਈ, ਬੁਣਾਈ, ਬੁਣਾਈ, ਕਲਾਮਕਾਰੀ, ਬੇਕਿੰਗ ਟੂ ਫਾਲੋ ਪ੍ਰੋਗਰਾਮ ਦਾ ਉਦੇਸ਼ ਨਾਬਾਲਗਾਂ ਵਿੱਚ ਸਕਾਰਾਤਮਕ ਤਬਦੀਲੀ ਲਿਆਉਣਾ - ਡੀਸੀ ਜਤਿੰਦਰ ਜੋਰਵਾਲ ਲੁਧਿਆਣਾ, 19 ਫਰਵਰੀ 2025 : ਸਥਾਨਕ ਆਬਜ਼ਰਵੇਸ਼ਨ ਹੋਮ ਵਿੱਚ ਮੁਕੱਦਮੇ ਅਧੀਨ ਨਾਬਾਲਗਾਂ ਵਿੱਚ ਇੱਕ ਸਥਾਈ ਸਕਾਰਾਤਮਕ ਤਬਦੀਲੀ ਪੈਦਾ ਕਰਨ ਲਈ ਸਰਗਰਮੀਆਂ ਨੂੰ ਅਮੀਰ ਬਣਾਉਣ ਵੱਲ ਧਿਆਨ ਕੇਂਦਰਿਤ ਕਰਨ ਲਈ, ਡਿਪਟੀ....
ਗਲਾਡਾ ਵੱਲੋਂ ਮਿਸਿੰਗ ਲਿੰਕ ਰੋਡ ਦੇ ਨਾਜਾਇਜ਼ ਕਬਜਿਆਂ 'ਤੇ ਕਾਰਵਾਈ
ਢੰਡਾਰੀ ਕਲਾਂ 'ਚ ਐਚ.ਆਈ.ਜੀ. ਮਕਾਨ ਵੀ ਕਰਵਾਇਆ ਖਾਲੀ ਲੁਧਿਆਣਾ, 19 ਫਰਵਰੀ 2025 : ਮੁੱਖ ਪ੍ਰਸ਼ਾਸ਼ਕ ਗਲਾਡਾ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵੱਡੀ ਕਾਰਵਾਈ ਕਰਦਿਆਂ ਗਲਾਡਾ ਟੀਮ ਵੱਲੋਂ ਢੰਡਾਰੀ ਕਲਾਂ ਵਿਖੇ ਨਾਜਾਇਜ ਕਬਜਿਆਂ ਨੂੰ ਖਾਲੀ ਕਰਵਾਇਆ ਗਿਆ। ਮੁੱਖ ਪ੍ਰਸ਼ਾਸ਼ਕ ਗਲਾਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ 'ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿਸਿੰਗ ਲਿੰਕ-2 ਰੋਡ ਫਿਰੋਜਪੁਰ ਰੋਡ ਲੁਧਿਆਣਾ ਤੋਂ ਮਲੇਰਕੋਟਲਾ ਰੋਡ....
ਸ਼ਹਿਰ ਦੇ ਸਿਵਲ ਹਸਪਤਾਲ ਨੂੰ ਮਾਰਚ 2025 ਤੱਕ ਆਧੁਨਿਕ ਸਹੂਲਤਾਂ ਨਾਲ ਨਵਿਆਇਆ ਜਾਵੇਗਾ
ਲੁਧਿਆਣਾ, 19 ਫਰਵਰੀ, 2025 : ਸੰਸਦ ਮੈਂਬਰ ਸੰਜੀਵ ਅਰੋੜਾ (ਰਾਜ ਸਭਾ) ਨੇ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਏਡੀਸੀ ਅਮਰਜੀਤ ਬੈਂਸ, ਸਿਵਲ ਸਰਜਨ, ਐਸਐਮਓ ਅਤੇ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਅਤੇ ਸਬੰਧਤ ਏਜੰਸੀਆਂ ਦੇ ਹੋਰ ਸਬੰਧਤ ਅਧਿਕਾਰੀਆਂ ਨਾਲ ਸਿਵਲ ਹਸਪਤਾਲ, ਲੁਧਿਆਣਾ ਵਿਖੇ ਚੱਲ ਰਹੇ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਮੈਰਾਥਨ ਮੀਟਿੰਗ ਕੀਤੀ। ਮੁਕੰਮਲ ਕੀਤੇ ਗਏ ਕੰਮਾਂ ਵਿੱਚ ਨਵੀਨਤਮ ਤਕਨਾਲੋਜੀ ਨਾਲ ਓਟੀ ਦਾ ਨਿਰਮਾਣ, ਨਵਾਂ....
