
ਰੂਪਨਗਰ, 15 ਫਰਵਰੀ 2025 : ਸ੍ਰੀ ਕੀਰਤਪੁਰ ਸਾਹਿਬ – ਰੂਪਨਗਰ ਹਾਈਵੇ ਤੇ ਪਿੰਡ ਭਰਤਗੜ੍ਹ ਨੇੜੇ ਬਲਕਰ ਬੋਗੀ ਦੀ ਲਪੇਟ ਵਿੱਚ ਆਉਣ ਕਾਰਨ ਦੋ ਨੌਜਾਵਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕਾਂ ਦੀ ਪਛਾਣ ਰਜਤ ਕੁਮਾਰ ਤੇ ਅਖਿਲ ਕੁਮਾਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰਜਤ ਕੁਮਾਰ ਤੇ ਅਖਿਲ ਦੋਵੇਂ ਟੀਵੀਐਸ ਕੰਪਨੀ ਨਾਲਾਗੜ੍ਹ ਵਿਖੇ ਨੌਕਰੀ ਕਰਦੇ ਸਨ ਤ ਪਿੰਡ ਦਬੋਟਾ ਵਿਖੇ ਕਿਰਾਏ ਤੇ ਰਹਿੰਦੇ ਸਨ। ਇਸ ਸਬੰਧੀ ਭਰਤਗੜ੍ਹ ਪੁਲਿਸ ਚੌਂਕੀ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਹੰਮਦ ਸਲਮਾਨ ਪੁੱਤਰ ਮੁਹੰਮਦ ਅਖਤਰ ਵਾਸੀ ਦੌਲਤਪੁਰ ਜਿਲ੍ਹਾ ਊਨਾ (ਹਿਮਾਚਲ) ਨੇ ਦੱਸਿਆ ਕਿ ਉਹ ਟੀਵੀਐਸ ਕੰਪਨੀ ਨਾਲਾਗੜ੍ਹ ਵਿਖੇ ਨੌਕਰੀ ਕਰਦਾ ਹੈ। ਦੋੇਵੇਂ ਮ੍ਰਿਤਕ ਨੌਜਵਾਨ ਮ੍ਰਿਤਕ ਰਜਤ ਕੁਮਾਰ ਪੁੱਤਰ ਸੰਜੀਵ ਕੁਮਾਰ ਪਿੰਡ ਬਾਰਸੜਾ (ਹਿਮਾਚਲ) ਤੇ ਅਖਿਲ ਪੁੱਤਰ ਰਮੇਸ਼ਵਰ ਵਾਸੀ ਨਗਵਾਹਨ (ਹਿਮਾਚਲ) ਵੀ ਉਸਦੇ ਨਾਲ ਹੀ ਟੀਵੀਐਸ ਕੰਪਨੀ ਵਿੱਚ ਨੌਕਰੀ ਕਰਦੇ ਸਨ। ਉਹ ਪਿੰਡ ਦਬੋਟਾ ਵਿਖੇ ਕਿਰਾਏ ’ਤੇ ਰਹਿੰਦਾ ਹੈ ਜਦ ਕਿ ਰਜਤ ਅਤੇ ਅਖਿਲ ਦਬੋਟਾ ਮੋੜ ਭਰਤਗੜ੍ਹ ਵਿਖੇ ਹੀ ਕਿਰਾਏ ’ਤੇ ਰਹਿੰਦੇ ਹਨ। 12 ਫ਼ਰਵਰੀ ਰਾਤ ਨੂੰ ਉਹ ਰਜਤ ਅਤੇ ਅਖਿਲ ਨਾਲ ਰੋਟੀ ਖਾਣ ਲਈ ਘਨੌਲੀ ਸਾਈਡ ਗਿਆ ਸੀ, ਤਾਂ ਜਦੋਂ ਅਸੀਂ ਰੋਟੀ ਪਾਣੀ ਖਾ ਕੇ ਅਪਣੇ-ਅਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ ਤਾਂ ਅਖਿਲ ਅਪਣੇ ਮੋਟਰਸਾਈਕਲ ਨੰਬਰ ਚਲਾ ਰਿਹਾ ਸੀ। ਜਿਸ ਦੇ ਪਿੱਛੇ ਰਜਤ ਬੈਠਾ ਸੀ, ਇਨ੍ਹਾਂ ਦਾ ਮੋਟਰਸਾਈਕਲ ਅੱਗੇ ਜਾ ਰਿਹਾ ਸੀ ਅਤੇ ਮੈਂ ਇਨ੍ਹਾਂ ਦੇ ਪਿੱਛੇ ਆ ਰਿਹਾ ਸੀ ਜਦੋਂ ਅਸੀਂ ਨੇੜੇ ਸਰਾਏ ਹੋਟਲ ਭਰਤਗੜ੍ਹ ਪੁੱਜੇ ਤਾਂ ਸਾਡੇ ਤੋਂ ਅੱਗੇ ਇਕ ਬਲਕਰ ਬੋਗੀ ਦਾ ਚਾਲਕ ਬਲਕਰ ਬੋਗੀ ਨੂੰ ਬੜੀ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਜਿਸ ਨੇ ਅਪਣੀ ਬਲਕਰ ਬੋਗੀ ਨੂੰ ਇਕ ਦਮ ਇਸ਼ਾਰਾ ਲਗਾਏ ਬਿਨਾਂ ਪਟਰੌਲ ਪੰਪ ਵਾਲੇ ਕੱਟ ਵੱਲ ਨੂੰ ਮੋੜ ਕੇ ਬਰੇਕ ਮਾਰ ਦਿਤੀ ਜਿਸ ਕਰ ਕੇ ਅਖਿਲ ਅਤੇ ਰਜਤ ਦਾ ਮੋਟਰਸਾਈਕਲ ਬਲਕਰ ਬੋਗੀ ਦੀ ਪਿਛਲੀ ਸਾਈਡ ਟਕਰਾ ਗਿਆ, ਮੈਂ ਅਪਣਾ ਮੋਟਰਸਾਈਕਲ ਖੱਬੀ ਸਾਈਡ ਨੂੰ ਮੋੜ ਕੇ ਬਚਾ ਲਿਆ, ਜਿਸ ਨਾਲ ਅਖਿਲ ਅਤੇ ਰਜਤ ਦੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ ਅਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਗਿਆ। ਉਸ ਨੇ ਰਾਹਗੀਰਾਂ ਦੀ ਮਦਦ ਨਾਲ ਅਖਿਲ ਅਤੇ ਰਜਤ ਨੂੰ ਸਿਵਲ ਹਸਪਤਾਲ ਰੂਪਨਗਰ ਲੈ ਗਏ ਜਿੱਥੇ ਡਾਕਟਰ ਨੇ ਚੈੱਕ ਕਰ ਕੇ ਰਜਤ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਅਤੇ ਅਖਿਲ ਨੂੰ ਮੁੱਢਲੀ ਸਹਾਇਤਾ ਦੇ ਕੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਅਖਿਲ ਦੀ ਵੀ ਮੌਤ ਹੋ ਗਈ।