ਲੁਧਿਆਣਾ : ਬੀਤੇ ਦਿਨ ਵਾਰਡ ਨੰ: 33 ਦੀ ਗਰੇਵਾਲ ਕਲੋਨੀ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਵਿੱਚ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਕੁਮਾਰ ਅਤੇ ਕਈ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਿਸ ਵਿਚ ਵਿਧਾਇਕ ਭੋਲਾ ਅਤੇ ਵਿਧਾਇਕ ਛੀਨਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਰੀਆਂ ਪੁਰਾਣੀਆਂ ਸਰਕਾਰਾਂ ਆਪਣੇ ਹੁਕਮ ਆਮ ਜਨਤਾ 'ਤੇ ਥੋਪ ਦਿੰਦੀ ਸੀ ਪਰ ਹੁਣ 'ਆਪ' ਸਰਕਾਰ ਜਨਤਾ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲੈਂਦੀ ਹੈ ਅਤੇ ਆਮ ਜਨਤਾ ਦੀ ਸਹੂਲਤ ਲਈ ਕਈ ਵਿਕਾਸ ਕਾਰਜ ਕਰਵਾ ਰਹੀ ਹੈ। ਜਿਸ ਕਾਰਨ ਕਾਂਗਰਸੀ ਵੀ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਨਵ-ਨਿਯੁਕਤ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਨਵ-ਨਿਯੁਕਤ ਵਰਕਰ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਸਨ, ਹੁਣ ਉਹ ਆਮ ਆਦਮੀ ਪਾਰਟੀ ਰਾਹੀਂ ਵੀ ਉਸੇ ਤਰ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਉਕਤ ਨਵ-ਨਿਯੁਕਤ ਮੈਂਬਰਾਂ ਨੇ ਹਾਜ਼ਰ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ "ਆਪ" ਪਾਰਟੀ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਵਿਧਾਇਕ ਭੋਲਾ ਅਤੇ ਵਿਧਾਇਕ ਛੀਨਾ ਦਾ ਪਾਰਟੀ 'ਚ ਸ਼ਾਮਿਲ ਕਰਵਾਉਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਤੇ ਚੇਤਨ ਥਾਪਰ, ਤਰਕੀ ਲਾਲ, ਸੰਜੀਵ, ਅਮਨ ਸੈਣੀ, ਮਨੀਸ਼ ਟਿੰਕੂ, ਵਿਨੋਦ ਕੁਮਾਰ, ਸੁਖਦੇਵ ਗਰਚਾ, ਸੁਨੀਲ ਜੌਹਰ, ਬੀਰ ਸੁਖਪਾਲ, ਅਜੇ ਮਿੱਤਲ, ਨਿਰਮਲ ਸਿੰਘ, ਗਗਨ ਗੋਇਲ, ਬੀ ਐਲ ਯਾਦਵ, ਰਿਸ਼ੂ ਸ਼ਰਮਾ, ਪ੍ਰਿੰਸ ਸ਼ਰਮਾ, ਜਗਦੇਵ ਧੁੰਨਾ, ਜਤਿੰਦਰ ਛਿੰਦਾ ਆਦਿ ਹਾਜ਼ਰ ਸਨ।