ਡਾਇਰੈਕਟਰ ਏ.ਆਰ.ਓ ਫਿਰੋਜਪੁਰ ਨੇ ਸੀ ਪਾਈਟ ਕੈਂਪ ਕਾਲਝਰਾਣੀ ਦਾ ਕੀਤਾ ਦੌਰਾ
ਸ੍ਰੀ ਮੁਕਤਸਰ ਸਾਹਿਬ 19 ਫਰਵਰੀ 2025 : ਕਰਨਲ ਸੰਦੀਪ ਕੁਮਾਰ, ਡਾਇਰੈਕਟਰ ਏ.ਆਰ.ਓ. ਫਿਰੋਜਪੁਰ ਵੱਲੋਂ ਸੀ—ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਦਾ ਵਿਸ਼ੇਸ਼ ਦੌਰਾ ਕੀਤਾ, ਜਿਸ ਦੌਰਾਨ ਉਹਨਾਂ ਵੱਲੋਂ ਯੁਵਕਾਂ ਨੂੰ ਆਰਮੀ ਅਗਨੀਵੀਰ ਯੋਜਨਾ ਬਾਬਤ ਪੂਰਨ ਜਾਣਕਾਰੀ ਦੇ ਕੇ ਆਰਮੀ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ। ਉਹਨਾਂ ਦੱਸਿਆ ਕਿ ਸਾਲ ਅਪ੍ਰੈਲ 2025 ਵਿੱਚ ਹੋਣ ਵਾਲੀ ਭਰਤੀ ਰੈਲੀ ਵਾਸਤੇ ਪਹਿਲਾ ਵੈਬਸਾਈਟ wwwHjoinindianarmyHnicHin ਤੇ ਆਨ—ਲਾਈਨ ਅਪਲਾਈ ਕਰਨਾ ਲਾਜ਼ਮੀ ਹੈ। ਉਹਨਾਂ ਦੱਸਿਆ ਕਿ ਆਨ....
ਅਨੁਸੂਚਿਤ ਜਾਤੀਆਂ, ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਭਾਈਚਾਰਿਆਂ ਆਦਿ  ਦੀਆਂ ਵਿਦਿਆਰਥਣਾਂ ਲਈ ਸਿੱਖਿਆ ਦਾ ਚਾਨਣ ਮੁਨਾਰਾ ਬਣ ਕੇ ਉਭਰਿਆ ਭੋਗੀਵਾਲ ਦਾ ਹੋਸਟਲ
ਸਕੂਲੋਂ ਵਿਰਵੀਆਂ ਵਿਦਿਆਰਥਣਾਂ ਨੂੰ ਉਚੀਆਂ ਉਡਾਣਾਂ ਭਰਨ ਦੇ ਬਣਾ ਰਿਹਾ ਕਾਬਿਲ- ਡਿਪਟੀ ਕਮਿਸ਼ਨਰ ਮਾਲੇਰਕੋਟਲਾ 19 ਫਰਵਰੀ 2025 : ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਭਾਈਚਾਰਿਆਂ ,ਸਿੰਗਲ ਗਰਲਜ਼ ਵਿਦਿਆਰਥਣਾ,ਅਨਾਥ ਲੜਕੀਆਂ, ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਰਿਹਾਇਸ਼ੀ ਸਕੂਲਾਂ ਵਿਖੇ ਅਤੀ ਆਧੁਨਿਕ ਵਿੱਦਿਅਕ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ ਕਸਤੂਰਬਾ ਬਾਈ ਗਾਂਧੀ ਬਾਲਿਕਾ ਵਿਦਿਆਲਿਆ ਯੋਜਨਾ ਤਹਿਤ ਪੀ ਐੱਮ....
