ਰਾਏਕੋਟ, 21 ਦਸੰਬਰ (ਚਮਕੌਰ ਸਿੰਘ ਦਿੳਲ) : ਕੜਾਕੇ ਦੀ ਠੰਢ ਨੂੰ ਦੇਖਦਿਆਂ ਬੈਂਕ ਆਫ ਇੰਡੀਆ ਰਾਏਕੋਟ ਦੇ ਤਰਫੋਂ ਚੀਫ ਮੈਨੇਜਰ ਵੇਦ ਪ੍ਰਕਾਸ਼ ਦੀ ਵੱਲੋਂ ਪਿੰਡ ਸਹਿਬਾਜਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪ੍ਰੀ-ਪ੍ਰਾਇਮਰੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਸਮੂਹ 173 ਵਿਦਿਆਰਥੀਆਂ ਲਈ ਸਰਦੀ ਤੋਂ ਬਚਾਅ ਲਈ ਗਰਮ ਕੋਟੀਆਂ ਵੰਡੀਆਂ ਗਈਆਂ।ਇਸ ਮੌਕੇ ਉਨ੍ਹਾਂ ਨਾਲ ਬੈਂਕ ਸਟਾਫ ਪ੍ਰਿਤਪਾਲ ਸਿੰਘ ਗੱਗੀ, ਜਗਪਾਲ ਸਿੰਘ ਸਿਵੀਆਂ ਵੀ ਹਾਜ਼ਿਰ ਸਨ । ਸਕੂਲ ਮੁਖੀ ਰਾਜਿੰਦਰਪਾਲ ਸਿੰਘ ਪਰਮਾਰ ਵੱਲੋਂ ਬੈਂਕ ਆਫ ਇੰਡੀਆ ਦੇ ਮੈਨੇਜਰ ਵੇਦ ਪ੍ਰਕਾਸ਼ ਦਾ ਉੱਚੇਚਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਬੱਚਿਆਂ ਨੂੰ ਠੰਢ ਤੋਂ ਨਿਜਾਤ ਦਿਵਾਉਣ ਲਈ ਕੀਤੇ ਇਸ ਪਰਉਪਕਾਰੀ ਉਦਮ ਦੀ ਸਰਾਹਨਾ ਕੀਤੀ। ਇਸ ਮੌਕੇ ਸਰਪੰਚ ਦਰਸ਼ਨ ਸਿੰਘ ਮਾਨ ,ਮਾਸਟਰ ਸੁਖਦੇਵ ਸਿੰਘ ,ਕਰਨੈਲ ਸਿੰਘ ਕੈਲੇ , ਮੁਖਤਿਆਰ ਸਿੰਘ, ਠੇਕੇਦਾਰ ਦਰਸ਼ਨ ਸਿੰਘ, ਹਰਨੇਕ ਸਿੰਘ ਕੈਲੇ, ਗੁਰਪਿੰਦਰ ਸਿੰਘ, ਜਰਨੈਲ ਸਿੰਘ ,ਬਲਦੇਵ ਸਿੰਘ ਤਰਸੇਮ ਸਿੰਘ, ਚੇਅਰਮੈਨ ਮਲਕੀਤ ਸਿੰਘ, ਚੇਅਰਮੈਨ ਅਮਰਜੀਤ ਸਿੰਘ ਤੋਂ ਇਲਾਵਾ ਸਕੂਲੀ ਸਟਾਫ ਸ਼ਿੰਗਾਰਾ ਸਿੰਘ ,ਮਨਪ੍ਰੀਤ ਕੌਰ ਅਤੇ ਪ੍ਰਥਮ ਟੀਮ ਮੈਂਬਰ , ਸ਼ਰਨਜੀਤ ਕੌਰ ਆਦਿ ਵੀ ਹਾਜ਼ਿਰ ਸਨ|