ਕਲਮਾਂ ਦਾ ਨਜ਼ਰੀਆ

ਦੇਸ਼ ਵੰਡ ਸਮੇਂ ਉੱਜੜੇ ਪੰਜਾਬੀਆਂ ਦੀ ਵੱਡੀ ਧਿਰ ਬਣੇ ਡਾ. ਮਹਿੰਦਰ ਸਿੰਘ ਰੰਧਾਵਾ
2 ਫ਼ਰਵਰੀ ਨੂੰ ਜਨਮ ਦਿਨ ਤੇ ਵਿਸ਼ੇਸ਼ ਪੇਸ਼ਕਸ਼ : ਗੁਰਭਜਨ ਗਿੱਲ ਉਨ੍ਹਾਂ ਦਾ ਜੱਦੀ ਪਿੰਡ ਭਾਵੇਂ ਬੋਦਲ(ਹੋਸ਼ਿਆਰਪੁਰ) ਨੇੜੇ ਗਰਨਾ ਸਾਹਿਬ ਸੀ ਪਰ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਜ਼ੀਰਾ(ਫੀਰੋਜ਼ਪੁਰ) ਵਿੱਚ ਮਾਤਾ ਬੇਚਿੰਤ ਕੌਰ ਦੀ ਕੁੱਖੋਂ ਹੋਇਆ। ਜ਼ੀਰਾ ਵਿੱਚ ਉਨ੍ਹਾਂ ਦੇ ਪਿਤਾ ਜੀ ਸ. ਸ਼ੇਰ ਸਿੰਘ ਤਹਿਸੀਲਦਾਰ ਸਨ। ਡਾ. ਰੰਧਾਵਾ ਦਾ ਪ੍ਰਚਲਿਤ ਨਾਂ ਮ ਸ ਰੰਧਾਵਾ ਸੀ। ਉਹ ਪੰਜਾਬੀ ਸਿਵਲ ਅਧਿਕਾਰੀ, ਬਨਸਪਤਿ ਵਿਗਿਆਨੀ ਅਤੇ ਵਿਰਾਸਤ ਸੰਗ੍ਰਹਿ ਕਰਤਾ ਤੇ ਸਾਹਿਤ ਸਿਰਜਕ ਸਨ।....
ਪੰਜਾਬ ਪੁਲਿਸ ਦਾ ਮਾਟੋ ਕੀ ਮੈਂ ਤੁਹਾਡੀ ਸਹਾਇਤਾ ਕਰ ਸਕਦਾ ਹਾਂ, ਕਿੰਨਾ ਕੁ ਹੋ ਰਿਹਾ ਹੈ ਮੱਦਦਗਾਰ
ਜਦੋਂ ਵੀ ਕਿਸੇ ਨਾਗਰਿਕ ਨੂੰ ਕੋਈ ਕਾਨੂੰਨੀ ਤੌਰ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਕੋਲ ਪਹੁੰਚ ਕਰਦਾ ਹੈ ਅਗੋਂ ਪੁਲਿਸ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿੰਨਾ ਕੁ ਅਗਲੇ ਦੀ ਮਦਦ ਕਰਦੀ ਹੈ, ਇਸ ਗੱਲ ਤੋਂ ਹਰ ਇੱਕ ਪੰਜਾਬੀ ਭਲੀ ਭਾਂਤ ਜਾਣੂ ਹੈ, ਬੇਸ਼ਕ ਕੋਈ ਬੋਲੇ ਜਾਂ ਨਾ ਬੋਲੇ ਉਹ ਗੱਲ ਵੱਖਰੀ ਹੈ ਕਿਉਂਕਿ ਆਮ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਘੋੜੇ ਦੇ ਅਗਿਓ ਲੰਘਣਾ ਵੀ ਘਾਟਾ ਹੈ ਤੇ ਪਿੱਛੇ ਤੋਂ ਲੰਘਣਾ ਘਾਟਾ ਹੈ ਫਿਰ ਖਾਸ ਕਰਕੇ ਪੰਜਾਬ ਪੁਲਿਸ ਨਾਲ ਕੌਣ ਗੱਲ ਕਰੇ ਇਹ....
ਚਿੱਟੇ ਦੁੱਧ ਦਾ ਕਾਲਾ ਧੰਦਾ !
