ਜਲੰਧਰ ਲੋਕ ਸਭਾ ਜ਼ਿਮਨੀ ਚੋਣ ਬਸਪਾ ਗਠਜੋੜ ਮਿਲ ਕੇ ਚੋਣ ਲੜੇਗਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਲੜੇਗਾ। ਮੁੱਖ ਮੰਤਰੀ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਦਫਤਰੀ ਸਮਾਂ ਸਵੇਰੇ 7.30 ਵਜੇ ਤੋਂ ਸ਼ੁਰੂ ਕਰਨ ਦੀ ਵੀ ਨਿਖੇਧੀ ਕੀਤੀ। ਪੰਜਾਬੀ ਵੱਡੇ ਬਿਜਲੀ ਕੱਟਾਂ ਵਾਸਤੇ ਤਿਆਰ ਰਹਿਣ। ਜਲੰਧਰ, 09 ਅਪ੍ਰੈਲ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ....
ਦੋਆਬਾ
ਹੁਸ਼ਿਆਰਪੁਰ, 09 ਅਪ੍ਰੈਲ : ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਝਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਗੰਭੀਰ ਹੈ, ਜਿਸ ਲਈ ਸਰਕਾਰ ਵੱਲੋਂ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਹ ਅੱਜ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਸੌਂਪਣ ਮੌਕੇ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਇਸ ਦੌਰਾਨ ਕੈਬਨਿਟ ਮੰਤਰੀ ਨੇ ਬਸੀ ਦਾਊਦ....
"ਪ੍ਰਭੂ ਯਿਸੂ ਮਸੀਹ ਦੇ ਪੁਨਰ-ਜਨਮ ਦਿਹਾੜੇ ਦੀਆਂ ਸੰਗਤ ਨੂੰ ਸ਼ੁਭਕਾਮਨਾਵਾਂ" : ਹਰਚੰਦ ਬਰਸਟ ਜਲੰਧਰ 9 ਅਪ੍ਰੈਲ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਐਤਵਾਰ ਨੂੰ ਪਿੰਡ ਤਾਜਪੁਰ ਦੇ ਚਰਚ ਵਿਖੇ ਕਰਵਾਏ ਈਸਟਰ ਸਮਾਗਮ ਵਿੱਚ ਭਾਗ ਲੈਂਦਿਆਂ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅਸੀਂ ਸਾਰੇ ਇੱਥੇ ਪ੍ਰਭੂ ਯਿਸੂ ਮਸੀਹ ਦੇ ਪੁਨਰ ਜਨਮ....
ਹੁਸ਼ਿਆਰਪੁਰ, 9 ਅਪ੍ਰੈਲ : ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹਿਰਾਸਤ 'ਚ ਲਏ ਗਏ ਐਨਆਰਆਈ ਜਸਵਿੰਦਰ ਸਿੰਘ ਪਾਂਗਲੀ ਨੂੰ ਪੁਲਿਸ ਨੂੰ 24 ਘੰਟਿਆਂ ਦੇ ਵਿੱਚ ਹੀ ਰਿਹਾਅ ਕਰਨਾ ਪਿਆ। ਪੁਲਿਸ ਨੂੰ ਐਨਆਰਆਈ ਨੌਜਵਾਨ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ। ਐਨਆਰਆਈ ਜਸਵਿੰਦਰ ਸਿੰਘ ਪਾਂਗਲੀ ਫਗਵਾੜਾ ਦੇ ਨਾਲ ਲੱਗਦੇ ਪਿੰਡ ਜਗਤਪੁਰ ਜੱਟਾਂ ਦਾ ਰਹਿਣ ਵਾਲਾ ਹੈ। ਜਸਵਿੰਦਰ ਸਿੰਘ ਪਾਂਗਲੀ ਨੂੰ ਪੁਲਿਸ ਵੱਲੋਂ ਐਤਵਾਰ ਬਾਅਦ ਦੁਪਹਿਰ ਹੁਸ਼ਿਆਰਪੁਰ ਦੀ ਇੱਕ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਐਨਆਰਆਈ ਦੇ....
ਜਲੰਧਰ, 8 ਅਪ੍ਰੈਲ : ਜਲੰਧਰ ਜਿਮਨੀ ਚੋਣਾਂ ਬਸਪਾ ਨਹੀਂ ਬਲਕਿ ਅਕਾਲੀ ਦਲ ਲੜੇਗੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਬੀਰ ਬਾਦਲ ਨੇ ਕੀਤਾ, ਉਹਨਾਂ ਦਸਿਆ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਆਪਣਾ ਕਿਲ੍ਹਾ ਬਣਾ ਲਿਆ ਹੈ, ਬਸ ਕੁਛ ਦਿਨਾਂ ਦੀ ਗੱਲ ਹੈ ਮੈਦਾਨ ਅਸੀ ਹੀ ਫਤਹਿ ਕਰਾਗੇ। ਉਥੇ ਹੀ ਉਹਨਾਂ ਨੇ ਜਲੰਧਰ ਦੇ ਲੋਕਾ ਨੂੰ ਅਪੀਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਆਪ ਨੂੰ ਤੁਸੀ ਮੌਕਾ ਦਿੱਤਾ ਸੀ ਤੇ ਹੁਣ ਪਛਤਾਅ ਰਹੇ ਨੇ ਲੋਕ ਹੁਣ ਇਕ ਵਾਰੀ ਸਾਨੂੰ ਵੀ ਮੌਕਾ ਦੇ ਕੇ ਦੇਖੋ ਕਿਉੰਕਿ ਸਿਰਫ ਇਕ ਅਕਾਲੀ ਦਲ....
ਕੈਬਨਿਟ ਮੰਤਰੀ ਨੇ ਵਾਰਡ ਨੰਬਰ 11 ’ਚ 17 ਲੱਖ ਰੁਪਏ ਦੀ ਲਾਗਤ ਨਾਲ ਗਲੀ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ ਹੁਸ਼ਿਆਰਪੁਰ, 8 ਅਪ੍ਰੈਲ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਹਲਕੇ ਦੀ ਨੁਹਾਰ ਸੰਵਾਰਨ ਲਈ ਕਈ ਤਰ੍ਹਾਂ ਦੇ ਵਿਕਾਸ ਕਾਰਜ ਸ਼ੁਰੂ ਕਰਵਾ ਰਹੀ ਹੈ, ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਵੱਖ-ਵੱਖ ਹਲਕਿਆਂ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਮਿਲੇਗੀ। ਉਹ ਅੱਜ ਵਾਰਡ ਨੰਬਰ 11 ਵਿਚ ਕਰੀਬ 17 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦੇ ਨਿਰਮਾਣ....
ਹਰਚੰਦ ਸਿੰਘ ਬਰਸਟ ਅਤੇ ਦਿਨੇਸ਼ ਢੱਲ ਨੇ ਸਾਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ 'ਆਪ 'ਚ ਸ਼ਾਮਲ ਹੋ ਰਹੇ ਹਨ : ਬਰਸਟ ਜਲੰਧਰ, 8 ਅਪ੍ਰੈਲ : ਆਮ ਆਦਮੀ ਪਾਰਟੀ ਹਲਕਾ ਜਲੰਧਰ ਉੱਤਰੀ ਦੇ ਇੰਚਾਰਜ ਦਿਨੇਸ਼ ਢੱਲ ਦੇ ਯਤਨਾਂ ਨਾਲ ਵਾਰਡ ਨੰ: 59 ਵਿੱਚ ਸਮਾਜ ਸੇਵਕ ਅਤੇ ਆਪ ਆਗੂ ਵਿਜੇ ਮਧਰ ਦੀ ਪ੍ਰਧਾਨਗੀ ਹੇਠ ਸੰਤੋਖਪੁਰਾ ਦੀ ਸ਼ਰਮਾ ਸਵੀਟ ਗਲੀ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਪ੍ਰੋਗਰਾਮ ਦੌਰਾਨ ਵੱਖ-ਵੱਖ ਪਾਰਟੀਆਂ....
1500 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ’ਚ ਹੀ ਸੋਨਾਲੀਕਾ ਇੰਡਸਟਰੀ ਕਰੇਗੀ ਆਪਣਾ ਵਿਸਥਾਰ : ਮਿੱਤਲ ਹੁਸ਼ਿਆਰਪੁਰ, 08 ਅਪ੍ਰੈਲ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਕੋਈ ਕਮੀ ਨਹੀਂ ਛੱਡ ਰਹੀ ਹੈ। ਸੂਬੇ ਵਿਚ ਉਦਯੋਗਾਂ ਨੂੰ ਬੜਾਵਾਂ ਦੇਣ ਲਈ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਉਦਯੋਗਾਂ ਨੂੰ ਮਿਲਣ ਵਾਲੀ ਕਲੀਅਰੈਂਸ ਨੂੰ ਕਾਫ਼ੀ....
ਜਲੰਧਰ, 07 ਅਪ੍ਰੈਲ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਵਿਖੇ ਗਲੋਬਲ ਸੱਭਿਆਚਾਰਕ ਵਿਭਿੰਨਤਾ ਸਮਾਰੋਹ ਦੇ ਦੂਜੇ ਦਿਨ 150 ਤੋਂ ਵੱਧ ਲੋਕ ਨਾਚਾਂ ਅਤੇ ਵਿਭਿੰਨ ਸੱਭਿਆਚਾਰਾਂ ਦੇ ਸਟਾਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਿਆ ਗਿਆ। 50 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਦਰਸ਼ਨਾਂ ਵਿੱਚ ਰੁੱਝੇ ਹੋਏ ਹਨ, ਜਦੋਂ ਕਿ 30,000 ਰਾਸ਼ਟਰੀ ਵਿਦਿਆਰਥੀ ਜੋਸ਼ੀਲੇ ਢੰਗ ਅਤੇ ਊਰਜਾ ਨਾਲ ਉੰਨਾਂ ਦਾ ਹੋਂਸਲਾ ਵਧਾ ਰਹੇ ਹਨ। ਐਲਪੀਯੂ ਦੇ ਚਾਂਸਲਰ, ਡਾ. ਅਸ਼ੋਕ ਕੁਮਾਰ ਮਿੱਤਲ....
ਟਾਂਡਾ-ਉੜਮੁੜ, 07 ਅਪ੍ਰੈਲ : ਅੱਜ ਸਵੇਰ ਸਮੇਂ ਬੈਲੋਰੀ ਗੱਡੀ ਦਾ ਟਾਇਰ ਫੱਟਣ ਕਾਰਨ ਹੋਏ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਲੱਕੜ ਲੈ ਕੇ ਜਾ ਰਹੀ ਬਲੈਰੋ ਗੱਡੀ ਦਾ ਪਿੰਡ ਪਤਿਆਲਾ ਨਜ਼ਦੀਕ ਅਚਾਨਕ ਟਾਇਰ ਫਟ ਗਿਆ, ਜਿਸ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇਸ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜੋ ਰਿਸਤੇ ‘ਚ ਪਿਓ-ਪੁੱਤ ਦੱਸੇ ਜਾ ਰਹੇ ਹਨ। ਪ੍ਰਤੱਖਦਰਸੀਆਂ ਅਨੁਸਾਰ ਹਾਦਸਾ ਐਨਾ ਜਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ....
ਪੰਜਾਬ ਸਰਕਾਰ ਵੀ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਤਰਜ਼ 'ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਨੀਤੀ 'ਤੇ ਕੰਮ ਕਰ ਰਹੀ ਹੈ : ਬਰਸਟ ਜਲੰਧਰ, 7 ਅਪ੍ਰੈਲ : ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸ਼ੁੱਕਰਵਾਰ ਨੂੰ ਨੌਜਵਾਨਾਂ ਨੂੰ ਘਰ-ਘਰ ਅਤੇ ਮੁਹੱਲੇ ਵਿੱਚ ਜਾ ਕੇ ਲੋਕਾਂ ਨੂੰ ‘ਆਪ’ ਪਾਰਟੀ ਨਾਲ ਜੁੜਨ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਨੂੰ ਇੱਕ ਸੁੰਦਰ ਸੂਬਾ ਬਣਾਇਆ ਜਾ ਸਕੇ। ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ, ਜਲੰਧਰ ਲੋਕ ਸਭਾ ਇੰਚਾਰਜ ਮੰਗਲ ਸਿੰਘ....
ਲੋਕ ਸਭਾ ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ ਯਕੀਨੀ - ਹਰਚੰਦ ਸਿੰਘ ਬਰਸਟ ਦੇਸ਼ ਵਿੱਚ ਹੋ ਰਹੀ ਲੋਕਤੰਤਰ ਦੀ ਉਲੰਘਣਾ : ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਦੇ 'ਆਪ' ਪਾਰਟੀ ਵੱਜੋਂ ਉਮੀਦਵਾਰ ਐਲਾਨੇ ਜਾਣ ਕਾਰਨ ਹਲਕੇ ਵਿੱਚ ਖੁਸ਼ੀ ਦੀ ਲਹਿਰ: ਵਿਧਾਇਕ ਬਲਕਾਰ ਸਿੰਘ ਸੁਸ਼ੀਲ ਰਿੰਕੂ ਇੱਕ ਇਮਾਨਦਾਰ ਆਗੂ: ਵਿਧਾਇਕ ਅਰੋੜਾ ਜਲੰਧਰ, 06 ਅਪ੍ਰੈਲ : ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵੀਰਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ....
ਜਲੰਧਰ, 6 ਅਪ੍ਰੈਲ : ਜਲੰਧਰ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਬੁੱਧਵਾਰ ਨੂੰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ, ਸੰਸਦ ਮੈਂਬਰ ਰਾਘਵ ਚੱਢਾ ਅਤੇ ਜਲੰਧਰ ਤੋਂ 'ਆਪ' ਵਿਧਾਇਕਾਂ ਦੀ ਮੌਜੂਦਗੀ ਵਿੱਚ 'ਆਪ' ਵਿੱਚ ਸ਼ਾਮਲ ਹੋਏ ਸਨ।
ਜਲੰਧਰ, 05 ਅਪ੍ਰੈਲ : ਸਿਵਲ ਲਾਈਨ ਵਿੱਚ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ਵਿੱਚੋਂ ਇੱਕ ਲੁਟੇਰੇ ਕੈਸ਼ ਜਮ੍ਹਾ ਕਰਵਾਉਣ ਆਏ ਇੱਕ ਬਜ਼ੁਰਗ ਵਿਅਕਤੀ ਤੋਂ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ। ਲੁਟੇਰਾ ਬੈਂਕ ਦਾ ਮੁਲਾਜ਼ਮ ਦੱਸ ਕੇ ਬਜ਼ੁਰਗ ਕੋਲ ਆਇਆ ਅਤੇ ਉਸ ਦੇ ਭਰੇ ਵਾਊਚਰ ਵਿੱਚ ਗਲਤੀ ਦੱਸੀ। ਜਮ੍ਹਾ ਕਰਵਾਉਣ ਦਾ ਕਹਿ ਕੇ ਉਹ ਨਕਦੀ ਲੈ ਕੇ ਫ਼ਰਾਰ ਹੋ ਗਿਆ। ਲੁੱਟ ਦੀ ਸਾਰੀ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਫਗਵਾੜਾ ਗੇਟ ਸਥਿਤ ਰਾਜਨ ਇਲੈਕਟ੍ਰੀਕਲ ਦਾ....
ਨਵਾਂ ਸ਼ਹਿਰ, 05 ਅਪ੍ਰੈਲ : ਪੰਜਾਬ ਵਿਧਾਨ ਸਭਾ ਦੇ ਸਪੀਕਰ, ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇੱਥੇ ਆਖਿਆ ਕਿ ਇਮਾਨਦਾਰੀ ਅਤੇ ਨੇਕਨੀਅਤੀ ਕਾਮਯਾਬ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹੈ, ਜਿਸ ਨਾਲ ਅਸੀਂ ਤਰੱਕੀ ਦੀਆਂ ਮੰਜ਼ਿਲ੍ਹਾਂ ਛੋਹਣ ਦੇ ਨਾਲ-ਨਾਲ ਸਮਾਜ ਲਈ ਵੀ ਆਦਰਸ਼ ਬਣਦੇ ਹਾਂ।ਅੱਜ ਨਵਾਂਸ਼ਹਿਰ ਦੇ ਬੀ ਐਲ ਐਮ ਗਰਲਜ਼ ਕਾਲਜ ਵਿਖੇ ਕਾਨਵੋਕੇਸ਼ਨ (ਡਿਗਰੀ ਵੰਡ ਸਮਾਰੋਹ) ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ, ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਕੇਵਲ ਡਿਗਰੀ ਸਾਡੀ ਮੰਜ਼ਿਲ ਦੀ ਪ੍ਰਾਪਤੀ ਨਹੀਂ....