ਮਾਲਵਾ

ਮਾਲਵਾ ਸਭਿਆਚਾਰ ਮੰਚ ਦੇ ਸਹਿਯੋਗ ਨਾਲ ਅਗਲੇ ਸਾਲ ਤੋਂ ਵਿਸ਼ਵ ਪੰਜਾਬੀ ਸਭਾ “ਧੀਆਂ ਦੀ ਲੋਹੜੀ ”ਸਮਾਗਮ ਕੈਨੇਡਾ ਵਿੱਚ ਵੀ ਕਰਾਵੇਗੀ : ਡਾ. ਕਥੂਰੀਆ
ਡਾ.ਦਲਬੀਰ ਸਿੰਘ ਕਥੂਰੀਆ ਦਾ ਸਨਮਾਨ ਲੁਧਿਆਣਾ, 14 ਜਨਵਰੀ : ਮਾਲਵਾ ਸਭਿਆਚਾਰ ਮੰਚ ਦੇ ਸਹਿਯੋਗ ਨਾਲ ਅਗਲੇ ਸਾਲ ਤੋਂ ਵਿਸ਼ਵ ਪੰਜਾਬੀ ਸਭਾ “ਧੀਆਂ ਦੀ ਲੋਹੜੀ”ਸਮਾਗਮ ਕੈਨੇਡਾ ਵਿੱਚ ਵੀ ਕਰਾਵੇਗੀ। ਇਹ ਐਲਾਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨੇ ਅੱਜ ਸਵੇਰੇ ਰਾਜਗੁਰੂ ਨਗਰ ਲੁਧਿਆਣਾ ਸਥਿਤ ਮਾਲਵਾ ਸਭਿਆਚਾਰ ਮੰਚ (ਰਜਿਃ) ਵੱਲੋਂ ਰਚਾਏ ਸਨਮਾਨ ਸਮਾਗਮ ਉਪਰੰਤ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਟੋਰੰਟੋ(ਕੈਨੇਡਾ) ਵਿੱਚ ਬਣਾਏ ਵਿਸ਼ਵ ਪੰਜਾਬੀ ਭਵਨ ਵਿੱਚ ਹਰ ਸਾਲ....
ਸ਼੍ਰੀ ਰਾਮ ਜੀ ਕਣ-ਕਣ ਵਿੱਚ ਨਿਵਾਸ ਕਰਦੇ ਹਨ ਅਤੇ ਮੋਦੀ ਜੀ ਕਹਿੰਦੇ ਹਨ ਸ੍ਰੀ ਰਾਮ ਜੀ ਨੂੰ ਤੰਬੂ ਵਿੱਚੋਂ ਕੱਢ ਕੇ ਮੈਂ ਮੰਦਰ ਵਿੱਚ ਬਿਠਾਇਆ : ਬਾਵਾ
ਅਧੂਰੇ ਮੰਦਿਰ ਦਾ ਉਦਘਾਟਨ, ਧਰਮ ਗੁਰੂਆਂ ਦਾ ਆਦੇਸ਼ ਨਾ ਮੰਨਣਾ, ਸਿਰਫ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਉਦਘਾਟਨ ਦੀਆਂ ਤਿਆਰੀਆਂ ਸ੍ਰੀ ਰਾਮ ਦੇ ਨਾਮ ‘ਤੇ ਸਿਆਸਤ ਮੋਦੀ ਜੀ ਪ੍ਰਧਾਨ ਮੰਤਰੀ ਭਾਰਤ ਦੇ ਹਨ ਇਕੱਲੇ ਹਿੰਦੂਆਂ ਦੇ ਨਹੀਂ, ਦੇਸ਼ ਅੰਦਰ ਸਭ ਧਰਮਾਂ ਦੇ ਅਸਥਾਨ ਬਣਾਉਣ ਜਾਂ ਕੋਈ ਵੀ ਨਾ ਬਣਾਉਣ ਬਾਵਾ ਨੇ ਕਿਹਾ ਕਿ ਚਾਰ ਮੱਠਾਂ ਦੇ ਅਚਾਰੀਆ ਦਾ ਸੰਦੇਸ਼ ਹੀ ਭਾਰਤੀਆਂ ਲਈ ਸਰਵਉੱਚ ਹੈ ਲੁਧਿਆਣਾ, 14 ਜਨਵਰੀ : ਕੁਲ ਹਿੰਦ ਬੈਰਾਗੀ (ਵੈਸ਼ਨਵ) ਸੁਆਮੀ ਮਹਾਂਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ....
ਸੜਕਾਂ 'ਤੇ ਰਹਿ ਰਹੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਣ ਬਸੇਰੇ 'ਚ ਪਹੁੰਚਾਇਆ
ਲੋੜਵੰਦਾਂ ਲਈ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ 'ਚ ਬਣੇ ਨੇ ਰੈਣ ਬਸੇਰੇ : ਸਾਕਸ਼ੀ ਸਾਹਨੀ ਪਟਿਆਲਾ, 14 ਜਨਵਰੀ : ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਹਦਾਇਤਾਂ ਅਨੁਸਾਰ ਪਟਿਆਲਾ ਸ਼ਹਿਰ ਦੀਆਂ ਸੜ੍ਹਕਾਂ 'ਤੇ ਰਹਿ ਰਹੇ ਲੋਕਾਂ ਨੂੰ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਨਗਰ ਨਿਗਮ ਪਟਿਆਲਾ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਕੇ ਰੈਣ ਬਸੇਰੇ 'ਚ ਪਹੁੰਚਾਇਆ ਗਿਆ। ਠੰਡ ਦੇ ਅਲਰਟ ਦੇ ਚਲਦਿਆਂ ਟੀਮ ਵੱਲੋਂ ਸ੍ਰੀ ਦੁਖਨਿਵਾਰਨ ਸਾਹਿਬ, ਬਾਰਾਂਦਰੀ ਬਾਗ, ਮਾਲ ਰੋਡ ਅਤੇ ਲੀਲਾ ਭਵਨ....
ਮੁੱਖ ਮੰਤਰੀ ਮਾਨ ਸੂਬੇ ਨੂੰ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਦ੍ਰਿੜ : ਸਪੀਕਰ ਸੰਧਵਾਂ
ਮੁਹੱਲਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਦੱਸੀਆਂ ਸਰਕਾਰ ਦੀਆਂ ਸਕੀਮਾਂ ਕੋਟਕਪੂਰਾ, 14 ਜਨਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਣਨੀਤੀ ਨਾਲ ਪੰਜਾਬ ਦਾ ਖੁਸ਼ਹਾਲ ਬਣਨਾ ਲਗਭਗ ਤਹਿ ਹੈ। ਸਥਾਨਕ ਵਾਰਡ ਨੰਬਰ 16 ਦੇ ਕੌਂਸਲਰ ਅਰੁਣ ਚਾਵਲਾ ਦੇ ਗ੍ਰਹਿ ਵਿਖੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ ਮੌਕੇ ਪਹਿਲਾਂ ਤਾਂ ਮੁਹੱਲਾ ਵਾਸੀਆਂ ਦਾ ਸੁਤੰਤਰਤਾ ਸੰਗਰਾਮੀ ਮਹਾਸ਼ਾ ਕੇਹਰ ਸਿੰਘ ਦੇ ਹੋਣਹਾਰ....
