ਆਓ ਪੰਜਾਬ ਬਾਰੇ ਜਾਣੀਏ

  • ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ।
  • ਪੰਜਾਬ ਦਾ ਖੇਤਰ 50,362 ਵਰਗ ਕਿਲੋਮੀਟਰ ਹੈ।
  • ਜੰਗਲਾਤ ਅਧੀਨ ਰਕਬਾ 3055 ਵਰਗ ਕਿਲੋਮੀਟਰ ਹੈ।
  • ਪੰਜਾਬ ਦਾ ਅਕਸ਼ਾਂਸ਼ (latitude) ਖੇਤਰ 29°30’N ਤੋਂ 32°32’N ਹੈ।
  • ਦੇਸ਼ਾਂਤਰ (longitude) 73°55’E ਤੋਂ 76°50’E ਹੈ।
  • ਪੰਜਾਬ ਦੇ ਸਭ ਤੋਂ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ (1947-1949) ਸੀ।
  • ਪੰਜਾਬ ਦੇ ਪਹਿਲੇ ਗਵਰਨਰ ਚੰਦੂ ਲਾਲ ਤ੍ਰਿਵੇਦੀ (1947-1953) ਸਨ।
  • ਪੰਜਾਬ ਵਿਚ ਤੇਈ ਜ਼ਿਲ੍ਹੇ ਹਨ। 14 ਮਈ 2021 ਨੂੰ 23ਵਾਂ ਜ਼ਿਲਾ ਮਲੇਰਕੇਟਲਾ ਬਣਾਇਆ ਗਿਆ।
  • ਪੰਜਾਬ ਵਿਚ 5 ਡਵੀਜ਼ਨਾਂ ਹਨ (ਜਲੰਧਰ) ਪਟਿਆਲਾ, ਫਿਰੋਜ਼ਪੁਰ, ਫਰੀਦਕੋਟ, ਰੋਪੜ)
  • ਜਨਸੰਖਿਆ ਮੁਤਾਬਿਕ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ ਹੈ।
  • ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਚ ਹੈ।
  • ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਹਨ, ਤੇ ਰਾਜ ਸਭਾ ਦੀਆਂ ਸੱਤ ਹਨ।
  • ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ।
  • ਪੰਜਾਬ ਵਿਚ 97 ਤਹਿਸੀਲਾਂ ਤੇ 81 ਸਬ ਤਹਿਸੀਲਾਂ ਹਨ।
  • ਪੰਜਾਬ ਦਾ ਰਾਜ ਪੰਛੀ ਬਾਜ਼ ਹੈ ਤੇ ਕਾਲਾ ਹਿਰਨ ਰਾਜ ਜਾਨਵਰ ਹੈ।