ਲੁਧਿਆਣਾ, 2 ਅਪ੍ਰੈਲ : ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚ ਗਏ ਹਨ। ਭਾਜਪਾ ਵਰਕਰਾਂ ਨੇ ਰੇਲਵੇ ਸਟੇਸ਼ਨ ’ਤੇ ਢੋਲ ਵਜਾ ਕੇ ਬਿੱਟੂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਬਿੱਟੂ ਸ਼ਹਿਰ ਵਿਚ ਰੋਡ ਸ਼ੋਅ ਕੱਢ ਕੇ ਭਾਜਪਾ ਦਫ਼ਤਰ ਜਾਣਗੇ। ਇਸ ਦੌਰਾਨ ਉਹ ਭਾਜਪਾ 'ਚ ਆਪਣੇ ਕਈ ਕਰੀਬੀ ਨੇਤਾਵਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ। ਜਗਰਾਓਂ ਪੁਲ ਨੇੜੇ ਦੁਰਗਾ ਮਾਤਾ ਮੰਦਰ ਵਿਚ ਮੱਥਾ ਟੇਕਣ ਵੀ ਰੁਕੇ। ਦੱਸ ਦੇਈਏ ਕਿ ਰਵਨੀਤ ਬਿੱਟੂ 26....
ਮਾਲਵਾ
ਮਾਲੇਰਕੋਟਲਾ, 2 ਅਪ੍ਰੈਲ : ਮਾਲੇਰਕੋਟਲਾ ਦੇ ਐਸਐਸਪੀ ਡਾ. ਸਿਮਰਤ ਕੌਰ (ਆਈਪੀਐਸ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ, ਜਦੋਂ ਸ੍ਰੀ ਵੈਭਵ ਸਹਿਗਲ, (ਪੀਪੀਐਸ) ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ, ਸਤੀਸ਼ ਕੁਮਾਰ, (ਪੀਪੀਐਸ) ਉਪ ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ ਜੀ ਦੀ ਨਿਗਰਾਨੀ ਤਹਿਤ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ, ਮਾਹੋਰਾਣਾ ਦੀ ਟੀਮ ਮਿਤੀ 31.03.2024 ਨੂੰ ਥਾਣੇਦਾਰ ਸੁਰਜੀਤ....
ਸੰਸਦ ਮੈਂਬਰ ਪਟਿਆਲਾ ਪ੍ਰਨੀਤ ਕੌਰ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਦਖਲ ਦੇਣ ਅਤੇ ਸਾਡੇ ਨੌਜਵਾਨਾਂ ਨੂੰ ਘਰ ਵਾਪਸ ਲਿਆਉਣ ਦੀ ਅਪੀਲ ਕੀਤੀ ਪਟਿਆਲਾ, 2 ਅਪਰੈਲ : ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਯੁੱਧ ਵਿੱਚ ਫਸੇ ਪਟਿਆਲਾ ਦੇ ਨੌਜਵਾਨ ਦੀ ਸੁਰੱਖਿਅਤ ਘਰ ਵਾਪਸੀ ਨੂੰ ਯਕੀਨੀ ਬਣਾਉਣ। ਮਦਦ ਲਈ ਅਪੀਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, “ਮੇਰੇ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ....
ਫਤਿਹਗੜ੍ਹ ਸਾਹਿਬ, 2 ਅਪ੍ਰੈਲ : ਇੱਕ ਮਹੱਤਵਪੂਰਨ ਸਿਆਸੀ ਘਟਨਾਕ੍ਰਮ ਵਿੱਚ ਜੋ ਕਾਫੀ ਧਿਆਨ ਖਿੱਚਿਆ ਗਿਆ ਹੈ, ਇੰਟਰਨੈਸ਼ਨਲ ਜੱਟ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸਰਾਂ ਨੇ ਪੰਜਾਬ ਦੇ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਸੀਟ ਲਈ ਭਾਜਪਾ ਆਗੂ ਪਰਮਜੀਤ ਸਿੰਘ ਕੈਂਥ ਦਾ ਜਨਤਕ ਤੌਰ ‘ਤੇ ਸਮਰਥਨ ਕੀਤਾ ਹੈ। ਇਹ ਸਮਰਥਨ, ਕਿਸਾਨਾਂ ਨਾਲ ਸਬੰਧਿਤ ਜੱਟ ਭਾਈਚਾਰਿਆਂ ਦੇ ਅੰਦਰ ਇੱਕ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਤੋਂ ਆਉਂਦਾ ਹੈ, ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਖੇਤਰਾਂ ਵਿੱਚ ਦੋ ਪ੍ਰਮੁੱਖ ਨੇਤਾਵਾਂ ਦੇ....
