ਗਜ਼ਲ

ਫੁੱਲ ਬਣ ਨਾ ਖਾਰ ਬਣ ਤੂੰ।
ਦੁਸ਼ਮਣ ਨਹੀਂ ਯਾਰ ਬਣ ਤੂੰ।

ਵੇਖ ਦੁੱਖੀ ਨੂੰ ਦੁੱਖ ਵੰਡਾ,
ਸਭ ਦਾ ਗ਼ਮਖਾਰ ਬਣ ਤੂੰ।

ਜਾਬਰਾਂ ਦੇ ਮੂਹਰੇ ਅੜ,
ਸੱਚ ਦਾ ਸਰਦਾਰ ਬਣ ਤੂੰ।

ਨ੍ਹੇਰ ਨੂੰ ਜੇ ਖਤਮ ਕਰਨਾ,
ਮੱਘਦਾ ਅੰਗਾਰ ਬਣ ਤੂੰ।

ਲੋੜ ਜਿਸਨੂੰ ਦੇਹ ਰੋਟੀ,
ਨੇਕ ਸੂਤਰਧਾਰ ਬਣ ਤੂੰ।

ਸਿੰਗ ਐਵੇਂ ਨਾ ਅੜਾਈਂ,
ਆਪ ਬਰਖਰਦਾਰ ਬਣ ਤੂੰ।

ਮਿੱਤਰ ਬਣਾ ਕੇ ਬੁਰੇ ਨੂੰ,
ਆਪ ਨਾ ਬਦਕਾਰ ਬਣ ਤੂੰ।

ਲੜਨ ਜਿਹੜੇ ਹੱਕ ਖਾਤਰ,
ਸਾਥ ਲੜ ਤੇ ਯਾਰ ਬਣ ਤੂੰ।

ਬੇ ਸਹਾਰੇ ਨਿਰਧਨਾਂ ਦਾ,
ਸੱਜਣਾਂ ਗਮਖਾਰ ਬਣ ਤੂੰ।