ਜਿਸ ਕੋਲ ਸਮਝ ਹੈ, ਉਸ ਨੂੰ ਆਪਣੇ ਚੰਗੇ-ਮਾੜੇ ਦਾ ਪਤਾ ਹੈ। ਜੋ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਮਤ ਸਾਧਨ ਸਨ, ਲੋਕਾਂ ਵਿਚ ਆਪਸੀ ਪਿਆਰ ਸੀ। ਮਿਲਾਵਟ ਬਿਲਕੁੱਲ ਵੀ ਨਹੀਂ ਸੀ। ਕਹਿਣ ਦਾ ਭਾਵ ਹੈ ਕਿ ਹਵਾ, ਪਾਣੀ ਕੋਈ ਵੀ ਖਾਣ ਵਾਲੀ ਚੀਜ਼ ਸ਼ੁੱਧ ਮਿਲ ਜਾਂਦੀ ਸੀ। ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਿਲਾਵਟ ਕੀ ਹੁੰਦੀ ਹੈ? ਜੋ ਪਰਿਵਾਰ ਉਸ ਸਮੇਂ ਦੁੱਧ ਵੇਚਦੇ ਸਨ, ਉਹ ਪਰਿਵਾਰ ਸਾਫ਼-ਸੁਥਰਾ ਸ਼ੁੱਧ ਦੁੱਧ ਵੇਚਦੇ ਸਨ। ਜੇਕਰ ਕੋਈ ਦੁੱਧ ਵਿਚ ਮਿਲਾਵਟ ਵੀ ਕਰਦਾ ਸੀ ਤਾਂ ਉਹ ਸਾਫ਼ ਪਾਣੀ ਹੀ....
ਹੁਣ ਨਹੀਂ ਰਿਹਾ ਪਹਿਲਾਂ ਵਾਲਾ ਪੰਜਾਬ
ਅੱਜ ਲੋਕਾਂ ਦੇ ਅੰਦਰੋਂ ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਮਜਬੂਤ ਸਮਾਜ ਸਿਰਜਣ ਲਈ ਸ਼ਾਂਤੀ ਬਹੁਤ ਜਰੂਰੀ ਹੁੰਦੀ ਹੈ। ਸੰਸਾਰ ਕਿੱਧਰ ਨੂੰ ਜਾ ਰਿਹਾ ਹੈ। ਰੂਸ-ਯੂਕਰੇਨ ਤੇ ਇਜ਼ਰਾਇਲ ਫ਼ਲਸਤੀਨ ਜੰਗ ਨੂੰ ਸ਼ਹਿਰ, ਕਸਬੇ ਤਬਾਹ ਕਰ ਦਿੱਤੇ ਹਨ। ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਸਮਾਜ ਵਿੱਚ ਅੱਜ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਮਨਾਂ ਵਿੱਚ ਨਫਰਤਾਂ ਪੈਦਾ ਕਰ ਲੈਂਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਧਰਤੀ ਤੇ ਕੀ ਕਰਨ ਆਏ ਹਾਂ। ਕੀ ਕਰ ਰਹੇ....
ਇਜਲਾਸ, ਜਿਸ ਨੇ ਇਤਿਹਾਸ ਰਚਿਆ !
ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਦਾ ਇਜਲਾਸ ਪਿਛਲੇ ਇਜਲਾਸਾਂ ਦੇ ਮੁਕਾਬਲੇ ਸ਼ਾਂਤੀਪੂਰਨ ਰਿਹਾ। ਸਰਕਾਰ ਦੀ ਤਰਫੋਂ ਵਿਰੋਧੀਆਂ ਦੇ ਨੁਕਤਾਚੀਨੀ ਕਰਨ ’ਤੇ ਹੌਲਾ- ਗੁੱਲਾ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਵੀ ਕੋਈ ਵੀ ਵਿਰੋਧੀ ਪਾਰਟੀ ਦਾ ਵਿਧਾਇਕ ਸਰਕਾਰ ਦੀ ਕਾਰਗੁਜਾਰੀ ਦੀ ਆਲੋਚਨਾ ਕਰਦਾ ਸੀ ਤਾਂ ਸਰਕਾਰੀ ਪੱਖ ਇਲਜਾਮ-ਦਰ-ਇਲਜਾਮ ਲਗਾਉਣ ਲੱਗ ਜਾਂਦਾ ਸੀ। ਇੱਥੋਂ ਤੱਕ ਕਿ ਵਿਰੋਧੀ ਪਾਰਟੀ ਦੇ ਮੂਹਰੇ ਆ ਕੇ ਬੋਲਣ ਲੱਗ ਜਾਂਦੇ ਸਨ। ਇਕ ਕਿਸਮ ਨਾਲ ਬੋਲਣ....
