ਬਟਾਲਾ, 12 ਜੂਨ : ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਚੱਕ ਵਿਠਵਾ ਵਿੱਚ ਸ਼ਰਾਬੀ ਪਤੀ ਨੇ ਆਪਣੀ 55 ਸਾਲਾਂ ਪਤਨੀ ਦਾ ਦਾਤਰ ਕਤਲ ਕਰ ਦਿੱਤਾ। ਇਸ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਪਤੀ ਫਰਾਰ ਦੱਸਿਆ ਜਾ ਰਿਹਾ ਹੈ। ਸੰਬਧਿਤ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਬਲਜੀਤ ਕੌਰ ਨੇ ਦੱਸਿਆ ਕਿ ਸ਼ਰਾਬੀ ਪਤੀ ਦਰਸ਼ਨ ਲਾਲ ਮਜ਼ਦੂਰੀ ਕਰਦਾ ਹੈ, ਸ਼ਰਾਬੀ ਹਾਲਾਤ ਵਿਚ ਉਸਨੇ ਆਪਣੀ 55 ਸਾਲਾਂ ਪਤਨੀ ਨਿਰਮਲ ਕੋਲੋ ਰੋਟੀ ਮੰਗੀ, ਉਸ ਵੇਲੇ ਨਿਰਮਲ ਬਰਤਨ ਧੋ ਰਹੀ ਸੀ ਉਸਨੇ ਕਿਹਾ ਕਿ ਕੰਮ ਕਰਕੇ ਰੋਟੀ ਦਿੰਦੀ ਹੈ। ਇਸੇ ਦੌਰਾਨ ਪਤੀ ਪਤਨੀ ਦੀ ਆਪਸ ਵਿਚ ਕਹਾ ਸੁਣੀ ਹੋ ਗਈ ਤੇ ਸ਼ਰਾਬੀ ਹਾਲਾਤ ‘ਚ ਗੁੱਸੇ ਵਿੱਚ ਆਕੇ ਦਰਸ਼ਨ ਲਾਲ ਨੇ ਦਾਤਰ ਨਾਲ ਵਾਰ ਕਰਦੇ ਹੋਏ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।