ਚੰਡੀਗੜ੍ਹ

ਭਾਜਪਾ ਦੇ ਸੂਬੇ ਤੋਂ ਲੈਕੇ ਜਿਲ੍ਹਾ ਅਹੁਦੇਦਾਰਾਂ ਦੀਆਂ 3 ਜਨਵਰੀ ਨੂੰ ਹੋਣਗੀਆਂ ਵੱਖ-ਵੱਖ ਬੈਠਕਾਂ
ਚੰਡੀਗੜ੍ਹ, 1 ਜਨਵਰੀ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗੁਵਾਈ ‘ਚ 3 ਜਨਵਰੀ 2024 ਨੂੰ ਸਾਰਾ ਦਿਨ ਸੂਬੇ ਤੋਂ ਲੈਕੇ ਕੇ ਜਿਲਾ ਪੱਧਰ ਤੱਕ ਦੇ ਅਹੁਦੇਦਾਰਾਂ ਨਾਲ ਵੱਖ ਵੱਖ ਬੈਠਕਾਂ (ਮੀਟਿੰਗਾ)ਕੀਤੀਆਂ ਜਾਣਗੀਆਂ। ਇਸ ਸੰਬੰਧੀ ਜਾਰੀ ਆਪਣੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸੂਬਾ ਮੀਡੀਆ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ 3 ਜਨਵਰੀ 2024 ਨੂੰ ਸਵੇਰੇ 11 ਵਜੇ ਤੋਂ 4 ਵਜੇ ਤੱਕ ਭਾਜਪਾ ਸੂਬਾ ਦਫ਼ਤਰ ਸੈਕਟਰ 37-ਏ ਚੰਡੀਗੜ ਵਿਖੇ ਪਹਿਲਾਂ ਜਿਲਾ ਪ੍ਰਧਾਨਾਂ....
“ਬਲੈਕਸਪੌਟ 100 ਮੀਟਰ ਦੀ ਦੂਰੀ ਤੇ ਹੈ”: ਪੰਜਾਬ ਪੁਲਿਸ ਵੱਲੋਂ ਦੁਰਘਟਨਾ ਵਾਲੇ ਬਲੈਕ ਸਪਾਟਸ ਦੀ ਸਫ਼ਲਤਾਪੂਰਵਕ ਮੈਪ ਕਰਨ ਸਦਕਾ ਯਾਤਰੀਆਂ ਨੂੰ ਸੁਚੇਤ ਕਰੇਗੀ ਮੈਪਲਜ਼ ਐਪ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ ਪੰਜਾਬ ਨੇਵੀਗੇਸ਼ਨ ਪਲੇਟਫਾਰਮ ‘ਤੇ ਸਾਰੀਆਂ ਦੁਰਘਟਨਾਵਾਂ ਵਾਲੀਆਂ ਥਾਵਾਂ ਦੀ ਮੈਪਿੰਗ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ: ਡੀਜੀਪੀ ਪੰਜਾਬ ਗੌਰਵ ਯਾਦਵ ਪੰਜਾਬੀ ਵਿੱਚ ਵੌਇਸ ਅਲਰਟ ਚੌਕਸ ਡਰਾਈਵਿੰਗ ਕਮਿਊਨਿਟੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ: ਏ.ਡੀ.ਜੀ.ਪੀ. ਟ੍ਰੈਫਿਕ ਏ.ਐਸ. ਰਾਏ ਚੰਡੀਗੜ੍ਹ, 1 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਮੁੱਖ ਪ੍ਰੋਜੈਕਟ ‘ਸੜਕ....
ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਕੇਸ ਦਰਜ
ਚੰਡੀਗੜ੍ਹ, 31 ਦਸੰਬਰ : ਪੰਜਾਬੀ ਗਾਇਕ ਗੁਰਮਨ ਮਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਥਾਣਾ ਦਰੇਸੀ ਦੀ ਪੁਲੀਸ ਨੇ ਗਾਇਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਹੈ। ਇਹ ਵਿਵਾਦ ਗੁਰਮਨ ਵੱਲੋਂ ਆਪਣੀ ਐਲਬਮ ‘ਚੱਕਲੋ-ਰਖਲੋ’ ਦੇ ਗੀਤ ‘ਕਨਵੋ’ ਵਿੱਚ ਭਗਵਾਨ ਸ਼ਨੀ ਦੇਵ ਬਾਰੇ ਕੀਤੀ ਟਿੱਪਣੀ ਦੇ ਆਲੇ-ਦੁਆਲੇ ਘੁੰਮਦਾ ਹੈ। ਦੋਸ਼ੀ ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਹਿੰਦੂ ਸੰਗਠਨਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਸ ਦਾ....