ਫਾਜਿਲਕਾ, 02 ਅਪ੍ਰੈਲ : ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਾਜਿਲਕਾ ਪੁਲਿਸ ਵੱਲੋਂ ਅੱਜ ਮਿਤੀ 02—04—2024 ਨੂੰ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਸਮੂਹ ਹਲਕਾ ਅਫਸਰਾਂ ਅਤੇ ਮੁੱਖ ਅਫਸਰਾਂ ਦੀ ਨਿਗਰਾਨੀ ਹੇਠ ਜਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਅਪ੍ਰੇਸ਼ਨ (CASO) ਚਲਾਇਆ ਗਿਆ। ਜਿਸ ਦੌਰਾਨ ਜਿਲ੍ਹਾ ਫਾਜਿਲਕਾ ਅਧੀਨ ਪੈਂਦੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡ, ਹੋਟਲਾਂ, ਪਾਰਕਿੰਗ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੀ....
ਪ੍ਰਸਿੱਧ ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਕੁੰਦਨ ਕੌਰ ਯਾਦਗਾਰੀ “ਬਚਵਾਹੀ ਐਵਾਰਡ “ ਪ੍ਰਦਾਨ ਲੁਧਿਆਣਾ, 2 ਅਪ੍ਰੈਲ : ਪੰਜਾਬੀ ਸਾਹਿਤਕ ਮੰਚ ਭੰਗਾਲਾ -ਮੁਕੇਰੀਆਂ ( ਹੋਸ਼ਿਆਰਪੁਰ) ਵੱਲੋਂ ਮਾਤਾ ਕੁੰਦਨ ਕੌਰ ਜੀ ਦੀ ਯਾਦ ਵਿੱਚ ਸਥਾਪਿਤ ਚੌਥਾ ਸਲਾਨਾ ਬਚਵਾਹੀ ਐਵਾਰਡ ਅਤੇ ਸਾਲਾਨਾ ਕੌਮੀ ਕਵੀ ਦਰਬਾਰ 'ਯਾਰਾਂਦਰੀ ' ਪਿੰਡ ਹਯਾਤਪੁਰ (ਹੋਸ਼ਿਆਰਪੁਰ) ਵਿਖੇ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸੰਧੂ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਲੁਧਿਆਣਾ ਵੱਸਦੇ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ....
ਅਰਜਨ ਬਾਵਾ ਦੇ ਵਿਆਹ ਦੀਆਂ ਰਸਮਾਂ ਦਾ ਸ਼ੁਭ ਆਰੰਭ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਕੀਤਾ ਲੁਧਿਆਣਾ, 2 ਅਪ੍ਰੈਲ : ਅੱਜ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਿੰਘ ਸਭਾ ਹਾਊਸਿੰਗ ਬੋਰਡ ਕਲੋਨੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਧਾਰਮਿਕ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ....
ਫਲਾਇੰਗ ਸਕੁਐਡ ਟੀਮਾਂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ ਲੁਧਿਆਣਾ, 2 ਅਪ੍ਰੈਲ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ.) (ਸਿਵਲ ਅਤੇ ਪੁਲਿਸ ਦੋਵੇਂ) ਲਈ ਇੱਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਵਰਕਸ਼ਾਪ ਸਥਾਨਕ ਬੱਚਤ ਭਵਨ ਵਿੱਚ ਕਰਵਾਈ ਗਈ। ਵੇਰਵਿਆਂ ਅਨੁਸਾਰ, ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 126....
ਲੁਧਿਆਣਾ, 2 ਅਪ੍ਰੈਲ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਦੇ ਸਵੀਪ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ। ਅਧਿਕਾਰੀਆਂ ਨੂੰ 'ਇਸ ਵਾਰ 70 ਪਾਰ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਵੋਟਰ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਹੋਇਆ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਸਵੀਪ ਭਾਰਤ ਦੇ ਚੋਣ....
ਲੁਧਿਆਣਾ 2 ਅਪ੍ਰੈਲ : ਪੀ.ਏ.ਯੂ. ਤੋਂ ਬਾਇਓਕਮਿਸਟਰੀ ਵਿਸ਼ੇ ਵਿਚ ਐੱਮ ਐੱਸ ਸੀ ਕਰ ਰਹੀ ਵਿਦਿਆਰਥਣ ਕੁਮਾਰੀ ਜਸ਼ਨਦੀਪ ਕੌਰ ਨੂੰ ਬੀਤੇ ਦਿਨੀਂ ਕੌਮਾਂਤਰੀ ਕਾਨਫਰੰਸ ਵਿਚ ਜ਼ੁਬਾਨੀ ਪੇਪਰ ਪੇਸ਼ ਕਰਨ ਲਈ ਤੀਸਰਾ ਸਥਾਨ ਹਾਸਲ ਹੋਇਆ| ਕੁਮਾਰੀ ਜਸ਼ਨਦੀਪ ਕੌਰ ਨੇ ਨੋਇਡਾ ਦੇ ਐਮਿਟੀ ਸੰਸਥਾਨ ਵਿਚ ਬੀਤੇ ਦਿਨੀਂ ਤੰਦਰੁਸਤ ਭੋਜਨ ਪ੍ਰਬੰਧਾਂ ਬਾਰੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਭਾਰਤੀ ਪਾਲਕ ਦੀ ਰੋਗਾਂ ਨਾਲ ਲੜਨ ਦੀ ਮਨੁੱਖੀ ਸ਼ਕਤੀ ਵਧਾਉਣ ਸੰਬੰਧੀ ਸਮਰੱਥਾ ਬਾਰੇ ਪੇਪਰ ਪੇਸ਼ ਕੀਤਾ| ਐੱਮ ਐੱਸ ਸੀ ਦੌਰਾਨ ਵੀ ਕੁਮਾਰੀ....
ਲੁਧਿਆਣਾ 2 ਅਪ੍ਰੈਲ : ਪੰਜਾਬ ਦੇ ਮੌਜੂਦਾ ਫ਼ਸਲੀ ਚੱਕਰ ਵਿਚ ਵਿਭਿੰਨਤਾ ਲਈ ਪੀ.ਏ.ਯੂ. ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਇਸ ਸੰਬੰਧ ਵਿਚ ਗੱਲ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਦਾਲਾਂ ਦੀ ਕਾਸ਼ਤ ਨੂੰ ਇੱਕ ਬਿਹਤਰ ਬਦਲ ਵਜੋਂ ਦੇਖਿਆ ਜਾ ਰਿਹਾ ਹੈ| ਗਰਮ ਰੁੱਤ ਦੀਆਂ ਦਾਲਾਂ ਵਿਚ ਮੂੰਗੀ ਘੱਟ ਸਮਾਂ ਲੈਣ ਵਾਲੀ ਇੱਕ ਮਹੱਤਵਪੂਰਨ ਫਸਲ ਹੈ| ਇਹ ਫਸਲ ਘੱਟ ਸਮਾਂ ਲੈਣ ਕਰਕੇ ਕਈ ਫਸਲ ਚੱਕਰਾਂ ਵਿੱਚ ਬੀਜੀ ਜਾ ਸਕਦੀ ਹੈ| ਝੋਨਾ-ਕਣਕ ਫਸਲੀ ਚੱਕਰ ਵਿਚ ਇਸ ਦੀ ਖਾਸ....
ਮੰਡੀਆਂ ਵਿੱਚ ਹਫ਼ਤੇ ਤੱਕ ਕਣਕ ਦੀ ਆਮਦ ਹੋਣ ਦੀ ਸੰਭਾਵਨਾ - ਡਿਪਟੀ ਕਮਿਸ਼ਨਰ ਪ੍ਰਤੀ ਕੁਇੰਟਲ 2275 ਰੁਪਏ ਦੇ ਹਿਸਾਬ ਨਾਲ ਹੋਵੇਗੀ ਖਰੀਦ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸੁੱਕੀ ਕਣਕ ਮੰਡੀਆਂ ਵਿੱਚ ਲਿਆਉਣ ਦੀ ਅਪੀਲ, 12 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਨਮੀ ਮੋਗਾ, 02 ਅਪ੍ਰੈਲ : ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜਿਸ ਲਈ ਜ਼ਿਲ੍ਹਾ ਮੋਗਾ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਇਸ ਸੰਬੰਧੀ ਅੱਜ ਸ੍ਰ ਕੁਲਵੰਤ ਸਿੰਘ....
ਜਗਰਾਉਂ, 1 ਅਪ੍ਰੈਲ : ਗੁਰੂ ਨਾਨਕ ਪਬਲਿਕ ਸਕੂਲ ਪਿੰਡ ਚੱਕਰ ਵਿਖੇ ਹੋਈ ਚੋਰੀ ਦੀ ਗੁੱਥੀ ਨੂੰ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਸਕੂਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਪਾਸੋਂ ਸਾਢੇ 14 ਲੱਖ ਰੁਪਏ ਦੇ ਕਰੀਬ ਦੀ ਨਗਦੀ ਅਤੇ 10 ਤੋਲੇ ਦੀ ਕਰੀਬ ਸੋਨਾ ਵੀ ਬਰਾਮਦ ਕੀਤਾ ਗਿਆ ਹੈ ਜੋ ਕਿ ਇਹਨਾਂ ਦੋਸ਼ੀਆਂ ਵੱਲੋਂ ਸਕੂਲ ਵਿੱਚੋਂ ਹੀ ਚੋਰੀ ਕੀਤਾ ਗਿਆ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੁਲਿਸ ਲਾਈਨ ਜਗਰਾਉਂ....
ਸਮਰਾਲਾ, 1 ਅਪ੍ਰੈਲ : ਸਮਰਾਲਾ ਦੇ ਮੈਰਿਜ ਪੈਲਸ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਸਟੇਟਸ ਤੇ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਵਿੱਚ ਆਏ ਕੁੱਝ ਲੜਕਿਆਂ ਨਾਲ ਟਕਰਾਅ ਹੋ ਜਾਂਦਾ ਹੈ। ਜਿਸ ਦੀ ਵੀਡੀਓ ਵੀ ਵਾਇਰਲ ਹੋਈ। ਜਿਸ ਤੋਂ ਬਾਅਦ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਤਿੰਨ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਤੇ 294,506,509 IPC ਧਾਰਾ ਦੇ ਤਹਿਤ ਪਰਚਾ ਦਰਜ ਕੀਤਾ। ਡੀਐਸਪੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਖੰਨਾ ਦੀਆਂ....
ਮੁੱਲਾਂਪੁਰ ਦਾਖਾ 01 ਅਪਰੈਲ (ਸਤਵਿੰਦਰ ਸਿੰਘ ਗਿੱਲ) ਪੰਜਾਬ ਅੰਦਰ ਲੋਕ ਸਭਾ ਚੋਣਾਂ 01 ਜੂਨ ਨੂੰ ਹੋਣ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ। ਉੱਧਰ ਪੁਲਿਸ ਵੀ ਅਣਸੁਖਾਵੀਂ ਘਟਨਾਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ। ਜਿਸਦੇ ਮੱਦੇਨਜ਼ਰ ਅੱਜ ਪੁਲਿਸ ਡਵੀਜਨ ਦਾਖਾ ਵਿਖੇ ਫਲੈਗ ਮਾਰਚ ਕੱਢਿਆ ਗਿਆ ਅਤੇ ਸਥਾਨਕ ਬੱਸ ਅੱਡੇ ’ਤੇ ਸਰਚ ਅਭਿਆਨ ਚਲਾਇਆ ਗਿਆ। ਜਿਸਦੀ ਅਗਵਾਈ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲਿਸ ਕਪਤਾਨ ਨਵਨੀਤ....