16.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਸੀ.ਸੀ.ਯੂ. ਅਗਲੇ ਸਾਲ ਬਰਨਾਲਾ ਵਾਸੀਆਂ ਨੂੰ ਹੋਵੇਗਾ ਸਮਰਪਿਤ: ਮੀਤ ਹੇਅਰ
ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬਾ ਵਾਸੀਆਂ ਨੂੰ ਵਿਸ਼ਵ ਪੱਧਰੀ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਲੋਕ ਸਭਾ ਮੈਂਬਰ ਵੱਲੋਂ ਯੂਨਿਟ ਦੇ ਉਸਾਰੀ ਕਾਰਜ ਦਾ ਜਾਇਜ਼ਾ, ਪਲੇਟਲੈਟ ਐਜੀਟੇਟਰ ਮਸ਼ੀਨ ਕੀਤੀ ਲੋਕਾਂ ਨੂੰ ਸਮਰਪਿਤ ਬਰਨਾਲਾ, 19 ਫਰਵਰੀ 2025 : ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਮੀਤ ਹੇਅਰ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਬਣ ਰਹੇ ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਦੀ ਇਮਾਰਤ ਦਾ ਦੌਰਾ ਕਰ ਕੇ ਕੰਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ....
ਪਿੰਡ ਰਾਜੂ ਬੇਲਾ ਅਤੇ ਭੈਣੀ ਮੀਆਂ ਖਾਂ ਦੇ ਅਮਰੀਕਾ ਤੋਂ ਡੀਪੋਰਟ ਹੋਏ ਨੌਜਵਾਨਾਂ ਨਾਲ ਚੇਅਰਮੈਨ ਸੇਖਵਾਂ ਨੇ ਮੁਲਾਕਾਤ ਕੀਤੀ
ਰਾਜ ਸਰਕਾਰ ਵੱਲੋਂ ਡੀਪੋਰਟ ਹੋਏ ਨੌਜਵਾਨਾਂ ਦੇ ਪੁਨਰਵਾਸ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ - ਸੇਖਵਾਂ ਕਾਹਨੂੰਵਾਨ, 19 ਫਰਵਰੀ 2025 : ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਰਾਜੂ ਬੇਲਾ ਅਤੇ ਭੈਣੀ ਮੀਆਂ ਖਾਂ ਦੇ ਦੋ ਨੌਜਵਾਨ ਜੋ ਬੀਤੇ ਦਿਨੀਂ ਅਮਰੀਕਾ ਤੋਂ ਡੀਪੋਰਟ ਕੀਤੇ ਗਏ ਸਨ, ਉਨ੍ਹਾਂ ਨਾਲ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਮੁਲਾਕਾਤ ਕੀਤੀ ਗਈ। ਡੀਪੋਰਟ ਹੋਏ ਨੌਜਵਾਨਾਂ ਅਤੇ ਉਨ੍ਹਾਂ....
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਉੱਦਮਤਾ ਅਤੇ ਸਟਾਰਟ-ਅੱਪਸ 'ਤੇ ਮਾਹਿਰ ਭਾਸ਼ਣ ਦਾ ਆਯੋਜਨ 
ਸ੍ਰੀ ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸੈਂਟਰ ਫਾਰ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਬਾਇਓਟੈਕਨਾਲੋਜੀ ਅਤੇ ਕੈਮਿਸਟਰੀ ਵਿਭਾਗ ਨੇ ਉੱਦਮਤਾ ਅਤੇ ਸਟਾਰਟ-ਅੱਪਸ 'ਤੇ ਮਾਹਿਰ ਭਾਸ਼ਣ ਦਾ ਆਯੋਜਨ ਕੀਤਾ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਨੌਜਵਾਨ ਫੈਕਲਟੀ ਨੂੰ ਉੱਦਮਤਾ ਦੀ ਭਾਵਨਾ ਪੈਦਾ ਕਰਨ ਅਤੇ ਸਟਾਰਟ-ਅੱਪਸ ਲਈ ਪ੍ਰੇਰਿਤ ਕਰਨਾ ਸੀ। ਬਾਇਓਟੈਕਨਾਲੋਜੀ ਵਿਭਾਗ....