ਚੰਡੀਗੜ੍ਹ 'ਚ ਐਕਟਿਵਾ ਸਵਾਰ ਮਾਂ-ਧੀ ਨੂੰ ਕੈਂਟਰ ਨੇ ਮਾਰੀ ਟੱਕਰ, ਬੱਚੀ ਦੀ ਮੌਤ 
ਚੰਡੀਗੜ੍ਹ, 31 ਦਸੰਬਰ : ਸਥਾਨਕ ਸ਼ਹਿਰ ਦੇ ਰਾਮ ਦਰਬਾਰ ਲਾਇਟ ਪੁਆਇੰਟ ਤੇ ਇੱਕ ਐਕਟਿਵਾ ਸਵਾਰ ਮਾਂ-ਧੀ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਡਿੱਗ ਗਏ ਅਤੇ ਕੈਂਟਰ ਦੇ ਟਾਇਰਾਂ ਥੱਲੇ ਆਉਣ ਕਾਰਨ ਬੱਚੀ ਦੀ ਮੌਤ ਹੋ ਗਈ ਅਤੇ ਮਾਂ ਜਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਕੈਂਟਰ ਚਾਲਕ ਨੂੰ ਮੌਕ ਤੋਂ ਗ੍ਰਿਫਤਾਰ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕਰਲਿਆ ਗਿਆ ਹੈ। ਮ੍ਰਿਤਕ ਬੱਚੀ ਦੀ ਪਛਾਣ ਯਸਿਕਾ (6) ਫੇਜ਼ 2- ਰਾਮ....
ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਸਾਡੇ ਨਾਇਕ ਹਨ, ਉਨ੍ਹਾਂ ਨੂੰ ‘ਰੱਦ ਹੋਈਆਂ ਝਾਕੀਆਂ ਵਾਲੀ ਸ਼੍ਰੇਣੀ’ ਨਾਲ ਨਹੀਂ ਜੋੜਿਆ ਜਾ ਸਕਦਾ-ਮੁੱਖ ਮੰਤਰੀ
ਪੰਜਾਬ ਦੇ ਸ਼ਹੀਦਾਂ ਬਾਰੇ ਭਾਜਪਾ ਤੋਂ ਐਨ.ਓ.ਸੀ. ਦੀ ਲੋੜ ਨਹੀਂ ਚੰਡੀਗੜ੍ਹ, 31 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਪੱਸ਼ਟ ਸ਼ਬਦਾਂ ਕਿਹਾ ਕਿ ਸੂਬਾ ਸਰਕਾਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ‘ਨਾ-ਮਨਜ਼ੂਰ ਸ਼੍ਰੇਣੀ’ ਵਿੱਚ ਆਪਣੀ ਝਲਕੀਆਂ ਨਹੀਂ ਭੇਜੇਗੀ ਕਿਉਂਕਿ ਦੇਸ਼ ਦੇ ਸ਼ਹੀਦਾਂ ਬਾਰੇ ਭਾਜਪਾ ਤੋਂ ਐਨ.ਓ.ਸੀ. ਲੈਣ ਦੀ ਲੋੜ ਨਹੀਂ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ....
ਪੰਜਾਬ 'ਚ 1 ਜਨਵਰੀ ਨੂੰ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ : ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 31 ਦਸੰਬਰ : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 1 ਜਨਵਰੀ, 2024 ਤੋਂ ਸਕੂਲ ਖੁਲ੍ਹਣ ਦਾ ਸਮਾਂ ਸਵੇਰੇ 10 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਕੂਲ 1 ਜਨਵਰੀ 2024 ਨੂੰ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਦ ਦੁਪਹਿਰ 3 ਵਜੇ ਬੰਦ ਹੋਣਗੇ। ਸਮਾਂ ਤਬਦੀਲੀ ਸਬੰਧੀ ਇਹ ਹੁਕਮ 14 ਜਨਵਰੀ....
ਜਾਖੜ ਦਾ ਮੁੱਖ ਮੰਤਰੀ ਮਾਨ ਨੂੰ ਮੋੜਵਾਂ ਜਵਾਬ, ਕਿਹਾ ਦਿੱਤੇ ਬਿਆਨ ’ਤੇ ਕਾਇਮ ਹਾਂ
ਚੰਡੀਗੜ੍ਹ, 30 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਝਾਕੀਆਂ ’ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਵਾਲੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ਨੂੰ ਸਾਬਤ ਕਰਨ ਦੀ ਦਿੱਤੀ ਚੁਣੌਤੀ ਦੇ ਜਵਾਬ ਵਿਚ ਜਾਖੜ ਨੇ ਕਿਹਾ ਹੈ ਕਿ ਉਹ ਆਪਣੇ ਬਿਆਨ ’ਤੇ ਕਾਇਮ ਹਨ। ਉਹਨਾਂ ਇਕ ਟਵੀਟ ਵਿਚ ਲਿਖਿਆ ਹੈ ਕਿ ਮੈਂ ਜੋ ਕੱਲ੍ਹ ਕਿਹਾ ਸੀ, ਉਸ ਕਾਇਮ ਹਾਂ ਭਗਵੰਤ ਮਾਨ ਜੀ, ਅਸਲ ਵਿਚ ਤੁਹਾਡੀ ਵਿਵਸਥਾ ਦੀ ਸਮੱਸਿਆ ਇਹ ਹੈ ਕਿ ”ਝੂਠਿਆਂ ਨੂੰ ਸਭ ਝੂਠੇ ਹੀ ਦਿਖਾਈ....
ਗੈਂਗਸਟਰ ਲਖਬੀਰ ਸਿੰਘ ਲੰਡਾ ਅੱਤਵਾਦੀ ਘੋਸ਼ਿਤ
ਚੰਡੀਗੜ੍ਹ, 30 ਦਸੰਬਰ : ਭਾਰਤ ਸਰਕਾਰ ਨੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਦੇ ਮਾਸਟਰਮਾਈਂਡ ਲਖਬੀਰ ਸਿੰਘ ਲੰਡਾ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਹੈ। ਲੰਡਾ 9 ਮਈ, 2022 ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦਾ ਮਾਸਟਰਮਾਈਂਡ ਹੈ। ਪੰਜਾਬ ਪੁਲਿਸ ਅਤੇ ਐਨਆਈਏ ਨੇ ਇਸ ਮਾਮਲੇ ਵਿੱਚ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਉਹ ਫਿਲਹਾਲ ਫਰਾਰ ਹੈ ਅਤੇ ਕੈਨੇਡਾ ਵਿੱਚ ਲੁਕਿਆ ਹੋਇਆ ਹੈ। ਲੰਡਾ....
ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਵਿਪਾਸਨਾ ਕੇਂਦਰ ਤੋਂ ਪਰਤੇ ਦਿੱਲੀ
ਚੰਡੀਗੜ੍ਹ, 30 ਦਸੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਸ ਦਿਨਾਂ ਵਿਪਾਸਨਾ ਮੈਡੀਟੇਸ਼ਨ ਕੋਰਸ ਤੋਂ ਬਾਅਦ ਅੱਜ ਹੁਸ਼ਿਆਰਪੁਰ ਤੋਂ ਦਿੱਲੀ ਪਰਤ ਆਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਸਨ। ਕੇਜਰੀਵਾਲ 20 ਦਸੰਬਰ ਨੂੰ 10 ਦਿਨਾਂ ਦੀ ਵਿਪਾਸਨਾ ਲਈ ਹੁਸ਼ਿਆਰਪੁਰ ਪਹੁੰਚੇ ਸਨ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਉਹ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਉੱਥੋਂ....
ਸਕੂਲ ਆਫ਼ ਐਮੀਨੈਸ ਦੇ 4500 ਵਿਦਿਆਰਥੀਆਂ ਨੇ ਲਿਆ ਐਕਸਪੋਜਰ ਫੇਰੀਆਂ ਵਿਚ ਭਾਗ: ਹਰਜੋਤ ਸਿੰਘ ਬੈਂਸ
ਵਿਦਿਆਰਥੀਆਂ ਨੂੰ ਵੱਖ ਵੱਖ ਪੇਸ਼ਿਆਂ ਤੋਂ ਜਾਣੂ ਕਰਵਾਉਣ ਦੇ ਮਕਸਦ ਕਰਵਾਉਣ ਲਈ ਕਾਰਵਾਈਆਂ ਗਈਆਂ ਫੇਰੀਆਂ: ਸਿੱਖਿਆ ਮੰਤਰੀ ਚੰਡੀਗੜ੍ਹ, 30 ਦਸੰਬਰ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲ ਆਫ਼ ਐਮੀਨੈਸ ਦੇ 11 ਵੀ ਜਮਾਤ ਦੇ ਵਿਦਿਆਰਥੀਆਂ ਲਈ ਐਕਸਪੋਜਰ ਫੇਰੀਆਂ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ 4500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ‌ ਫੇਰੀਆਂ ਸੂਬੇ ਦੇ 23 ਜ਼ਿਲਿਆਂ ਵਿਚ ਕਰਵਾਈਆਂ....
ਮੱਛੀ ਪਾਲਣ ਵਿਭਾਗ ਵੱਲੋਂ ਸਰਦੀਆਂ ਦੌਰਾਨ ਜਲ-ਜੀਵਾਂ ਦੀ ਸਾਂਭ-ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
ਮੱਛੀ ਪਾਲਕਾਂ ਨੂੰ ਤਲਾਬਾਂ ਵਿੱਚ ਪਾਣੀ ਦਾ ਪੱਧਰ 6-7 ਫੁੱਟ ਰੱਖਣ ਅਤੇ ਤਾਪਮਾਨ ਦੇ ਹਿਸਾਬ ਨਾਲ ਖੁਰਾਕ ਦੇਣ ਦੀ ਸਲਾਹ ਚੰਡੀਗੜ੍ਹ, 30 ਦਸੰਬਰ : ਪੰਜਾਬ ਦੇ ਮੱਛੀ ਪਾਲਣ ਵਿਭਾਗ ਨੇ ਸੂਬੇ ਦੇ ਮੱਛੀ ਪਾਲਕਾਂ ਨੂੰ ਸਰਦੀਆਂ ਦੌਰਾਨ ਜਲ-ਜੀਵਾਂ, ਜਿਨ੍ਹਾਂ ਨੂੰ ਸਿਆਲ ਵਿੱਚ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ, ਦੀ ਸਾਂਭ-ਸੰਭਾਲਣ ਬਾਰੇ ਜਾਗਰੂਕ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਦੀਆਂ ਦੇ....
ਮੁੱਖ ਮੰਤਰੀ ਤੇ ਡੀ ਜੀ ਪੀ ਦੱਸਣ ਕਿ ਉਹ ਮਜੀਠੀਆ ਖਿਲਾਫ ਝੂਠੇ ਸਬੂਤ ਤਿਆਰ ਕਰਨ ਲਈ ਕਿਉਂ ਪੱਬਾਂ ਭਾਰ: ਅਕਾਲੀ ਦਲ
ਆਪ ਸਰਕਾਰ ਨੇ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਹਨਾਂ ਨੂੰ ਕੇਸ ਵਿਚ ਗਵਾਹ ਬਣਾਉਣ ਤੇ ਝੂਠਾ ਬਿਆਨ ਦੇਣ ਦਾ ਯਤਨ ਕੀਤਾ: ਅਰਸ਼ਦੀਪ ਸਿੰਘ ਕਲੇਰ ਚੰਡੀਗੜ੍ਹ, 29 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ ਜੀ ਪੀ ਗੌਰਵ ਯਾਦਵ ਨੂੰ ਪੁੱਛਿਆਕਿ ਉਹ ਦੱਸਣ ਕਿ ਉਹ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਸਬੂਤ ਕਿਉਂ ਤਿਆਰ ਕਰਨ ਦੇ ਯਤਨ ਕਰ ਰਹੇ ਹਨ ਤੇ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਹਨਾਂ ਨੂੰ ਕੇਸ ਵਿਚ....
ਪੰਜਾਬ ਦੀ ਝਾਂਕੀ ਦਾ ਕਨਸੈਪਟ ਭਾਰਤ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਮੌਜੂਦ ਹੈ, ਜਾਖੜ ਦੱਸਣ ਕਿੱਥੇ ਹੈ ਭਗਵੰਤ ਤੇ ਕੇਜਰੀਵਾਲ ਦੀ ਤਸਵੀਰ ? - ਆਪ 
ਜੇਕਰ ਮਹਾਰਾਸ਼ਟਰ ਦੀ ਨਾਰੀ ਸ਼ਕਤੀ, ਸੱਭਿਆਚਾਰ ਅਤੇ ਆਜ਼ਾਦੀ ਘੁਲਾਟੀਆਂ ਦੀ ਝਾਂਕੀ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਦੀ ਝਾਂਕੀ ਵਿੱਚ ਵੀ ਮਾਈ ਭਾਗੋ (ਨਾਰੀ ਸ਼ਕਤੀ), ਸੱਭਿਆਚਾਰ ਅਤੇ ਸ਼ਹੀਦਾਂ ਦੀ ਕੁਰਬਾਨੀ ਸੀ, ਫਿਰ ਪੰਜਾਬ ਦੇ ਕਾਨਸੈਪਟ ਨੂੰ ਕਿਸ ਆਧਾਰ 'ਤੇ ਰੱਦ ਕੀਤਾ ਗਿਆ? - ਕੰਗ ਕਿਹਾ - ਜਿਨ੍ਹਾਂ ਸੂਬਿਆਂ ਵਿਚ ਭਾਜਪਾ ਸੱਤਾ ਵਿਚ ਹੈ, ਉਥੇ ਲਗਾਤਾਰ 5 ਸਾਲ 26 ਜਨਵਰੀ ਦੀ ਪਰੇਡ ਵਿਚ ਉਸ ਨੂੰ ਥਾਂ ਦਿੱਤੀ ਗਈ ਸੀ, ਪਰ ਪੰਜਾਬ ਲਗਾਤਾਰ ਦੂਜੀ ਵਾਰ ਪਰੇਡ ਤੋਂ ਬਾਹਰ ਰਿਹਾ ਭਾਜਪਾ ਆਪਣੀ....
