ਇੱਕ ਮਹੀਨੇ ਦੇ ਅੰਦਰ ਗੈਰ-ਕਾਨੂੰਨੀ ਮਾਈਨਿੰਗ ਨੂੰ ਦੂਜਾ ਵੱਡਾ ਝਟਕਾ ਪੁਲਿਸ ਨੇ 03 ਅਪਰਾਧੀਆਂ ਨੂੰ ਫੜਿਆ ਅਤੇ ਪਾਬੰਦੀਸ਼ੁਦਾ ਸਾਈਟ ਤੋਂ 01 ਪੋਕਲੇਨ ਮਸ਼ੀਨ ਅਤੇ ਟਰੱਕ ਜ਼ਬਤ ਕੀਤਾ ਪਿਛਲੇ ਮਹੀਨੇ, ਪੁਲਿਸ ਨੇ ਪਾਬੰਦੀਸ਼ੁਦਾ ਸਾਈਟ ਤੋਂ ਦੋ ਭਾਰੀ ਟਰੱਕ ਅਤੇ ਇੱਕ ਪੋਕਲੇਨ ਮਸ਼ੀਨ ਜ਼ਬਤ ਕੀਤੀ ਸੀ ਪਠਾਨਕੋਟ, 13 ਜੂਨ : ਪਠਾਨਕੋਟ ਪੁਲਿਸ, ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕਰਦੇ ਹੋਏ, ਆਪਣੇ ਅਧਿਕਾਰ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਖਾਤਮੇ ਲਈ ਆਪਣੀ ਨਿਰੰਤਰ ਕੋਸ਼ਿਸ਼ ਜਾਰੀ ਰੱਖ ਰਹੀ ਹੈ।....
ਮਾਝਾ

30 ਜੂਨ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਫ਼ਲਾਂ ਤੇ ਸਬਜ਼ੀਆਂ ਵਾਲੀਆਂ ਰੇਹੜੀਆਂ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਵਿਖੇ ਲੱਗਣਗੀਆਂ ਰੇਹੜੀ ਮਾਲਕ ਨਵੀਂ ਰੇਹੜੀ ਮਾਰਕਿਟ ਵਿੱਚ ਆਪਣੀ ਥਾਂ ਬੁੱਕ ਕਰਵਾਉਣ ਲਈ ਨਗਰ ਕੌਂਸਲ ਗੁਰਦਾਸਪੁਰ ਨਾਲ ਸੰਪਰਕ ਕਰਨ ਗੁਰਦਾਸਪੁਰ, 13 ਜੂਨ : ਗੁਰਦਾਸਪੁਰ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਆਮ ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਰੇਹੜੀ ਮਾਰਕਿਟ ਲਈ ਇੱਕ ਖਾਸ ਥਾਂ ਨਿਰਧਾਰਤ ਕੀਤੀ ਗਈ ਹੈ, ਜਿਥੇ ਸਾਰੀਆਂ ਫ਼ਲਾਂ ਤੇ ਸਬਜ਼ੀਆਂ....

ਸ਼ਹਿਰਾਂ ਵਿਚੋਂ ਨਜ਼ਾਇਜ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕਿਹਾ ਗੁਰਦਾਸਪੁਰ, 13 ਜੂਨ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਬਟਾਲਾ ਅਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਨਗਰ ਨਿਗਮ ਅਤੇ ਨਗਰ ਕੌਂਸਲਾਂ ਦਾ ਫ਼ਰਜ਼ ਹੈ ਅਤੇ ਉਨ੍ਹਾਂ ਨੂੰ ਆਪਣੇ ਇਸ ਫ਼ਰਜ਼ ਦੀ ਪੂਰਤੀ....

ਗੁਰਦਾਸਪੁਰ, 13 ਜੂਨ : ਸ੍ਰੀ ਸੁਭਾਸ਼ ਚੰਦਰ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਜੋਂ ਅਹੁਦਾ ਸੰਭਾਲ ਲਿਆ ਹੈ। ਸੰਨ 2004 ਬੈਚ ਦੇ ਪੀ.ਸੀ.ਐੱਸ. ਅਧਿਕਾਰੀ ਸ੍ਰੀ ਸੁਭਾਸ਼ ਚੰਦਰ ਜ਼ਿਲ੍ਹਾ ਮੋਗਾ ਤੋਂ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਅਹੁਦੇ ਤੋਂ ਬਦਲ ਕੇ ਏਥੇ ਆਏ ਹਨ। ਸ੍ਰੀ ਸੁਭਾਸ਼ ਚੰਦਰ ਇਸ ਤੋਂ ਪਹਿਲਾਂ 19 ਜੁਲਾਈ 2018 ਤੋਂ 20 ਫਰਵਰੀ 2019 ਤੱਕ ਵੀ ਗੁਰਦਾਸਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ....

ਗੁਰਦਾਸਪੁਰ, 13 ਜੂਨ : ਐੱਨ.ਡੀ.ਆਰ.ਐੱਫ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਅਮੋਨੀਆ ਗੈਸ ਦੀ ਲੀਕੇਜ ਤੋਂ ਬਚਾਅ ਬਾਰੇ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਵਿੱਚ 15 ਵੱਖ-ਵੱਖ ਵਿਭਾਗਾਂ ਦੇ 164 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਸੁਭਾਸ਼ ਚੰਦਰ ਅਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ ਦੀ ਅਗਵਾਈ ਹੇਠ ਹੋਈ ਇਸ ਮੌਕ ਡਰਿੱਲ ਵਿੱਚ ਐੱਨ.ਡੀ.ਆਰ.ਐੱਫ ਦੇ ਇੰਸਪੈਕਟਰ ਸੰਜੇ ਬਿਸ਼ਟ ਤੇ ਉਨ੍ਹਾਂ ਦੀ ਟੀਮ....

ਕਿਸਾਨਾ ਲਈ ਪ੍ਰੇਰਣਾ ਦਾ ਸਰੋਤ ਵਜੌ ਉਭਰ ਰਿਹਾ ਕਿਸਾਨ : ਗੁਰਜਿੰਦਰ ਸਿੰਘ ਬਟਾਲਾ, 13 ਜੂਨ : ਕਿਸਾਨ ਸ. ਗੁਰਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਸੇਖੂਪੁਰ ਖੁਰਦ ਬਲਾਕ ਬਟਾਲਾ ਜਿਲ੍ਹਾ ਗੁਰਦਾਸਪੁਰ ਵਿੱਚ ਰਹਿੰਦਾ ਹੈ। ਗੱਲਬਾਤ ਕਰਦਿਆਂ ਸ. ਗੁਰਜਿੰਦਰ ਸਿੰਘ ਨੌਜਵਾਨ ਕਿਸਾਨ ਨੇ ਦੱਸਿਆ ਹੈ ਕਿ ਉਹ ਆਪਣੇ ਪਿਤਾ ਪੁਰਖੀ ਕਿਤੇ ਨੂੰ ਸਫਲ ਬਣਾਉਣ ਲਈ ਆਪਣੇ ਪਰਿਵਾਰ ਸਮੇਤ ਖੇਤੀ ਅਤੇ ਸਹਾਇਕ ਧੰਦਿਆ ਨਾਲ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਕੋਲ ਕੁੱਲ 20 ਏਕੜ ਜਮੀਨ ਹੈ। ਇਸ ਰਕਬੇ....

ਅੰਮ੍ਰਿਤਸਰ, 13 ਜੂਨ : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਿੱਥੇ ਫਸਲ ਪੈਦਾ ਕਰਨ ਲਈ ਨਵੀਂਆਂ ਤਕਨੀਕਾਂ, ਖੇਤੀ ਕਰਨ ਦੇ ਢੰਗਾਂ ਬਾਰੇ ਪਿੰਡ-ਪਿੰਡ ਜਾਗਰੂਕਤਾ ਕੈਂਪ ਲਗਾਏ ਗਏ ਹਨ, ਉਥੇ ਫਸਲਾਂ ਦੀ ਰਹਿੰਦ- ਖੂੰਹਦ ਨਾ ਸਾੜਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿੰਨਾ ਖੇਤਾਂ ਵਿੱਚ ਪਰਾਲੀ ਸਾੜਨ ਦੀ ਥਾਂ ਖੇਤਾਂ ਵਿੱਚ ਵਾਹੀ ਗਈ ਹੈ, ਉਨ੍ਹਾਂ ਦੀ ਕਣਕ ਦਾ....

ਬਟਾਲਾ, 12 ਜੂਨ : ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਚੱਕ ਵਿਠਵਾ ਵਿੱਚ ਸ਼ਰਾਬੀ ਪਤੀ ਨੇ ਆਪਣੀ 55 ਸਾਲਾਂ ਪਤਨੀ ਦਾ ਦਾਤਰ ਕਤਲ ਕਰ ਦਿੱਤਾ। ਇਸ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਪਤੀ ਫਰਾਰ ਦੱਸਿਆ ਜਾ ਰਿਹਾ ਹੈ। ਸੰਬਧਿਤ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਬਲਜੀਤ ਕੌਰ ਨੇ ਦੱਸਿਆ ਕਿ ਸ਼ਰਾਬੀ ਪਤੀ ਦਰਸ਼ਨ ਲਾਲ ਮਜ਼ਦੂਰੀ ਕਰਦਾ ਹੈ, ਸ਼ਰਾਬੀ ਹਾਲਾਤ ਵਿਚ ਉਸਨੇ ਆਪਣੀ 55 ਸਾਲਾਂ ਪਤਨੀ....

ਗੁਰਦਾਸਪੁਰ 12 ਜੂਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਅੱਚਲ ਸਾਹਿਬ ਅਤੇ ਜੋਨ ਬਾਬਾ ਫੌਜਾ ਸਿੰਘ ਜੀ ਅਤੇ ਜੋਨ ਤੇਜਾ ਸਿੰਘ ਸੁਤੰਤਰ ਜੀ ਵੱਲੋਂ ਸਾਂਝੇ ਤੋਰ ਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਲੇਮਸ਼ਾਹ ਵਿਖੇ ਅੱਜ ਸਵੇਰੇ ਆਬਾਦਕਾਰਾਂ ਨੂੰ ਜਬਰੀ ਧਰਨੇ ਤੋਂ ਨਿੱਜੀ ਗੁੰਡਿਆਂ ਦੇ ਨਾਲ ਜ਼ਮੂਰੀਅਤ ਦਾ ਘਾਣ ਕਰਦਿਆਂ ਧਰਨੇ ਤੋਂ ਗਰੀਬ ਕਿਸਾਨ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਬੇਰਹਿਮੀ ਨਾਲ ਚੁੱਕ ਕੇ ਥਾਣੇ ਅੰਦਰ ਡੱਕਣ ਦੇ ਵਿਰੋਧ ਵਿੱਚ ਪੁਤਲੇ ਫੂਕੇ ਗਏ ਜੋਨ....

ਬਟਾਲਾ, 12 ਜੂਨ : ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਸ੍ਰੀ ਰਜਿੰਦਰ ਅਗਰਵਾਲ ਦੀ ਯੋਗ ਅਗਵਾਈ ਹੇਠ ਸ਼੍ਰੀ ਅਤੇ ਸੁਮਿਤ ਭੱਲਾ ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਹੁਕਮਾਂ ਤਹਿਤ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅਨੁਸਾਰ ਐਡਵੋਕੇਟ ਸ਼੍ਰੀ ਮਨਜੀਤ ਸਿੰਘ ਅਤੇ ਪੀ.ਐਲ.ਵੀ ਰਣਜੋਧ ਸਿੰਘ ਬੱਲ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ....

ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ-ਵਿਧਾਇਕ ਸ਼ੈਰੀ ਕਲਸੀ ਦੇ ਘਰ ਵਿਆਹ ਵਰਗਾ ਮਾਹੌਲ ਬਟਾਲਾ, 12 ਜੂਨ : ਆਮ ਆਦਮੀ ਪਾਰਟੀ ਨੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਵੱਡੀ ਜਿੰਮੇਵਾਰੀ ਸੈਂਪਦਿਆ ਪੰਜਾਬ ਦਾ ਉੱਪ ਪਰਧਾਨ ਨਿਯੁਕਤ ਕੀਤਾ ਹੈ। ਵਿਧਾਇਕ ਸ਼ੈਰੀ ਕਲਸੀ ਨੂੰ ਮਿਲੀ ਇਸ ਵੱਡੀ ਜਿੰਮੇਵਾਰੀ ਨਾਲ ਹਲਕੇ ਅੰਦਰ ਖੁਸ਼ੀ ਦਾ ਮਾਹੋਲ ਹੈ ਅਤੇ ਵਿਧਾਇਕ ਸ਼ੈਰੀ ਕਲਸੀ ਦੇ ਘਰ ਵਿਆਹ ਵਰਗਾ ਮਾਹੌਲ ਬਣਿਆ ਹੈ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ, ਜੋ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਲਈ ਗਏ ਹੋਏ ਹਨ, ਨੇ....

ਬਟਾਲਾ, 12 ਜੂਨ : ਰਾਸ਼ਟਰੀ ਡਿਜ਼ਾਸਟਰ ਮੈਨੇਜ਼ਮੈਂਟ ਟਰੇਨਿੰਗ ਅਤੇ ਮੋਕ ਡਰਿਲ ਦਿ ਸਾਲਵੇਸ਼ਨ ਆਰਮੀ ਬਟਾਲਾ ਵਿਖੇ ਕਰਵਾਈ ਗਈ,, ਜਿਸ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਪੰਜਾਬ, ਚੰਡੀਗੜ੍ਹ, ਵੈਸਟ ਬੰਗਾਲ, ਉੱਤਰ ਪ੍ਰਦੇਸ਼, ਝਾਰਖੰਡ ਤੇ ਉਡੀਸ਼ਾ ‘ਚ ਡੇਲੀਗੇਟਾਂ ਨੇ ਹਿੱਸਾ ਲਿਆ। ਇੰਚਾਰਜ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫਾਇਰ ਅਫ਼ਸਰ ਉਂਕਾਰ ਸਿੰਘ ਤੇ ਨੀਰਜ ਸ਼ਰਮਾ ਦੇ ਨਾਲ ਸਿਵਲ ਡਿਫੈਂਸ ਦੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਕੁਦਰਤੀ ਅਤੇ ਗੈਰ ਕੁਦਰਤੀ ਆਫਤ ‘ਚ ਅੱਗ ਸਬੰਧੀ 3....

ਬਟਾਲਾ, 12 ਜੂਨ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦਾ ਸਮਾਂ 16 ਜੂਨ ਨਿਰਧਾਰਿਤ ਕੀਤਾ ਗਿਆ ਹੈ,ਇਸ ਨਿਰਧਾਰਿਤ ਸਮੇਂ ਤੋਂ ਪਹਿਲਾਂ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨਾਂ ਵਿਰੁੱਧ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ 2009 ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਡਾ. ਕ੍ਰਿਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲਾ ਗੁਰਦਾਸਪੁਰ ਵਿੱਚ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ 16 ਜੂਨ ਤੋਂ ਕਰਨ ਲਈ....

ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖਾਤਿਆਂ `ਚ ਜਾਵੇਗੀ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਰਾਸ਼ੀ ਗੁਰਦਾਸਪੁਰ, 12 ਜੂਨ : ਕਿਸਾਨ ਪਰਾਲੀ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਮਸ਼ੀਨਾਂ ਦੀ ਸਬਸਿਡੀ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਰੰਭੇ ਉਪਰਾਲਿਆਂ ਦਾ ਲਾਭ ਲੈਣ ਲਈ www.agarimachinery.pb.com ਉਤੇ ਰਜਿਸਟਰ ਕਰਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ....

ਸਕਰੀਨਿੰਗ ਮੁਹਿੰਮ ਦਾ ਮੁੱਖ ਉਦੇਸ਼ ਮਰੀਜ਼ਾਂ ਦੀ ਭਾਲ ਕਰਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਵਾ ਕੇ ਬੀਮਾਰੀ ਦੇ ਫੈਲਾਅ ਨੂੰ ਰੋਕਣਾ - ਡਿਪਟੀ ਕਮਿਸ਼ਨਰ ਗੁਰਦਾਸਪੁਰ, 12 ਜੂਨ : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲ੍ਹਾਂ ਦੇ ਬੰਦੀਆਂ ਦੀ ਸਿਹਤ ਜਾਂਚ ਲਈ 15 ਜੂਨ ਤੋਂ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ 15....