ਪ੍ਰੀਖਿਆ ਵਿੱਚ ਤੁਸੀਂ ਬੈਠਣਾ ਜਾ ਕੇ,
ਪੱਕਾ ਆਪਣਾ ਸਾਰੇ ਮਨ ਬਣ ਕੇ।
ਮੂਲ ਘਬਰਾਉਣਾ ਨਹੀਂ,
ਨਕਲ ਹੈ ਕੱਚਾ ਕੋਹੜ,
ਇਹਨੂੰ ਮੂੰਹ ਲਾਉਣਾ ਨਹੀਂ,
ਨਕਲ ਹੈ...........।
ਕੀਤੀਆਂ ਜਿਨ੍ਹਾਂ ਪੜ੍ਹਾਈਆਂ,
ਉੱਚੇ ਲੇ ਅਹੁਦੇ ਮੱਲੇ।
ਕਰਦੇ ਨੇ ਜਿਹੜੇ ਨਕਲਾਂ,
ਰਹਿੰਦੇ ਨੇ ਹਮੇਸ਼ਾਂ ਕੱਲੇ।
ਦਿਲ ’ਚੋਂ ਇਹਦਾ ਪਾੜੋ ਵਰਕਾ,
ਬਿਲਕੁਲ ਅਪਣਾਉਣਾ ਨਹੀਂ।
ਨਕਲ ਹੈ...........।
ਜ਼ਿੰਦਗੀ ਵਿੱਚ ਸਫਲ ਨਾ ਹੁੰਦੇ,
ਇਹਦਾ ਜੋ ਤੱਕਣ ਸਹਾਰਾ।
ਫਿਰ ਅੱਗੇ ਜਾ ਲੱਗਣ ਬਰੇਕਾਂ,
ਜਦ ਟੈਸਟ ਕੋਈ ਹੁੰਦਾ ਭਾਰਾ।
ਸੁੱਝਦਾ ਨਾ ਉੱਥੇ ਕੁੱਝ ਵੀ,
ਫਿਰ ਪੈਂਦਾ ਪਛਤਾਉਣਾ ਬਈ।
ਨਕਲ ਹੈ...........।
ਆਜੋ ਹੁਣ ਸਾਰੇ ਮਾਰੋ ਹੰਭਲਾ,
ਇਸ ਨੂੰ ਆਪਾਂ ਜੜ੍ਹੋਂ ਮੁਕਾਈਏ।
ਕੁਕੂ ਇਸ ਮਿੱਠੀ ਜ਼ਹਿਰ ਨੂੰ,
ਕਦੇ ਭੁੱਲ ਕੇ ਵੀ ਮੂੰਹ ਨਾ ਲਾਈਏ।
ਲੈਂਦੇ ਨੇ ਸਦਾ ਉਹ ਆਸਰੇ,
ਜਿਨ੍ਹਾਂ ਜੀਵਨ ਰੁਸ਼ਨਾਉਣਾ ਨਹੀਂ,
ਨਕਲ ਹੈ ਕੱਚਾ ਕੋਹੜ,
ਇਹਨੂੰ ਮੂੰਹ ਲਾਉਣਾ ਨਹੀਂ।