
ਸ੍ਰੀ ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ ਦੇ ਨੌਂ ਅਧਿਆਪਕਾਂ ਨੂੰ ਪ੍ਰਸਿੱਧ ਉਦਯੋਗਪਤੀ ਸ. ਚਿਰੰਜੀਵ ਸਿੰਘ ਚੀਮਾ, ਡਾਇਰੈਕਟਰ ਯੈਕਸਨ ਬਾਇਓਕੇਅਰ ਵੱਲੋਂ ਵਿਮੈਨ ਅਚੀਵਰਜ਼ ਐਵਾਰਡ-2025 ਅਤੇ ਬਾਇਓ-ਸਾਇੰਟਿਸਟ ਐਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ। ਵਿਮੈਨ ਅਚੀਵਰਜ਼ ਐਵਾਰਡ-2025 ਪ੍ਰਾਪਤ ਕਰਨ ਵਾਲਿਆਂ ਵਿੱਚ ਡਾ. ਅੰਕਦੀਪ ਕੌਰ ਅੱਟਵਾਲ (ਆਈ.ਕਿਊ.ਏ.ਸੀ. ਕੋਆਰਡੀਨੇਟਰ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ), ਡਾ. ਕੰਚਨ ਰਾਣੀ (ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ), ਡਾ. ਰਿਚਾ ਬ੍ਰਾੜ (ਗਣਿਤ ਵਿਭਾਗ ਦੇ ਮੁਖੀ), ਡਾ. ਹਰਨੀਤ ਬਿੱਲਿੰਗ (ਸਿੱਖਿਆ ਵਿਭਾਗ ਦੇ ਮੁਖੀ), ਡਾ. ਨਵ ਸ਼ਗਨ ਦੀਪ ਕੌਰ (ਸਮਾਜਸ਼ਾਸਤਰ ਵਿਭਾਗ ਦੇ ਮੁਖੀ), ਡਾ. ਸੁਪਰੀਤ ਬਿੰਦਰਾ (ਫਿਜੀਓਥੈਰੇਪੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ) ਅਤੇ ਡਾ. ਮੋਨਿਕਾ ਐਅਰੀ (ਜ਼ੂਅਲੋਜੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ) ਸ਼ਾਮਿਲ ਹਨ। ਜਦਕਿ ਡਾ. ਰਾਹੁਲ ਬਦਰੂ, ਹੈਡ, ਕੈਮਿਸਟਰੀ ਵਿਭਾਗ ਨੂੰ ਬਾਇਓ-ਸਾਇੰਟਿਸਟ ਐਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ।