24 ਅਗਸਤ ਨੂੰ ਖੱਟਕੜਕਲਾਂ ਵਿਖੇ ਪੁੱਜੇਗੀ ਰਿਲੇਅ ਮਸ਼ਾਲ 

ਨਵਾਂਸ਼ਹਿਰ, 23 ਅਗਸਤ 2024 : ਡਿਪਟੀ ਕਮਿਸ਼ਨਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਐਸ.ਬੀ.ਐਸ. ਨਗਰ, ਐਸ.ਡੀ.ਐਮ. ਬੰਗਾ, ਐਸ.ਡੀ.ਐਮ. ਬਲਾਚੌਰ, ਐਸ.ਡੀ.ਐਮ. ਨਵਾਂਸ਼ਹਿਰ ਦੇ ਨਾਲ ਜ਼ਿਲਾ ਖੇਡ ਅਫ਼ਸਰ ਸ੍ਰੀਮਤੀ ਵੰਦਨਾ ਚੌਹਾਨ, ਐਸ.ਬੀ.ਐਸ. ਨਗਰ ਵਲੋਂ ਮਸ਼ਾਲ (ਟਾਰਚ) ਰਿਲੇਅ ਦੇ ਰੂਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।  ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਸ਼ਾਲ ਦੇ ਪਹੁੰਚਣ ਸਬੰਧੀ ਤਿਆਰੀਆਂ ਮੁਕੰਮਲ ਕਰਨ ਨੂੰ ਯਕੀਨੀ ਬਨਾਉਣ। ਜਿਸ ਵਿੱਚ ਰੂਟ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮਸ਼ਾਲ 24 ਅਗਸਤ 2024 ਨੂੰ ਜਲੰਧਰ ਤੋਂ ਚੱਲ ਕੇ ਕਪੂਰਥਲਾ ਤੋਂ ਹੁੰਦੀ ਹੋਈ ਬੰਗਾ, ਖੱਟਕੜਕਲਾਂ ਵਿਖੇ ਰੀਸੀਵ ਕੀਤੀ ਜਾਵੇਗੀ। ਪ੍ਰੋਗਰਾਮ ਉਪਰੰਤ ਮਸ਼ਾਲ ਨੂੰ ਨਵਾਂਸ਼ਹਿਰ ਲਈ ਰਵਾਨਾ ਕੀਤੀ ਜਾਵੇਗੀ ਅਤੇ ਮਸ਼ਾਲ ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਠਹਿਰੇਗੀ। ਮਿਤੀ 25.08.2024 ਨੂੰ ਸਵੇਰੇ 7.30 ਵਜੇ ਮਸ਼ਾਲ ਆਈ.ਟੀ.ਆਈ. ਨਵਾਂਸ਼ਹਿਰ ਤੋਂ ਬਲਾਚੌਰ ਹੁੰਦੇ ਹੋਏ ਰੂਪਨਗਰ ਨੂੰ ਰਵਾਨਾ ਕੀਤੀ ਜਾਵੇਗੀ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਮਸ਼ਾਲ ਰਿਲੇਅ ਦੌਰਾਨ ਜ਼ਿਲੇ ਦੇ ਅੰਤਰਰਾਸ਼ਟਰੀ ਖਿਡਾਰੀ ਅਤੇ ਹੋਰ ਵੀ ਕਈ ਪ੍ਰਮੁੱਖ ਸਖਸ਼ੀਅਤਾਂ ਆਪਣਾ ਯੋਗਦਾਨ ਦੇਣ ਲਈ ਸਿਰਕਤ ਕਰਨਗੇ।