ਰਾਵਣ ਮਰਦਾ ਕਿਉਂ ਨਹੀਂ ?
ਅਸੀਂ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਉਂਦੇ ਹਾਂ। ਭਾਰਤ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਵਣ ਦੇ ਵੱਡੇ ਵੱਡੇ ਪੁਤਲੇ ਬਣਾ ਕੇ ਜਲਾਏ ਜਾਂਦੇ ਹਨ। ਹਰ ਥਾਂ ਇਹ ਇਕ ਮੇਲੇ ਦਾ ਰੂਪ ਧਾਰ ਲੈਂਦੇ ਹਨ। ਬੱਚੇ, ਬੁੱਢੇ ਅਤੇ ਜੁਆਨ ਸਾਰੀ ਉਮਰ ਦੇ ਲੋਕ ਬੜੇ ਚਾਅ ਨਾਲ ਇਹ ਮੇਲਾ ਦੇਖਣ ਆਉਂਦੇ ਹਨ। ਸਾਰੇ ਬਾਜ਼ਾਰ ਵੀ ਵਿਸ਼ੇਸ਼ ਰੂਪ ਨਾਲ ਤਰਾਂ ਤਰਾਂ ਦੀਆਂ ਮਿਠਿਆਈਆਂ ਅਤੇ ਖਿਡੌਣਿਆਂ ਨਾਲ ਸਜ਼ੇ ਹੁੰਦੇ ਹਨ। ਮੇਲਾ ਦੇਖਣ ਲਈ ਸਾਰੇ ਲੋਕ ਆਪਣੇ ਸਭ ਤੋਂ ਸੋਹਣੇ ਕੱਪੜੇ ਪਾ ਕੇ ਸਜ ਧੱਜ ਕੇ....
ਗ਼ਰੀਬੀ ਦੀ ਲਾਹਨਤ
ਏਨਾ ਘੱਟ ਨਾ ਦਈਂ ਕਿ ਰੁਲ ਜਾਵਾਂ ਮੈਂ, ਏਨਾ ਜ਼ਿਆਦਾ ਵੀ ਨਾ ਦਈਂ ਕਿ ਤੈਨੂੰ ਭੁੱਲ ਜਾਵਾਂ ਮੈਂ। ਭਾਰਤ ਨੇ ਆਜਾਦੀ ਤੋਂ ਬਾਅਦ ਬਹੁਤ ਉਨਤੀ ਕੀਤੀ ਹੈ। ਭਾਰਤ ਨੇ ਖੌਰੂ ਪਾਉਂਦੇ ਦਰਿਆਵਾਂ ਦੇ ਤਬਾਹੀ ਮਚਾਉਂਦੇ ਹੋਏ ਫਾਲਤੂ ਪਾਣੀ ’ਤੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਹੈ ਜਿਸ ਨਾਲ ਸਾਡੇ ਹਨੇਰੇ ਘਰ ਰੌਸ਼ਨ ਹੋਏ ਹਨ। ਇਸ ਬਿਜਲੀ ਨਾਲ ਦੇਸ਼ ਦੇ ਵੱਡੇ-ਵੱਡੇ ਕਾਰਖਾਨੇ ਚੱਲਦੇ ਹਨ ਜਿਸ ਨਾਲ ਦੇਸ਼ ਵਿਕਾਸ ਦੀ ਲੀਹ ਤੇ ਪਿਆ ਹੈ। ਇਸ ਪਾਣੀ ਨੂੰ ਕਾਬੂ ਕਰਕੇ ਨਹਿਰਾਂ ਕੱਢੀਆਂ ਗਈਆਂ ਹਨ ਜੋ ਸਾਡੀ ਅਤੇ ਧਰਤੀ ਦੀ ਪਿਆਸ....
ਬੱਚਿਆਂ ਨੂੰ ਮਾਂ ਦੇ ਦੁੱਧ ਤੋਂ ਕਿਉਂ ਕੀਤਾ ਜਾ ਰਿਹਾ ਹੈ ਵਾਂਝਾ ?
