ਅੰਮ੍ਰਿਤਸਰ, 13 ਜੂਨ : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਿੱਥੇ ਫਸਲ ਪੈਦਾ ਕਰਨ ਲਈ ਨਵੀਂਆਂ ਤਕਨੀਕਾਂ, ਖੇਤੀ ਕਰਨ ਦੇ ਢੰਗਾਂ ਬਾਰੇ ਪਿੰਡ-ਪਿੰਡ ਜਾਗਰੂਕਤਾ ਕੈਂਪ ਲਗਾਏ ਗਏ ਹਨ, ਉਥੇ ਫਸਲਾਂ ਦੀ ਰਹਿੰਦ- ਖੂੰਹਦ ਨਾ ਸਾੜਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿੰਨਾ ਖੇਤਾਂ ਵਿੱਚ ਪਰਾਲੀ ਸਾੜਨ ਦੀ ਥਾਂ ਖੇਤਾਂ ਵਿੱਚ ਵਾਹੀ ਗਈ ਹੈ, ਉਨ੍ਹਾਂ ਦੀ ਕਣਕ ਦਾ ਝਾੜ ਆਮ ਨਾਲੋਂ ਵੀ ਵੱਧ ਰਿਹਾ ਹੈ। ਸਮੁੱਚੇ ਤੌਰ ਉਤੇ ਇਸ ਵਾਰ ਜਿਲੇ੍ ਵਿੱਚ ਪਿਛਲੇ ਸਾਲ ਨਾਲੋਂ 16 ਫੀਸਦੀ ਵੱਧ ਕਣਕ ਦੀ ਆਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਇਸ ਵਾਰ ਜਿਲੇ੍ਹ ਵਿੱਚ ਕੁੱਲ 737447 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਸਰਕਾਰੀ ਖਰੀਦ 687256 ਜੋ ਕਿ ਲੱਗਭੱਗ 93 ਫੀਸਦੀ ਬਣਦੀ ਹੈ ਅਤੇ ਪ੍ਰਾਈਵੇਟ ਏਜੰਸੀਆਂ ਵੱਲੋਂ 50191 ਮੀਟਰਕ ਟਨ ਕਣਕ ਜੋ ਕਿ ਲੱਗਭੱਗ 7 ਫੀਸਦੀ ਬਣਦੀ ਹੈ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਣਕ ਦਾ ਭਾਅ ਸਰਕਾਰ ਵੱਲੋਂ 2125 ਰੁਪਏ ਨਿਸ਼ਚਤ ਕੀਤਾ ਗਿਆ ਸੀ ਪਰ ਕੁਝ ਏਜੰਸੀਆਂ ਵੱਲੋਂ 2130 ਰੁਪਏ ਤੱਕ ਵੀ ਖਰੀਦ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਦਾਣਾ ਮੰਡੀ ਵਿੱਚ ਪਿਛਲੇ ਸਾਲ 2022-23 ਦੌਰਾਨ 69693 ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ ਜੋ ਕਿ ਵਾਰ ਵੱਧ ਕੇ 83976 ਮੀਟਰਕ ਟਨ ਹੋਈ ਹੈ ਅਤੇ ਇਸੇ ਤਰ੍ਹਾਂ ਹੀ ਅਜਨਾਲਾ ਮੰਡੀ ਵਿਖੇ 112178 ਐਮ:ਟੀ ਅਤੇ ਇਸ ਸਾਲ 133841 ਐਮ:ਟੀ, ਅਟਾਰੀ ਮੰਡੀ ਵਿਖੇ 63245 ਐਮ:ਟੀ ਤੇ ਇਸ ਸਾਲ 73134 ਐਮ:ਟੀ, ਗਹਿਰੀ ਮੰਡੀ ਵਿਖੇ 69535 ਐਮ:ਟੀ ਤੇ ਇਸ ਸਾਲ 77410 ਐਮ:ਟੀ, ਚੋਗਾਵਾਂ ਮੰਡੀ ਵਿਖੇ 151533 ਐਮ:ਟੀ ਤੇ ਇਸ ਸਾਲ 179061 ਐਮ:ਟੀ, ਮਹਿਤਾ ਮੰਡੀ ਵਿਖੇ 45598 ਐਮ:ਟੀ ਤੇ ਇਸ ਸਾਲ 48603 ਐਮ:ਟੀ, ਮਜੀਠਾ ਮੰਡੀ ਵਿਖੇ 59984 ਐਮ:ਟੀ ਤੇ ਇਸ ਸਾਲ 69218 ਐਮ:ਟੀ ਅਤੇ ਦਾਣਾ ਮੰਡੀ ਰਈਆ ਵਿਖੇ ਪਿਛਲੇ ਸਾਲ 64746 ਅਤੇ ਇਸ ਸਾਲ 72204 ਐਮ:ਟੀ ਕਣਕ ਦੀ ਆਮਦ ਹੋਈ ਹੈੇ। ਉਨ੍ਹਾਂ ਦੱਸਿਆ ਕਿ ਇਸ ਅਨੁਸਾਰ ਕੁਲ 16 ਫੀਸਦੀ ਵੱਧ ਕਣਕ ਦੀ ਆਮਦ ਹੋਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਭ ਤੋਂ ਵੱਧ 20 ਫੀਸਦੀ ਵੱਧ ਆਮਦ ਅੰਮ੍ਰਿਤਸਰ ਮੰਡੀ ਵਿਖੇ ਹੋਈ ਹੈ।