ਮਾਲਵਾ

ਐੱਸ. ਐੱਸ ਜੈਨ ਸਭਾ ਰਾਏਕੋਟ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ
ਰਾਏਕੋਟ (ਰਘਵੀਰ ਸਿੰਘ ਜੱਗਾ) : ਐੱਸ. ਐੱਸ ਜੈਨ ਸਭਾ ਰਾਏਕੋਟ ਵੱਲੋਂ ਲਾਇਨਜ਼ ਕਲੱਬ ,ਜੇਸੀਆਈ ਕਲੱਬ ,ਪ੍ਰੈੱਸ ਕਲੱਬ ਰਾਏਕੋਟ, ਸ੍ਰੀ ਰੂਪ ਸੇਵਾ ਸਮਿਤੀ ,ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ (ਆਤਮ ਭਵਨ ) ਅਤੇ ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਈਸਟ ਦੇ ਸਹਿਯੋਗ ਨਾਲ ਜੈਨ ਸਥਾਨਕ ਰਾਏਕੋਟ ਵਿਖੇ ਜੈਨ ਸੰਤ ਸ੍ਰੀ ਪਿਯੂਸ਼ ਮੁਨੀ ਜੀ ,ਸ੍ਰੀ ਸਇਮੇਸ਼ ਮੁਨੀ ਜੀ ਅਤੇ ਸ੍ਰੀ ਅਭਿਨਵ ਮੁਨੀ ਜੀ ਮਹਾਰਾਜ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜੈਨ ਸਥਾਨਕ ਵਿਖੇ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਬ੍ਰਿਜ ਲਾਲ....
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਮਰਾਲਾ 'ਚ ਵਿਸ਼ੇ਼ਸ਼ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਲੁਧਿਆਣਾ (ਰਘਵੀਰ ਜੱਗਾ ) :ਕਾਨੂੰਨੀ ਜਾਗਰੂਕਤਾ ਮੁਹਿੰਮ ਦੀ ਲੜੀ ਤਹਿਤ ਬੀਤੇ ਕੱਲ੍ਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਿਲ੍ਹੇ ਅਧੀਨ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਕਾਨੂੰਨੀ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਵਾਇਆ ਗਿਆ। ਇਸ ਮੁਹਿੰਮ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਮਰਾਲਾ ਵਿੱਚ ਇੱਕ ਵਿਸ਼ੇ਼ਸ਼ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰੀ ਅਰੁਨ....
ਨਸ਼ਿਆਂ ਤੋਂ ਨਿਜਾਤ ਪਾਉਣ ਲਈ ਲੋਕਾਂ ਨੁੰ ਇੱਕਠੇ ਹੋਣਾ ਪਵੇਗਾ : ਗੋਗੀ/ਲਾਡੀ
ਰਾਏਕੋਟ (ਮੁਹੰਮਦ ਇਮਰਾਨ) : ਪੰਜਾਬ ਵਿੱਚ ਨਸ਼ਿਆਂ ਦੀ ਭੇਂਟ ਚੜ੍ਹ ਕਈ ਹਜ਼ਾਰਾਂ ਨੌਜਵਾਨ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਹਨ, ਪਰ ਨਸ਼ਿਆਂ ਦੀ ਇਸ ਦਲਦਲ ‘ਚੋ ਨੌਜਵਾਨਾਂ ਨੂੰ ਕੱਢਣ ਲਈ ਕਿਸੇ ਵੀ ਸਰਕਾਰ ਅਖਬਾਰੀ ਬਿਆਨਬਾਜੀ ਤੋਂ ਸਿਵਾਏ ਨੇ ਕੋਈ ਜਿਆਦਾ ਹੰਭਲਾ ਨਹੀਂ ਮਾਰਿਆ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਿੰਦਰ ਸਿੰਘ ਗੋਗੀ ਭੁੱਲਰ ਬਲਾਕ ਪ੍ਰਧਾਨ ਬੀਕੇਯੂ ਸਿੱਧੂਪੁਰ ਅਤੇ ਮੁੱਖ ਬੁਲਾਰਾ ਨਰਿੰਦਰ ਸਿੰਘ ਲਾਡੀ ਸਹੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕਿਸੇ....
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਆਪਣਾ ਪੱਖ ਪਾਰਟੀ ਹੈਡਕੁਆਟਰ ਵਿਚ ਰੱਖਣ ਲਈ ਦਿੱਤਾ ਮੌਕਾ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੁੰ ਉਹਨਾਂ ਖਿਲਾਫ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ ਆਪ ਵਿਅਕਤੀਗਤ ਤੌਰ ’ਤੇ ਪੇਸ਼ ਹੋ ਕੇ ਰੱਖਣ ਲਈ ਭਲਕੇ 7 ਨਵੰਬਰ ਤੱਕ ਦਾ ਇਕ ਹੋਰਮੌਕਾ ਦਿੱਤਾ ਹੈ। ਇਸ ਬਾਬਤ ਫੈਸਲਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤੀ। ਇਹ ਮੀਟਿੰਗ ਅੱਜ ਪਿੰਡ ਮਲੂਕਾ ਵਿਚ ਹੋਈ। ਮਲੂਕਾ ਨੇ ਬੀਬੀ ਜਗੀਰ ਕੌਰ ਨੂੰ ਆਖਿਆਕਿ ਉਹ ਭਲਕੇ....
ਮੋਗਾ ਦੇ ਪਿੰਡ ਸਿੰਘਾਂ ਵਾਲਾ ਵਿਖੇ ਡੇਰਾ ਭਾਈ ਸੇਵਾ ਸਿੰਘ 'ਚ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ
ਮੋਗਾ : ਗੁਰੂ ਨਗਰੀ 'ਚ ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਮਾਮਲੇ ਨਾਲ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਜੁੜ ਰਿਹਾ ਹੈ। ਸ਼ੁੱਕਰਵਾਰ ਸਵੇਰੇ ਪੁਲਿਸ ਨੇ ਅੰਮ੍ਰਿਤਸਰ ਤੇ ਬਟਾਲਾ 'ਚ ਹਿੰਦੂ ਆਗੂਆਂ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਸੀ ਤਾਂ ਜੋ ਸਥਿਤੀ ਕਾਬੂ ਹੇਠ ਰਹੇ। ਨਾਲ ਹੀ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੋਗਾ ਦੇ ਪਿੰਡ ਸਿੰਘਾਂ ਵਾਲਾ ਵਿਖੇ ਡੇਰਾ ਭਾਈ ਸੇਵਾ ਸਿੰਘ 'ਚ ਸਿੱਖ ਨੌਜਵਾਨ....
ਪ੍ਰਸ਼ਾਸ਼ਨ ਲੋਕਾਂ ਨੂੰ ਚੰਗੀਆਂ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ : ਐਸ.ਡੀ.ਐਮ
ਖੰਨਾ : ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਨੂੰ ਬਿਹਤਰ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਉਪ ਮੰਡਲ ਮੈਜਿਸਟ੍ਰੇਟ ਖੰਨਾ ਮਨਜੀਤ ਕੌਰ ਵਲੋਂ ਬੀਤੇ ਕੱਲ੍ਹ ਨਗਰ ਕੌਂਸਲ ਖੰਨਾ ਦੇ ਸੇਵਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਖੰਨਾ ਦੇ ਕਾਰਜਕਾਰੀ ਅਧਿਕਾਰੀ ਤੋਂ ਇਲਾਵਾ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਲੁਧਿਆਣਾ ਸ੍ਰੀ ਅਮਨ ਗਰਗ ਵੀ ਮੌਜੂਦ ਸਨ। ਐਸ.ਡੀ.ਐਮ. ਖੰਨਾ ਵਲੋਂ ਇਸ ਮੌਕੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ....
ਉਹ ਵੀ ਦਿਨ ਸਨ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦੇ.....