ਸੰਸਾਰ ਦਾ ਸਿਲਸਿਲਾ ਜਨਮ ਤੇ ਮਰਨ ਨਾਲ ਚਲਦਾ ਹੈ, ਜਦੋਂ ਤੋਂ ਸੰਸਾਰ ਦੀ ਉੱਤਪਤੀ ਹੋਈ ਹੈ, ਉਸ ਵਕਤ ਤੋਂ ਹੀ ਮਾਵਾਂ ਬੱਚਿਆਂ ਨੂੰ ਜਨਮ ਦਿੰਦਿਆਂ ਆ ਰਹੀਆਂ ਹਨ, ਜੰਮਦੇ ਸਾਰ ਬੱਚਿਆਂ ਨੂੰ ਭੁੱਖ ਲੱਗਣੀ ਸ਼ੂਰੁ ਹੋ ਜਾਂਦੀ ਹੈ, ਬੱਚਾ ਜੰਮਦੇ ਸਾਰ ਹੀ ਰੋਣ ਲੱਗ ਜਾਂਦਾ ਹੈ, ਗਿਆਨੀ ਲੋਕ ਕਹਿੰਦੇ ਹਨ ਕਿ ਜਦੋਂ ਬੱਚੇ ਦੀ ਲਿਵ ਪਰਮਾਤਮਾ ਨਾਲੋਂ ਟੁੱਟਦੀ ਹੈ ਉਸੇ ਵਕਤ ਬੱਚਾ ਰੋਣ ਲੱਗ ਜਾਂਦਾ ਹੈ। ਪਰ ਕੁੱਝ ਵਿਦਵਾਨਾਂ ਦਾ ਮੰਨਣਾ ਹੈ ਕਿ ਬੱਚੇ ਨੂੰ ਜਨਮ ਲੈਣ ਸਾਰ ਦੀ ਭੁੱਖ ਲੱਗ ਜਾਂਦੀ ਹੈ, ਜਿਸ ਨੂੰ ਤ੍ਰਿਪਤ....
ਚੱਲਣਾ ਹੀ ਜ਼ਿੰਦਗੀ ਹੈ
ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜ਼ਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚਲਦੀ ਹੋਈ ਗੱਡੀ ਹੀ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕੇਗੀ। ਇਸੇ ਗੱਲ ਨੂੰ ਕੁੱਝ ਲੋਕ ਕਹਿੰਦੇ ਹਨ ਕਿ ‘ਹਰਕਤ ਵਿੱਚ ਹਰਕਤ’ ਹੈ ਭਾਵ ਇਹ ਹੈ ਕਿ ਜੇ ਕੋਈ ਮਸ਼ੀਨ ਚੱਲਦੀ ਹੈ ਤਾਂ ਹੀ ਉਸ ਦਾ ਲਾਭ ਹੈ। ਰੁਕੀ ਹੋਈ ਚੀਜ਼ ਦਾ ਕੋਈ ਲਾਭ ਨਹੀਂ ਹੈ। ਮਨੁੱਖ ਦਾ ਵੀ ਇਹ ਹੀ ਹਾਲ ਹੈ,ਜੇ ਉਸ ਦਾ ਦਿਲ ਹਰਕਤ ਕਰਦਾ ਹੈ....
‘ਪੰਜਾਬੀ ਕਹਾਣੀਕਾਰ ਡਾ. ਤੇਜਵੰਤ ਮਾਨ’ ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ
ਡਾ. ਸਤਿੰਦਰ ਕੌਰ ਮਾਨ ਦੁਆਰਾ ਸੰਪਾਦਿਤ ਪੁਸਤਕ ‘ਪੰਜਾਬੀ ਕਹਾਣੀਕਾਰ ਡਾ. ਤੇਜਵੰਤ ਮਾਨ’ ਵਿੱਚ 36 ਸਾਹਿਤਕਾਰਾਂ ਵੱਲੋਂ ਡਾ. ਤੇਜਵੰਤ ਮਾਨ ਦੀਆਂ ਕਹਾਣੀਆਂ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬੀ ਦੇ ਸਿਰਮੋਰ 33 ਸਾਹਿਤਕਾਰਾਂ ਵੱਲੋਂ ਡਾ. ਤੇਜਵੰਤ ਮਾਨ ਦੀਆਂ ਕਹਾਣੀਆਂ ਬਾਰੇ ਲਿਖੀਆਂ ਚਿੱਠੀਆਂ ਦੀਆਂ ਟਿਪਣੀਆਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇੱਕ ਸਪੁੱਤਰੀ ਵੱਲੋਂ ਆਪਣੇ ਪਿਤਾ ਦੀਆਂ ਕਹਾਣੀਆਂ ਪ੍ਰਤੀ ਸਾਹਿਤਕਾਰਾਂ ਦੀਆਂ ਪ੍ਰਤੀਕ੍ਰਿਆਵਾਂ ਦੇ ਕੇ ਸਾਹਿਤਕ ਜਗਤ ਨੂੰ ਪੜਚੋਲ....
