
ਚੰਡੀਗੜ੍ਹ, 05 ਮਾਰਚ 2025 : ਤਹਿਸੀਲਦਾਰਾਂ ਅਤੇ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਸੀ। ਪੰਜਾਬ ‘ਚ ਤਹਿਸੀਲਦਾਰ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ ‘ਚ ਸਮੂਹਿਕ ਛੁੱਟੀ ‘ਤੇ ਚਲੇ। ਇਸ ਦੌਰਾਨ ਤਹਿਸੀਲਦਾਰਾਂ ਨੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਸ਼ਾਮ 5 ਵਜੇ ਤੱਕ ਦਫਤਰਾਂ ਵਿੱਚ ਆਉਣ ਲਈ ਤਹਿਸੀਲਦਾਰਾਂ ਨੂੰ ਸਮਾਂ ਦਿੱਤਾ ਸੀ ਤੇ ਨਾ ਆਉਣ ਤੇ ਬਦਲੀਆਂ ਦੀ ਵੀ ਗੱਲ ਆਖੀ ਗਈ ਸੀ। ਅੱਜ ਉਸੇ ਅਨੁਸਾਰ ਪੰਜਾਬ ਸਰਕਾਰ ਨੇ ਸੂਬੇ ਭਰ ‘ਚੋਂ ਤਹਿਸੀਲਦਾਰਾਂ ਸਮੇਤ 177 ਸਬ-ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀ ਹਨ। ਇਨ੍ਹਾਂ ‘ਚ 58 ਤਹਿਸੀਲਦਾਰਾਂ ਅਤੇ 177 ਨਾਇਬ ਤਹਿਸੀਲਦਾਰ ਹਨ। ਇਸਤੋਂ ਪਹਿਲਾਂ ਪੰਜਾਬ ਸਰਕਾਰ ਨੇ ਲਿਖਤੀ ਹੁਕਮ ਜਾਰੀ ਕਰਦੇ ਹੋਏ 5 ਤਹਿਸੀਲਦਾਰਾਂ ਅਤੇ 9 ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਸੀ।