ਕੱਲ੍ਹ ਨੂੰ ਸਵੇਰੇ ਤੁਸੀਂ ਵਰਦੀ ’ਚ ਆਉਣਾ,
ਆਜ਼ਾਦੀ ਦਿਵਸ ਆਪਾਂ ਬੱਚਿਓਂ ਮਨਾਉਣਾ।
ਆ ਕੇ ਗੀਤ ਆਜ਼ਾਦੀ ਵਾਲੇ ਆਪਾਂ ਨੇ ਗਾਉਣੇ,
ਕਾਰਨਾਮੇ ਯੋਧਿਆਂ ਦੇ ਆਪਾਂ ਕਦੇ ਨੀ ਭੁਲਾਉਣੇ।
ਆ ਕੇ ਸਕੂਲ ਨਾਲੇ ਆਪਾਂ ਤਿਰੰਗਾ ਲਹਿਰਾਉਣਾ,
ਆਜ਼ਾਦੀ ਦਿਵਸ ਆਪਾਂ........................।
ਸ਼ਹਾਦਤ ਹੈ ਸ਼ਹੀਦਾਂ ਦੀ ਆਜ਼ਾਦੀ ਲਈ ਲਾਸਾਨੀ,
ਕਦੇ ਨਹੀਂ ਭੁਲਾਉਣੀ ਇਹ ਉਨ੍ਹਾਂ ਦੀ ਕੁਰਬਾਨੀ।
ਮੁੱਲ ਉਨ੍ਹਾਂ ਦੀ ਸ਼ਹਾਦਤ ਦਾ ਆਪਾਂ ਸਿੱਖ ਲਈਏ ਪਾਉਣਾ,
ਆਜ਼ਾਦੀ ਦਿਵਸ ਆਪਾਂ........................।
ਹੁੰਦੇ ਨੇ ਸ਼ਹੀਦ ਇਹ ਤਾਂ ਕੌਮ ਦਾ ਕੀਮਤੀ ਸਰਮਾਇਆ,
ਤੋੜ ਕੇ ਗੁਲਾਮੀ ਦੀਆਂ ਕੜੀਆਂ ਦੇਸ਼ ਆਜ਼ਾਦ ਕਰਾਇਆ।
ਡੁੱਲ੍ਹਿਆ ਖੂਨ ਸ਼ਹੀਦਾਂ ਦਾ ਅਜਾਈਂ ਨਹੀਂ ਗਵਾਉਣਾ,
ਆਜ਼ਾਦੀ ਦਿਵਸ ਆਪਾਂ........................।
ਆਓ ਸਾਰੇ ਰਲ-ਮਿਲ ਅੱਜ ਆਪਾਂ ਕਸਮਾਂ ਖਾਈਏ,
ਨਸ਼ਿਆਂ ਨੂੰ ਤਿਆਗ ਚੰਗਾ ਸਮਾਜ ਬਣਾਈਏ।
ਸਾਰੇ ਲਾਈਏ ਰੁੱਖ ਦੇਸ਼ ਆਪਣਾ ਹਰਾ-ਭਰਾ ਹੈ ਬਣਾਉਣਾ,
ਆਜ਼ਾਦੀ ਦਿਵਸ ਆਪਾਂ........................।