ਲੋੜ ਹੈ ਅੱਜ ਬਾਬਾ ਨਾਨਕ ਦੀਆਂ ਸਿਖਿੱਆਵਾਂ ਤੇ ਚੱਲਣ ਦੀ
ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੂਰਬ ਸਾਰੀ ਹੀ ਕਾਇਨਾਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ, ਗੁਰੂ ਨਾਨਕ, ਨਾਨਕ ਪੀਰ, ਨਾਨਕ ਰਿਸ਼ੀ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਵੇਰੇ ਸਵੇਰੇ ਪ੍ਰਭਾਤ ਫੇਰੀਆਂ ਵੀ ਕੱਢੀਆਂ ਜਾਂਦੀਆਂ ਹਨ। ਸੰਗਤ ਬਹੁਤ ਹੀ ਉਤਸ਼ਾਹ ਨਾਲ ਪ੍ਰਭਾਤ ਫੇਰੀਆਂ ਵਿੱਚ ਸ਼ਿਰਕਤ ਕਰਦੀ ਹੈ। ਹਰ ਰੋਜ਼ ਸ਼ਰਧਾਲੂਆਂ ਰਾਹੀਂ ਆਪਣੇ....
ਚਿੱਟੇ ਦੇ ਚੱਟੇ ਪਰਿਵਾਰ ਕਦੋਂ ਹੋਣਗੇ ਹਰੇ
ਸਰਕਾਰੀ ਅੰਕੜਿਆਂ ਮੁਤਾਬਿਕ ਪਿਛਲੇ ਮਹੀਨੇ ਵਿੱਚ 200 ਕਿਲੋ ਤੋਂ ਵੱਧ ਹੀਰੋਇਨ ਫੜੀ ਗਈ ਹੈ। ਇਹ ਤਾਂ ਉਹ ਅੰਕੜੇ ਹਨ ਜਿਹੜੇ ਜੱਗ ਜਾਹਿਰ ਹੋਏ ਹਨ। ਜਿਹੜੀਆਂ ਖੇਪਾਂ ਅੰਦਰ ਖਾਤੇ ਚੋਰੀ ਛਪੀ ਲੰਘ ਗਈਆਂ ਹੋਣਗੀਆਂ। ਉਹਨਾਂ ਅੰਕੜਿਆਂ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਿਲ ਹੈ। ਜਿਵੇਂ ਸਿਆਣੇ ਕਹਿੰਦੇ ਹਨ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਉਹੀ ਗੱਲ ਇੱਥੇ ਚੁੱਕਦੀ ਹੈ ਕਿ ਜਿਸ ਮੁਲਕ ਕੋਲ ਖਾਣ ਲਈ ਆਟਾ ਦਾਣਾ ਨਹੀਂ। ਉਹ ਫਿਰ ਕਿਵੇਂ ਅਰਬਾਂ ਖਰਬਾਂ ਦੀ ਹੀਰੋਇਨ ਸਾਡੇ ਵਾਲੇ ਪਾਸੇ ਭੇਜ ਰਿਹਾ ਹੈ। ਇਹ....
ਦਿਨ ਪ੍ਰਤੀ  ਦਿਨ ਮੁਸੀਬਤ ਬਣਦੇ ਜਾ ਰਹੇ ਆਵਾਰਾ ਪਸ਼ੂ ਤੇ ਕੁੱਤੇ
ਟੈਲੀਵਿਜ਼ਨਾਂ ’ਤੇ ਹਰ ਪਾਰਟੀ ਦੇ ਨੁਮਾਇੰਦੇ ਬਹਿਸ ਤਾਂ ਬਹੁਤ ਹੀ ਵਧੀਆ ਕਰ ਲੈਂਦੇ ਹਨ ਪਰ ਕਿਉਂ ਅਜਿਹੇ ਮੁੱਦਿਆਂ ’ਤੇ ਬਹਿਸ ਨਹੀਂ ਕੀਤੀ ਜਾਂਦੀ। ਆਖਿਰ ਕਦੋਂ ਤੱਕ ਲੋਕਾਂ ਨੂੰ ਆਵਾਰਾ ਕੁੱਤੇ ਵੱਢਦੇ ਰਹਿਣਗੇ। ਚਲੋ ਕੁੱਤਿਆਂ ਨੂੰ ਤਾਂ ਮਾਰ ਨਹੀਂ ਸਕਦੇ, ਪਰ ਇਨ੍ਹਾਂ ਦੀ ਨਸਬੰਦੀ ਤਾਂ ਕਰਵਾ ਸਕਦੇ ਹਨ, ਤਾਂ ਕਿ ਇਨ੍ਹਾਂ ਦੀ ਜਨਸੰਖਿਆ ਹੋਰ ਨਾ ਵੱਧ ਸਕੇ, ਜੋ ਵੀ ਨੁਮਾਇੰਦੇ ਅਸੀਂ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ’ਚ ਭੇਜਦੇ ਹਾਂ, ਉਨ੍ਹਾਂ ਦੀ ਅਹਿਮਿ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅਜਿਹੇ....
ਫੋਨ ਦੀ ਵਰਤੋਂ ਜਾਂ ਦੁਵਰਤੋਂ
ਅੱਜ ਦਾ ਯੁੱਗ ਬੇਸ਼ਕ ਫ਼ੋਨ ਜਾਂ ਕੰਪਿਊਟਰ ਦਾ ਯੁੱਗ ਹੈ ਇਹਨਾਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੈ ਬਿਜਨਸ ਲਈ ਜਾਂ ਸਰਕਾਰੀ ਦੁਆਰੇ ਕੰਮ ਕਾਜ ਲਈ ਕੰਪਿਊਟਰ ਜਾਂ ਫ਼ੋਨ ਰਾਹੀਂ ਕੀਤੇ ਜਾ ਰਹੇ ਕੰਮ ਬੇਹੱਦ ਲਾਹੇਬੰਦ ਹਨ ਕਈ ਕਈ ਦਿਨਾਂ ਵਿੱਚ ਹੋਣ ਵਾਲੇ ਕੰਮ ਮਿੰਟਾਂ ਸਕਿੰਟਾਂ ਵਿੱਚ ਹੋਰ ਨਿਬੜਦੇ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਦੀਆਂ ਦੂਰੀਆਂ ਵੀ ਫੋਨ ਜਰੀਏ ਘਟ ਗਈਆਂ ਹਨ। ਆਨਲਾਈਨ ਪੜ੍ਹਾਈਆਂ ਜਾਂ ਘਰ ਬੈਠੇ ਕਿਸੇ ਵੀ ਟ੍ਰੇਨਿੰਗ ਦੀਆਂ ਕਲਾਸਾਂ ਲਾਈਆਂ ਜਾ ਸਕਦੀਆਂ ਹਨ। ਪੂਰੀ ਦੁਨੀਆ ਇਸ ਸਹੂਲਤ....
ਸਿੱਖ ਅਤੇ ਖਾਲਸਾ ਦੋਨਾਂ ਨੂੰ ਰਲਗੱਡ ਕਰਨਾ : ਗੁਰੂਆਂ ਦਾ ਅਪਮਾਨ ਹੈ : ਡਾ. ਪਰਮਜੀਤ ਸਿੰਘ ਰਾਣੂ
ਪਿਛਲੇ ਦਿਨੀਂ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਵਲੋਂ ਇੱਕ ਬਿਆਨ ਆਇਆ ਸੀ ਕਿ ਸਿੱਖ ਬਣਨ ਲਈ ਕੇਸ ਰੱਖਣੇ ਜਰੂਰੀ ਨਹੀਂ, ਸ਼ਰਧਾ ਜਰੂਰੀ ਹੈ, ਪਰ ਅੰਮ੍ਰਿਤਧਾਰੀ ਸਿੰਘ ਅਤੇ ਖਾਲਸੇ ਬਣਨ ਲਈ ਕੇਸ ਰੱਖਣੇ ਜਰੂਰੀ ਹਨ। ਇਸ ਵਿੱਚ ਰੱਤੀ ਭਰ ਵੀ ਝੂਠ ਨਹੀਂ ਹੈ। ਜਦਕਿ ਠਾਕੁਰ ਜੀ ਦੇ ਬਿਆਨ ਦੇ ਵਿਰੁੱਧ ਵਿੱਚ,ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਿਆਨ ਦਿੱਤਾ ਹੈ ਕਿ ਸਿੱਖ ਬਣਨ ਲਈ, ਕੇਸਾਂ ਦੀ ਰਹਿਤ ਜਰੂਰੀ ਹੈ ਅਤੇ ਉਹਨਾਂ ਠਾਕੁਰ ਦਲੀਪ ਸਿੰਘ ਜੀ ਦੇ....