ਦੋਆਬਾ

ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ
ਬਿਆਸ, 5 ਅਪ੍ਰੈਲ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਧਾ ਸੁਆਮੀ ਡੇਰਾ ਬਿਆਸ ਦੇ ਸਤਿਸੰਗ ਵਿੱਚ ਪੁੱਜੇ, ਜਿੱਥੇ ਉਨ੍ਹਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਭਰੋਸੇਯੋਗ ਸੂਤਰਾਂ ਅਨੁਸਾਰ ਰਾਜਾ ਵੜਿੰਗ ਸੜਕ ਤੋਂ ਹੁੰਦੇ ਹੋਏ ਡੇਰਾ ਬਿਆਸ ਪਹੁੰਚੇ ਅਤੇ ਬਾਬਾ ਜੀ ਨਾਲ ਬੰਦ ਕਮਰੇ ਵਿਚ ਗੱਲਬਾਤ ਕੀਤੀ। ਭਾਵੇਂ ਰਾਜਾ ਵੜਿੰਗ ਦੀ ਇਸ ਫੇਰੀ ਨੂੰ ਨਿੱਜੀ ਦੱਸਿਆ ਜਾ ਰਿਹਾ ਹੈ ਪਰ ਸਿਆਸੀ ਗਲਿਆਰੇ ਵਿੱਚ ਇਸ ਨੂੰ ਹੋਰ ਅਹਿਮੀਅਤ ਨਾਲ....
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਹਾਇਕ ਰਿਟਰਨਿੰਗ ਅਫ਼ਸਰਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਦੀ ਦੋ ਦਿਨਾਂ ਟ੍ਰੇਨਿੰਗ  
ਪਹਿਲੇ ਦਿਨ ਨਾਮਜ਼ਦਗੀ ਪ੍ਰਕਿਰਿਆ, ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ, ਵਲਨਰਬਿਲਟੀ ਮੈਪਿੰਗ, ਪੋਲਿੰਗ ਪਾਰਟੀ ਤੇ ਪੋਲ ਡੇ ਪ੍ਰਬੰਧਾਂ ਬਾਰੇ ਦਿੱਤੀ ਸਿਖਲਾਈ ਜਲੰਧਰ, 5 ਅਪ੍ਰੈਲ : ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ, ਪੰਜਾਬ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਲਈ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੋ ਦਿਨਾਂ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ ਤਾਂ....
ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ ਦੀ ਜਿੱਤ 2024 ਦੀਆਂ ਲੋਕ-ਸਭਾ ਚੋਣਾਂ ਵਿੱਚ ਇਨਕਲਾਬ ਦਾ ਮੁੱਢ ਬੰਨ੍ਹੇਗੀ: ਬਰਸਟ
ਅਗਲੇ ਪੜਾਅ ਵਿੱਚ ਦਾਖ਼ਿਲ ਹੋਈ ਜਲੰਧਰ ਵਿੱਚ ‘ਆਪ ਦੀ ਚੋਣ-ਪ੍ਰਚਾਰ ਮੁੰਹਿਮ ਮਾਨ ਸਰਕਾਰ ਦਾ ਇੱਕੋ-ਇੱਕ ਟੀਚਾ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣਾ ਹੈ: ਬਰਸਟ ਆਮ ਆਦਮੀ ਪਾਰਟੀ ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਨਿਭਾ ਰਹੀ ਹੈ: ਬਰਸਟ ਜਲੰਧਰ, 5 ਅਪ੍ਰੈਲ : ਜਲੰਧਰ ਲੋਕ ਸਭਾ ਜ਼ਿਮਨੀ ਦੇ ਮੱਦੇਨਜ਼ਰ ਕਰਤਾਰਪੁਰ ਦੇ ਬਲਾਕ ਲਾਂਬੜਾ ਵਿਖੇ ਪਾਰਟੀ ਦਫਤਰ ਦਾ ਉਦਘਾਟਨ ਕਰਨ ਪਹੁੰਚੇ ‘ਆਪ ਦੀ ਪੰਜਾਬ ਇਕਾਈ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਅਗਲੇਰੇ ਪੜਾਅ ਵਿੱਚ....
