ਨਵਾਂਸ਼ਹਿਰ, 21 ਨਵੰਬਰ 2024 : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ 3' ਦੇ ਤਹਿਤ ਰਾਜ ਪੱਧਰੀ ਬਾਕਸਿੰਗ ਮੁਕਾਬਲੇ (ਲੜਕੇ-ਲੜਕੀਆਂ) ਉਮਰ ਵਰਗ ਅੰਡਰ 14,17,21,21-30 भडे 31-40ਮਿਤੀ 16-11-2024 24-11-2024 ਤੱਕ ਲੈਮਰਿੰਗ ਟੈਕ ਯੂਨੀਵਰਸਿਟੀ ਬਲਾਚੌਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਦੀ ਜਾਣਕਾਰੀ ਦਿੰਦਿਆਂ ਵੰਦਨਾ ਚੌਹਾਨ, ਜਿਲ੍ਹਾ ਖੇਡ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਗੁਰਪ੍ਰੀਤ ਸਿੰਘ, ਜਿਲ੍ਹਾ ਖੇਡ ਅਫਸਰ ਹੁਸ਼ਿਅਰਪੁਰ ਵਿਸ਼ੇਸ਼ ਤੌਰ 'ਤੇ ਹਾਜਰ ਹੋਏ ਅਤੇ ਉਹਨਾਂ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਅਤੇ ਨਸ਼ਿਆ ਤੋਂ ਦੂਰ ਰਹਿਣ ਤੇ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ । ਜਿਲ੍ਹਾ ਖੇਡ ਅਫਸਰ ਜੀ ਵੱਲੋਂ ਦੱਸਿਆ ਗਿਆ ਕਿ ਇਹਨਾਂ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਖਿਡਾਰੀ ਵੱਧ ਤੋਂ ਵੱਧ ਭਾਗ ਲੈ ਰਹੇ ਹਨ। ਅੱਜ ਦੂਜੇ ਦਿਨ ਖੇਡ ਬਾਕਸਿੰਗ ਲੜਕਿਆਂ ਦੇ ਮੁਕਾਬਲਿਆਂ ਵਿੱਚ ਉਮਰ ਵਰਗ ਅਡੰਰ 21 ਭਾਰ ਵਰਗ 46-51 ਕਿਲੋ ਵਿੱਚ ਕਰਨ ਜਿਲ੍ਹਾ ਸੰਗਰੂਰ ਨੇ ਵਿਸ਼ੇਸ਼ ਜਿਲ੍ਹਾ ਪਠਾਨਕੋਟ ਨੂੰ ਹਰਾਇਆ। ਸਮੀਰ ਜਿਲ੍ਹਾ ਫਿਰੋਜਪੁਰ ਨੇ ਨਿਰਮਲ ਜਿਲ੍ਹਾ ਅਮ੍ਰਿਤਸਰ ਨੂੰ ਹਰਾਇਆ। 51-54 ਕਿਲੋ ਵਿੱਚ ਬੰਟੀ ਜਿਲ੍ਹਾ ਜਲੰਧਰ ਨੇ ਨਿਤਿਨ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਹਰਾਇਆ। ਜਸਨਦੀਪ ਜਿਲ੍ਹਾ ਪਟਿਆਲਾ ਨੇ ਹਰਸ਼ਦੀਪ ਜਿਲ੍ਹਾ ਕਪੂਰਥਲਾ ਨੂੰ ਹਰਾਇਆ, ਪੂਜਨ ਜਿਲ੍ਹਾ ਸੰਗਰੂਰ ਨੇ ਇੰਦਰਜੀਤ ਜਿਲ੍ਹਾ ਬਠਿੰਡਾ ਨੂੰ ਹਰਾਇਆ। ਭਾਰ ਵਰਗ 54-57 ਕਿਲੇ ਵਿੱਚ ਭੁਪਿੰਦਰ ਜਿਲ੍ਹਾ ਅਮ੍ਰਿੰਤਸਰ ਨੇ ਅਰਸ਼ਪ੍ਰੀਤ ਜਿਲ੍ਹਾ ਬਠਿੰਡਾ ਨੂੰ ਹਰਾਇਆ, ਅਸ਼ਰਫ ਜਿਲ੍ਹਾ ਬਰਨਾਲਾ ਨੇ ਕ੍ਰਿਸ਼ ਜਿਲ੍ਹਾ ਜਲੰਧਰ ਨੂੰ ਹਰਾਇਆ, ਆਰਿਅਨ ਜਿਲ੍ਹਾ ਮੋਹਾਲੀ ਨੇ ਰਾਜਵੀਰ ਜਿਲ੍ਹਾ ਮੁਕਤਸਰ ਨੂੰ ਹਰਾਇਆ, ਤਜਿੰਦਰ ਜਿਲ੍ਹਾ ਪਠਾਨਕੋਟ ਨੇ ਉਵੇਸ਼ ਜਿਲ੍ਹਾ ਮਲੇਰਕੋਟਲਾ ਨੂੰ ਹਰਾਇਆ । ਇਸੇ ਤਰ੍ਹਾ ਭਾਰ ਵਰਗ 57-60 ਕਿਲੋ ਵਿੱਚ ਇੰਦਰਜੀਤ ਜਿਲ੍ਹਾ ਅਮ੍ਰਿੰਤਸਰ ਨੇ ਅਬੇ ਜਿਲ੍ਹਾ ਫਿਰੋਜਪੁਰ ਨੂੰ ਹਰਾਇਆ,ਜਤਿਨ ਜਿਲ੍ਹਾ ਹੁਸ਼ਿਆਰਪੁਰ ਨੇ ਰੋਹਿਤ ਜਿਲ੍ਹਾ ਤਰਨਤਾਰਨ ਨੂੰ ਹਰਾਇਆ, ਦੀਪਕ ਜਿਲ੍ਹਾਂ ਜਲੰਧਰ ਨੇ ਰੋਬਿਨਪ੍ਰੀਤ ਜਿਲ੍ਹਾ ਬਰਨਾਲਾ ਨੂੰ ਹਰਾਇਆ। ਭਾਰ ਵਰਗ 60-63 ਕਿਲੋ ਵਿੱਚ ਮਨਜੋਤ ਜਿਲ੍ਹਾ ਪਠਾਨਕੋਟ ਨੇ ਪਰਮਜੀਤ ਜਿਲ੍ਹਾ ਗੁਰਦਾਸਪੁਰ ਨੂੰ ਹਰਾਇਆ, ਕੁਨਾਲ ਜਿਲ੍ਹਾ ਹੁਸ਼ਿਆਰਪੁਰ ਨੇ ਸੋਰਵ ਜਿਲ੍ਹਾ ਜਲੰਧਰ ਨੂੰ ਹਰਾਇਆ, ਨਵਰੂਪ ਜਿਲ੍ਹਾ ਅਮ੍ਰਿੰਤਸਰ ਨੇ ਅਮਜਦ ਜਿਲ੍ਹਾ ਫਤਿਹਗੜ੍ਹ ਨੂੰ ਹਰਾਇਆ। ਇਸੇ ਤਰ੍ਹਾ ਭਾਰ ਵਰਗ 63-67 ਕਿਲੋ ਵਿੱਚ ਉਮ ਜਿਲ੍ਹਾ ਅਮ੍ਰਿੰਤਸਰ ਨੇ ਰਾਘਵ ਮਨਹਾਸ ਨੂੰ ਹਰਾਇਆ, ਜਸਨ ਜਿਲ੍ਹਾ ਮੋਹਾਲੀ ਨੇ ਅਕਾਸਦੀਪ ਜਿਲ੍ਹਾ ਪਠਾਨਕੋਟ ਨੂੰ ਹਰਾਇਆ। ਇਸ ਮੌਕੇ ਤੇ ਸ੍ਰੀ ਰਾਮ ਮੈਅਰ (ਸਹਾਇਕ ਡਾਇਰੈਕਟਰ ਸਪੋਰਟਸ ) ਲੈਮਰਿਨ ਟੈਕ, ਸਕਿੱਲ ਯੂਨੀਵਰਸਿਟੀ ਬਲਾਚੌਰ, ਕਨਵੀਨਰ: ਮੁਹੰਮਦ ਹਬੀਬ ਬਾਕਸਿੰਗ ਕੋਚ, ਸ: ਹਰਦੀਪ ਸਿੰਘ ਕੋ- ਕਨਵੀਨਰ, ਸ: ਹਰਪ੍ਰੀਤ ਸਿੰਘ ਬਾਕਸਿੰਗ ਕੋਚ, ਸ: ਮਲਕੀਤ ਸਿੰਘ ਅਥਲੈਕਿਟਸ ਕੋਚ, ਮਿਸ ਲਵਪ੍ਰੀਤ ਕੌਰ ਅਬਲੈਟਿਕਸ ਕੋਚ, ਸ੍ਰੀਮਤੀ ਗੁਰਜੀਤ ਕੌਰ ਕਬੱਡੀ ਕੋਚ, ਸ੍ਰੀਮਤੀ ਜਸਕਰਨ ਕੌਰ ਕਬੱਡੀ ਕੋਚ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੰਜਾਬ ਰਾਜ ਦੇ ਬਾਕਸਿੰਗ ਖਿਡਾਰੀ ਅਤੇ ਆਫੀਸ਼ੀਅਲ ਹਾਜਰ ਸਨ।