ਲੁਧਿਆਣਾ, 04 ਅਪ੍ਰੈਲ : ਸਥਾਨਕ ਸ਼ਹਿਰ ਵਿੱਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਕਮੇਲਰ ਹਸੀਨਾ ਦਾ ਪਰਦਾਫਾਸ਼ ਹੋਇਆ ਹੈ। ਉਹ ਅੱਧ-ਨਗਨ ਹੋ ਕੇ ਇੰਸਟਾਗ੍ਰਾਮ 'ਤੇ ਰੀਲ ਪਾ ਕੇ ਕਾਰੋਬਾਰੀਆਂ ਨੂੰ ਫਸਾਉਂਦੀ ਸੀ। ਫਿਰ ਉਹ ਉਨ੍ਹਾਂ ਨਾਲ ਗੱਲ ਕਰਦੀ ਅਤੇ ਉਸ ਦੀ ਨਗਨ ਫੋਟੋ ਭੇਜਦੀ। 'ਹਨੀਟ੍ਰੈਪ' 'ਚ ਫਸਣ ਤੋਂ ਬਾਅਦ ਬਦਨਾਮੀ ਦੇ ਡਰੋਂ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜੇਕਰ ਕੋਈ ਪੈਸੇ ਨਾ ਦਿੰਦਾ ਤਾਂ ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਦੀਆਂ ਸਨ। ਲੁਧਿਆਣਾ ਪੁਲਿਸ ਨੇ ਜਸਨੀਤ ਕੌਰ ਉਰਫ ਰਾਜਵੀਰ ਨਾਮ ਦੇ ਇਸ ਇੰਸਟਾਗ੍ਰਾਮ ਇੰਫਲੂਐਂਸਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਲੋਕਾਂ ਨੂੰ ਕੀਤੀ ਗਈ ਬਲੈਕਮੇਲਿੰਗ ਦਾ ਪਤਾ ਲਗਾਉਣ ਲਈ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਦੇ ਕਰੀਬ 2 ਲੱਖ ਫਾਲੋਅਰਸ ਦਾ ਪਤਾ ਲੱਗਾ ਹੈ। ਜਸਨੀਤ ਦੇ ਨਾਲ ਉਨ੍ਹਾਂ ਦਾ ਇੱਕ ਕਾਂਗਰਸੀ ਆਗੂ ਲੱਕੀ ਸੰਧੂ ਵੀ ਇਸ ਕੰਮ ਵਿੱਚ ਮਦਦਗਾਰ ਨਿਕਲਿਆ। ਜਸਨੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਪੈਸੇ ਕਮਾਉਣ ਲਈ ਇੰਸਟਾਗ੍ਰਾਮ 'ਤੇ Vlog, ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦੇ ਫਾਲੋਅਰਜ਼ ਵਧਣਗੇ ਅਤੇ ਉਹ ਮਸ਼ਹੂਰ ਹੋਣ ਦੇ ਨਾਲ-ਨਾਲ ਮੋਟੀ ਕਮਾਈ ਵੀ ਕਰੇਗੀ। ਹਾਲਾਂਕਿ ਉਸਦੀ ਮਨਸ਼ਾ ਪੂਰੀ ਨਹੀਂ ਹੋਈ, ਉਸਨੇ ਬਲੈਕਮੇਲਿੰਗ ਦਾ ਸਹਾਰਾ ਲਿਆ। ਪੁਲਿਸ ਨੇ ਜਦੋਂ ਮਾਮਲੇ ਦੀ ਪੜਤਾਲ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਕੀ ਧਮਕੀਆਂ ਦੇਣ ਵਾਲਾ ਵਿਅਕਤੀ ਜਸਨੀਤ ਕੌਰ ਦੇ ਨਾਲ ਮਿਲਿਆ ਹੋਇਆ ਹੈ। ਜਸਨੀਤ ਕੌਰ ਇੰਸਟਾਗ੍ਰਾਮ ਤੇ ਅਸ਼ਲੀਲ video ਅਤੇ ਫੁਟੇਜ ਦੇ ਨਾਲ ਫੇਮਸ ਹੋਈ ਸੀ। ਜਸਨੀਤ ਕੌਰ ਇੰਸਟਾਗ੍ਰਾਮ ਤੇ ਆਪਣੀਆਂ ਅਸ਼ਲੀਲ ਵੀਡੀਓ ਅਪਲੋਡ ਕਰਦੀ ਸੀ, ਇਨ੍ਹਾਂ ਵੀਡੀਓ ਅਤੇ ਫੋਟੋ ਤੋਂ ਨੌਜਵਾਨ ਜਸਨੀਤ ਵੱਲ ਆਕਰਸ਼ਿਤ ਹੋ ਜਾਂਦੇ ਸੀ, ਤੇ ਉਹ ਜਸਨੀਤ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਸਨ। ਜਸਨੀਤ ਕੌਰ ਨੇ ਦੱਸਿਆ ਕਿ ਉਹ 2 ਸਾਲਾਂ ਤੋਂ ਇੰਸਟਾਗ੍ਰਾਮ ‘ਤੇ ਐਕਟਿਵ ਹੈ। ਅਸ਼ਲੀਲ ਵੀਡੀਓ ਦੇ ਕਾਰਨ ਵਿਊਜ਼ ਮਿਲੇ ਪਰ ਲੋਕਾਂ ਨੇ ਫਾਲੋ ਨਹੀਂ ਕੀਤਾ, ਇਸ ਲਈ ਉਸ ਨੇ 3 ਅਕਾਊਂਟ ਬਣਾਏ ਹਨ। ਜਿਸ ਰਾਹੀਂ ਉਹ ਆਪਣੀਆਂ ਅਸ਼ਲੀਲ ਵੀਡੀਓਜ਼ ਪਾਉਂਦੀ ਸੀ। ਪੁਲਿਸ ਪੁੱਛਗਿੱਛ ‘ਚ ਪਤਾ ਲੱਗਾ ਕਿ ਜਸਨੀਤ ਕੌਰ ਨੂੰ ਅਸ਼ਲੀਲ ਵੀਡੀਓ ਦੇਖ ਕੇ ਮੈਸੇਜ ਆਉਂਦਾ ਸੀ ਜਾਂ ਉਹ ਖੁਦ ਪ੍ਰੋਫਾਈਲ ਚੈੱਕ ਕਰਨ ਤੋਂ ਬਾਅਦ ਮੈਸੇਜ ਭੇਜਦੀ ਸੀ। ਜਦੋਂ ਗੱਲਬਾਤ ਸ਼ੁਰੂ ਹੁੰਦੀ ਤਾਂ ਉਹ ਆਪਣੀਆਂ ਕੁਝ ਨਿਊਡ ਫੋਟੋਆਂ ਭੇਜਦੀ। ਚੈਟਿੰਗ ਚਲਦੀ ਰਹਿੰਦੀ ਅਤੇ ਫਿਰ ਉਸਦੇ ਰਿਕਾਰਡ ਦੇ ਸਕਰੀਨ ਸ਼ਾਟ ਲੈ ਕੇ ਬਲੈਕਮੇਲਿੰਗ ਦੀ ਖੇਡ ਸ਼ੁਰੂ ਕਰ ਦਿੰਦੀ। ਪੁਲਿਸ ਜਾਂਚ ਮੁਤਾਬਕ ਜਸਨੀਤ ਕੌਰ ਨੇ 75 ਲੱਖ ਦੀ ਬੀਐਮਡਬਲਿਊ ਕਾਰ ਰੱਖੀ ਹੋਈ ਹੈ। ਪੁਲਿਸ ਦੋਸ਼ੀ ਔਰਤ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਉਸ ਦੀ ਕਾਲ ਡਿਟੇਲ ‘ਤੇ ਵੀ ਕੰਮ ਕਰ ਰਹੀ ਹੈ।