ਜਲੰਧਰ ਤੋਂ ਸਾਬਕਾ ਵਿਧਾਇਕ ਰਿੰਕੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਫਗਵਾੜਾ, 5 ਅਪ੍ਰੈਲ : ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਸ਼ਾਮ ਨੂੰ ਫਗਵਾੜਾ ਪਹੁੰਚ ਕੇ ਸੁਸ਼ੀਲ ਰਿੰਕੂ ਨੂੰ ਪਾਰਟੀ 'ਚ ਸ਼ਾਮਲ ਕੀਤਾ। ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਕਾਂਗਰਸ ਨੇ ਆਪਣੇ....
ਸ਼ੁਲਤਾਨਪੁਰ ਲੋਧੀ ਨੇੜੇ ਇੱਕ ਭਿਆਨਕ ਸੜਕ ਹਾਦਸੇ ‘ਚ 2 ਵਿਅਕਤੀਆਂ ਦੀ ਮੌਤ
ਸ਼ੁਲਤਾਨਪੁਰ ਲੋਧੀ, 04 ਅਪ੍ਰੈਲ : ਨੇੜਲੇ ਪਿੰਡ ਤਾਸ਼ਪੁਰ ਨੇੜੇ ਡਡਵਿੰਡੀ-ਤਾਸ਼ਪੁਰ ਰੋਡ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੋੜ ਮੁੜਦੇ ਹੋਏ ਕਾਰ ਇੱਕ ਦਰੱਖਤ ਨਾਲ ਜਾ ਟਕਰਾਈ, ਟੱਕਰ ਐਨੀ ਭਿਆਨਕ ਸੀ ਕਿ ਗੱਡੀ ਦੇ ਟੋਟੇ ਟੋਟੇ ਹੋ ਗਏ, ਇਸ ਹਾਦਸੇ ਵਿੱਚ ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੱਤੀਸ਼ਾਲਾ ਨਗਰ ਮਲਸੀਆਂ, ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਪੱਤੀ ਅਕਲਪੁਰ ਮਲਸੀਆਂ (ਜਲੰਧਰ) ਵਜੋਂ ਹੋਈ ਹੈ।ਪੁਲਿਸ ਵੱਲੋਂ....
ਜਲੰਧਰ ਜ਼ਿਮਨੀ ਚੋਣ ਦੀ ਜਿੱਤ 2024 ਦੀਆਂ ਆਮ ਚੋਣਾਂ ਵਿਚ 'ਆਪ' ਦੀ ਜਿੱਤ ਦਾ ਬਣੇਗੀ ਆਧਾਰ: ਬਰਸਟ 
ਆਪ ਪੰਜਾਬ ਦੇ ਜਨਰਲ ਸਕੱਤਰ ਨੇ ਜ਼ਿਮਨੀ ਚੋਣ ਤੋਂ ਪਹਿਲਾਂ ਜਲੰਧਰ ਦੇ ਸਾਰੇ ਵਿਧਾਇਕਾਂ, ਸਥਾਨਕ ਆਗੂਆਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ ਹਰਚੰਦ ਬਰਸਟ ਨੇ ਜਲੰਧਰ ਛਾਉਣੀ ਦੇ ਪਿੰਡਾਂ ਦਾ ਦੌਰਾ ਕਰਕੇ ਫਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ ਮਾਨ ਸਰਕਾਰ ਇਸ ਔਖੀ ਘੜੀ ਵਿੱਚ ਹਰ ਪਲ ਕਿਸਾਨਾਂ ਦੇ ਨਾਲ ਹੈ: ਰਾਜਵਿੰਦਰ ਥਿਆੜਾ ਜਲੰਧਰ, 4 ਅਪ੍ਰੈਲ : ਆਮ ਆਦਮੀ ਪਾਰਟੀ ਜਲੰਧਰ ਜ਼ਿਮਨੀ ਚੋਣ ਲੜਨ ਅਤੇ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ....