ਸਾਲ 2022 ਵਿੱਚ ਸੜਕੀ ਦੁਰਘਨਾਵਾਂ ਸਬੰਧੀ ਮੌਤ ਦਰ ਵਿੱਚ 9.4 ਫ਼ੀਸਦ ਵਾਧੇ ਦੇ ਦੇਸ਼ ਵਿਆਪੀ ਰੁਝਾਨ ਦੇ ਉੱਲਟ ਪੰਜਾਬ ਵਿੱਚ ਸੜਕੀ ਦੁਰਘਨਾਵਾਂ ਸਬੰਧੀ ਮੌਤਾਂ ਵਿੱਚ ਕਮੀ ਦਰਜ
ਮੁੱਖ ਮੰਤਰੀ ਭਗਵੰਤ ਮਾਨ ਦੇ ਫਲੈਗਸ਼ਿਪ ਪ੍ਰੋਜੈਕਟ ‘ਸੜਕ ਸੁਰੱਖੀਆ ਫੋਰਸ’ ਦੀ ਸ਼ੁਰੂਆਤ ਨਾਲ ਮੌਤ ਦਰ ‘ਚ ਤੇਜ਼ੀ ਨਾਲ ਕਮੀ ਆਉਣ ਦੀ ਸੰਭਾਵਨਾ: ਡੀਜੀਪੀ ਗੌਰਵ ਯਾਦਵ ਪੰਜਾਬ ਪੁਲਿਸ ਵੱਲੋਂ ਪੰਜਾਬ ਸੜਕੀ ਹਾਦਸੇ ਅਤੇ ਟਰੈਫ਼ਿਕ ਦੀ ਸਾਲਾਨਾ ਰਿਪੋਰਟ-2022 ਲਾਂਚ ਡੀਜੀਪੀ ਪੰਜਾਬ ਨੇ ਲੋਕਾਂ ਨੂੰ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ ਕਿਤਾਬ ਵਿੱਚ ਪੰਜਾਬ ‘ਚ ਸੜਕ ਹਾਦਸਿਆਂ, ਟ੍ਰੈਫਿਕ ਉਲੰਘਣਾਵਾਂ ਅਤੇ ਸੜਕ ਸੁਰੱਖਿਆ ਉਪਾਵਾਂ ਦਾ ਡੂੰਘਾ....
ਸੈਰ ਸਪਾਟਾ ਸੱਭਿਆਚਾਰਕ ਮਾਮਲੇ ਅਤੇ ਪੁਰਾਲੇਖ ਵਿਭਾਗ ਪੰਜਾਬ ਵਲੋਂ ਸ਼ਹੀਦੀ ਦਿਵਸ ਸਬੰਧੀ ਲੰਗਰ ਲਗਾਇਆ
ਚੰਡੀਗੜ੍ਹ, 29 ਦਸੰਬਰ : ਸੈਰ ਸਪਾਟਾ ਸੱਭਿਆਚਾਰਕ ਮਾਮਲੇ ਅਤੇ ਪੁਰਾਲੇਖ ਵਿਭਾਗ ਪੰਜਾਬ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੇ ਸਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਹ ਲੰਗਰ ਪੁਰਾ ਲੇਖ ਭਵਨ, ਸੈਕਟਰ 38, ਚੰਡੀਗੜ੍ਹ ਵਿਖੇ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ਜਿਸ ਵਿੱਚ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਆਈ.ਏ.ਐੱਸ., ਸ੍ਰੀਮਤੀ ਨੀਰੂ ਕਟਿਆਲ ਆਈ.ਏ.ਐੱਸ, ਸ੍ਰੀ ਰਾਕੇਸ ਕੁਮਾਰ ਪੋਪਲੀ ਪੀ.ਸੀ.ਐੱਸ, ਸੈਰ ਸਪਾਟਾ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਸ੍ਰੀ ਰਾਜੇਸ....