ਪਟਿਆਲਾ, 27 ਨਵੰਬਰ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਆਪ ਦੀ ਸਰਕਾਰ ਆਪ ਦੇ ਦੁਆਰ ‘ ਪ੍ਰੋਗਰਾਮ ਤਹਿਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਲਗਾਤਾਰ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕੀਤਾ ਜਾ ਰਿਹਾ ਹੈ । ਅੱਜ ਉਹਨਾਂ ਵੱਲੋਂ ਵਾਰਡ ਨੰ: 2,5,6 ਅਤੇ 12 ਦਾ ਦੌਰਾ ਕੀਤਾ ਗਿਆ । ਇਹਨਾਂ ਵਾਰਡਾਂ ਵਿੱਚ ਡਾ: ਬਲਬੀਰ ਸਿੰਘ ਵੱਲੋਂ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗਿਆ। ਸਿਹਤ ਮੰਤਰੀ ਨਾਲ ਸਬ ਡਵੀਜ਼ਨਲ ਮੈਜਿਸਟ੍ਰੇਟ ਮਨਜੀਤ ਕੌਰ, ਨਗਰ ਨਿਗਮ ਕਮਿਸ਼ਨਰ ਡਾ: ਰਜਤ ਓਬਰਾਏ, ਜਾਇੰਟ ਕਮਿਸ਼ਨਰ ਬਬਨਦੀਪ ਸਿੰਘ , ਸਿਵਲ ਸਰਜਨ ਡਾ: ਜਤਿੰਦਰ ਕਾਂਸਲ , ਡੀ.ਐਸ.ਪੀ.ਮਨੋਜ ਗੋਰਸੀ , ਐਸ.ਐਚ.ਓ. ਪਰਦੀਪ ਬਾਜਵਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਡਾ: ਬਲਬੀਰ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ, ਪਾਈਪਾ ਅਤੇ ਲਾਈਟਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਉਹਨਾਂ ਨਗਰ ਨਿਗਮ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਤੰਦਰੁਸਤੀ ਲਈ ਪੀਣ ਵਾਲੇ ਸਾਫ ਪਾਣੀ ਦਾ ਵੀ ਇੰਤਜਾਮ ਕੀਤਾ ਜਾਵੇ ਤਾਂ ਜੋ ਲੋਕ ਤੰਦਰੁਸਤ ਰਹਿਣ । ਉਹਨਾਂ ਮੌਕੇ ਤੇ ਹਾਜਰ ਸੈਨੀਟਰੀ ਮੁਲਾਜਮਾਂ ਨੂੰ ਸੀਵਰੇਜ ਦੀ ਸਫਾਈ ਕਰਨ ਦੀ ਹਦਾਇਤ ਕੀਤੀ । ਉਹਨਾਂ ਔਰਤਾਂ, ਬੱਚਿਆਂ ਅਤੇ ਬਜੁਰਗਾਂ ਨੂੰ ਪਾਰਕਾਂ ਦੀ ਸਾਫ ਸਫਾਈ ਕਰਨ ਲਈ ਅਤੇ ਪਾਰਕਾਂ ਵਿੱਚ ਖੁਸ਼ਬੁਦਾਰ ਅਤੇ ਓਰਗੈਨਿਕ ਬੂਟੇ ਲਗਾਉਣ ਲਈ ਅਪੀਲ ਕੀਤੀ। ਸਿਹਤ ਮੰਤਰੀ ਨੂੰ ਲੋਕਾਂ ਨੇ ਦਰਖਾਸਤ ਦਿੱਤੀ ਕਿ ਸ਼ਹਿਰ ਵਿੱਚ ਆਵਾਰਾ ਕੁਤਿੱਆਂ ਦੀ ਸੰਖਿਆ ਕਾਫੀ ਵੱਧ ਰਹੀ ਹੈ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋ ਰਹੇ ਹਨ । ਇਸ ਦਾ ਨਿਪਟਾਰਾ ਕਰਦਿਆਂ ਡਾ: ਬਲਬੀਰ ਸਿੰਘ ਨੇ ਮੌਕੇ ਤੇ ਹਾਜਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਵੀ ਆਦੇਸ਼ ਜਾਰੀ ਕੀਤੇ। ਜਨ ਸੁਵਿਧਾ ਕੈਂਪ ਦੌਰਾਨ ਕਲੌਨੀ ਦੇ ਲੋਕਾਂ ਵੱਲੋਂ ਮਿੰਨੀ ਬੱਸ ਚਲਾਉਣ ਦੀ ਮੰਗ ਨੂੰ ਵੀ ਸਿਹਤ ਮੰਤਰੀ ਵੱਲੋਂ ਹੁੰਗਾਰਾ ਭਰਿਆ ਗਿਆ। ਡਾ: ਬਲਬੀਰ ਸਿੰਘ ਵੱਲੋਂ ਵੱਖ-ਵੱਖ ਵਾਰਡਾਂ ਦਾ ਦੌਰਾ ਕਰਦਿਆਂ ਏਰੀਏ ਦੇ ਲੋਕਾਂ ਤੋਂ ਨਸ਼ੇ ਸਬੰਧੀ ਜਾਣਕਾਰੀ ਲਈ ਗਈ ਅਤੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਜਨ ਸੁਵਿਧਾ ਕੈਂਪ ਵਿੱਚ ਆਫਿਸ ਇੰਚਾਰਜ ਜਸਬੀਰ ਗਾਂਧੀ, ਸੰਚਾਲਕ ਕੇਵਲ ਬਾਵਾ, ਦਰਸ਼ਨਾ ਕੌਰ , ਦਵਿੰਦਰ ਕੌਰ ਖਾਲਸਾ ,ਮਨਦੀਪ ਵਿਰਦੀ, ਚਰਨਜੀਤ ਐਸ.ਕੇ, ਲਾਲ ਸਿੰਘ ਅਤੇ ਗੱਜਣ ਸਿੰਘ ਸ਼ਾਮਲ ਸਨ।