ਹਲਕਾ ਜੰਡਿਆਲਾ ਗੁਰੂ  ਵਿੱਚ ਰਵਾਇਤੀ ਪਾਰਟੀਆਂ ਦੇ ਵਰਕਰ ਤੁਰੇ ਆਮ ਆਦਮੀ ਪਾਰਟੀ ਨਾਲ 

  • ਮਹਿਤਾ ਚੌਕ ਵਿਚ ਵੀ ਕਾਂਗਰਸ ਨੂੰ ਲੱਗਾ ਵੱਡਾ ਝਟਕਾ
  • ਈ.ਟੀ.ਓ ਨੇ ਦਿੱਤਾ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ 

ਅੰਮ੍ਰਿਤਸਰ , 12 ਮਈ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿਕਾਸ ਅਤੇ ਹਰ ਵਰਗ ਦੇ ਕਲਿਆਣ ਲਈ ਸ਼ੁਰੂ ਕੀਤੀ ਗਈਆਂ ਕ੍ਰਾਂਤੀਕਾਰੀ ਸਕੀਮਾਂ ਅਤੇ ਹੁਣ ਨਸ਼ਿਆਂ ਨੂੰ ਨੱਥ ਪਾਉਣ ਲਈ ਕੀਤੀ ਜਾ ਰਹੀ ਠੋਸ ਕਾਰਵਾਈ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਦੇ ਵਰਕਰ ਅਤੇ ਨੇਤਾ ਆਮ ਆਦਮੀ ਪਾਰਟੀ ਨਾਲ ਤੁਰਨੇ ਸ਼ੁਰੂ ਹੋ ਗਏ ਹਨ। ਇਸ ਦੀ ਮਿਸਾਲ ਅੱਜ ਜੰਡਿਆਲਾ ਗੁਰੂ ਦੇ ਪਿੰਡ ਮਹਿਤਾ ਚੌਕ ਵਿਖੇ ਮਿਲੀ ਜਦੋਂ  ਕਾਂਗਰਸ ਨੂੰ ਛੱਡ ਕੇ ਕਾਂਗਰਸ ਦੇ ਸੀਨੀਅਰ ਆਗੂ  ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਨੋਜ ਤਨੇਜਾ,ਰਮਨ  ਤਨੇਜਾ, ਪੰਕਜ ਤਨੇਜਾ,  ਮਨਵਿੰਦਰ ਸਿੰਘ ਮੰਨਾ, ਰਣਵੀਰ ਸਿੰਘ, ਲਵ ਤਨੇਜਾ,ਕਾਰਤਿਕ ਨੇਜਾ, ਯੰਕਿਸ਼ ਅਰੋੜਾ, ਮਲਕੀਰਤ ਸਿੰਘ, ਮਨਪ੍ਰੀਤ ਸਿੰਘ ਮੰਨੂ, ਹਰਜੀਤ ਸਿੰਘ (ਬਾਬਾ), ਸੰਦੀਪ  (ਸ਼ੈਂਟੀ) ਅਜੇਪਾਲ ਸਿੰਘ, ਬਲਵਿੰਦਰ ਸਿੰਘ, ਜਿੰਮੀ, ਜੈਨ ਤਨੇਜਾ, ਮੈਂਸੁਧੀਰ ਸ਼ਰਮਾ ਅਸ਼ੋਕ ਸ਼ਰਮਾ ਮਨਜੀਤ ਸਿੰਘ ਰਵੀ ਬਾਵਾ ਭਾਈ ਪ੍ਰੇਮ ਰਾਜਾ ਅਰੋੜਾ ਜੋ ਕਿ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ  ਪਾਰਟੀ ਵਿੱਚ ਸ਼ਾਮਿਲ ਹੋਏ।  ਇਸ ਮੌਕੇ ਸ: ਈ.ਟੀ.ਓ  ਨੇ ਇਹਨਾਂ  ਨੂੰ ਪਾਰਟੀ ਵਿੱਚ ਆਉਣ ਉੱਤੇ ਜੀ ਆਇਆਂ ਕਹਿੰਦੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਹਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੀ ਪਾਰਟੀ ਨੇ ਜੋ ਕਿਹਾ ਹੈ ਉਹ ਕਰਕੇ ਵਿਖਾਇਆ ਹੈ ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਗਰੰਟੀਆਂ ਪੰਜਾਬੀਆਂ ਨੂੰ ਦਿੱਤੀਆਂ ਸਨ ਉਹ ਲਗਭਗ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਲਗਾਤਾਰ ਇਹਨਾਂ ਉੱਤੇ ਕੰਮ ਚੱਲ ਰਿਹਾ ਹੈ। ਉਹਨਾਂ ਜੰਡਿਆਲਾ ਹਲਕੇ ਦੀ ਗੱਲ ਕਰਦੇ ਹੋਏ ਦੱਸਿਆ ਕਿ ਇਸ ਪਛੜੇ ਹੋਏ ਸਮਝੇ ਜਾਂਦੇ ਹਲਕੇ ਵਿੱਚ ਮੈਂ ਪਿਛਲੇ ਤਿੰਨਾਂ ਸਾਲਾਂ ਵਿੱਚ  ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ ਅਤੇ ਅਜੇ ਕੰਮ ਲਗਾਤਾਰ ਜਾਰੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਹਾ਼ਜਰ ਸੀ।