ਸਪੀਕਰ ਸੰਧਵਾ ਨੇ ਕੋਟਕਪੂਰਾ ਵਿਖੇ ਬਲਜੀਤ ਮੈਟਰਨਿਟੀ ਐਂਡ ਨਰਸਿੰਗ ਹੋਮ ਦਾ ਕੀਤਾ ਉਦਘਾਟਨ
ਕੋਟਕਪੂਰਾ, 14 ਜਨਵਰੀ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਅੱਜ ਕੋਟਕਪੂਰਾ ਵਿਖੇ ਬਲਜੀਤ ਮੈਟਰਨਿਟੀ ਐਂਡ ਨਰਸਿੰਗ ਹੋਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸਮੂਹ ਇਲਾਕਾ ਨਵਾਸੀਆਂ ਨੂੰ ਮਾਘੀ ਦੇ ਪਵਿੱਤਰ ਦਿਹਾੜੇ ਤੇ ਸ਼ੁਭਕਾਮਨਾਵਾਂ ਦਿੱਤੀਆਂ। ਨਰਸਿੰਗ ਹੋਮ ਦਾ ਉਦਘਾਟਨ ਕਰਦੇ ਸਮੇਂ ਉਨ੍ਹਾਂ ਨੇ ਡਾ. ਜਸਬੀਰ ਸਿੰਘ ਅਤੇ ਡਾ.ਬਲਜੀਤ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡਾ.ਬਲਜੀਤ ਕੌਰ ਪਹਿਲਾਂ ਤੋਂ ਹੀ ਸਿਵਲ ਹਸਪਤਾਲ ਜੈਤੋ ਵਿਖੇ 9 ਸਾਲ ਅਤੇ ਸਿਵਲ ਹਸਪਤਾਲ ਕੋਟਕਪੂਰਾ....
ਸਪੀਕਰ ਸੰਧਵਾ ਨੇ ਸ਼੍ਰੀ ਬਾਲਾਜੀ ਲੰਗਰ ਸੇਵਾ ਸਮਿਤੀ ਕੋਟਕਪੂਰਾ ਵੱਲੋਂ ਕਰਵਾਏ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਵਿਚ ਕੀਤੀ ਸ਼ਿਰਕਤ
ਸਪੀਕਰ ਸੰਧਵਾ ਨੇ ਸ਼੍ਰੀ ਬਾਲਾਜੀ ਲੰਗਰ ਸੇਵਾ ਸਮਿਤੀ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ 51 ਹਜਾਰ ਰੁਪਏ ਦੇਣ ਦਾ ਕੀਤਾ ਐਲਾਨ ਕੋਟਕਪੂਰਾ, 14 ਜਨਵਰੀ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਪੁਰਾਣੀ ਦਾਣਾ ਮੰਡੀ, ਕੋਟਕਪੂਰਾ ਵਿਖੇ ਸ਼੍ਰੀ ਬਾਲਾਜੀ ਲੰਗਰ ਸੇਵਾ ਸਮਿਤੀ ਕੋਟਕਪੂਰਾ ਵੱਲੋਂ ਕਰਵਾਏ ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਅਕਾਲ ਪੁਰਖ ਦੀ ਸਾਡੇ ਤੇ ਬਹੁਤ ਹੀ ਵੱਡੀ ਕਿਰਪਾ ਹੈ , ਜਦੋਂ ਆਪਾਂ ਕੋਈ ਪੁੰਨ ਦਾ ਕੰਮ ਕਰਦੇ....
