ਪੀ.ਏ.ਯੂ. ਦੀ ਵਿਦਿਆਰਥਣ ਨੇ ਕੌਮਾਂਤਰੀ ਕਾਨਫਰੰਸ ਵਿਚ ਇਨਾਮ ਜਿੱਤਿਆ

ਲੁਧਿਆਣਾ 2 ਅਪ੍ਰੈਲ : ਪੀ.ਏ.ਯੂ. ਤੋਂ ਬਾਇਓਕਮਿਸਟਰੀ ਵਿਸ਼ੇ ਵਿਚ ਐੱਮ ਐੱਸ ਸੀ ਕਰ ਰਹੀ ਵਿਦਿਆਰਥਣ ਕੁਮਾਰੀ ਜਸ਼ਨਦੀਪ ਕੌਰ ਨੂੰ ਬੀਤੇ ਦਿਨੀਂ ਕੌਮਾਂਤਰੀ ਕਾਨਫਰੰਸ ਵਿਚ ਜ਼ੁਬਾਨੀ ਪੇਪਰ ਪੇਸ਼ ਕਰਨ ਲਈ ਤੀਸਰਾ ਸਥਾਨ ਹਾਸਲ ਹੋਇਆ| ਕੁਮਾਰੀ ਜਸ਼ਨਦੀਪ ਕੌਰ ਨੇ ਨੋਇਡਾ ਦੇ ਐਮਿਟੀ ਸੰਸਥਾਨ ਵਿਚ ਬੀਤੇ ਦਿਨੀਂ ਤੰਦਰੁਸਤ ਭੋਜਨ ਪ੍ਰਬੰਧਾਂ ਬਾਰੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਭਾਰਤੀ ਪਾਲਕ ਦੀ ਰੋਗਾਂ ਨਾਲ ਲੜਨ ਦੀ ਮਨੁੱਖੀ ਸ਼ਕਤੀ ਵਧਾਉਣ ਸੰਬੰਧੀ ਸਮਰੱਥਾ ਬਾਰੇ ਪੇਪਰ ਪੇਸ਼ ਕੀਤਾ| ਐੱਮ ਐੱਸ ਸੀ ਦੌਰਾਨ ਵੀ ਕੁਮਾਰੀ ਜਸ਼ਨਦੀਪ ਪਾਲਕ ਦੇ ਪੋਸ਼ਕ ਅਤੇ ਅਪੋਸ਼ਕ ਤੱਤਾਂ ਸੰਬੰਧੀ ਖੋਜ ਦਾ ਹਿੱਸਾ ਰਹੀ ਹੈ| ਉਸਦੇ ਨਿਗਰਾਨ ਵਿਭਾਗ ਦੇ ਮੁਖੀ ਡਾ. ਸ਼ਿਲਪਾ ਹਨ| ਸਬਜ਼ੀ ਵਿਗਿਆਨ ਵਿਭਾਗ ਦੇ ਵਿਗਿਆਨੀ ਡਾ. ਹੀਰਾ ਸਿੰਘ ਪੇਸ਼ ਕੀਤੇ ਗਏ ਪੇਪਰ ਦੇ ਸਹਿ ਲੇਖਕ ਸਨ| ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਕਿਹਾ ਕਿ ਐੱਸ ਐੱਮ ਐੱਲ 1827 ਕਿਸਮ ਸਟਾਰ 444 ਕਿਸਮ ਦੇ ਮੁਕਾਬਲੇ ਵਧੇਰੇ ਝਾੜ ਦਿੰਦੀ ਹੈ ਅਤੇ ‘ਪੀਲੀ ਚਿਤਕਬਰੀ’ ਰੋਗ ਦਾ ਟਾਕਰਾ ਕਰਨ ਵਿਚ ਜ਼ਿਆਦਾ ਸਮਰੱਥ ਹੈ| ਐੱਸ ਐੱਮ ਐੱਲ 1827 ਦਾ ਬੀਜ ਪੰਜਾਬ ਦੇ  ਵੱਖੋ-ਵੱਖ ਜਿਲ੍ਹਿਆਂ ਵਿਚ ਸਥਿਤ ਕ੍ਰਿਸ਼ੀ ਵਿਗਿਆਨ ਕੇਦਰਾਂ, ਫਾਰਮ ਸਲਾਹਕਾਰ ਕੇਦਰਾਂ, ਖੋਜ ਕੇਦਰਾਂ ਅਤੇ ਯੂਨੀਵਰਸਿਟੀ ਸੀਡ ਫਾਰਮਾਂ ਤੇ ਉਪਲੱਬਧ ਹੈ|