ਈਸਾਈ ਭਾਈਚਾਰੇ ਨੇ ਵੀ ਬਣਾਈ ਆਪਣੀ ਸਿਆਸੀ ਪਾਰਟੀ, ਲੜੇਗੀ ਜਲੰਧਰ ਜਿਮਨੀ ਚੋਣ 
ਜਲੰਧਰ, 03 ਅਪ੍ਰੈਲ : ਜਲੰਧਰ ਚੋਣਾਂ ਦੇ ਐਲਾਨ ਤੋਂ ਬਾਅਦ ਈਸਾਈ ਭਾਈਚਾਰੇ ਦੇ ਵਲੋਂ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਪਿੰਡ ਖੋਜੇਵਾਲ ‘ਚ ਓਪਨ ਡੋਰ ਚਰਚ ਦੇ ਮੁਖੀ ਪਾਦਰੀ ਹਰਪ੍ਰੀਤ ਦਿਓਲ ਦੇ ਵਲੋ ਇਹ ਪਾਰਟੀ ਐਲਾਨੀ ਗਈ ਹੈ ਅਤੇ ਇਸ ਪਾਰਟੀ ਨੂੰ ‘ਯੂਨਾਈਟਿਡ ਪੰਜਾਬ ਪਾਰਟੀ’ ਨਾਅ ਦਿੱਤਾ ਗਿਆ ਹੈ। ਈਸਾਈ ਭਾਈਚਾਰੇ ਦੁਆਰਾ ਬਣਾਈ ਗਈ ਇਹ ਪਾਰਟੀ ਜਲੰਧਰ ਜਿਮਨੀ ਚੋਣ ਵੀ ਲੜੀ ਜਾਵੇਗੀ। ਹਾਲਾਂਕਿ ਹਰਪ੍ਰੀਤ ਦਿਓਲ ਦੇ ਵਲੋਂ ਪਾਰਟੀ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰ ਪਾਰਟੀ ਜ਼ਰੂਰ ਐਲਾਨ....
ਅਣਪਛਾਤੇ ਵਾਹਨ ਨੇ ਐਕਟਿਵਾ ਨੂੰ ਮਾਰੀ ਟੱਕਰ, ਤਿੰਨ ਦੀ ਮੌਤ
ਗੜ੍ਹਸ਼ੰਕਰ, 03 ਅਪ੍ਰੈਲ : ਹੁਸ਼ਿਆਰਪੁਰ – ਫਗਵਾੜਾ ਰੋਡ ਤੇ ਪੈਂਦੇ ਪਿੰਡ ਸਿੰਬਲੀ ਵਿਖੇ ਵਾਪਰੇ ਇੱਕ ਸੜਕ ਹਾਦਸੇ ‘ਚ ਪਤੀ, ਪਤਨੀ ਅਤੇ ਨੌਜਵਾਨ ਪੁੱਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਨੌਜਵਾਨ ਸੰਨੀ ਕੁਮਾਰ ਆਪਣੇ ਪਿਤਾ ਤਰਸੇਮ ਲਾਲ ਤੇ ਮਾਤਾ ਚਰਨਜੀਤ ਕੌਰ ਨੂੰ ਦਵਾਈ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ ਤਾਂ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਮ੍ਰਿਤਕ ਪਿੰਡ ਅਜੜਾਮ (ਹੁਸ਼ਿਆਰਪੁਰ) ਦੇ ਵਸਨੀਕ ਸਨ। ਇਸ ਘਟਨਾਂ ਬਾਰੇ....
ਪਿੰਡਾਂ ਦਾ ਦੌਰਾ ਕਰ ਕੇ ਫ਼ਸਲਾਂ ਦੇ ਨੁਕਸਾਨ ਦਾ ਮੰਤਰੀ ਜਿੰਪਾ ਨੇ ਲਿਆ ਜਾਇਜ਼ਾ
ਕਿਹਾ, ਨੁਕਸਾਨ ਦੇ ਮੁਲਾਂਕਣ ਅਤੇ ਢੁੱਕਵੇਂ ਮੁਆਵਜ਼ੇ ਲਈ ਮਾਲ ਵਿਭਾਗ ਵੱਲੋਂ ਪਾਰਦਰਸ਼ੀ ਢੰਗ ਨਾਲ ਕਰਵਾਈ ਜਾ ਰਹੀ ਹੈ ਗਿਰਦਾਵਰੀ ਹੁਸ਼ਿਆਰਪੁਰ, 3 ਅਪ੍ਰੈਲ : ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਨੁਕਸਾਨ ਦੇ ਮੁਲਾਂਕਣ ਤੇ ਢੁੱਕਵੇਂ ਮੁਆਵਜ਼ੇ ਲਈ ਮਾਲ ਵਿਭਾਗ ਵੱਲੋਂ ਪਾਰਦਰਸ਼ੀ ਢੰਗ ਨਾਲ....
ਜਲੰਧਰ ਦੇ ਆਮ ਨਿਵਾਸੀਆਂ ਨੇ ਕੀਤਾ 'ਆਪ' ਦੇ ਨਵੇਂ ਦਫ਼ਤਰ ਦਾ ਉਦਘਾਟਨ
ਅਸੀਂ ਚੋਣਾਂ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਾਂ: ਹਰਚੰਦ ਸਿੰਘ ਬਰਸਟ ਬਰਸਟ ਨੇ ਸਿੱਧੂ 'ਤੇ ਕੀਤਾ ਵਿਅੰਗ: ਡਰਾਮੇਬਾਜ਼ੀ ਕਰਨ ਨਾਲ ਰਾਜ ਨਹੀਂ ਚੱਲਦਾ, ਬਲਕਿ ਲੋਕ ਭਲਾਈ ਦੇ ਕੀਤੇ ਅਸਲ ਕੰਮਾਂ ਨਾਲ ਚੱਲਦਾ ਹੈ ਜਲੰਧਰ, 2 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਜਲੰਧਰ ਵਿਖੇ ਗੁਰੂ ਰਵਿਦਾਸ ਚੌਂਕ ਨੇੜੇ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਇਸੇ ਲਈ ਆਗਾਮੀ ਚੋਣਾਂ ਦੇ ਮੱਦੇਨਜ਼ਰ ਇਸ ਦਫਤਰ ਦਾ ਉਦਘਾਟਨ ਵੀ ਜਲੰਧਰ ਦੇ ਆਮ ਲੋਕਾਂ ਵੱਲੋਂ ਹੀ....
ਅਕਾਲੀ ਦਲ ਜਲੰਧਰ ਜ਼ਿਮਨੀ ਚੋਣ ਸ਼ਾਂਤੀ ਤੇ ਫਿਰਕੂ ਸਦਭਾਵਨਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਨਿਆਂ ਦੇ ਮੁੱਦਿਆਂ ’ਤੇ ਲੜੇਗਾ : ਸੁਖਬੀਰ 
ਅਕਾਲੀ ਦਲ ਦੀ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਜਲੰਧਰ ਪਾਰਲੀਮਾਨੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਚੁਣਨ ਦੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ ਚੰਡੀਗੜ੍ਹ, 1 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਇਸਦੇ ਨਾਲ ਹੀ ਸਮਾਜ ਦੇ ਉਹਨਾਂ ਕਮਜ਼ੋਰ ਵਰਗਾਂ ਲਈ ਨਿਆਂ ਦੇ ਮੁੱਦੇ ’ਤੇ ਜਿਹਨਾਂ ਨੂੰ ਮਿਲਣ ਵਾਲੇ ਲਾਭ ਆਪ ਸਰਕਾਰ ਨੇ ਖੋਹ ਲਏ ਹਨ। ਕੋਰ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ....
ਪੰਜਾਬੀ ਸਾਹਿਤ ਦੇ ਖੇਤਰ 'ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ : ਡਾ. ਹਮਦਰਦ
ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਦਾ ਜਲੰਧਰ ਚ ਪਹਿਲੇ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨ ਮਾਡਲ ਹਾਊਸ ਜਲੰਧਰ ਦਾ ਨਾਮ ਨੰਦ ਲਾਲ ਨੂਰਪੁਰੀ ਨਗਰ ਕੀਤਾ ਜਾਵੇ : ਗੁਰਭਜਨ ਗਿੱਲ ਜਲੰਧਰ, 31 ਮਾਰਚ : ਪੰਜਾਬੀ ਸਾਹਿਤ ਦੇ ਖੇਤਰ 'ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੇ ਗੀਤਾਂ ਦੀ ਧੁੰਮ ਬਾਲੀਵੁੱਡ ਤੱਕ ਪੈਂਦੀ ਰਹੀ ਹੈ ਤੇ ਜਿੱਥੇ ਪ੍ਰਸਿੱਧ ਗਾਇਕ ਮੁਹੰਮਦ ਰਫੀ ਤੋਂ ਲੈ ਕੇ ਗਾਇਕਾ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸ਼ਲੇ ਵਰਗੀਆਂ ਨਾਮਵਰ ਗਾਇਕਾਵਾਂ ਵਲੋਂ ਉਨ੍ਹਾਂ ਦੇ ਗੀਤਾਂ ਨੂੰ....
ਸੰਤ ਸੀਚੇਵਾਲ ਨੇ ਰੇਲਵੇ ਮੰਤਰੀ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਅਕਾਲ ਤਖ਼ਤ ਐਕਸਪ੍ਰੈਸ ਰੋਜ਼ਾਨਾ ਚਲਾਉਣ ਲਈ ਦਿੱਤਾ ਮੰਗ ਪੱਤਰ
ਸੁਲਤਾਨਪੁਰ, 31 ਮਾਰਚ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਦਿੰਦਿਆ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵੱਲੋਂ ਹਵਾੜਾ ਤੋਂ ਦੋ ਦਿਨ ਚੱਲਣ ਵਾਲੀ ਰੇਲ ਗੱਡੀ ਨੂੰ ਰੋਜ਼ਾਨਾ ਚਲਾਉਂਣ ਦੀ ਮੰਗ ਕੀਤੀ। ਸੰਤ ਸੀਚੇਵਾਲ ਨੇ ਪਾਰਲੀਮੈਂਟ ਹਾਊਸ ਵਿੱਚ ਰੇਲ ਮੰਤਰੀ ਸ਼੍ਰੀ ਵੈਸ਼ਨਵ ਨਾਲ ਕੀਤੀ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਬੀਤੇ ਦਿਨੀ ਤਖ਼ਤ ਸ਼੍ਰੀ ਪਟਨਾ ਸਾਹਿਬ ਨਤਮਸਤਕ ਹੋਣ ਲਈ ਗਏ ਸਨ ਤੇ ਜਿੱਥੇ ਤਖ਼ਤ ਸ੍ਰੀ ਹਰਿਮੰਦਰ....
ਸਾਹਕੋਟ ਨਜ਼ਦੀਕ ਮੋਟਰਸਾਈਕਲ ਦੇ ਟਰਾਲੀ ਨਾਲ ਟਕਰਾ ਜਾਣ ਕਰਕੇ 3 ਨੌਜਵਾਨਾਂ ਦੀ ਮੌਤ
ਸ਼ਾਹਕੋਟ, 31 ਮਾਰਚ : ਸਾਹਕੋਟ ਦੇ ਨਜ਼ਦੀਕ ਢੰਡੋਵਾਲ ਰੋਡ ਤੇ ਬੀਤੀ ਰਾਤ ਇੱਕ ਮੋਟਰਸਾਈਕਲ ਦੇ ਟਰਾਲੀ ਨਾਲ ਟਕਰਾ ਜਾਣ ਕਰਕੇ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਭਦੀਪ ਸਿੰਘ (22), ਬਲਜੀਤ ਸਿੰਘ (25 ਤੇ ਵਿਨੈ ਕੁਮਾਰ (22) ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਸਾਹਕੋਟ ਤੋਂ ਪਿੰਡ ਨੰਗਲ ਅੰਬੀਆਂ ਨੂੰ ਜਾ ਰਹੇ ਸਨ, ਕਿ ਸਾਹਕੋਟ-ਢੰਡੋਵਾਲ ਰੋਡ ਤੇ ਇੱਕ ਟਰੈਕਟਰ-ਟਰਾਲੀ ਨਾਲ ਮੋਟਰਸਾਈਕਲ ਟਕਰਾ ਗਿਆ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ....
ਸ੍ਰੀ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੋਣ ਦੇ ਨਾਲ ਭਗਵਾਨ ਰਾਮ ਵੱਲੋਂ ਸਿਖਾਈਆਂ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਅਪਨਾਉਣ ਲਈ ਪ੍ਰੇਰਿਤ ਕਰਦਾ ਹੈ : ਭਗਵੰਤ ਮਾਨ
ਜਲੰਧਰ, 30 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸ੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ‘ਤੇ ਪਵਿੱਤਰ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਭਗਵਾਨ ਰਾਮ ਦੇ ਜਨਮ ਦਿਹਾੜੇ ‘ਰਾਮ ਨੌਮੀ’ ਦੇ ਸ਼ੁਭ ਮੌਕੇ ‘ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿੱਤਰ ਮੌਕਾ ਮਾਨਵੀ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਲੋਕਾਂ ਨੂੰ ਭਗਵਾਨ ਰਾਮ....