ਮਾਘੀ ਦੇ ਦਿਹਾੜੇ ਤੇ ਸਵੱਦੀ ਕਲਾਂ ਚ ਬਰਿੱਡ ਪਕੌੜਿਆਂ ਦਾ ਲੰਗਰ ਲਗਾਇਆ 
ਮੁੱਲਾਂਪੁਰ ਦਾਖਾ 14 ਜਵਨਰੀ (ਸਤਵਿੰਦਰ ਸਿੰਘ ਗਿੱਲ) : ਹਲਕੇ ਦਾਖੇ ਦੇ ਪਿੰਡ ਸਵੱਦੀ ਕਲਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਅੱਜ ਬਰੈੱਡ ਪਕੌੜਿਆਂ ਤੇ ਚਾਹ ਦਾ ਲੰਗਰ ਲਗਾਇਆ ਜਿਸ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਖੂਬ ਸੇਵਾ ਕੀਤੀ ਅਤੇ ਰਾਹਗੀਰਾਂ ਨੂੰ ਬਰੈੱਡ ਪਕੌੜੇ ਤੇ ਚਾਹ ਵਰਤਾਈ। ਸਵੱਦੀ ਕਲਾਂ ਦੇ ਦਾਣਾ ਮੰਡੀ ਵਾਲੇ ਮੁਹੱਲੇ ਦੇ ਨਜਦੀਕ ਚੌਂਕੀਮਾਨ ਭੂੰਦੜੀ ਰੋੜ ਤੇ ਇਹਨਾ ਨੌਜਵਾਨਾਂ ਨੇ ਲੰਗਰ ਲਗਾਇਆ ਸੀ। ਕੜਾਕੇ ਦੀ ਠੰਢ ਵਿੱਚ ਸਵੇਰੇ 9 ਵਜੇ ਦੇ ਕਰੀਬ ਸ਼ੁਰੂ ਹੋਏ ਇਸ ਚਾਹ ਤੇ ਪਕੌੜਿਆ ਦੇ....
ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਤਲਵੰਡੀ ਕਲਾਂ ਨਵੇਂ ਸੈਸ਼ਨ ਦੀ ਕਰਵਾਈ  ਗੁਰਪ੍ਰੀਤ ਮਿੰਟੂ ਹਸਨਪੁਰ ਨੇ ਸ਼ੁਰੂਆਤ 
ਮੁੱਲਾਂਪੁਰ ਦਾਖਾ 13 ਜਨਵਰੀ (ਸਤਵਿੰਦਰ ਸਿੰਘ ਗਿੱਲ) ਪਿੰਡ ਤਲਵੰਡੀ ਕਲਾਂ ਵਿਖੇ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ’ਚ ਕਲਾਸਾਂ ਦੇ ਨਵੇਂ ਸ਼ੈਸਨ ਦੀ ਸ਼ੁਰੂਆਤ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਹਸਨਪੁਰ ਵੱਲੋਂ ਕਰਵਾਈ ਗਈ। ਪ੍ਰਿੰਸੀਪਲ ਮੈਡਮ ਸੰਦੀਪ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਗੁਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਗੁਰਬਾਣੀ ਵਿੱਚੋਂ ਸੁਖਮਨੀ ਸਾਹਿਬ....
‘ਆਪੇ ਗੁਰੁ ਚੇਲਾ’ ਨਗਰ ਕੀਰਤਨ ਚੌਥੇ ਦਿਨ ਗੁਰਦੁਆਰਾ ਮੈਹਦੇਆਣਾ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਅਗਲੇ ਪੜਾਅ ਜੈਤੋ ਲਈ ਰਵਾਨਾ
ਜਗਰਾਉਂ, 13 ਜਨਵਰੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ `ਤੇ ਕੱਢੇ ਜਾ ਰਹੇ ‘ਆਪੇ ਗੁਰੁ ਚੇਲਾ’ ਨਗਰ ਕੀਰਤਨ ਪ੍ਰਤੀ ਸੰਗਤ ਵਿੱਚ ਭਾਰੀ ਉਤਸ਼ਾਹ ਹੈ। ਅੱਜ ਚੌਥੇ ਦਿਨ ਇਹ ਨਗਰ ਕੀਰਤਨ ਖ਼ਾਲਸਈ ਜਾਹੋ ਜਲਾਲ ਨਾਲ ਗੁਰਦੁਆਰਾ ਮੈਹਦੇਆਣਾ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ....
