ਦੀਵਾਲੀ

ਦੀਵਾਲੀ ਸਭਨਾਂ ਦੇ ਲਈ ਜੋ ਖ਼ੁਸ਼ੀਆਂ ਦਾ ਤਿਉਹਾਰ ਹੈ।
ਮਿਲਾਪ, ਆਜ਼ਾਦੀ, ਰੋਸ਼ਨੀਆਂ ਦੀ ਹੁੰਦੀ ਜਗਮਗ ਕਾਰ ਹੈ।

ਨਾਲ ਘਰਾਂ ਦੇ, ਸਭ ਦਿਲਾਂ ਤਾਈ ਲੋੜ ਹੈ ਸਾਫ਼ ਸਫ਼ਾਈ ਦੀ,
ਸਾਫ਼ ਦਿਲਾਂ ਦੇ ਅੰਦਰ ਵਸਦਾ ਸੱਚਾ ਸਤਿ ਕਰਤਾਰ ਹੈ।

ਦੂਰ ਭਜਾਓ ਘੁੱਪ ਹਨੇਰਾ, ਕਿਧਰੇ ਨਜ਼ਰ ਨਾ ਆਵੇ ਹੁਣ,
ਅੰਦਰ ਬਾਹਰ ਕਰੋ ਰੌਸ਼ਨੀ ਇਹ ਘਰ ਦਾ ਸ਼ਿੰਗਾਰ ਹੈ।

ਮੂੰਹ ਵਿਚ ਜਿਸਦੇ ਰਾਮ ਹੈ ਐਪਰ ਅੰਦਰ ਛੁਪਿਆ ਰਾਵਣ ਹੈ,
ਐਸੇ ਬੰਦੇ ਦਾ ਦੁਨੀਆਂ ’ਤੇ ਨਹੀਂ ਚੰਗਾ ਕਿਰਦਾਰ ਹੈ।

ਸ਼ੁਭ ਇੱਛਾਵਾਂ ਮੰਗੀਏ ਸਭ ਲਈ ਜੋਤ ਨਾ ਜੋਤ ਜਗਾਈਏ,
‘ਲਾਂਬੜਾ’ ਇਕ ਦੂਜੇ ਲਈ ਸਭ ਤੋਂ ਵੱਡਾ ਪਰਉਪਕਾਰ ਹੈ।