- ਲੁਧਿਆਣਾ ਵਿਖੇ ਉਦਯੋਗ ਵਿਭਾਗ ਪੰਜਾਬ ਵੱਲੋ ਲਗਾਇਆ ਗਿਆ ਵਿਸ਼ੇਸ਼ ਕੈਪ
- ਕੈਪ ਦੌਰਾਨ ਲਗਭਗ 250 ਇਕਾਈਆਂ ਦੇ ਕੇਸਾਂ ਨੂੰ ਵਿਚਾਰਿਆ ਗਿਆ
ਲੁਧਿਆਣਾ, 25 ਜੂਨ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਸਰਕਾਰ ਉਦਯੋਗਾਂ ਦੀ ਤਰੱਕੀ ਅਤੇ ਵਿਸਤਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਦਯੋਗਿਕ ਪਾਲਿਸੀ ਅਧੀਨ ਪੰਜਾਬ ਰਾਜ ਵਿੱਚ ਉਦਯੋਗ ਵਿਭਾਗ ਵੱਲੋ ਉਦਯੋਗਾਂ ਨੂੰ ਦਿੱਤੇ ਜਾ ਰਹੇ ਵਿਸ਼ੇਸ਼ ਲਾਭਾਂ ਸਬੰਧੀ ਮੁੱਖ ਮੰਤਰੀ ਵੱਲੋ ਰੈਗੁਲਰ ਤੌਰ ਤੇ ਰਿਵਿਊ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋ ਦਿੱਤੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਚੈਬਰ ਆਫ ਇੰਡਸਟਰੀਅਲ ਅਤੇ ਕਮਰਸ਼ੀਅਲ ਅੰਡਰਟੇਕਿੰਗ, ਫੋਕਲ ਪੁਆਇੰਟ ਫੇਜ਼-5 ਲੁਧਿਆਣਾ ਵਿਖੇ ਉਦਯੋਗ ਵਿਭਾਗ ਪੰਜਾਬ ਵੱਲੋ ਇੱਕ ਵਿਸ਼ੇਸ਼ ਕੈਪ ਲਗਾਇਆ ਗਿਆ। ਇਸ ਕੈਪ ਵਿੱਚ ਸੀ.ਈ.ਓ ਕਮ ਸਕੱਤਰ ਪੂੰਜੀ ਨਿਵੇਸ਼-ਕਮ- ਡਾਇਰੈਕਟਰ ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਸ੍ਰੀ ਦਵਿੰਦਰਪਾਲ ਸਿੰਘ ਖਰਬੰਦਾ ਆਈ.ਏ.ਐਸ ਵੱਲੋ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ। ਇਸ ਵਿਸ਼ੇਸ਼ ਕੈਪ ਦੌਰਾਨ ਵੱਖ-ਵੱਖ ਵਿਭਾਗਾਂ ਜਿਵੇ ਕਿ ਪ੍ਰਦੂਸ਼ਨ ਕੰਟਰੋਲ ਬੋਰਡ, ਪੀ.ਐਸ.ਪੀ.ਸੀ.ਐਲ ਟੈਕਸ਼ੇਸ਼ਨ, ਫਾਇਰ, ਜੰਗਲਾਤ, ਲੇਬਰ ਆਦਿ ਪਾਸ ਉਦਯੋਗਿਕ ਇੰਨਸੈਟਿਵ ਨਾਲ ਸਬੰਧਤ ਲੰਬਿਤ ਪਏ ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਦੇ ਹੋਏ ਉਨ੍ਹਾਂ ਨੂੰ ਵਿਭਾਗੀ ਪੋਰਟਲ ਤੇ ਅਪਲੋਡ ਕਰਵਾਇਆ ਗਿਆ। ਵਿਭਾਗਾਂ ਦੇ ਸਬੰਧਤ ਅਧਿਕਾਰੀ ਵੀ ਆਪਣੀਆਂ ਟੀਮਾਂ ਸਮੇਤ ਇਸ ਕੈਪ ਦੌਰਾਨ ਹਾਜ਼ਰ ਰਹੇ। ਇਸ ਕੈਪ ਦੌਰਾਨ ਲਗਭਗ 250 ਇਕਾਈਆਂ ਦੇ ਕੇਸਾਂ ਨੂੰ ਵਿਚਾਰਿਆ ਗਿਆ ਜੋ ਕਿ ਕਿਸੇ ਨਾ ਕਿਸੇ ਕਾਰਨ ਬਿਨੈਕਾਰਾਂ ਪਾਸ ਹੀ ਪੈਡਿੰਗ ਪਏ ਸਨ। ਕੈਪ ਵਿੱਚ ਸ਼ਹਿਰ ਦੇ ਉਦਯੋਗਪਤੀਆਂ ਵੱਲੋ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਤੇ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਸੰਦੀਪ ਰਿਸ਼ੀ, ਮੈਬਰ ਸਕੱਤਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਕਰਨੇੁਸ਼ ਗਰਗ, ਚੀਫ ਇੰਜੀਨੀਅਰ ਪੀ.ਐਸ.ਆਈ.ਈ.ਸੀ ਅਰਸ਼ਦੀਪ ਸਿੰਘ, ਸੰਯੁਕਤ ਡਾਇਰੈਕਟਰ ਉਦਯੋਗ ਅਤੇ ਕਾਮਰਸ ਵਿਸ਼ਵ ਬੰਧੂ ਅਤੇ ਉਪਕਾਰ ਸਿੰਘ ਆਹੂਜਾ, ਪ੍ਰਧਾਨ ਸੀਸੂ, ਰਾਕੇਸ਼ ਬਾਂਸਲ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।