ਲਹਿਰਾਗਾਗਾ ਦੀ ਗਾਊਸ਼ਾਲਾ ਵਿੱਚ 21 ਗਾਂਵਾਂ ਦੀ ਮੌਤ
ਲਹਿਰਾਗਾਗਾ, 13 ਜਨਵਰੀ : ਲਹਿਰਾਗਾਗਾ ਦੀ ਗਊਸ਼ਾਲਾ 'ਚ ਭੇਦਭਰੇ ਹਾਲਾਤ ਵਿੱਚ 21 ਗਊਆਂ ਦੀ ਮੌਤ ਹੋਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ। ਪ੍ਰਸ਼ਾਸਨ ਤੇ ਡਾਕਟਰਾਂ ਦੀਆਂ ਟੀਮਾਂ ਜਾਂਚ 'ਚ ਜੁੱਟ ਗਈਆਂ ਹਨ। ਸੂਚਨਾ ਮਿਲਣ ਉਤੇ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਵੀ ਮੌਕੇ ਉਪਰ ਮੌਜੂਦ ਹਨ। ਗਊਸ਼ਾਲਾ 'ਚ ਤਕਰੀਬਨ 2000 ਗਊਆਂ ਰੱਖੀਆਂ ਹੋਈਆਂ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਡਾਕਟਰਾਂ ਦੀ ਟੀਮ ਨਾਲ ਗਾਊਸ਼ਾਲਾ ਵਿੱਚ ਪਹੁੰਚ ਗਿਆ। ਮੌਕੇ ਉਤੇ ਪਹੁੰਚੇ ਹੋਏ....
ਔਰਤਾਂ ਨੂੰ ਕੁੱਖ ‘ਚ ਧੀਆਂ ਮਾਰਨੋ ਰੋਕਣ ਤੇ ਨਸ਼ਿਆਂ ਵਿਰੁੱਧ ਲਾਮਬੰਦ ਹੋਣਾ ਜਰੂਰੀ ਹੈ: ਡਾ. ਬਲਬੀਰ ਸਿੰਘ
ਪਟਿਆਲਾ ‘ਚ ਧੀਆਂ ਦੀ ਲੋਹੜੀ ਦੇ ਰਾਜ ਪੱਧਰੀ ਸਮਾਗਮ ਮੌਕੇ ਧੀਆਂ ਦਾ ਸਨਮਾਨ ਕਿਹਾ, ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਹਸਪਤਾਲਾਂ ‘ਚ ਡਾਕਟਰਾਂ ਤੇ ਦਵਾਈਆਂ ਦੀ ਕਮੀ ਕੀਤੀ ਪੂਰੀ ਪਟਿਆਲਾ, 13 ਜਨਵਰੀ : ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਔਰਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੁੱਖ ‘ਚ ਧੀਆਂ ਮਾਰਨੋ ਰੋਕਣ ਤੇ ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਲਾਮਬੰਦ ਹੋਣ। ਡਾ. ਬਲਬੀਰ ਸਿੰਘ, ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਧੀਆਂ ਦੀ....
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਭਾਈ ਕਾਉਂਕੇ ਦੇ ਕਾਤਲ ਪੁਲਿਸ ਅਫ਼ਸਰਾਂ ਖਿਲਾਫ਼ ਪਰਚਾ ਦਰਜ ਕਰਨ ਲਈ ਦਿੱਤੀ ਸ਼ਿਕਾਇਤ
ਜਗਰਾਉਂ, 13 ਜਨਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਅਗਵਾ ਕਰਨ, ਤਸੀਹੇ ਦੇਣ ਤੇ ਫਿਰ ਕਤਲ ਕਰਨ ਦੇ ਮਾਮਲੇ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਦੀ ਅਗਵਾਈ 'ਚ ਜੱਥੇਦਾਰ ਕਾਉਂਕੇ ਦੀ ਧਰਮਪਤਨੀ ਮਾਤਾ ਗੁਰਮੇਲ ਕੌਰ ਤੇ ਸਪੁੱਤਰ ਹਰੀ ਸਿੰਘ ਕਾਉਂਕੇ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਇਕ ਦਰਖਾਸਤ ਥਾਣਾ ਸਦਰ ਦੇ ਐਸਐਚਓ ਨੂੰ ਸ਼ਿਕਾਇਤ ਦਿੱਤੀ। ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ....
15 ਜਨਵਰੀ ਨੂੰ ਲੰਬਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਮੁੜ ਲੱਗਣਗੇ ਵਿਸ਼ੇਸ਼ ਕੈਂਪ - ਡਿਪਟੀ ਕਮਿਸ਼ਨਰ 
ਫ਼ਰੀਦਕੋਟ 13 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਅਮਲ ਕਰਦਿਆਂ ਮਾਲ ਵਿਭਾਗ ਵਲੋਂ 6 ਜਨਵਰੀ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੰਬਿਤ ਪਏ ਇੰਤਕਾਲ ਦਰਜ ਕੀਤੇ ਗਏ ਸਨ। ਹੁਣ ਫਿਰ ਤੋਂ ਮਾਲ ਵਿਭਾਗ ਵਲੋਂ 15 ਜਨਵਰੀ ਨੂੰ ਵਿਸ਼ੇਸ਼ ਕੈਂਪ ਲਗਾ ਕੇ ਲੰਬਿਤ ਇੰਤਕਾਲ ਦਰਜ ਕੀਤੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਸਮੁੱਚੇ ਪ੍ਰਬੰਧ....
ਜੀ.ਐਸ.ਟੀ. ਵਿਭਾਗ ਨੇ‘ਬਿੱਲ ਲਿਆਓ, ਇਨਾਮ ਪਾਓ' ਸਕੀਮ ਰਾਹੀਂ ਫੜੀ ਟੈਕਸ ਚੋਰੀ
ਅਣਰਜਿਸਟਰਡ ਵਪਾਰੀਆਂ ਨੂੰ ਜੀ.ਐਸ.ਟੀ. ਐਕਟ ਅਧੀਨ ਕੀਤਾ ਰਜਿਸਟਰਡ ਫ਼ਰੀਦਕੋਟ 13 ਜਨਵਰੀ : ਸ੍ਰੀਮਤੀ ਰਣਧੀਰ ਕੌਰ ਉਪ ਕਮਿਸ਼ਨਰ ਸਟੇਟ ਟੈਕਸ ਫਰੀਦਕੋਟ ਮੰਡਲ, ਫਰੀਦਕੋਟ ਜੀ.ਐਸ.ਟੀ. ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਤੰਬਰ 2023 ਤੋਂ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਸੁਰੂ ਕੀਤੀ ਗਈ ਸੀ। ਇਸ ਸਕੀਮ ਦਾ ਪ੍ਰਚਾਰ ਪਬਲਿਕ ਥਾਵਾਂ ਤੇ ਸਟੈਂਡਿੰਗ ਬੋਰਡ, ਸ਼ੋਸ਼ਲ ਮੀਡੀਆ ਅਤੇ ਸਕੂਲਾਂ ਕਾਲਜਾਂ....
ਡੇਅਰੀ ਵਿਭਾਗ ਵਲੋਂ ਬਲਾਕ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ
ਫ਼ਰੀਦਕੋਟ 13 ਜਨਵਰੀ : ਕੈਬਿਨਟ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਰੀਦਕੋਟ ਸ਼੍ਰੀ ਨਿਰਵੈਰ ਸਿੰਘ ਬਰਾੜ ਦੀ ਰਹਿਨੂਮਾਈ ਹੇਠ ਡੇਅਰੀ ਵਿਕਾਸ ਵਿਭਾਗ, ਪੰਜਾਬ ਅਤੇ ਨੈਸ਼ਨਲ ਲਾਈਵਸਟਾਕ ਮਿਸ਼ਨ ਦੀਆਂ ਸਕੀਮਾਂ ਸਬੰਧੀ ਬਲਾਕ ਜੈਤੋ, ਜਿਲ੍ਹਾ ਫਰੀਦਕੋਟ ਵਿਖੇ ਬਲਾਕ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ 250 ਦੇ ਕਰੀਬ ਦੁੱਧ ਉਤਪਾਦਕਾਂ ਅਤੇ....