ਲੁਧਿਆਣਾ 28 ਅਪ੍ਰੈਲ : ਪੀਏਯੂ ਨੇ ਸੋਧੇ ਹੋਏ ਪੀਏਯੂ ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਪਰਮ ਹਾਈਟੈੱਕ, 12695, ਗਲੀ ਨੰ. 12, ਵਿਸ਼ਵਕਰਮਾ ਕਲੋਨੀ, ਲੁਧਿਆਣਾ ਨਾਲ ਇੱਕ ਸੰਧੀ ’ਤੇ ਹਸਤਾਖਰ ਕੀਤੇ | ਇਹ ਬਾਇਓਗੈਸ ਤਕਨਾਲੋਜੀ ਨੂੰ ਭਾਰਤੀ ਖੇਤੀ ਖੋਜ ਪ੍ਰੀਸਦ ਵਲੋਂ ਫੰਡ ਕੀਤੇ Tਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ ’ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਤਹਿਤ ਡਿਜਾਇਨ ਅਤੇ ਵਿਕਸਤ ਕੀਤਾ ਗਿਆ ਹੈ| ਨਿਰਦੇਸਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਪਰਮ ਹਾਈਟੈੱਕ ਦੇ ਸ਼੍ਰੀ ਪਰਮਜੀਤ ਸਿੰਘ ਨੇ ਆਪਣੀ ਸੰਸਥਾ ਦੀ ਤਰਫੋਂ ਸਮਝੌਤੇ ਦੀਆਂ ਸਰਤਾਂ ’ਤੇ ਹਸਤਾਖਰ ਕੀਤੇ| ਸਮਝੌਤੇ ਦੇ ਅਨੁਸਾਰ, ਯੂਨੀਵਰਸਿਟੀ ਵਲੋਂ ਭਾਰਤ ਵਿੱਚ 25 ਘਣ ਮੀਟਰ/ਦਿਨ ਤੋਂ 500 ਘਣ ਮੀਟਰ/ਦਿਨ ਤੱਕ ਦੀ ਸਮਰੱਥਾ ਵਾਲੇ ਫਿਕਸਡ ਡੋਮ ਟਾਈਪ ਜਨਤਾ ਮਾਡਲ ਬਾਇਓਗੈਸ ਪਲਾਂਟ ਬਣਾਉਣ ਲਈ ਕੰਪਨੀ ਨੂੰ ਅਧਿਕਾਰਾਂ ਦਿੱਤੇ ਗਏ| ਡਾ. ਗੁਰਸਾਹਿਬ ਸਿੰਘ ਮਨੇਸ ਵਧੀਕ ਨਿਰਦੇਸਕ ਖੋਜ (ਖੇਤ ਮਸ਼ੀਨਰੀ ਅਤੇ ਜੈਵਿਕ ਊਰਜਾ) ਪੀਏਯੂ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾ: ਸਰਬਜੀਤ ਸਿੰਘ ਸੂਚ ਦੁਆਰਾ ਵਿਕਸਤ ਕੀਤੀ ਇਸ ਤਕਨੀਕ ਦੇ ਵਪਾਰੀਕਰਨ ਲਈ ਡਾ: ਰਾਜਨ ਅਗਰਵਾਲ, ਮੁਖੀ, ਸੌਰ ਊਰਜਾ ਇੰਜੀਨੀਅਰਿੰਗ ਵਿਭਾਗ ਨੂੰ ਵਧਾਈ ਦਿੱਤੀ| ਡਾ. ਅਗਰਵਾਲ ਨੇ ਕਿਹਾ ਕਿ ਇਸ ਤਕਨੀਕ ਅਨੁਸਾਰ ਰਹਿੰਦ-ਖੂੰਹਦ ਜਿਵੇਂ ਪਸੂਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ ਨੂੰ ਥਰਮਲ ਕਾਰਜਾਂ ਲਈ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ| ਇਹ ਤਕਨਾਲੋਜੀ ਖਾਸ ਤੌਰ ’ਤੇ ਪੇਂਡੂ ਖੇਤਰ ਵਿੱਚ ਸਫਾਈ ਅਤੇ ਹਰੀ ਊਰਜਾ ਦੇ ਉਤਪਾਦਨ ਵਿੱਚ ਮਦਦ ਕਰਦੀ ਹੈ| ਤਕਨਾਲੋਜੀ ਬਾਰੇ ਵੇਰਵੇ ਦਿੰਦੇ ਹੋਏ ਡਾ. ਸੂਚ ਨੇ ਦੱਸਿਆ ਕਿ ਇਸ ਕਿਸਮ ਦੇ ਪਲਾਂਟ ਦੀ ਉਸਾਰੀ ਸੌਖੀ ਹੈ ਅਤੇ ਇਹ ਇੱਟਾਂ ਦਾ ਢਾਂਚਾ ਹੈ| ਇਹ ਡਿਜਾਈਨ ਦੇਸ ਦੇ ਸਾਰੇ ਖੇਤਰਾਂ ਲਈ ਢੁਕਵਾਂ ਹੈ| ਇਸ ਪਲਾਂਟ ਰਾਹੀਂ 25 ਘਣ ਮੀਟਰ/ਦਿਨ ਤੋਂ 500 ਘਣ ਮੀਟਰ/ਦਿਨ ਤੱਕ ਗੈਸ ਨੂੰ ਪੈਦਾ ਕੀਤਾ ਜਾ ਸਕਦਾ ਹੈ| ਦੂਜੇ ਰਵਾਇਤੀ ਮਾਡਲ ਬਾਇਓਗੈਸ ਪਲਾਂਟ ਦੀ ਲਾਗਤ ਦੇ ਮੁਕਾਬਲੇ ਇਸ ਪਲਾਂਟ ਦੀ ਲਾਗਤ 60-70% ਘੱਟ ਹੈ ਅਤੇ ਇਸ ਪਲਾਂਟ ਦੀ ਰੱਖ-ਰਖਾਅ ਦੀਆਂ ਲੋੜਾਂ ਦੂਜੇ ਪਲਾਂਟਾਂ ਨਾਲੋਂ ਬਹੁਤ ਘੱਟ ਹਨ| ਉਨ•ਾਂ ਕਿਹਾ ਕਿ ਇਸ ਪਲਾਂਟ ਤੋਂ ਪੈਦਾ ਹੋਣ ਵਾਲੀ ਵਾਲੀ ਖਾਦ ਖੇਤਾਂ ਵਿੱਚ ਵਰਤੋਂ ਲਈ ਤਿਆਰ ਚੰਗੀ ਗੁਣਵੱਤਾ ਵਾਲੀ ਖਾਦ ਹੈ| ਇਸ ਪਲਾਂਟ ਦੀ ਉਮਰ 25 ਸਾਲ ਦੇ ਕਰੀਬ ਹੋਣ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਦਾ ਫਾਇਦਾ ਇਹ ਹੈ ਕਿ ਸਾਰਾ ਢਾਂਚਾ ਜਮੀਨ ਹੇਠ ਹੈ| ਡਾ. ਊਸਾ ਨਾਰਾ, ਪਲਾਂਟ ਬਰੀਡਰ ਨੇ ਦੱਸਿਆ ਕਿ ਪੀ ਏ ਯੂ ਨੇ ਕੁੱਲ 321 ਸਮਝੌਤਿਆਂ ਤੇ ਹਸਤਾਖਰ ਕੀਤੇ ਹਨ ਅਤੇ 77 ਤਕਨਾਲੋਜੀਆਂ ਦਾ ਵਪਾਰੀਕਰਨ ਕੀਤਾ ਹੈ| ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ 16 ਸਮਝੌਤੇ ਵੱਖ-ਵੱਖ ਕੰਪਨੀਆਂ ਅਤੇ ਫਰਮਾਂ ਨਾਲ ਹਸਤਾਖਰ ਕੀਤੇ ਗਏ ਹਨ|