ਇਹ ਤਸਵੀਰ 1975 ਦੀ ਹੈ। ਗੁਰਚਰਨ ਰਾਮਪੁਰੀ ਕੈਨੇਡਾ ਤੋਂ ਆਏ ਹੋਏ ਸਨ। ਇਹ ਰੰਗੀਲ ਤਸਵੀਰ ਵੀ ਉਨ੍ਹਾਂ ਹੀ ਖਿੱਚੀ ਸੀ। ਕੁਰਸੀਆਂ ਤੇ ਸੁਭਾਇਮਾਨ ਕਿੰਨੇ ਵੱਡੇ ਲੇਖਕ ਹਨ। ਅਜਾਇਬ ਚਿਤਰਕਾਰ,ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਗੁਰਚਰਨ ਸਿੰਘ ਸਹਿੰਸਰਾ, ਕੁਲਵੰਤ ਨੀਲੋਂ, ਡਾਃ ਸ ਸ ਦੋਸਾਂਝ, ਡਾਃ ਕੇਸਰ ਸਿੰਘ ਕੇਸਰ, ਨਿਰੰਜਨ ਸਿੰਘ ਸਾਥੀ, ਰਾਮ ਨਾਥ ਸਰਵਰ, ਸੋਹਣ ਢੰਡ,ਹਰਬੰਸ ਰਾਮਪੁਰੀ। ਹੇਠਾਂ ਬੈਠਿਆਂ ਵਿੱਚ ਕਈ ਵੱਡੇ ਲਿਖਾਰੀ ਹਨ। ਸੁਖਮਿੰਦਰ ਰਾਮਪੁਰੀ, ਸ਼ੇਰਜੰਗ ਕਨੇਚਵੀ,ਰਾਜ ਦੁਲਾਰ, ਧਰਮ ਪਾਲ....
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 93 'ਚ ਸੜ੍ਹਕ ਨਿਰਮਾਣ ਕਾਰਜ਼ਾਂ ਦੀ ਸੁ਼ਰੂਆਤ
ਲੁਧਿਆਣਾ (ਰਘਵੀਰ ਸਿੰਘ ਜੱਗਾ) : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 93 ਅਧੀਨ ਨਸੀਬ ਇਨਕਲੇਵ ਵਿਖੇ ਆਜ਼ਾਦ ਗੈਸ ਵਾਲੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਮੁੱਚੀ ਆਮ ਆਦਮੀ ਟੀਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਚੌਧਰੀ ਬੱਗਾ ਨੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵਿਸ਼ਵਾਸ਼ ਜਤਾਉਂਦਿਆਂ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ....
ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ (ਸ਼ੇਰਪੁਰ ਕਲਾਂ) ਵਿਖੇ ਸਲਾਨਾ ਸਹੋਦਿਆ ਅਥਲੈਟਿਕ ਮੀਟ ਕਰਵਾਈ
ਜਗਰਾਉਂ ( ਰਛਪਾਲ ਸਿੰਘ ਸ਼ੇਰਪੁਰੀ) : ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ (ਸ਼ੇਰਪੁਰ ਕਲਾਂ) ਵਿਖੇ ਸਲਾਨਾ ਸਹੋਦਿਆ ਅਥਲੈਟਿਕ ਮੀਟ ਕਰਵਾਈ ਗਈ ।ਦੋ ਦਿਨ ਚੱਲਣ ਵਾਲੀ਼ ਇਸ ਅਥਲੈਟਿਕ ਮੀਟ ਵਿੱਚ ਖਿਡਾਰੀਆਂ ਨੇ ਅਥਲੈਟਿਕਸ ਨਾਲ਼ ਸੰਬੰਧਿਤ ਵੱਖ- ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।ਜਿਸ ਵਿੱਚ ਸਹੋਦਿਆ ਕੰਪਲੈਕਸ ਦੇ ਕੁੱਲ੍ਹ 32 ਸਕੂਲਾਂ ਨੇ ਭਾਗ ਲਿਆ। ਇਸ ਖੇਡ ਮੇਲੇ ਦੌਰਾਨ ਦੌੜਾਂ, ਛਾਲਾਂ, ਡਿਸਕਸ ਥਰੋ,ਰਿਲੇਅ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਗਈਆਂ। ਜਿੰਨ੍ਹਾਂ ਵਿੱਚ,ਅੰਡਰ 14....
