ਗ਼ਜ਼ਲ

                   

ਸੋਚ ਦੇ ਜੰਗਲੀਂ ਕਿਤੇ ਗੁੰਮ ਹੋ ਰਿਹਾ ਹੈ ਆਦਮੀ।

ਉਲਝਣਾਂ ਵਿਚ ਉਲਝ ਕੇ ਸੁੰਨ ਹੋ ਰਿਹਾ ਹੈ ਆਦਮੀ।

 

ਅੱਜ ਉਹ ਲੋੜਾਂ ਦੀ ਅਪੂਰਤੀ ਦਾ ਹੋ ਕੇ ਸ਼ਿਕਾਰ,

ਥੋੜ੍ਹਾ ਕੁਝ ਪਾ ਕੇ ਬਹੁਤਾ ਕੁਝ ਖੋ ਰਿਹਾ ਹੈ ਆਦਮੀ।

 

ਬੇਸ਼ਕ ਨਵੇਂ ਜ਼ਮਾਨੇ ਦੀ ਨਵੀਂ ਰੌਸ਼ਨੀ 'ਚ ਜੀ ਰਿਹਾ,

ਚੰਦ 'ਤੇ ਪੁੱਜ ਕੇ ਵੀ ਨਾਖ਼ੁਸ਼ ਹੋ ਰਿਹਾ ਹੈ ਆਦਮੀ।

 

ਲਾਲਚ ਵੱਸ ਹੋ ਕੇ ਧੋਖੇਬਾਜ਼ ਜੋ ਅੱਜ ਬਣ ਗਿਆ,

ਭੀੜ ਭਰੀ ਦੁਨੀਆਂ 'ਚ 'ਕੱਲਾ ਹੋ ਰਿਹਾ ਹੈ ਆਦਮੀ।

 

ਜ਼ਿੰਦਗੀ 'ਚ ‘ਲਾਂਬੜਾ’ ਸਭ ਕੁਝ ਪਾ ਕੇ ਵੀ ਕਿਸ ਤਰ੍ਹਾਂ

ਬਹਿ ਕੇ ‘ਕੱਲਾ ਮਾਰ ਭੁੱਬਾਂ ਅੱਜ ਹੋ ਰਿਹਾ ਹੈ ਆਦਮੀ।

                                      ਸੁਰਜੀਤ ਸਿੰਘ ਲਾਂਬੜਾ