ਐਸ.ਏ.ਐਸ. ਨਗਰ, 13 ਮਾਰਚ : ਮਾਈਨਿੰਗ ਵਿਭਾਗ ਦੇ ਉਪ ਮੰਡਲ ਅਫਸਰ ਸ੍ਰੀ ਜੀਵਨਜੋਤ ਸਿੰਘ ਵੱਲੋਂ ਆਪਣੇ ਹਲਕੇ ਦੀ ਅਚਨਚੇਤ ਚੈਕਿੰਗ ਦੌਰਾਨ 03 ਟਿੱਪਰ ਫੜੇ ਗਏ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਜਦੀਕ ਨਾਜਾਇਜ਼ ਮਾਈਨਿੰਗ ਸਬੰਧੀ 2 ਟਿੱਪਰਾਂ ਨੂੰ ਫੜਿਆ ਗਿਆ ਜੋ ਕਿ 1 ਸਿੰਗਲ ਐਕਸ ਅਤੇ 1 ਮਲਟੀਐਕਸ ਟਿੱਪਰ ਸੀ। ਇਹਨਾਂ ਟਿੱਪਰਾਂ ਵਿਚੋਂ ਇੱਕ ਵਿੱਚ ਤਕਰੀਬਨ 200 ਫੁੱਟ ਗਟਕਾ ਅਤੇ 800 ਫੁੱਟ ਰੇਤਾ ਸੀ। ਸੈਕਟਰ 79 ਨੇੜੇ 1 ਟਿੱਪਰ ਫੜਿਆ ਗਿਆ, ਜਿਸ ਵਿੱਚ ਤਕਰੀਬਨ 800 ਫੁੱਟ ਰੇਤਾ ਸੀ। ਉਪ ਮੰਡਲ ਅਫਸਰ ਵਲੋਂ ਜਦੋਂ ਟਿੱਪਰਾਂ ਵਾਲਿਆਂ ਕੋਲੋਂ ਬਿੱਲਾਂ ਦੀ ਮੰਗ ਕੀਤੀ ਗਈ ਤਾਂ ਉਹਨਾਂ ਵਲੋਂ ਬਿੱਲ ਪੇਸ਼ ਨਹੀਂ ਕੀਤਾ ਗਿਆ ਅਤੇ ਮਟੀਰੀਅਲ ਗੈਰਕਾਨੂੰਨੀ ਪਾਇਆ ਗਿਆ। ਜਿਸ ਦੇ ਮੱਦੇਨਜ਼ਰ ਉਪ ਮੰਡਲ ਅਫਸਰ ਵਲੋਂ ਮੌਕੇ ‘ਤੇ ਹੀ ਇਹਨਾਂ ਟਿੱਪਰਾਂ ਦਾ ਚਲਾਨ ਕੀਤਾ ਗਿਆ ਅਤੇ ਟਿੱਪਰ ਥਾਣਾ ਸੋਹਾਣਾ ਵਿਖੇ ਜ਼ਬਤ ਕਰਵਾ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਸਬੰਧੀ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ।