ਉਕਤ ਦਿਨਾਂ ’ਚ ਜਿਨ੍ਹਾਂ ਦਸਤਾਵੇਜ਼ਾਂ ਦੀ ਮਿਆਦ ਹੋ ਰਹੀ ਹੈ ਖ਼ਤਮ, ਉਨ੍ਹਾਂ ਨੂੰ 24 ਜੂਨ ਤੱਕ ਨਹੀਂ ਲੱਗੇਗਾ ਕੋਈ ਵੀ ਜ਼ੁਰਮਾਨਾ ਹੁਸ਼ਿਆਰਪੁਰ, 13 ਜੂਨ 2024 : ਰਿਜਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਵਾਹਨ ਅਤੇ ਡਰਾਈਵਿੰਗ ਲਾਇਸੰਸ ਸਬੰਧੀ ਸੇਵਾਵਾਂ ਲਈ ਫੀਸ, ਟੈਕਸ ਭਰਨ ਵਾਲਾ ਆਨਲਾਈਨ ਪੋਰਟਲ ਮੇਨਟੀਨੈਂਸ ਕਾਰਨ 14 ਤੋਂ 18 ਜੂਨ ਤੱਕ ਬੰਦ ਰਹੇਗਾ। ਇਸ ਸਬੰਧੀ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਪੱਤਰ ਜਾਰੀ ਕਰਕੇ ਇਹ ਦੱਸਿਆ ਗਿਆ ਹੈ ਕਿ ਜਿਨ੍ਹਾਂ ਵਾਹਨਾਂ....
ਦੋਆਬਾ
ਹੁਸ਼ਿਆਰਪੁਰ, 13 ਜੂਨ 2024 : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐਮ ਦੀ ਯੋਗਸ਼ਾਲਾ ਦੀ ਜ਼ਿਲ੍ਹਾ ਯੋਗ ਸੁਪਰਵਾਈਜ਼ਰ ਮਾਧਵੀ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਪੂਰੇ ਪੰਜਾਬ ਵਿਚ ਯੋਗਸ਼ਾਲਾ ਨੂੰ ਬਹੁਤ ਉਤਸ਼ਾਹ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਭਾਗ ਸਿੰਘ ਨਗਰ, ਗਲੀ ਨੰਬਰ 11, ਹੁਸ਼ਿਆਰਪੁਰ ਵਿਚ ਰੋਜ਼ਾਨਾ ਸ਼ਾਮ 3.45 ਵਜੇ ਤੋਂ 4.45 ਵਜੇ ਤੱਕ ਯੋਗ ਅਚਾਰੀਆ ਤੁਲਸੀ ਰਾਮ ਸਾਹੂ ਵੱਲੋਂ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਨਾਲ....
ਜਲੰਧਰ, 12 ਜੂਨ : ਜਲੰਧਰ ‘ਚ ਬੁੱਧਵਾਰ ਸਵੇਰੇ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਹੋਇਆ ਹੈ। ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਓ-ਪੁੱਤ ਨੂੰ ਦਰੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ। ਇਹ ਹਾਦਸਾ ਨਕੋਦਰ ਰੋਡ ਉਤੇ ਖਾਲਸਾ ਸਕੂਲ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ (42) ਤੇ ਕਰਮਣ ਸਿੰਘ (16) ਵਾਸੀ ਪਿੰਡ ਹੇਰਾਂ ਵਜੋਂ ਹੋਈ ਹੈ। ਭਾਰਗਵ ਕੈਂਪ ਥਾਣਾ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।....
ਨਵਾਂਸ਼ਹਿਰ, 12 ਜੂਨ : ਪੰਜਾਬ ਸਰਕਾਰ ਵਲੋਂ ਚਲਾਏ ਗਏ ਪਾਣੀ ਬਚਾਓ ਪੰਜਾਬ ਬਚਾਓ ਅਭਿਆਨ ਤਹਿਤ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਸ.ਦਪਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ੳਤਸ਼ਾਹਿਤ ਕਰਨ ਲਈ ਪਿਛਲੇ ਸਾਲ ਦੇ ਤਰਜ਼ ਤੇ ਇਸ ਸਾਲ ਵੀ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਸਨਮਾਨ ਰਾਸ਼ੀ ਵਿਭਾਗ ਦੇ ਪੋਰਟਲ https:// agrimachinerypb.com ਰਾਹੀਂ ਮੁਹੱਈਆ ਕਰਵਾਈ ਜਾਵੇਗੀ।....
ਨਵਾਂ ਸ਼ਹਿਰ, 11 ਜੂਨ : ਬੀਤੀ ਰਾਤ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਵਾਪਸ ਆ ਰਿਹਾ ਕੈਂਟਰ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਪਲਟ ਗਿਆ ਅਤੇ ਉਸ ਵਿੱਚ ਸਵਾਰ 3 ਲੋਕਾਂ ਦੀ ਮੌਤ ਹੋ ਗਈ ਅਤੇ 49 ਲੋਕ ਜਖ਼ਮੀ ਹੋਣ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਪਟਿਆਲਾ ਦੇ ਪਿੰਡ ਉੜਦਣ ਦੇ 52 ਸ਼ਰਧਾਲੂ ਜੋ ਇੱਕ ਕੈਂਟਰ ਵਿੱਚ ਸਵਾਰ ਹੋ ਕੇ ਸ੍ਰੀ ਖੁਰਾਲਗੜ੍ਹ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ, ਜਦੋਂ ਉਹ ਪਿੰਡ ਟੋਰੇਵਾਲ ਦੀ ਪਹਾੜੀ ਘਾਟੀ ਨਜਦੀਕ ਆਏ ਤਾਂ ਕੈਂਟਰ ਦਾ ਡਰਾਈਵਰ ਸੰਤੁਲਨ ਗੁਆ ਬੈਠਾ....
ਐਸ.ਬੀ.ਐਸ.ਨਗਰ, 11 ਜੂਨ : ਐਸ.ਬੀ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ "ਪਹਿਲ: ਲੋਕ ਸਭਾ ਚੋਣਾਂ 2024" ਕਿਤਾਬਚੇ ਦੀ ਹਾਰਡ ਕਾਪੀ ਲਾਂਚ ਕੀਤੀ। ਇਹ ਕਿਤਾਬਚਾ "ਗਰੀਨ ਇਲੈਕਸ਼ਨ" ਪਹਿਲਕਦਮੀ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ, ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਦੁਆਰਾ ਕੀਤੀਆਂ ਗਈਆਂ ਅਣਗਿਣਤ ਗਤੀਵਿਧੀਆਂ ਅਤੇ ਘਟਨਾਵਾਂ ਨੂੰ ਦਸਤਾਵੇਜ਼ੀ ਰੂਪ ਦਿੰਦਾ ਹੈ। ਕਿਤਾਬਚੇ ਦਾ ਡਿਜੀਟਲ ਸੰਸਕਰਣ 6 ਜੂਨ, 2024 ਨੂੰ ਖੋਲ੍ਹਿਆ ਗਿਆ ਸੀ ਅਤੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ....
ਕਿਹਾ- ਲੋਕ ਸਭਾ ਚੋਣਾਂ 'ਚ ਭਾਜਪਾ ਦਾ ਵੋਟ ਪ੍ਰਤੀਸ਼ਤ ਤਿੰਨ ਗੁਣਾ ਵਧਿਆ ਭਾਜਪਾ ਨੂੰ ਸਮੱਰਥਨ ਦੇਣ ਲਈ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹਲਕੇ ਦੇ ਲੋਕਾਂ ਦੀ ਦਿਨ ਰਾਤ ਸੇਵਾ ਕਰਦਾ ਰਹਾਂਗਾ :-ਡਾਕਟਰ ਸ਼ੁਭਾਸ ਸ਼ਰਮਾ ਨਵਾਂਸ਼ਹਿਰ 07 ਜੂਨ : ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੇ ਡਾਕਟਰ ਸੁਭਾਸ਼ ਸ਼ਰਮਾ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਤਸੱਲੀ ਪ੍ਰਗਟਾਈ ਹੈ।ਉਹਨਾ ਨੇ ਕਿਹਾ ਕਿ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਲਈ ਘੱਟ ਸਮਾਂ ਮਿਲਣ ਦੇ....
ਹੁਸ਼ਿਆਰਪੁਰ, 6 ਜੂਨ : ਸਾਡੀ ਧਰਤੀ ਸਾਡਾ ਭਵਿੱਖ”ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਾਤਾਵਰਣ ਨੂੰ ਬਚਾਉਣ ਅਤੇ ਸੰਭਾਲਣ ਦੇ ਉਦੇਸ਼ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਜਿਸ ਵਿੱਚ ਕਾਰਜਕਾਰੀ ਇੰਜੀਨੀਅਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਕੰਪਲੈਕਸ ਵਿੱਚ ਬੋਹੜ, ਪਿੱਪਲ, ਨਿੰਮ ਆਦਿ ਬੂਟੇ ਲਗਾਏ ਗਏ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ 1384 ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ, ਠੋਸ ਕੂੜਾ ਪ੍ਰਬੰਧਨ, ਤਰਲ ਕੂੜਾ ਪ੍ਰਬੰਧਨ ਅਤੇ....
ਦਸੂਹਾ, 06 ਜੂਨ : ਹੁਸ਼ਿਆਰਪੁਰ ਦੇ ਦਸੂਹਾ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਤਿੰਨ ਵਾਹਨ ਆਪਸ ‘ਚ ਟੱਕਰ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ ਇੱਕ ਵਾਹਨ ਚਾਲਕ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਟਰੱਕ ਡਰਾਈਵਰ ਸ਼ਿਵਮ ਯੂਪੀ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਦਸੂਹਾ ਸਥਿਤ ਰਿਲਾਇੰਸ ਪੰਪ ਨੇੜੇ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ....
ਦਸੂਹਾ, 06 ਜੂਨ : ਪੰਜਾਬੀ ਦੇ ਸੂਫ਼ੀ ਗਾਇਕ ਸਰਦਾਰ ਅਲੀ ਦੀ ਐਂਡੇਵਰ ਕਾਰ ਦਸੂਹਾ-ਮੁਕੇਰੀਆਂ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਰਾਹਤ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ‘ਚ ਕਾਰ ਦਾ ਡਰਾਈਵਰ ਜ਼ਖਮੀ ਹੋ ਗਿਆ ਹੈ ਅਤੇ ਜ਼ੇਰੇ ਇਲਾਜ਼ ਹਨ। ਸਰਦਾਰ ਅਲੀ ਨੇ ਦੱਸਿਆ ਕਿ ਸਭ ਠੀਕ ਹੈ। ਉਨ੍ਹਾਂ ਕਿਹਾ ਕਿ ਸ਼ੋਅ ‘ਤੇ ਜਾਂਦੇ ਸਮੇ ਇਹ ਹਾਦਸਾ ਵਾਪਰਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ....
ਦਸੂਹਾ, 03 ਜੂਨ : ਦਸੂਹਾ ਦੇ ਬਲਾਕ ਤਲਵਾੜਾ ਦੇ ਪਿੰਡ ਭਵਨੌਰ ਦਾ ਰਹਿਣ ਵਾਲਾ ਫ਼ੌਜੀ ਜਵਾਨ ਸ਼੍ਰੀਨਗਰ ਵਿੱਚ ਡਿਉਟੀ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਫ਼ੌਜੀ ਜਵਾਨ ਦੀ ਪਛਾਣ ਸੂਬੇਦਾਰ ਜਗਜੀਵਨ ਰਾਮ ਦੇ ਰੂਪ ਵਿਚ ਹੋਈ ਹੈ। ਉਹ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਵਿੱਚ ਤਾਇਨਾਤ ਸੀ। ਮਿਲੀ ਜਾਣਕਾਰੀ ਮੁਤਾਬਕ ਸੂਬੇਦਾਰ ਜਗਜੀਵਨ ਰਾਮ ਕੁਪਵਾੜਾ ਵਿੱਚ ਆਪਣੀ ਡਿਊਟੀ ਨਿਭਾਅ ਰਹੇ ਸਨ। ਐਤਵਾਰ ਨੂੰ ਸੂਬੇਦਾਰ ਜਗਜੀਵਨ ਰਾਮ ਦੇਸ਼ ਲਈ ਡਿਊਟੀ ਕਰਦੇ ਵਕਤ ਸ਼ਹੀਦ ਹੋ ਗਏ। ਜਿਵੇਂ....
ਨਵਾਂਸ਼ਹਿਰ, 2 ਜੂਨ : ਲੋਕ ਸਭਾ ਹਲਕਾ-06 ਅਨੰਦਪੁਰ ਸਾਹਿਬ ਵਿੱਚ ਸਨਿਚਰਵਾਰ ਨੂੰ ਪੋਲਿੰਗ ਬੰਦ ਹੋਣ ਤੋਂ ਬਾਅਦ ਸਾਰੀਆਂ ਈ.ਵੀ.ਐੱਮ. ਮਸ਼ੀਨਾਂ ਨੂੰ ਸੁਰੱਖਿਆ ਇੰਤਜ਼ਾਮਾਂ ਦੇ ਸਖ਼ਤ ਪਹਿਰੇ ਹੇਠ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ। ਬੀਤੀ ਰਾਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਆਈ.ਏ.ਐਸ, ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ, ਏ.ਆਰ.ਓ ਅਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਟਰਾਂਗ ਰੂਮ ਨੂੰ ਤਾਲਾ ਲਗਾ ਕੇ....
ਵਿਅਕਤੀ ਆਪਣੇ ਗਲੇ ‘ਚ ਤਖਤੀ ਲਟਕਾ ਕੇ ਪਹੁੰਚਿਆ ਅਤੇ ਰਾਸ਼ਟਰਪਤੀ ਤੋਂ ਆਪਣਾ ਵੋਟ ਅਧਿਕਾਰ ਬਹਾਲ ਕਰਨ ਦੀ ਕੀਤੀ ਮੰਗ ਕਪੂਰਥਲਾ, 1 ਜੂਨ : ਕਪੂਰਥਲਾ ‘ਚ ਲੋਕ ਸਭਾ ਚੋਣਾਂ ਦੌਰਾਨ ਇਕ ਵਿਅਕਤੀ ਪੋਲਿੰਗ ਬੂਥ ‘ਤੇ ਪਹੁੰਚਿਆ, ਜਿਸ ਨੂੰ ਪ੍ਰਸ਼ਾਸਨ ਨੇ ਜ਼ਿੰਦਾ ਹੁੰਦਿਆਂ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਉਸ ਦਾ ਨਾਂ ਵੋਟਰ ਸੂਚੀ ‘ਚੋਂ ਹਟਾ ਦਿੱਤਾ ਗਿਆ। 72 ਸਾਲਾ ਵਿਅਕਤੀ ਆਪਣੇ ਗਲੇ ‘ਚ ਤਖਤੀ ਲਟਕਾ ਕੇ ਪਹੁੰਚਿਆ ਅਤੇ ਰਾਸ਼ਟਰਪਤੀ ਤੋਂ ਆਪਣਾ ਵੋਟ ਅਧਿਕਾਰ ਬਹਾਲ ਕਰਨ ਦੀ ਮੰਗ ਕੀਤੀ। ਕਪੂਰਥਲਾ ਦੇ ਰਣਧੀਰ....
ਨਵਾਂਸ਼ਹਿਰ, 1 ਜੂਨ : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਵੈੱਬ ਕਾਸਟਿੰਗ ਕੰਟਰੋਲ ਰੂਮ ਤੋਂ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਤੇ ਨਜ਼ਰ ਰੱਖ ਰਹੇ ਹਨ ਅਤੇ ਜਿਨ੍ਹਾਂ ਬੂਥਾਂ ਤੇ ਪੋਲਿੰਗ ਘੱਟਦੀ ਹੈ ਤਾਂ ਤਰੁੰਤ ਸੈਕਟਰ ਅਫਸਰ ਨੂੰ ਫੋਨ ਕਰਕੇ ਪੋਲਿੰਗ ਵਧਾਉਣ ਲਈ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿਨਾਂ ਪੋਲਿੰਗ ਬੂਥਾਂ ਤੇ ਲੰਬੀਆਂ ਕਤਾਰਾਂ ਲੱਗ ਰਹੀਆਂ ਨੇ....
ਨਵਾਂਸ਼ਹਿਰ, 1 ਜੂਨ : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੋਟਰਾਂ ਦੀ ਗਿਣਤੀ ਨੂੰ ਵਧਾਉਣ ਦੇ ਉਪਰਾਲੇ ਤਹਿਤ ਰਾਹੋਂ ਬਜ਼ਾਰ ਖੇਤਰ ਵਿੱਚ ਘਰ-ਘਰ ਜਾ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣੀਆਂ ਦੁਕਾਨਾਂ ਇਕ ਘੰਟੇ ਲਈ ਬੰਦ ਰੱਖਣ। ਵੋਟਿੰਗ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਛੁੱਟੀ ਲੈ ਕੇ ਲੋਕਤੰਤਰੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ....