ਨਵੀਂ ਦਿੱਲੀ, 27 ਅਕਤੂਬਰ : ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2014 ਨੂੰ ਸਿਰਫ਼ ਇਕ ਤਾਰੀਖ ਨਹੀਂ ਸਗੋਂ 'ਬਦਲਾਅ' ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਪੁਰਾਣੀ ਸਕਰੀਨ ਵਾਲੇ ਫ਼ੋਨ ਵਾਂਗ ਨਕਾਰ ਦਿਤਾ ਸੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਨੂੰ ਮੌਕਾ ਦਿਤਾ ਸੀ। ਇਥੇ 'ਇੰਡੀਆ ਮੋਬਾਈਲ ਕਾਂਗਰਸ' ਵਿਚ ਅਪਣੇ ਸੰਬੋਧਨ ਵਿਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ....
ਰਾਸ਼ਟਰੀ
ਚਿੱਕਾਬਾਲਾਪੁਰ, 26 ਅਕਤੂਬਰ : ਕਰਨਾਟਕ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਟੈਂਕਰ ਨਾਲ ਟਾਟਾ ਸੂਮੋ ਗੱਡੀ ਦੀ ਟੱਕਰ ਹੋਣ ਕਾਰਨ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਵੀਰਵਾਰ ਸਵੇਰੇ ਵਾਪਰੇ ਇਸ ਭਿਆਨਕ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 8 ਮਰਦ ਅਤੇ 4 ਔਰਤਾਂ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਚਿੱਕਬੱਲਾਪੁਰ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਦੇ ਬਾਹਰਵਾਰ ਵਾਪਰਿਆ। ਕਾਰ ਬਾਗੇਪੱਲੀ ਤੋਂ ਚਿੱਕਬੱਲਾਪੁਰ ਜਾ ਰਹੀ....
ਅਮੇਠੀ, 26 ਅਕਤੂਬਰ : ਨਾਬਾਲਗ ਲੜਕੀ ਨੂੰ ਉਸਦੇ ਹੀ ਘਰ 'ਚ ਜ਼ਿੰਦਾ ਸਾੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ 5 ਨਾਮੀ ਅਤੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਵੀਰਵਾਰ ਸਵੇਰੇ ਮੌਕੇ 'ਤੇ ਪਹੁੰਚੀ ਫੋਰੈਂਸਿਕ ਟੀਮ ਜਾਂਚ ਅਤੇ ਸਬੂਤਾਂ ਦੀ ਭਾਲ ਕਰਦੀ ਨਜ਼ਰ ਆਈ। ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਕਸਬਾ ਨਿਵਾਸੀ ਜਤਿੰਦਰ ਕੁਮਾਰ ਸ਼ੁਕਲਾ ਬੁੱਧਵਾਰ ਸ਼ਾਮ 6 ਵਜੇ ਆਪਣੇ ਘਰ ਦੇ ਕੋਲ ਸਥਿਤ ਬੜੌਦਾ ਯੂਪੀ ਬੈਂਕ ਗਿਆ ਸੀ। ਇਸ....
ਨਵੀਂ ਦਿੱਲੀ, 26 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਫੈਲੇ ਅੱਠ ਪ੍ਰੋਜੈਕਟਾਂ ਵਿੱਚ ਖਰਚੇ ਜਾਣ ਵਾਲੇ 31 ਕਰੋੜ ਰੁਪਏ ਦੀ ਰਾਸ਼ੀ ਦੇ ਸਬੰਧ ਵਿੱਚ ਇੱਕ 'ਪ੍ਰਗਤੀ ਮੀਟਿੰਗ' ਦਾ ਆਯੋਜਨ ਕੀਤਾ। ਇਸ ਮੀਟਿੰਗ ਦੌਰਾਨ ਸਾਰੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ। ਜਿਸ ਵਿੱਚ ਉਨ੍ਹਾਂ ਨੇ ਕਿਹਾ, ਕੱਲ ਮੈਂ ਪ੍ਰਗਤੀ ਦੇ 43ਵੇਂ ਐਡੀਸ਼ਨ ਦੀ ਪ੍ਰਧਾਨਗੀ ਕੀਤੀ, ਜਿੱਥੇ 7 ਰਾਜਾਂ ਵਿੱਚ 31,000 ਕਰੋੜ....
ਕੁਪਵਾੜਾ, 26 ਅਕਤੂਬਰ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ ਦੇ ਨੇੜੇ ਮਾਛਿਲ ਸੈਕਟਰ 'ਚ ਵੀਰਵਾਰ ਨੂੰ ਹਥਿਆਰਬੰਦ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਪੰਜ ਅੱਤਵਾਦੀ ਮਾਰੇ ਗਏ । ਘੁਸਪੈਠ ਦੀ ਕੋਸ਼ਿਸ਼ ਜੰਮੂ-ਕਸ਼ਮੀਰ ਪੁਲਿਸ ਅਤੇ ਖੁਫੀਆ ਏਜੰਸੀਆਂ ਨੇ ਸਾਂਝੇ ਆਪਰੇਸ਼ਨ ਵਿੱਚ ਨਾਕਾਮ ਕਰ ਦਿੱਤੀ। ਇਸ ਦੌਰਾਨ ਸਰਚ ਆਪਰੇਸ਼ਨ ਜਾਰੀ ਹੈ। ਇਸ ਤੋਂ ਪਹਿਲਾਂ ਆਪਰੇਸ਼ਨ 'ਚ ਦੋ ਅੱਤਵਾਦੀ ਮਾਰੇ ਗਏ ਸਨ। ਫੌਜ ਦੀ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਐਕਸ....
ਨਵੀਂ ਦਿੱਲੀ, 26 ਅਕਤੂਬਰ : ਕਤਰ ਦੀ ਇੱਕ ਅਦਾਲਤ ਨੇ 8 ਸਾਬਕਾ ਭਾਰਤੀ ਨੇਵੀ ਅਫ਼ਸਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰੇ ਭਾਰਤੀਆਂ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਸੀ। ਭਾਰਤ ਸਰਕਾਰ ਨੇ ਅਦਾਲਤ ਦੇ ਫ਼ੈਸਲੇ 'ਤੇ ਹੈਰਾਨੀ ਪ੍ਰਗਟਾਈ ਹੈ। ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਵਿਸਤ੍ਰਿਤ ਫੈਸਲੇ ਦੀ ਉਡੀਕ ਕਰ ਰਹੇ ਹਾਂ। ਭਾਰਤ ਸਰਕਾਰ ਨੇ ਕਿਹਾ ਕਿ ਅਸੀਂ ਅਦਾਲਤ ਦੇ ਫ਼ੈਸਲੇ ਤੋਂ ਡੂੰਘੇ ਸਦਮੇ ਵਿੱਚ ਹਾਂ। ਬਿਆਨ ਵਿੱਚ ਕਿਹਾ ਗਿਆ ਹੈ ਕਿ....
ਮੁੱਖ ਮੰਤਰੀ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ ਮਾਨ ਨੇ ਬੁੰਦੇਲਖੰਡ ਦੇ ਮਹਾਰਾਜਪੁਰ, ਛਤਰਪੁਰ ਨਗਰ ਅਤੇ ਬਿਜਾਵਰ ਵਿਧਾਨ ਸਭਾ ਹਲਕੇ ਵਿਚ 'ਆਪ' ਉਮੀਦਵਾਰਾਂ ਨਾਲ ਵੱਖ-ਵੱਖ ਥਾਵਾਂ 'ਤੇ ਕੀਤਾ ਰੋਡ ਸ਼ੋਅ ਕੇਜਰੀਵਾਲ ਦੀ ਗਾਰੰਟੀ ਜੁਮਲੇ ਨਹੀਂ, ਅਸੀਂ ਜੋ ਵਾਅਦੇ ਕਰਦੇ ਹਾਂ ੳਨਾਂ ਨੂੰ ਪੂਰਾ ਕਰਦੇ ਹਾਂ : ਮਾਨ ਬੁੰਦੇਲਖੰਡ, 26 ਅਕਤੂਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ....
ਰਾਹੁਲ ਗਾਂਧੀ ਨੇ ਸਤਿਆ ਪਾਲ ਮਲਿਕ ਦੀ ਇੰਟਰਵਿਊ ਲਈ, ਉਸ ਤੋਂ ਪੁਲਵਾਮਾ, ਅਡਾਨੀ ਬਾਰੇ ਪੁੱਛਿਆ ਨਵੀਂ ਦਿੱਲੀ, 25 ਅਕਤੂਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਨਾਲ ਆਪਣੀ ਤਾਜ਼ਾ ਮੁਲਾਕਾਤ ਦਾ ਵੀਡੀਓ ਸਾਂਝਾ ਕੀਤਾ, ਜਿਸ ਨੇ ਰਾਹੁਲ ਗਾਂਧੀ ਨਾਲ ਪੁਲਵਾਮਾ ਹਮਲੇ, ਜੰਮੂ-ਕਸ਼ਮੀਰ ਦੀ ਸਥਿਤੀ, ਅਡਾਨੀ ਅਤੇ ਰਾਜਨੀਤੀ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਵਾਪਸ ਜਾਣ ਸਮੇਤ ਕਈ ਮੁੱਦਿਆਂ 'ਤੇ ਗੱਲ ਕੀਤੀ। ਸੱਤਿਆ ਪਾਲ ਮਲਿਕ ਨੇ 2019 ਦੇ....
ਨਵੀਂ ਦਿੱਲੀ, 26 ਅਕਤੂਬਰ : ਐਨਸੀਈਆਰਟੀ ਨੇ ਆਪਣੀਆਂ ਕਿਤਾਬਾਂ ਵਿੱਚ ਇੰਡੀਆ ਦੀ ਥਾਂ ਭਾਰਤ ਲਿਖਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਹੁਣ ਇਹ ਸੋਧ ਐਨਸੀਈਆਰਟੀ ਦੀਆਂ ਸਾਰੀਆਂ ਕਿਤਾਬਾਂ ਵਿੱਚ ਕੀਤੀ ਜਾਵੇਗੀ। ਐਨਸੀਈਆਰਟੀ ਕਮੇਟੀ ਦੇ ਚੇਅਰਮੈਨ ਸੀਆਈ ਇਸਾਕ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਪੈਨਲ ਨੇ ਸਕੂਲੀ ਪਾਠ ਪੁਸਤਕਾਂ ਵਿੱਚ 'ਇੰਡੀਆ' ਦੀ ਥਾਂ 'ਭਾਰਤ' ਦੀ ਸਿਫ਼ਾਰਸ਼ ਕੀਤੀ ਸੀ। ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ....
ਨਵੀਂ ਦਿੱਲੀ, 26 ਅਕਤੂਬਰ : ਕੇਂਦਰੀ ਮੰਤਰੀ ਮੰਡਲ ਨੇ ਹਾੜ੍ਹੀ ਦੇ ਸੀਜ਼ਨ ਲਈ ਫਾਸਫੇਟਯੁਕਤ ਤੇ ਪੋਟਾਸ਼ਯੁਕਤ ਖਾਦਾਂ ਲਈ 22,303 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ। ਕੈਬਨਿਟ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਵਿਸ਼ਵ ਭਰ 'ਚ ਡੀਏਪੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਪਰ ਸਾਡੀ ਸਰਕਾਰ ਪਹਿਲਾਂ ਵਾਂਗ ਹੀ ਕਿਸਾਨਾਂ ਨੂੰ 1350 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਡੀਏਪੀ ਦੇਣਾ ਜਾਰੀ ਰੱਖੇਗੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ....
ਨਵੀਂ ਦਿੱਲੀ, 26 ਅਕਤੂਬਰ : ਭਾਰਤ ਸਰਕਾਰ ਨੇ ਇੱਕ ਵਾਰ ਫਿਰ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ, ਵੀਜ਼ਾ ਇਸ ਸਮੇਂ ਸਿਰਫ ਚਾਰ ਸ਼੍ਰੇਣੀਆਂ ਵਿੱਚ ਉਪਲਬਧ ਹੋਵੇਗਾ, ਜਿਸ ਵਿੱਚ ਐਂਟਰੀ, ਵਪਾਰਕ, ਮੈਡੀਕਲ ਅਤੇ ਕਾਨਫਰੰਸ ਵੀਜ਼ਾ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਤਣਾਅ ਦੇ ਵਿਚਕਾਰ, ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ....
ਦੇਵਘਰ, 24 ਅਕਤੂਬਰ : ਝਾਰਖੰਡ ਦੇ ਜਿਲ੍ਹਾ ਦੇਵਘਰ ਦੇ ਅਧੀਨ ਆਉਂਦੇ ਥਾਣਾ ਚਿਤਰਾ ਦੇ ਇਲਾਕੇ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਕਾਰਨ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 5 : 15 ਤੇ ਇੱਕ ਬੋਲੈਰੋ ਗੱਡੀ ਬੇਕਾਬੂ ਹੋ ਕੇ ਪਲਟ ਗਈ, ਜਿਸ ਤੋਂ ਬਾਅਦ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਗੱਡੀ ‘ਚ ਸਵਾਰ ਦੋ ਮਾਸ਼ੂਮ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਪਛਾਣ ਮੁਕੇਸ਼ ਰਾਏ....
ਨਵੀਂ ਦਿੱਲੀ, 24 ਅਕਤੂਬਰ : ਰਾਸ਼ਟਰੀ ਰਾਜਧਾਨੀ ਦੇ ਦਵਾਰਕਾ ਸੈਕਟਰ 10 ਦੇ ਰਾਮ ਲੀਲਾ ਮੈਦਾਨ ਵਿੱਚ ਰਾਵਣ ਦਹਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਸ਼ਕਤੀ ਉਪਾਸਨਾ ਨਵਰਾਤਰੀ ਦੇ ਤਿਉਹਾਰ ਅਤੇ ਵਿਜਯਾਦਸ਼ਮੀ ਦੇ ਤਿਉਹਾਰ 'ਤੇ ਸਾਰੇ ਭਾਰਤੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।, ਵਿਜੈਦਸ਼ਮੀ ਦਾ ਇਹ ਤਿਉਹਾਰ ਅਨਿਆਂ ਉੱਤੇ ਨਿਆਂ ਦੀ ਜਿੱਤ, ਹਉਮੈ ਉੱਤੇ ਨਿਮਰਤਾ ਦੀ ਜਿੱਤ ਅਤੇ ਗੁੱਸੇ ਉੱਤੇ ਸਬਰ ਦੀ ਜਿੱਤ ਦਾ ਤਿਉਹਾਰ ਹੈ। ਇਸ ਵਾਰ....
ਹਿਸਾਰ, 23 ਅਕਤੂਬਰ : ਹਰਿਆਣਾ ਦੇ ਹਿਸਾਰ ਦੇ ਅਧੀਨ ਆਉਂਦੇ ਹਾਂਸੀ ਦੇ ਪਿੰਡ ਮੁੰਡਲ ਖੁਰਦ ਵਿਖੇ ਲੈਂਟਰ ਦਾ ਕੰਮ ਕਰ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਕਰੰਟ ਲੱਗ ਗਿਆ, ਜਿਸ ਕਾਰਨ 2 ਭਰਾਵਾਂ ਦੀ ਮੌਤ ਹੋ ਗਈ ਅਤੇ 3 ਬੁਰੀ ਤਰ੍ਹਾਂ ਝੁਲਸ ਗਏ। ਮਿਲੀ ਜਾਣਕਾਰੀ ਅਨੁਸਾਰ ਜੋਗਿੰਦਰ ਪਿੰਡ ਮੁੰਡਲ ਖੁਰਦ ਵਿੱਚ ਆਪਣਾ ਨਵਾਂ ਘਰ ਬਣਾ ਰਿਹਾ ਹੈ, ਐਤਵਾਰ ਦੀ ਸ਼ਾਮ ਕਰੀਬ 7 ਵਜੇ ਪਰਿਵਾਰ ਦੇ 8-10 ਲੋਕ ਕੰਮ ਕਰ ਰਹੇ ਸਨ ਕਿ ਮਿਸਤਰੀ ਨੇ ਲੈਂਟਰ ਤੇ ਪਾਣੀ ਪਾਉਣ ਲਈ ਕਿਹਾ ਤਾਂ ਨੌਜਵਾਨ ਰਵੀ (22) ਛੱਤ ਤੇ....
ਅਗਨੀਵੀਰਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਪੈਨਸ਼ਨ ਜਾਂ ਹੋਰ ਲਾਭ ਨਹੀਂ ਦਿੱਤਾ ਜਾਂਦਾ : ਗਾਂਧੀ ਨਵੀਂ ਦਿੱਲੀ, 23 ਅਕਤੂਬਰ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਬਹਾਦਰਾਂ ਦਾ ਅਪਮਾਨ ਕਰਨ ਲਈ ਬਣਾਈ ਗਈ ਯੋਜਨਾ ਹੈ। ਅਗਨੀਵੀਰਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਪੈਨਸ਼ਨ ਜਾਂ ਹੋਰ ਲਾਭ ਨਹੀਂ ਦਿੱਤਾ ਜਾਂਦਾ। ਦੂਜੇ ਪਾਸੇ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ।....