ਨਤੀਜਾ

ਕੀਤੀ ਦੱਬ ਕੇ ਪੜ੍ਹਾਈ ਆਈ ਰਾਸ ਦੋਸਤੋ,
ਚੰਗੇ ਨੰਬਰਾਂ ਤੇ ਹੋ ਗਏ ਅਸੀਂ ਪਾਸ ਦੋਸਤੋ।

ਪੜ੍ਹਾਈ ਤੋਂ ਰਹੇ ਜਿਹੜੇ ਕੰਨੀ ਕਤਰਾਉਂਦੇ,
ਵੇਖੇ ਅੱਜ ਅਸੀਂ ਉਹ ਬੜਾ ਪਛਤਾਉਂਦੇ।
ਸੁਣ ਕੇ ਨਤੀਜਾ ਪਰਤੇ ਘਰਾਂ ਨੂੰ ਨਿਰਾਸ਼ ਦੋਸਤੋ,
ਚੰਗੇ ਨੰਬਰਾਂ ’ਤੇ.......................।

ਸਾਲ ਭਰ ਸਰਾਂ ਸਾਨੂੰ ਜੋ ਵੀ ਪੜ੍ਹਾਇਆ ਸੀ,
ਉਸ ਵਿੱਚੋਂ ਹੀ ਸਾਰਾ ਪੇਪਰ ਆਇਆ ਸੀ।
ਉਹੀ ਕੀਤਾ ਯਾਦ ਅਸੀਂ ਨਾਲ ਵਿਸ਼ਵਾਸ ਦੋਸਤੋ,
ਚੰਗੇ ਨੰਬਰਾਂ ’ਤੇ.......................।

ਨਵੀਆਂ ਕਿਤਾਬਾਂ ਲੈ ਕਲਾਸ ਨਵੀ ਲੈਣੀ ਮੱਲ,
ਮਾਪੇ-ਅਧਿਆਪਕਾਂ ਦੀ ਰਹੇ ਮੰਨਦੇ ਅਸੀਂ ਗੱਲ।
ਆਖਦੇ ਸਿਆਣੇ ਜੀਵੇ ਸਦਾ ਆਸ ਦੋਸਤੋ,
ਚੰਗੇ ਨੰਬਰਾਂ ’ਤੇ.......................।