ਜਗਰਾਉਂ 'ਚ ਧੂਮ ਧਾਮ ਨਾਲ ਮਨਾਇਆ ਗਿਆ ਬਾਬਾ ਸ਼ਿਆਮ ਜੀ ਦਾ ਜਨਮ ਦਿਵਸ
ਜਗਰਾਓਂ (ਰਛਪਾਲ ਸਿੰਘ ਸ਼ੇਰਪੁਰੀ ) : ਜਗਰਾਉਂ ਵਿੱਚ ਪਹਿਲੀ ਵਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਬਾਬਾ ਸ਼ਿਆਮ ਜੀ ਦਾ ਜਨਮ ਦਿਵਸ।ਇਹ ਜਨਮ ਦਿਵਸ ਨਿਊ ਮਾਡਲ ਟਾਊਨ ,ਮੋਤੀ ਬਾਗ ਮਾਤਾ ਚਿੰਤਪੁਰਨੀ ਮੰਦਿਰ ਵਿੱਚ ਅੱਜ ਬਾਬਾ ਜੀ ਦੇ ਜਨਮ ਦਿਵਸ ਮੌਕੇ ਕੇਕ ਕੱਟਣ ਤੋਂ ਬਾਅਦ 56 ਭੋਗ ਲਗਾਏ ਗਏ ਅਤੇ ਉਸ ਤੋਂ ਬਾਅਦ ਅਟੁੱਟ ਲੰਗਰ ਚੱਲਿਆ ਅਤੇ ਇਸ ਸਾਰੇ ਪ੍ਰੋਗਰਾਮ ਨੂੰ ਭਜਨ ਮੰਡਲੀ ਸ਼੍ਰੀ ਸ਼ਿਆਮ ਦੀਵਾਨੇ ਗਰੁੱਪ ਵਲੋਂ ਆਪਣੇ ਸੁੰਦਰ ਅਤੇ ਮਨਮੋਹਕ ਭਜਨਾ ਨਾਲ ਸਜਇਆ ਗਿਆ। ਸੰਸਥਾ ਨਿਊ ਮਾਡਲ ਟਾਊਨ ਦੇ ਮੈਂਬਰਾਂ....
ਸਨਾਤਨ ਧਰਮ ਵੱਲੋਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਸਖ਼ਤ ਨਿਖੇਧੀ 
ਰਾਏਕੋਟ (ਇਮਰਾਨ ਖਾਨ) : ਸਥਾਨਕ ਪ੍ਰਾਚੀਨ ਮੰਦਰ ਸ਼ਿਵਾਲਾ ਖਾਮ ਵਿਖੇ ਮੰਦਰ ਕਮੇਟੀ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ਹੇਠ ਸਨਾਤਨ ਧਰਮ, ਵੱਖ ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਬੀਤੇ ਦਿਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਹੋਏ ਕਤਲ ਦੀ ਸਖਤ ਸ਼ਬਦਾਂ ਵਿੱਚ ਰੱਖੀ ਮੀਟਿੰਗ ਦੋਰਾਨ ਨਿਖੇਧੀ ਕੀਤੀ ਗਈ ਅਤੇ ਸੂਬੇ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਵਾ ਕੇ ਕਤਲ ਲਈ ਜੁੰਮੇਵਾਰ ਲੋਕਾਂ ਦੇ ਨਾਪਾਕ ਇਰਾਦਿਆਂ ਨੂੰ....
ਦਿੱਲੀ ਮੋਰਚਾ ਫਤਿਹ ਦਿਵਸ 19 ਨਵੰਬਰ ਨੂੰ ਹਰ ਘਰ ਅੱਗੇ ਦੀਪਮਾਲਾ ਕਰਕੇ ਮਨਾਇਆ ਜਾਵੇਗਾ
ਮਹਿਲ ਕਲਾਂ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਦੀ ਮੀਟਿੰਗ ਗੁਰਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਜਗਰਾਜ ਸਿੰਘ ਹਰਦਾਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਅਤੇ ਸਾਹਿਬ ਸਿੰਘ ਬਡਬਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਸੰਘਰਸ਼ ਸੱਦਿਆਂ ਨੂੰ ਲਾਗੂ ਕਰਨ ਅਤੇ ਜਥੇਬੰਦੀ ਨੂੰ ਮਜਬੂਤ ਕਰਨ, ਜਥੇਬੰਦੀ ਦਾ ਘੇਰਾ ਵਿਸ਼ਾਲ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਹੋਏ....
'ਆਪ' ਨੂੰ ਵਾਅਦਾ ਯਾਦ ਕਰਾਉਣ ਹਿਮਾਚਲ ਪ੍ਰਦੇਸ਼ ਗਏ ਅਧਿਆਪਕਾਂ ਉੱਪਰ ਜ਼ਾਲਮਾਨਾ ਪੁਲਿਸ ਕਾਰਵਾਈ ਸ਼ਰਮਨਾਕ: ਮਨਜੀਤ ਧਨੇਰ
ਮਹਿਲ ਕਲਾਂ (ਭੁਪਿੰਦਰ ਧਨੇਰ ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਮ ਆਦਮੀ ਪਾਰਟੀ ਨੂੰ ਹਿਮਾਚਲ ਵਿੱਚ ਵਾਅਦਾ ਚਿਤਾਉਣ ਗਏ ਡੀਟੀਐੱਫ ਦੀ ਅਗਵਾਈ ਵਿੱਚ ਅਧਿਆਪਕਾਂ ਉੱਪਰ ਜ਼ਾਲਮਾਨਾ ਪੁਲਿਸ ਕਾਰਵਾਈ ਕਰਨ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਹਿਮਾਚਲ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਦਾ....
ਕਰਮਸਰ ਕਾਲਜ ‘ਚ ਸਾਈਬਰ ਜਾਗਰੁਕਤਾ ਦਿਵਸ ਮਨਾਇਆ 
ਰਾੜਾ ਸਾਹਿਬ (ਕਰਮਨ ਰਾੜਾ ਸਾਹਿਬ) : ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਦੀ ਯੋਗ ਅਗਵਾਈ ਵਿੱਚ ਸਾਈਬਰ ਜਾਗਰੁਕਤਾ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਤਹਿਤ ਪ੍ਰੋ.ਸੁਖਬੀਰ ਵੱਲੋਂ ਸਾਈਬਰ ਕਰਾਇਮ ਐਕਟ ਬਾਰੇ ਵਿਦਿਆਰਥੀਆਂ ਨੂੰ ਜਾਗਰੁਕ ਕਰਵਾਇਆ ਗਿਆ ਇਸ ਮੌਕੇ ਤੇ ਪ੍ਰੋ. ਰਮਨਦੀਪ ਕੌਰ, ਪ੍ਰੋ. ਹਰਮਨਦੀਪ ਕੌਰ , ਪ੍ਰੋ. ਹਰਪ੍ਰੀਤ ਕੌਰ ਸਾਮਿਲ ਸਨ।
ਸਰਕਾਰੀ ਕਾਲਜ ਕਰਮਸਰ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ
ਰਾੜਾ ਸਾਹਿਬ (ਕਰਮਨ ਰਾੜਾ ਸਾਹਿਬ) : ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਵਿਦਿਆਰਥੀਆਂ ਦਾ ਇਕ ਵਿੱਦਿਅਕ ਟੂਰ ਪ੍ਰਿੰਸੀਪਲ ਸ਼੍ਰੀ ਹਰਮੇਸ਼ ਲਾਲ ਜੀ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਨਸਾਰ ਮੋਰਨੀ ਹਿੱਲ ਅਤੇ ਟਿਕਰ ਤਾਲ ਦੇ ਸਥਾਨਾਂ ਤੇ ਗਿਆ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਕਮਰਸ ਵਿਭਾਗ ਦੇ ਵਿਦਿਆਰਥੀਆ ਨੇ ਇਹਨਾਂ ਸਥਾਨਾ ਤੇ ਵਪਾਰ ਸਬੰਧੀ ਵਰਤੇ ਜਾਂਦੇ ਤੌਰ ਤਰੀਕਿਆਂ ਦਾ ਅਧਿਐਨ ਕੀਤਾ ਅਤੇ ਪ੍ਰਯੋਗੀ ਰੂਪ ਵਿਚ ਵਪਾਰ ਦੀਆਂ ਬਰੀਕੀਆਂ ਨੂੰ ਸਮਝਿਆ ਇਸ ਸਮੇ ਖ਼ੂਬਸੂਰਤ ਪਹਾੜੀਆਂ ਵਿਚਕਾਰ ਛੋਟੇ....